Hi Guys! Here you will see Free Fire Gameplay with so much funYou can enjoy these videos Channel started: 6 July 2021
ਅਕਾਲ ਐ ਫ਼ੌਜ
ਇਤਿਹਾਸ ਅਨੰਦਪੁਰ ਸਾਹਿਬ ਆਉਂਣ ਤੋਂ ਬਾਅਦ ਅਨੰਦਪੁਰ ਸਾਹਿਬ ਛੱਡਣ ਤੱਕ ਦਾ ਯੋਧਿਆਂ ਦਾ ਸਤਿਕਾਰ ਕਰਨਾਸਤਿਗੁਰੂ ਜੀ ਦੀ ਆਯੂ ਬਾਰਾਂ ਕੁ ਸਾਲ ਦੀ ਹੋ ਗਈ ਪਰ ਅਰੋਗ ਸਰੀਰ ਉਮਰ ਤੋਂ ਵਡੇਰਾ ਲਗਣ ਲਗਾ । ਦਿਨੋ ਦਿਨ ਸ਼ਿਕਾਰ ਦਾ ਪਰੇਮ ਵੀ ਬਹੁਤ ਵਧਦਾ ਗਿਆ । ਜਿੰਨਾ ਵੀ ਸਮਾਂ ਹੋਰ ਕੰਮਾਂ ਤੋਂ ਬਚਦਾ ਉਹ ਸ਼ਿਕਾਰ ਖੇਡਣ ਤੇ ਘੋੜੇ ਦੀ ਸੁਆਰੀ ਕਰਨ ਵਿਚ ਖਰਚ ਹੁੰਦਾ । ਸ਼ਿਕਾਰ ਖੇਡਣ ਦੇ ਨਾਲ-ਨਾਲ ਸਹਿਬਾਂ ਨੇ ਅਨੁਭਵ ਕੀਤਾ ਕਿ ਸਾਰੇ ਦੇਸ਼ ਵਿਚੋਂ ਪਿਛਲੇ ਸਿੱਖਾਂ ਦੇ ਬਹਾਦਰ ਸਪੁੱਤਰਾਂ ਨੂੰ ਸੱਦ ਕੇ ਇਕ ਫੌਜੀ ਦਸਤਾ ਤਿਆਰ ਕਰਨਾ ਚਾਹੀਏ । ਨਾਲ ਹੀ ਜੋ ਯੁੱਧ ਸ਼ਸਤਰ ਵਿਦਿਆ ਦੇ ਜਾਣੂੰ ਸਿੱਖ ਆਉਣਗੇ ਉਹ ਹੋਰ ਸਿੱਖਾਂ ਨੂੰ ਅਭਿਆਸ ਕਰਾਉਣਗੇ । ਇਕ ਦਿਨ ਐਸਾ ਆਵੇਗਾ ਕਿ ਚੋਖੇ ਸਿੱਖ ਸ਼ਸਤ੍ਰਧਾਰੀ ਬਣ ਜਾਣਗੇ ਤੇ ਧਰਮ ਦੀ ਰਾਖੀ ਕਰਨਗੇ।ਵਿਚਾਰ ਕਰ ਕੇ ਸਤਿਗੁਰੂ ਜੀ ਨੇ ਸਾਰੇ ਮਸੰਦਾਂ ਵੱਲ ਹੁਕਮਨਾਮੇ ਭੇਜੇ ਕਿ ਉਹ ਉਨ੍ਹਾਂ ਸਿੱਖ ਖਾਨਦਾਨਾਂ ਦਾ ਪਤਾ ਕਰਨ ਜੇਹੜੇ ਸਿੱਖ ਸਤਿਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਸਤਿਗੁਰਾਂ ਦੇ ਨਾਲ ਯੁੱਧਾਂ ਵਿਚ ਸ਼ਾਮਲ ਹੁੰਦੇ ਰਹੇ ਹਨ । ਉਹਨਾਂ ਦੇ ਪੁੱਤਾਂ ਨੂੰ ਛੇਤੀ ਅਨੰਦਪੁਰ ਭੇਜਿਆ ਜਾਵੇ । ਜੇਕਰ ਕੋਈ ਉਸ ਸਮੇਂ ਦਾ ਸਿੱਖ ਹੋਵੇ ਜਿਸ ਯੁੱਧਾਂ ਵਿਚ ਆਪ ਹਿੱਸਾ ਲਿਆ ਹੋਵੇ, ਉਸ ਨੂੰ ਭੇਜ ਦਿੱਤਾ ਜਾਵੇ । ਸਾਰੇ ਦੇਸ ਵਿਚੋਂ ਸੰਗਤਾਂ ਪਾਸੋਂ ਘੋੜੇ ਤੇ ਸ਼ਸਤ੍ਰ ਭੇਟਾ ਵਜੋਂ ਲਏ ਜਾਣ । ਜੇਹੜਾ ਸਿੱਖ ਨੌਜਵਾਨ ਅਨੰਦਪੁਰ ਰਹਿਣਾ ਚਾਹੇ ਉਸ ਨੂੰ ਰੱਖਿਆ ਜਾਵੇਗਾ ਤੇ ਉਹਦੇ ਖਰਚ ਗੁਰੂ ਕੇ ਭੰਡਾਰੇ ਵਿਚੋਂ ਹੋਣਗੇ। ਇਹ ਹੁਕਮਨਾਮਾ ਸਾਰੇ ਮਸੰਦਾਂ, ਗੁਰੂ ਘਰ ਦੇ ਪ੍ਰੇਮੀਆਂ ਤੇ ਹੋਰ ਸਿੱਖਾਂ ਵੱਲ ਭੇਜ ਦਿੱਤਾ । ਜਦੋਂ ਸਤਿਗੁਰੂ ਜੀ ਦਾ ਹੁਕਮਨਾਮਾ ਮਿਲਿਆ ਤਾਂ ਸਾਰੇ ਪੜ੍ਹ ਕੇ ਪ੍ਰਸੰਨ ਹੋਏ । ਜਿ ਜਿਹੜੇ ਗੱਭਰੂ ਯੁੱਧ ਦਾ ਚਾਅ ਰੱਖਦੇ ਸਨ ਉਹਨਾਂ ਦਾ ਤਾਂ ਕਹਿਣਾ ਹੀ ਕੀ ਹੈ, ਉਹ ਪੁੱਠੀਆਂ ਛਾਲਾਂ ਮਾਰਨ ਲੱਗੇ । ਕਈਆਂ ਨੇ ਉਸ ਵੇਲੇ ਪਿਉ ਦਾਦੇ ਦੀਆਂ ਤਲਵਾਰਾਂ ਨੂੰ ਮਾਂਜ ਕੇ ਲਿਸ਼ਕਾਉਣਾ ਆਰੰਭ ਦਿਤਾ । ਅਣਖੀਲੇ ਤੇ ਨਿਰਭੈ ਯੋਧੇ ਅਨੰਦਪੁਰ ਪਹੁੰਚਣ ਲਗੇ । ਸੋਢੀ ਸੂਰਜ ਮੱਲ ਦਾ ਪੋਤਾ ਸਿਆਮ ਦਾਸ, ਗੁਲਾਬ ਰਾਏ, ਨੰਦ ਚੰਦ, ਪਰੋਹਤ ਦਇਆ ਰਾਮ, ਸੰਘਾ ਦਲਜੀਤ ਤੇ ਬਲਜੀਤ, ਜੀਤ ਮੱਲ ਆਦਿਕ ਮੁਖੀ ਯੋਧੇ ਵੀ ਆ ਗਏ ।ਸਤਿਗੁਰੂ ਜੀ ਨੇ ਸਾਰੇ ਆਏ ਯੋਧਿਆਂ ਦਾ ਬੜਾ ਸਤਿਕਾਰ ਕੀਤਾ, ਉਨ੍ਹਾਂ ਲਈ ਖਾਲੀ ਥਾਂ ਵਿਚ ਤੰਬੂ ਲਵਾ ਦਿਤੇ ਗਏ ਤੇ ਬਸਤ੍ਰ ਸ਼ਸਤ੍ਰ ਦਾ ਪੂਰਾ ਪ੍ਰਬੰਧ ਕਰ ਦਿਤਾ। ਸਾਰੇ ਯੁੱਧ ਦਾ ਅਭਿਆਸ ਕਰਦੇ ਹੋਏ ਸਰੀਰ ਨੂੰ ਕਮਾਉਣ ਲਗੇ । ਸਾਰਿਆਂ ਨੂੰ ਹੁਕਮ ਹੋਇਆ ਕਿ ਉਹ ਸੌਂਚੀ ਖੇਡਣ, ਘੋਲ ਕਰਨ ਤੇ ਗਤਕਾ ਆਦਿ ਦਾ ਹੁਨਰ ਸਿੱਖਣ । ਘਿਉ, ਦੁੱਧ ਜਵਾਨਾਂ ਨੂੰ ਮੂੰਹ ਮੰਗਿਆ ਮਿਲੇਗਾ । ਸਰੀਰ ਦੀ ਕਸਰਤ ਕਰਨ ਵਾਸਤੇ ਇਕ ਵਿਆਮਸ਼ਾਲਾ ਵੀ ਖੋਲ੍ਹ ਦਿਤੀ ਗਈ। ਦਾਸ ਵਾਲੋ ਹੋਈ ਭੁੱਲ ਚੁੱਕ ਮਾਫ਼ ਕਰਨੀ ਜੀਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
