Sarkar A Khalsa (ਸਰਕਾਰ ਏ ਖਾਲਸਾ)

SarkarAKhalsa


ਸਤਿਨਾਮੁ
ਕਰਤਾ ਪੁਰਖੁ
ਨਿਰਭਉ ਨਿਰਵੈਰੁ
ਅਕਾਲ ਮੂਰਤਿ
ਅਜੂਨੀ ਸੈਭੰ
ਗੁਰਪ੍ਰਸਾਦਿ ॥
॥ ਜਪੁ ॥
ਆਦਿ ਸਚੁ ਜੁਗਾਦਿ ਸਚੁ ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥

ਸਰਕਾਰ ਏ ਖਾਲਸਾ Youtube Channel ਦਾ ਮਕਸਦ ਸਿੱਖ ਇਤਿਹਾਸ , ਸਿੱਖ ਕਦਰਾਂ ਕੀਮਤਾਂ , ਸਿੱਖ ਸਭਿਆਚਾਰ , ਗੁਰਮੁੱਖੀ ਲਿਪੀ , ਸਿੱਖ ਸਿਧਾਂਤ ਅਤੇ ਸਿੱਖ ਫ਼ਲਸਫ਼ਾ ਆਦਿ ਬਾਰੇ ਆਪਣੇ ਵਿਚਾਰ ਸੰਗਤਾਂ ਦੇ ਚਰਨਾਂ ਵਿਚ ਰੱਖਣਾ ਹੈ । ਇਸ ਲਈ ਆਪ ਸਭ ਦੇ ਸਹਿਯੋਗ ਦੀ ਲੋੜ ਹੈ। ਵਾਹਿਗੁਰੂ ਕਿਰਪਾ ਕਰਨ , ਆਪ ਸਭ ਹੱਸਦੇ ਵਸਦੇ ਰਹੋ ਤੇ ਅਕਾਲਪੁਰਖ ਆਪ ਜੀ ਨੂੰ ਚੜ੍ਹਦੀ ਕਲਾ 'ਚ ਰੱਖਣ ।

Jaswinder Singh Toor , Faridkot (PANJAB)
Contact Number or Whatsapp:- +91 98885-45725

ਖਾਲਸਾ ਜੀ , ਸਾਧ ਸੰਗਤ ਦੀ ਕਿਰਪਾ ਨਾਲ ਦਾਸ ਦੇ Youtube Channel (ਸਰਕਾਰ-ਏ-ਖਾਲਸਾ - Sarkar-A-Khalsa) ਦੀ Growth ਇਸ ਪ੍ਰਕਾਰ ਹੋ ਰਾਹੀ ਹੈ ਜੀ ॥
Subscribers as Follows

1. 01000 Subscribers (05.12.2021)
2. 05000 Subscribers (26.05.2022)
3. 10000 Subscribers (13.06.2022)
4. 50000 Subscribers (01.03.2023)
5. 60000 Subscribers (12.04.2023)
6. 70000 Subscribers (20.06.2023)
7. 80000 Subscribers (02.01.2024)
8. 90000 Subscribers (09.06.2024)
9. 1 Lakh -31.05.2025





Sarkar A Khalsa (ਸਰਕਾਰ ਏ ਖਾਲਸਾ)

James Rennell ਨਕਸ਼ਿਆਂ ਦਾ ਮਾਹਰ ਬੰਦਾ ਸੀ। ਉਹਨੇ ਇਹ ਨਕਸ਼ਾ 1782 ਵਿੱਚ ਬਣਾਇਆ। ਮਹਾਰਾਜਾ ਰਣਜੀਤ ਸਿੰਘ ਉਸ ਸਮੇਂ ਦੋ ਸਾਲ ਦਾ ਸੀ। ਆਉਣ ਵਾਲੇ ਸਮੇਂ ਵਿੱਚ ਉਹਨੇ ਪੰਜਾਬ ਦਾ ਸ਼ੇਰੇ ਪੰਜਾਬ ਮਹਾਰਾਜਾ ਬਣਨਾ ਸੀ।

ਪਰ ਜੇਮਸ ਨੇ ਮਿਸਲਾਂ ਦੇ ਰਾਜ ਨੂੰ country of the seiks (ਉਸ ਸਮੇਂ ਉਚਾਰਣ ਪੱਖੋਂ ਉਹ sikhs ਨੂੰ seiks ਲਿਖਦੇ ਸਨ। ਜਿਵੇਂ Panjab ਨੂੰ Punjab ਜੋ ਅੱਜ ਤੱਕ ਪੰਜਾਬ ਵਾਲੇ ਗਲਤ ਲਿਖਦੇ ਹਨ। Amritsar ਨੂੰ Umritsar ਲਿਖਦੇ ਸਨ) ਲਿਖਿਆ। ਉਹਨੇ ਧਰਮ ਦੇ ਰਾਜ ਨੂੰ ਇਕਲੌਤਾ ਇੰਝ ਸੰਬੋਧਿਤ ਕੀਤਾ।

