MIKIF Talks - Mehnat Te Kismat Da Falsafa

ਮੈਂ ਹਮੇਸ਼ਾ ਸੋਚਦਾ ਹਾਂ ਕਿ ਮਿਹਨਤ ਤੇ ਕਿਸਮਤ ਦਾ ਫ਼ਲਸਫ਼ਾ ਆਖ਼ਰ ਹੈ ਕੀ? ਕੀ ਇਹ ਦੋਨੋਂ ਇੱਕ ਦੂੱਜੇ ਦੇ ਪੂਰਕ ਨੇ ਜਾਂ ਏ ਵੱਖਰੇ ਵੱਖਰੇ ਪਹਿਲੂ ਨੇ ? ਸਫਲ ਹੋਣ ਲਈ ਮਿਹਨਤ ਜਾਂ ਕਿਸਮਤ ਦੋਨਾਂ ਚੋਂ ਕਿਸਦਾ ਵੱਡਾ ਹੱਥ ਹੁੰਦਾ ਹੈ ? ਬਿਨਾਂ ਕਿਸਮਤ ਤੋਂ ਮਿਹਨਤ ਕਦੇ ਕਦੇ ਰੰਗ ਕਿਉਂ ਨਈਂ ਲਿਆਉਂਦੀ ਤੇ ਕਈ ਵਾਰ ਬਿਨਾਂ ਮਿਹਨਤ ਤੋਂ ਕਿਸਮਤ ਕਿਵੇਂ ਚਮਕ ਜਾਂਦੀ ਹੈ ?

ਇਨਾਂ ਗੁੰਝਲਦਾਰ ਸਵਾਲਾਂ ਦੇ ਜਵਾਬ ਲੱਭਣ ਲਈ ਮੈਂ ਇਹ Podcast MIKIF (ਮਿਕਿਫ) Talks ਸ਼ੁਰੂ ਕੀਤਾ ਹੈ ਜਿਸਦਾ ਮਕਸਦ ਹੈ ਮਿਹਨਤ ਤੇ ਕਿਸਮਤ ਦਾ ਫ਼ਲਸਫ਼ਾ ਸਮਝਣ ਦੀ ਕੋਸ਼ਿਸ਼ ਕਰਨਾ।

ਇਸ Podcast ਰਾਹੀਂ ਮੈਂ ਕੋਸ਼ਿਸ਼ ਕਰਾਂਗਾ ਕਿ ਵੱਖ ਵੱਖ ਖੇਤਰ ਦੀਆਂ ਸਫਲ ਸ਼ਖ਼ਸੀਅਤਾਂ ਨਾਲ ਗੱਲਬਾਤ ਕਰੀਏ ਤੇ ਉਹਨਾਂ ਦੀ ਮਿਹਨਤ ਤੇ ਕਿਸਮਤ ਦੇ ਫ਼ਲਸਫ਼ੇ ਬਾਰੇ ਕੀ ਸੋਚ ਆ - ਇਹ ਜਾਨਣ ਦੀ ਕੋਸ਼ਿਸ਼ ਕਰੀਏ।

ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਭ ਤੇ ਮੇਹਰ ਕਰਨ ਤੇ ਇਸ ਪ੍ਰੋਗਰਾਮ ਰਾਹੀਂ ਲੋਕਾਂ ਨੂੰ ਕੁਝ ਸੇਧ ਦੇਣ ਦੀ ਕਿਰਪਾ ਕਰਨ।
ਉਮੀਦ ਕਰਦਾ ਹਾਂ ਕਿ ਇਹ Podcast ਸਭ ਨੂੰ ਪਸੰਦ ਆਵੇ ਤੇ ਇਸ Podcast ਰਾਹੀਂ ਜੇ ਕਿਸੇ ਨੂੰ ਵੀ ਕੁਝ ਸਿੱਖਣ ਜਾਂ ਕਾਮਯਾਬ ਹੋਣ ਲਈ ਕੋਈ ਦਿਸ਼ਾ ਮਿਲਦੀ ਹੈ ਤਾਂ ਇਹ ਸਾਡੇ ਇੱਕ ਬਹੁਤ ਵੱਡੀ ਸਫਲਤਾ ਹੋਵੇਗੀ।

ਸਰਬੱਤ ਦਾ ਭਲਾ
ਸਤਿੰਦਰ ਸਿੰਘ
8826300334