5 hours ago | [YT] | 21
View 0 replies
ਸਾਖੀ: ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅਤੇ ਮਜਨੂੰ ਟਿੱਲੇ ਵਿਖੇ ਇੱਕ ਸੰਤ ਦੀ ⚡ਜਗਤ ਦੀ ਅਸਲੀਅਤਦਿੱਲੀ ਦੇ ਬਾਹਰ ਯਮੁਨਾ ਦਰਿਆ ਕੋਲ ਮਜਨੂੰ ਟਿੱਲਾ ਨਾਂ ਦੀ ਇੱਕ ਸ਼ਾਂਤ ਥਾਂ ਸੀ। ਉੱਥੇ ਇੱਕ ਸੰਤ ਰਹਿੰਦਾ ਸੀ। ਉਹ ਸੰਸਾਰ ਤੋਂ ਦੂਰ ਰਹਿ ਕੇ ਰੱਬ ਨੂੰ ਯਾਦ ਕਰਦਾ ਸੀ। ਉਸਦਾ ਮਨ ਹਮੇਸ਼ਾਂ ਸੋਚਾਂ ਵਿੱਚ ਡੁੱਬਿਆ ਰਹਿੰਦਾ ਸੀ।ਅਕਸਰ ਉਹ ਆਪਣੇ ਆਪ ਨੂੰ ਪੁੱਛਦਾ ਸੀ:“ਇਹ ਜਗਤ ਸੱਚਾ ਹੈ ਜਾਂ ਝੂਠਾ?ਜੇ ਇਹ ਸੱਚਾ ਹੈ, ਤਾਂ ਜੋ ਲੋਕ ਮਰ ਜਾਂਦੇ ਹਨ ਉਹ ਮੁੜ ਕਿਉਂ ਨਹੀਂ ਦਿਸਦੇ?ਅਤੇ ਜੇ ਇਹ ਝੂਠਾ ਹੈ, ਤਾਂ ਫਿਰ ਇਹ ਸਾਨੂੰ ਇੰਨਾ ਅਸਲ ਕਿਉਂ ਲੱਗਦਾ ਹੈ?”ਉਹ ਦਿਨ ਰਾਤ ਇਹੀ ਸੋਚਦਾ ਰਹਿੰਦਾ ਸੀ। ਉਸਦੇ ਮਨ ਵਿੱਚ ਇੱਕ ਹੀ ਇੱਛਾ ਸੀ—ਕਾਸ਼ ਛੇਵੀਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਿਲ ਜਾਣ, ਤਾਂ ਇਹ ਗੁੱਝੀ ਗੱਲ ਸਮਝ ਆ ਜਾਵੇ।ਇੱਕ ਦਿਨ ਉਹ ਸ਼ੁਭ ਸਮਾਂ ਆ ਗਿਆ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਜਨੂੰ ਟਿੱਲੇ ਪਹੁੰਚੇ। ਗੁਰੂ ਜੀ ਦੇ ਚਿਹਰੇ ‘ਤੇ ਅਦਭੁਤ ਸ਼ਾਂਤੀ ਅਤੇ ਚਾਨਣ ਸੀ। ਉਸ ਸੰਤ ਨੇ ਗੁਰੂ ਜੀ ਨੂੰ ਵੇਖਦੇ ਹੀ ਮੱਥਾ ਟੇਕਿਆ।ਬੜੀ ਨਿਮਰਤਾ ਨਾਲ ਉਸ ਨੇ ਕਿਹਾ:“ਮਹਾਰਾਜ! ਮੇਰਾ ਮਨ ਬਹੁਤ ਉਲਝਿਆ ਹੋਇਆ ਹੈ। ਕਿਰਪਾ ਕਰਕੇ ਦੱਸੋ—ਇਹ ਜਗਤ ਸੱਚ ਹੈ ਜਾਂ ਝੂਠ?” 