ਉਹਨੇ ਹੇਠਾਂ ਨਕਸ਼ਾ ਖੁੱਲ੍ਹਾ ਰੱਖਿਆ। ਸਿੱਖ ਘੋੜਿਆਂ ‘ਤੇ ਸਵਾਰ ਸਨ ਅਤੇ ਰਾਜ ਦਾ ਵਿਸਥਾਰ ਪਤਾ ਨਹੀਂ ਕਿੱਥੋਂ ਤੱਕ ਹੋਣਾ ਸੀ। ਇਹ ਪ੍ਰਸੰਗ ਜਗਦੀਪ ਸਿੰਘ ਹੁਣਾਂ ਅਤੇ ਦਵਿੰਦਰ ਪਾਲ ਸਿੰਘ ਹੁਣਾਂ ਸਾਂਝੇ ਤੌਰ ‘ਤੇ ਸੁਣਾਇਆ।

ਖਾਲਸਾ ਰਾਜ ਦੇ ਸ਼ਾਨਮੱਤਾ ਇਤਿਹਾਸ ਵਿੱਚ ਜਿਸ ਸਿੱਖ ਰਾਜ ਦਾ ਦੌਰ ਕਮਾਲ ਸੀ ਉਸ ਵਿੱਚ ਗੁਰਮੱਤਾ ਪੰਥ ਅਕਾਲ ਤਖ਼ਤ ਪ੍ਰਤੀ ਜਵਾਬਦਾਰੀ ਨਾਲ ਅਣਗਿਣਤ ਖ਼ੂਬਸੂਰਤ ਗੱਲਾਂ ਹਨ।



1 : ਓਪਰੋਕਤ ਹਵਾਲਾ ਨਕਸ਼ਾ James Rennell

ਮਹਾਰਾਜਾ ਰਣਜੀਤ ਸਿੰਘ ਦੀ ਨਿੱਜੀ ਬੈਠਕ ਵਿੱਚ ਬਾਹਰੋਂ ਦੂਜੀ ਧਿਰ ਗੱਲਬਾਤ ਕਰਨ ਆਈ ਹੈ। ਉਹਦੀ ਕੁਰਸੀ ਮਹਾਰਾਜਾ ਰਣਜੀਤ ਸਿੰਘ ਤੋਂ ਨੀਵੀਂ ਹੈ ਅਤੇ ਗੁਰੂ ਪੰਥ ਦੇ ਮੌਤਬਰ ਜਰਨੈਲਾਂ ਦੀ ਕੁਰਸੀ ਮਹਾਰਾਜਾ ਰਣਜੀਤ ਸਿੰਘ ਤੋਂ ਉੱਚੀ ਹੈ। ਸਿੱਖ ਰਾਜ ਦੀ ਵਾਗਡੋਰ ਦੇ ਸੰਚਾਲਨ ਵਿੱਚ ਗੁਰੂ ਪੰਥ ਦੀ ਰਵਾਇਤ ਵਿੱਚ ਰਾਜਾ ਭਾਈ ਸਾਹਬ ਮਹਾਰਾਜਾ ਰਣਜੀਤ ਸਿੰਘ ਸੀ।

2 : ਓਪਰੋਕਤ ਕਿੱਸਾ Private native Darbar
3 : Poster The Sikh Empire
4 : ਗੁਰੂ ਗ੍ਰੰਥ ਸਾਹਬ ਜੀ ਦਾ ਪਾਠ ਕਰਦੇ ਹੋਏ ਸਿੰਘ



~ ਹਰਪ੍ਰੀਤ ਸਿੰਘ ਕਾਹਲੋਂ

3 months ago | [YT] | 115

Sarkar A Khalsa (ਸਰਕਾਰ ਏ ਖਾਲਸਾ)

ਅੱਜ ਦੇ ਦਿਨ ( 7 ਅਪਰੈਲ 1644 – 09 ਜੂਨ 1738 ) 1738 ਈ: ਨੂੰ ਭਾਈ ਮਨੀ ਸਿੰਘ ਜੀ ਨੂੰ ਲਾਹੌਰ ਦੇ ਨਖਾਸ ਚੌਕ ਅੰਦਰ ਬੰਦ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਸੀ । ਐਸੇ ਮਹਾਨ ਸ਼ਹੀਦਾਂ ਦੇ ਚਰਨਾਂ ਵਿੱਚ ਕੋਟਿ-ਕੋਟਿ ਪ੍ਰਣਾਮ । ਉਹਨਾਂ ਦੀ ਸ਼ਹਾਦਤ , ਜਿਸ ਵਿਚ ਉਹਨਾਂ ਨੂੰ ਜੋੜ-ਤੋੜ ਕੇ ਟੁਕੜੇ-ਟੁਕੜੇ ਕਰ ਦਿੱਤਾ ਗਿਆ ਸੀ, ਉਹ ਰੋਜ਼ਾਨਾ ਸਿੱਖ ਅਰਦਾਸ ਦਾ ਹਿੱਸਾ ਬਣ ਗਿਆ ਹੈ । #BhaiManiSingh #ShaheedBhaiManiSingh #SarkarAKhalsa

