Sarkar A Khalsa (ਸਰਕਾਰ ਏ ਖਾਲਸਾ)

James Rennell ਨਕਸ਼ਿਆਂ ਦਾ ਮਾਹਰ ਬੰਦਾ ਸੀ। ਉਹਨੇ ਇਹ ਨਕਸ਼ਾ 1782 ਵਿੱਚ ਬਣਾਇਆ। ਮਹਾਰਾਜਾ ਰਣਜੀਤ ਸਿੰਘ ਉਸ ਸਮੇਂ ਦੋ ਸਾਲ ਦਾ ਸੀ। ਆਉਣ ਵਾਲੇ ਸਮੇਂ ਵਿੱਚ ਉਹਨੇ ਪੰਜਾਬ ਦਾ ਸ਼ੇਰੇ ਪੰਜਾਬ ਮਹਾਰਾਜਾ ਬਣਨਾ ਸੀ।

ਪਰ ਜੇਮਸ ਨੇ ਮਿਸਲਾਂ ਦੇ ਰਾਜ ਨੂੰ country of the seiks (ਉਸ ਸਮੇਂ ਉਚਾਰਣ ਪੱਖੋਂ ਉਹ sikhs ਨੂੰ seiks ਲਿਖਦੇ ਸਨ। ਜਿਵੇਂ Panjab ਨੂੰ Punjab ਜੋ ਅੱਜ ਤੱਕ ਪੰਜਾਬ ਵਾਲੇ ਗਲਤ ਲਿਖਦੇ ਹਨ। Amritsar ਨੂੰ Umritsar ਲਿਖਦੇ ਸਨ) ਲਿਖਿਆ। ਉਹਨੇ ਧਰਮ ਦੇ ਰਾਜ ਨੂੰ ਇਕਲੌਤਾ ਇੰਝ ਸੰਬੋਧਿਤ ਕੀਤਾ।

ਉਹਨੇ ਹੇਠਾਂ ਨਕਸ਼ਾ ਖੁੱਲ੍ਹਾ ਰੱਖਿਆ। ਸਿੱਖ ਘੋੜਿਆਂ ‘ਤੇ ਸਵਾਰ ਸਨ ਅਤੇ ਰਾਜ ਦਾ ਵਿਸਥਾਰ ਪਤਾ ਨਹੀਂ ਕਿੱਥੋਂ ਤੱਕ ਹੋਣਾ ਸੀ। ਇਹ ਪ੍ਰਸੰਗ ਜਗਦੀਪ ਸਿੰਘ ਹੁਣਾਂ ਅਤੇ ਦਵਿੰਦਰ ਪਾਲ ਸਿੰਘ ਹੁਣਾਂ ਸਾਂਝੇ ਤੌਰ ‘ਤੇ ਸੁਣਾਇਆ।

ਖਾਲਸਾ ਰਾਜ ਦੇ ਸ਼ਾਨਮੱਤਾ ਇਤਿਹਾਸ ਵਿੱਚ ਜਿਸ ਸਿੱਖ ਰਾਜ ਦਾ ਦੌਰ ਕਮਾਲ ਸੀ ਉਸ ਵਿੱਚ ਗੁਰਮੱਤਾ ਪੰਥ ਅਕਾਲ ਤਖ਼ਤ ਪ੍ਰਤੀ ਜਵਾਬਦਾਰੀ ਨਾਲ ਅਣਗਿਣਤ ਖ਼ੂਬਸੂਰਤ ਗੱਲਾਂ ਹਨ।



1 : ਓਪਰੋਕਤ ਹਵਾਲਾ ਨਕਸ਼ਾ James Rennell

ਮਹਾਰਾਜਾ ਰਣਜੀਤ ਸਿੰਘ ਦੀ ਨਿੱਜੀ ਬੈਠਕ ਵਿੱਚ ਬਾਹਰੋਂ ਦੂਜੀ ਧਿਰ ਗੱਲਬਾਤ ਕਰਨ ਆਈ ਹੈ। ਉਹਦੀ ਕੁਰਸੀ ਮਹਾਰਾਜਾ ਰਣਜੀਤ ਸਿੰਘ ਤੋਂ ਨੀਵੀਂ ਹੈ ਅਤੇ ਗੁਰੂ ਪੰਥ ਦੇ ਮੌਤਬਰ ਜਰਨੈਲਾਂ ਦੀ ਕੁਰਸੀ ਮਹਾਰਾਜਾ ਰਣਜੀਤ ਸਿੰਘ ਤੋਂ ਉੱਚੀ ਹੈ। ਸਿੱਖ ਰਾਜ ਦੀ ਵਾਗਡੋਰ ਦੇ ਸੰਚਾਲਨ ਵਿੱਚ ਗੁਰੂ ਪੰਥ ਦੀ ਰਵਾਇਤ ਵਿੱਚ ਰਾਜਾ ਭਾਈ ਸਾਹਬ ਮਹਾਰਾਜਾ ਰਣਜੀਤ ਸਿੰਘ ਸੀ।

2 : ਓਪਰੋਕਤ ਕਿੱਸਾ Private native Darbar
3 : Poster The Sikh Empire
4 : ਗੁਰੂ ਗ੍ਰੰਥ ਸਾਹਬ ਜੀ ਦਾ ਪਾਠ ਕਰਦੇ ਹੋਏ ਸਿੰਘ



~ ਹਰਪ੍ਰੀਤ ਸਿੰਘ ਕਾਹਲੋਂ

3 months ago | [YT] | 115