🪔 ਸੁਪਨੇ ਦੀ ਉਦਾਹਰਣਗੁਰੂ ਜੀ ਮੁਸਕੁਰਾਏ ਅਤੇ ਪਿਆਰ ਨਾਲ ਕਹਿਣ ਲੱਗੇ:“ਹੇ ਸੰਤ ਜੀ! ਕਦੇ ਤੁਸੀਂ ਸੁਪਨਾ ਵੇਖਿਆ ਹੈ?”ਸੰਤ ਨੇ ਕਿਹਾ: “ਹਾਂ, ਮਹਾਰਾਜ।”ਗੁਰੂ ਜੀ ਨੇ ਸਮਝਾਇਆ:“ਜਦੋਂ ਅਸੀਂ ਸੁਪਨੇ ਵਿੱਚ ਹੁੰਦੇ ਹਾਂ, ਤਾਂ ਜੋ ਕੁਝ ਵੀ ਦਿਖਦਾ ਹੈ—ਡਰ, ਖੁਸ਼ੀ, ਦੁੱਖ—ਉਹ ਸਾਨੂੰ ਬਿਲਕੁਲ ਸੱਚਾ ਲੱਗਦਾ ਹੈ। ਸੁਪਨੇ ਵਿੱਚ ਡਰ ਲੱਗੇ ਤਾਂ ਦਿਲ ਵੀ ਧੜਕਦਾ ਹੈ।ਪਰ ਜਿਵੇਂ ਹੀ ਨੀਂਦ ਖੁਲਦੀ ਹੈ, ਸੁਪਨਾ ਖਤਮ ਹੋ ਜਾਂਦਾ ਹੈ।”ਗੁਰੂ ਜੀ ਨੇ ਆਖਿਆ:“ਇਸੇ ਤਰ੍ਹਾਂ ਇਹ ਜਗਤ ਵੀ ਹੈ। ਅਗਿਆਨਤਾ ਕਰਕੇ ਇਹ ਸਾਨੂੰ ਸੱਚਾ ਲੱਗਦਾ ਹੈ। ਜਦੋਂ ਗਿਆਨ ਆ ਜਾਂਦਾ ਹੈ, ਤਾਂ ਅਸਲ ਸੱਚ ਦਿਸ ਪੈਂਦਾ ਹੈ।” 🔸ਰੱਸੀ ਅਤੇ ਸੱਪ ਦੀ ਉਦਾਹਰਣ ਫਿਰ ਗੁਰੂ ਜੀ ਨੇ ਹੋਰ ਸੌਖੀ ਗੱਲ ਕਹੀ:“ਮੰਨ ਲੈ ਕਿ ਹਨੇਰੇ ਵਿੱਚ ਪਈ ਇੱਕ ਰੱਸੀ ਨੂੰ ਵੇਖ ਕੇ ਕੋਈ ਉਸਨੂੰ ਸੱਪ ਸਮਝ ਲਵੇ। ਉਹ ਡਰ ਕੇ ਚੀਖਦਾ ਹੈ, ਭੱਜਦਾ ਹੈ।ਪਰ ਜਦੋਂ ਚਾਨਣ ਹੋ ਜਾਂਦਾ ਹੈ, ਤਾਂ ਪਤਾ ਲੱਗਦਾ ਹੈ ਕਿ ਇਹ ਤਾਂ ਸਿਰਫ਼ ਰੱਸੀ ਸੀ।”ਗੁਰੂ ਜੀ ਨੇ ਸਮਝਾਇਆ:“ਸੱਪ ਕਦੇ ਸੀ ਹੀ ਨਹੀਂ। ਭਰਮ ਸੀ।ਇਸੇ ਤਰ੍ਹਾਂ ਇਹ ਜਗਤ ਵੀ ਰੱਬ ਤੋਂ ਵੱਖਰਾ ਨਹੀਂ। ਅਗਿਆਨਤਾ ਕਰਕੇ ਅਸੀਂ ਇਸਨੂੰ ਵੱਖਰਾ ਤੇ ਸੱਚਾ ਸਮਝ ਲੈਂਦੇ ਹਾਂ।”✨ ਅਸਲੀ ਸੱਚਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਖਿਆ:“ਸਾਰੀ ਦੁਨੀਆ ਉਸ ਇੱਕ ਪਰਮਾਤਮਾ ਤੋਂ ਹੀ ਬਣੀ ਹੈ। ਮਾਇਆ ਕਰਕੇ ਅਸੀਂ ਭੁੱਲ ਜਾਂਦੇ ਹਾਂ।ਇਸ ਕਰਕੇ ਰੱਬ ਦੀ ਯਾਦ ਵਿੱਚ ਜੁੜੋ ।” ਜਦੋਂ ਸਾਧਕ ਪੂਰਨ ਰੂਪ ਵਿੱਚ ਬ੍ਰਹਮ ਦੇ ਦਰਸ਼ਨ ਕਰ ਲੈਂਦਾ ਹੈ ਤਾਂ ਉਸ ਨੂੰ ਹਰ ਪਾਸੇ ਬ੍ਰਹਮ ਹੀ ਪਸਰਿਆ ਹੋਏਗਾ ਦਿਖਾਈ ਦਿੰਦਾ ਹੈ । ਉਸ ਦੇ ਸਾਰੇ ਭਰਮ ਦੂਰ ਹੋ ਜਾਂਦੇ ਹਨ ਕਿ ਇਹ ਸਾਰੀ ਦੁਨੀਆ ਉਸ ਬ੍ਰਹਮ ਤੋਂ ਹੀ ਉਤਪੰਨ ਹੋਈ ਹੈ ਇਹ ਸਿਰਫ ਮਾਇਆ ਦਾ ਭਰਮ ਜਾਲ ਹੈ।