Jehlam De Kandhe (ਜੇਹਲਮ ਦੇ ਕੰਢੇ)

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ।।

ਹਰਿ ਰਸਨਾ ਹਰਿ ਜਸੁ ਗਾਵੈ ਖਰੀ ਸੁਹਾਵਣੀ ॥
ਜੋ ਮਨਿ ਤਨਿ ਮੁਖਿ ਹਰਿ ਬੋਲੈ ਸਾ ਹਰਿ ਭਾਵਣੀ ॥

ਜੋ ਜੀਭ ਹਰੀ ਦਾ ਜਸ ਗਾਉਂਦੀ ਹੈ, ਉਹ ਬੜੀ ਸੁੰਦਰ ਲਗਦੀ ਹੈ;
ਜੋ ਮਨੋਂ ਤਨੋਂ ਹੋ ਕੇ ਮੂੰਹੋਂ ਹਰੀ-ਨਾਮ ਬੋਲਦੀ ਹੈ ਉਹ ਹਰੀ ਨੂੰ ਪਿਆਰੀ ਲੱਗਦੀ ਹੈ।

ਜੇਹਲਮ ਦੇ ਕੰਢੇ ਦਾ ਇਤਿਹਾਸ
(ਸਿੰਘਾਂ ਦੀ ਵਿਲੱਖਣਤਾ ਦਾ ਸਬੂਤ) 300 ਦੇ ਕਰੀਬ ਹਿੰਦੋਸਤਾਨ ਦੀਆਂ ਕੈਦੀ ਬਣਾਈਆਂ ਹਿੰਦੂ ਔਰਤਾਂ ਨੂੰ ਅਹਿਮਦ ਸ਼ਾਹ ਅਬਦਾਲੀ ਦੀ ਕੈਦ ਵਿਚੋਂ ਜੱਸਾ ਸਿੰਘ ਰਾਮਗੜ੍ਹੀਆ ਵਲੋਂ ਜੇਹਲਮ ਦੇ ਕੰਢੇ ਤੇ ਜੰਗ ਕਰਕੇ ਆਜ਼ਾਦ ਕਰਵਾਇਆ। ਤੇ ਘਰ ਘਰ ਪੁਹੰਚਾਇਆ ਇਸੇ ਕਰਕੇ ਜੇਹਲਮ ਦਾ ਕੰਢਾ ਸਿੱਖਾਂ ਦੇ ਦੂਸਰਿਆਂ ਪ੍ਰਤੀ ਕੀਤੇ ਹੋਏ ਪਰਉਪਕਾਰਾਂ ਨੂੰ ਪਾਣੀ ਦੀਆਂ ਛੱਲਾਂ ਦੀ ਆਵਾਜ਼ ਨਾਲ ਨਗਾਰੇ ਉਤੇ ਡਕੇ ਦੀ ਚੋਟ ਮਾਰਦਾ ਪ੍ਰਤੀਤ ਹੁੰਦਾ ਆਪਣੀ ਜ਼ੁਬਾਨੀ ਕਹਿਣ ਲਈ ਉਤਾਵਲਾ ਰਹਿੰਦਾ " ਏ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਤੇ ਧੰਨ ਓਸਦੇ ਸਿੰਘ" ।