3 months ago | [YT] | 301

Sarkar A Khalsa (ਸਰਕਾਰ ਏ ਖਾਲਸਾ)

ਸੁਤੰਤਰ ਸਿੱਖ ਰਾਜ ਦੇ ਬਾਨੀ, ਸੂਰਬੀਰ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ 'ਤੇ ਉਹਨਾਂ ਨੂੰ ਸਨਿਮਰ ਸਤਿਕਾਰ। ਉਹਨਾਂ ਦਾ ਸ਼ਹੀਦੀ ਦਿਹਾੜਾ ਪ੍ਰੇਰਨਾ ਦਿੰਦਾ ਹੈ ਕਿ ਜ਼ੁਲਮ ਅਤੇ ਬੇਇਨਸਾਫ਼ੀ ਵਿਰੁੱਧ ਡਟਿਆ ਜਾਵੇ, ਅਤੇ ਹੱਕ, ਸੱਚ ਤੇ ਧਰਮ ਦੀ ਪੈਰਵੀ ਕੀਤੀ ਜਾਵੇ।

4 months ago | [YT] | 220

Sarkar A Khalsa (ਸਰਕਾਰ ਏ ਖਾਲਸਾ)

ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖਤੁ ॥
ਧੰਨ ਧੰਨ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਥਾਪਨਾ ਦਿਵਸ ਮੌਕੇ ਸਾਰੀ ਸਿੱਖ ਸੰਗਤ ਨੂੰ ਲੱਖ ਲੱਖ ਵਧਾਈਆਂ। ਅਕਾਲ ਤਖ਼ਤ ਸਾਹਿਬ – ਜਿਥੇ ਧਰਮ, ਨਿਆਂ ਅਤੇ ਸਚਾਈ ਦੀ ਅਵਾਜ਼ ਅਮਰ ਰਹੀ। ਇਹ ਸਿਰਫ ਤਖ਼ਤ ਨਹੀਂ, ਸਿੱਖੀ ਦੀ ਅਡੋਲ ਸ਼ਾਨ, ਮੀਰੀ-ਪੀਰੀ ਦਾ ਜੀਵੰਤ ਨਿਸ਼ਾਨ ਹੈ। ਆਓ ਅੱਜ ਦੇ ਪਵਿੱਤਰ ਦਿਨ ਇਹ ਵਾਅਦਾ ਕਰੀਏ ਕਿ ਅਸੀਂ ਹਰ ਹਾਲਤ ਵਿੱਚ ਸੱਚ ਅਤੇ ਨਿਆਂ ਦੀ ਰਾਖੀ ਲਈ ਤਿਆਰ ਰਹਾਂਗੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ!

#AkalTakhtSahibFoundationDay #ਸਥਾਪਨਾਦਿਵਸ #ਸ਼੍ਰੀਅਕਾਲਤਖ਼ਤਸਾਹਿਬ #ShriAkalTakhtSahib

4 months ago | [YT] | 239

Sarkar A Khalsa (ਸਰਕਾਰ ਏ ਖਾਲਸਾ)

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਸ਼ਹਾਦਤ ਬਾਰੇ ਪੁਸਤਕ ਰਿਲੀਜ ਸਮਾਗਮ

4 months ago | [YT] | 385

Sarkar A Khalsa (ਸਰਕਾਰ ਏ ਖਾਲਸਾ)

ਗੁਰਮਤਿ ਸਮਾਗਮ ।

4 months ago | [YT] | 30

Sarkar A Khalsa (ਸਰਕਾਰ ਏ ਖਾਲਸਾ)

ਅੱਜ, 30 ਮਈ, ਸਿੱਖ ਧਰਮ ਵਿੱਚ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ (ਸ਼ਹੀਦੀ ਦਿਵਸ) ਹੈ । ਉਹਨਾਂ ਨੂੰ 1606 ਈਸਵੀ ਨੂੰ ਇਸ ਦਿਨ ਸ਼ਹੀਦ ਕੀਤਾ ਗਿਆ ਸੀ । ਉਨ੍ਹਾਂ ਤੋਂ ਪ੍ਰੇਰਿਤ ਹੁੰਦਿਆਂ ਸਿੱਖ ਕੌਮ ਨੇ ਹੱਕ, ਸੱਚ ਅਤੇ ਧਰਮ ਦੀ ਰਾਖੀ ਲਈ ਜੂਝਣ ਦਾ ਬੇਮਿਸਾਲ ਇਤਿਹਾਸ ਲਿਖਿਆ। ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਗੁਰੂ ਚਰਨਾਂ 'ਚ ਸਤਿਕਾਰ ਸਹਿਤ ਪ੍ਰਣਾਮ।
#ShriGuruArjanDevJi #SarkarAKhalsa

4 months ago | [YT] | 200

Sarkar A Khalsa (ਸਰਕਾਰ ਏ ਖਾਲਸਾ)

ਸ਼ਹੀਦੀ ਦਿਹਾੜਾ ਸਰਦਾਰ ਹਰੀ ਸਿੰਘ ਨਲੂਆ

5 months ago | [YT] | 271