ਗੁਰੂ ਜੀ ਦੇ ਇਹ ਬੋਲ ਸੁਣ ਕੇ ਸੰਤ ਦੀਆਂ ਅੱਖਾਂ ਖੁੱਲ ਗਈਆਂ। ਉਸਦਾ ਮਨ ਹਲਕਾ ਹੋ ਗਿਆ। ਜਿਵੇਂ ਅੰਦਰੋਂ ਹਨੇਰਾ ਦੂਰ ਹੋ ਗਿਆ ਹੋਵੇ।#ਵਾਹਿਗੁਰੂਜੀ #ਸਿੱਖਿਆ #wahegurujikakhalsawahegurujikifateh
5 hours ago | [YT] | 7
🙏🌹🌹🌹🙏
13 hours ago | [YT] | 185
View 5 replies
ਵਾਂਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣਲੋ ਹਾਲ ਜੀ ❤️🙏❤️🙏❤️🙏❤️🙏❤️🙏❤️🙏❤️🙏❤️🙏❤️🙏ਧੰਨ ਗੁਰੂ ਗੋਬਿੰਦ ਸਿੰਘ ਜੀ ਸਰਬੰਸ ਦਾਨੀਆਂ ਵੇ ਦੇਣਾ ਕੌਣ ਦੇਉਗਾ ਤੇਰਾ
21 hours ago | [YT] | 246
View 6 replies
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹🙏
1 day ago | [YT] | 376
View 3 replies
ਇਤਿਹਾਸ ਅਨੰਦਪੁਰ ਸਾਹਿਬ ਆਉਂਣ ਤੋਂ ਬਾਅਦ ਅਨੰਦਪੁਰ ਸਾਹਿਬ ਛੱਡਣ ਤੱਕ ਦਾ - ਕਥਾ - ਦੁਲਚੇ ਮਸੰਦ ਦਾ ਸੁਧਾਰਵਿਸਾਖੀ ਪਿਛੋਂ ਸੰਮਤ ੧੭੩੨ ਦੀ ਦੀਵਾਲੀ ਆਈ । ਦੀਵਾਲੀ ਦੇ ਪੁਰਬ ਉਤੇ ਵੀ ਬੇਅੰਤ ਸੰਗਤ ਇਕੱਤ੍ਰ ਹੋਈ । ਦੀਵਾਨ ਲਗੇ ਤੇ ਬਾਲ ਸਤਿਗੁਰੂ ਜੀ ਨੇ ਉਪਦੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ । ਅਨੇਕਾਂ ਕੌਤਕ ਵੀ ਕੀਤੇ ਜਿਨ੍ਹਾਂ ਵਿਚੋਂ ਇਕ ਕੌਤਕ ਹੇਠਾਂ ਲਿਖਿਆ ਜਾਂਦਾ ਹੈ।ਸਤਿਗੁਰੂ ਤੇਗ ਬਹਾਦਰ ਜੀ ਦੇ ਵੇਲੇ ਦੁਲਚਾ ਨਾਮੀ ਇਕ ਮਸੰਦ ਸੀ ਇਹ ਲਾਲਚੀ ਤੇ ਕੁਝ ਬੇਈਮਾਨ ਸੀ ਪਰ ਉਪਰੋਂ ਬਹੁਤ ਭੋਲਾ ਭਾਲਾ ਬਣਿਆ ਰਹਿੰਦਾ ਸੀ । ਸਿੱਖ ਸੰਗਤ ਜੋ ਕਾਰ ਭੇਟ ਸਤਿਗੁਰੂ ਜੀ ਵਾਸਤੇ ਇਸ ਨੂੰ ਦੇਂਦੀ ਉਸ ਵਿਚੋਂ ਇਹ ਚੋਖਾ ਹਿੱਸਾ ਆਪ ਰੱਖ ਲੈਂਦਾ ਬਹੁਤਾ ਇਹ ਕੀਮਤੀ ਵਸਤੂਆਂ ਨੂੰ ਪੈਂਦਾ । ਇਸ ਦੀ ਮਾੜੀ ਦਸ਼ਾ ਉਤੇ ਸਤਿਗੁਰੂ ਜੀ ਨੂੰ ਤਰਸ ਆਇਆ ਸੱਚੇ ਪਾਤਸ਼ਾਹ ਨੇ ਦੁਲਚੇ ਦਾ ਸੁਧਾਰ ਕਰਨ ਦੀ ਇੱਛਾ ਕਰ ਲਈ।ਅੰਤਰਜਾਮੀ ਸਤਿਗੁਰੂ ਜੀ ਨੂੰ ਤਾਂ ਤ੍ਰੈਕਾਲ ਦਾ ਗਿਆਨ ਸੀ ਭਲਾ ਉਹਨਾਂ ਕੋਲੋਂ ਚੋਰੀ ਕੋਈ ਵਸਤੂ ਕੌਣ ਰਖ ਸਕੇ । ਦੀਵਾਨ ਲੱਗਾ ਹੋਇਆ ਸੀ । ਸਾਹਿਬ ਸਿੰਘਾਸਣ ਪਰ ਬਿਰਾਜਮਨ ਸਨ, ਸੰਗਤ ਬੈਠੀ ਹੋਈ ਕੀਰਤਨ ਸਰਵਣ ਕਰ ਰਹੀ ਸੀ । ਦੁਲਚਾ ਮਸੰਦ ਆਇਆ । ਉਹ ਬੜਾ ਉੱਚੇ ਲੰਮੇ ਕੱਦ ਦਾ ਭਾਰੀ ਗੋਗੜ ਵਾਲਾ ਬੰਦਾ ਸੀ । ਉਹ ਸਤਿਗੁਰੂ ਜੀ ਦੇ ਚਰਨਾਂ ਉਪਰ ਮੱਥਾ ਟੇਕ ਕੇ ਸਿੰਘਾਸਣ ਦੇ ਨੇੜੇ ਹੀ ਬੈਠ ਗਿਆ । ਸਾਹਿਬਾਂ ਉਸ ਵੱਲ ਤੱਕਿਆ। ਦੋ ਵਾਰ ਤੱਕ ਕੇ ਸਾਹਿਬ ਮੁਸਕਰਾ ਪਏ । ਉਹ ਮੁਸਕ੍ਰਾਹਟ ਨਿਰਾਲੀ ਸੀ। ਉਸ ਮੁਸਕ੍ਰਾਹਟ ਵਿਚ ਦਇਆ ਤੇ ਕ੍ਰੋਧ ਮਿਲੇ ਹੋਏ ਸਨ । ਸਿੱਖਾਂ ਨੂੰ ਕੀ ਪਤਾ ਕਿ ਸਾਹਿਬ ਕਿਉਂ ਮੁਸਕਰਾ ਰਹੇ ਹਨ ? ਉਹ ਤਾਂ ਅੱਜ ਦੁਲਚੇ ਦਾ ਸੁਧਾਰ ਕਰਨਾ ਚਾਹੁੰਦੇ ਸਨ । ਉਹਨਾਂ ਨੇ ਦੁਲਚੇ ਕੋਲੋਂ ਪੁਛਿਆ-‘ਸੁਣਾ ਭਾਈ ਦੁਲਚਾ ! ਗੁਰੂ ਘਰ ਵਾਸਤੇ ਸੰਗਤਾਂ ਵਲੋਂ ਦਿਤੀ ਹੋਈ ਕੋਈ ਚੀਜ਼ ਤੇਰੇ ਕੋਲ ਤਾਂ ਨਹੀਂ ?" 'ਸਤਿਨਾਮ ! ਸੱਚੇ ਪਾਤਸ਼ਾਹੋ! ਕੀ ਗੱਲ ਕਰਦੇ ਹੋ ? ਮੈਂ ਗੁਰੂ ਘਰ ਦੀ ਕੋਈ ਵਸਤੂ ਕਿਵੇਂ ਕੋਲ ਰੱਖ ਸਕਦਾ ਹਾਂ । ਸੰਗਤ ਦੀ ਭੇਟਾ ਕੀਤੀ ਹੋਈ ਹਰ ਇਕ ਵਸਤੂ ਅਸਾਂ ਕੋਲ ਅਮਾਨਤ ਹੁੰਦੀ ਹੈ, ਅਮਾਨਤ ਨੂੰ ਖਾ ਜਾਣਾ ਪਾਪ ਹੈ । ਮੈਂ ਤਾਂ ਕਦੀ ਪਾਪ ਕਰਨ ਨੂੰ ਤਿਆਰ ਨਹੀਂ। ਦੁਲਚੇ ਨੇ ਉੱਤਰ ਦਿਤਾ ।ਭਾਈ ਗੱਲ ਤਾਂ ਤੇਰੀ ਠੀਕ ਹੈ ਫਿਰ ਵੀ ਮਨੁੱਖ ਭੁਲਣਹਾਰ ਜੀਉੜਾ ਹੈ ਇਹ ਬਹੁਤ ਛੇਤੀ ਭੁੱਲ ਜਾਂਦਾ ਹੈ, ਬਹੁਤ ਕੰਮਾਂ ਵਿਚ ਭੁੱਲ ਹੋ ਸਕਦੀ ਹੈ ਚੇਤਾ ਕਰ ਲਵੋ।''ਸੱਚੇ ਪਾਤਸ਼ਾਹੋ ! ਇਉਂ ਪ੍ਰਤੀਤ ਹੁੰਦਾ ਹੈ ਕਿ ਕਿਸੇ ਦੁਸ਼ਟ ਨੇ ਤੁਸਾਂ ਕੋਲ ਮੇਰੀ ਚੁਗਲੀ ਕੀਤੀ ਹੈ ਪਰ ਮੈਂ ਮਾੜਾ ਬੰਦਾ ਨਹੀਂ ਮੈਂ ਤਾਂ ਹਰ ਵਸਤੂ, ਜੋ ਗੁਰੂ ਘਰ ਵਾਸਤੇ ਵਸੂਲ ਕਰਦਾ ਹਾਂ ਉਹ ਜਿਉਂ ਦੀ ਤਿਉਂ ਤੁਸਾਂ ਦੇ ਹਜ਼ੂਰ ਆ ਪੇਸ਼ ਕਰਦਾ ਹਾਂ । ਨਿੰਦਕ ਤੇ ਚੁਗਲ ਬੁਰੀ ਬਲਾ ਹੁੰਦੇ ਨੇ ਉਹ ਖਾਹਮਖਾਹ ਕੋਈ ਝਗੜਾ ਉਤਪੰਨ ਕਰ ਦੇਂਦੇ ਹਨ । ਸੰਗਤ ਦੇ ਵਿਚ ਤੁਸਾਂ ਕੋਲੋਂ ਮੇਰੇ ਵਰਗੇ ਈਮਾਨਦਾਰ ਬੰਦੇ ਦਾ ਨਿਰਾਦਰ ਨਹੀਂ ਹੋਣਾ ਚਾਹੀਦਾ।’ਦੁਲਚੇ ਦਾ ਇਹ ਬਿਆਨ ਸੁਣ ਕੇ ਦੋਹਾਂ ਜਹਾਨਾਂ ਦਾ ਮਾਲਕ ਹੱਸ ਪਿਆ। ਹੱਸਿਆ ਵੀ ਐਨਾ ਜ਼ੋਰ ਤੇ ਭਾਰੀ ਅਵਾਜ਼ ਵਿਚ ਜਿਸ ਨੂੰ ਸੁਣ ਕੇ ਸਿੱਖ ਸੰਗਤ ਹੈਰਾਨ ਹੋ ਗਈ। ਹੱਸਣ ਪਿਛੋਂ ਗੰਭੀਰ ਹੋ ਕੇ ਸਾਹਿਬਾਂ ਨੇ ਬਚਨ ਕੀਤਾ, ‘ਦੁਲਚੇ ! ਤੇਰੀ ਈਮਾਨਦਾਰੀ ਬਹੁਤ ਚੰਗੀ ਹੈ, ਤੂੰ ਤਾਂ ਐਵੇਂ ਹੀ ਤੱਤਾ ਹੋ ਗਿਆ । ਅਸਾਂ ਤਾਂ ਸਰਸਰੀ ਗੱਲ ਕੀਤੀ ਹੈ । ਕਿਤੇ ਤੈਥੋਂ ਕੋਈ ਗਲਤੀ ਤਾਂ ਨਹੀਂ ਹੋਈ ਪਰ ਤੂੰ ਐਵੇਂ ਹੀ ਤੱਤਾ ਹੁੰਦਾ ਹੈਂ । ਸੱਚ ਸੱਚ ਰਹਿੰਦਾ ਹੈ ਤੇ ਕੂੜ ਕੂੜ। ਕਿਉਂ ਘਬਰਾਉਂਦਾ ਹੈਂ ??ਇਸ ਤਰ੍ਹਾਂ ਬਚਨ ਕਰਦਿਆਂ ਹੋਇਆਂ ਚੋਜੀ ਪ੍ਰੀਤਮ ਜੀ ਨੇ ਹੱਥਲੀ ਸੋਟੀ ਨਾਲ ਦੁਲਚੇ ਮਸੰਦ ਦੀ ਪੱਗ ਨੂੰ ਹਿਲਾਇਆ, ਬ੍ਰਹਮ ਸ਼ਕਤੀ ਦੇ ਨਾਲ ਸੋਟੀ ਲੱਗਣ ਸਾਰ ਪੱਗੜੀ ਸਿਰ ਤੋਂ ਹੇਠਾਂ ਡਿੱਗ ਪਈ । ਪੱਗੜੀ ਦੇ ਪੇਚ ਖੁਲ੍ਹ ਗਏ, ਪੇਚ ਖੁਲ੍ਹਣ ਦੀ ਢਿੱਲ ਸੀ ਕਿ ਉਸ ਵਿਚੋਂ ਇਕ ਕੜਿਆਂ ਦੀ ਜੋੜੀ ਜੋ ਸੋਨੇ ਦੀ ਜੜਾਉ ਸੀ, ਡਿੱਗ ਪਈ । ਉਸ ਦੇ ਪ੍ਰਗਟ ਹੋਣ ਨਾਲ ਦੁਲਚੇ ਦੇ ਤਾਂ ਮਾਪੇ ਮਰ ਗਏ। ਉਸ ਦੇ ਸਿਰ ਪਾਣੀ ਪੈ ਗਿਆ ਤੇ ਉਸਦਾ ਲਹੂ ਠੰਢਾ ਹੋ ਗਿਆ । ਉਹ ਭੁੱਲੜ ਪੁਰਸ਼ ਇਹ ਸਮਝਦਾ ਸੀ ਕਿ ਨਵੇਂ ਸਤਿਗੁਰੂ ਜੀ ਇਕ ਬਾਲਕ ਹਨ, ਇਨ੍ਹਾਂ ਨੂੰ ਜਗਤ ਦੀਆਂ ਹੋਰੀਆਂ ਦਾ ਕੀ ਗਿਆਨ ਸੀ ? ਪਾਪੀ ਤੇ ਲਾਲਚੀ ਪਾਪ ਕਰਨ ਲੱਗਾ ਨਹੀਂ ਝਿਜਕਦਾ । ਜਦੋਂ ਉਹਦਾ ਪਾਪ ਨੰਗਾ ਹੁੰਦਾ ਹੈ ਤਾਂ ਭੈ-ਭੀਤ ਹੋ ਜਾਂਦਾ ਹੈ । ਫਿਰ ਭਰੀ ਸੰਗਤ ਵਿਚ ਪਾਜ ਖੁਲ੍ਹਣਾ ਤਾਂ ਵੈਸੇ ਹੀ ਖਤਰਨਾਕ ਹੁੰਦਾ ਹੈ। ਉਸ ਵੇਲੇ ਉਸ ਨੂੰ ਧਰਤੀ ਵਿਹਲ ਨਾ ਦੇਵੇ । ਉਹ ਬਹੁਤ ਡਰ ਗਿਆ ।ਸਿਖ ਸੰਗਤ ਦੀ ਮਨ ਬਿਰਤੀ ਵੀ ਉਹਦੇ ਵੱਲ ਖਿੱਚੀ ਗਈ । ਸਾਰੀ ਸੰਗਤ ਹੈਰਾਨ ਹੋਈ, ਦੁਲਚੇ ਦੀ ਕਰਤੂਤ ਦੇਖ ਕੇ ਸੰਗਤ ਨੂੰ ਕ੍ਰੋਧ ਸੀ । ਸਤਿਗੁਰੂ ਜੀ ਦਾ ਆਤਮਕ ਬਲ ਅਤੇ ਗਿਆਨ ਦੇਖ ਕੇ ਪ੍ਰਸੰਨਤਾ ਸੀ ਉਨ੍ਹਾਂ ਦੇ ਹਿਰਦੇ ਆਪ ਮੁਹਾਰੇ ਕਹਿਣ ਲੱਗ ਪਏ ਸਨ, ‘ਧੰਨ ਸੱਚਾ ਪਾਤਸ਼ਾਹ ! ਪਾਪੀਆਂ ਦੇ ਪਾਪ ਖੰਡਣਹਾਰ।' ਪਰ ਨਾਲ ਹੀ ਦੁਲਚੇ ਬਾਰੇ ਕਹਿ ਰਹੇ ਸਨ 'ਇਹ ਕਰਮ ਬਹੁਤ ਮਾੜਾ ਕੀਤਾ ।'ਦੁਲਚੇ ਨੇ ਉਸੇ ਵੇਲੇ ਸਤਿਗੁਰੂ ਜੀ ਦੇ ਚਰਨ ਫੜ ਲਏ । ਧਾਹੀ ਮਾਰ ਕੇ ਰੋਣ ਲੱਗ ਪਿਆ । ਉਸ ਦਾ ਰੋਣਾ ਉਸ ਦੇ ਮਨ ਦੀ ਮੈਲ ਨੂੰ ਦੂਰ ਕਰਨ ਵਾਲਾ ਸੀ । ਉਹ ਰੋਂਦਾ ਹੋਇਆ ਬੋਲਿਆ-‘ਸੱਚੇ ਪਾਤਿਸ਼ਾਹ ! ਪਤਿਤ ਪਾਵਨ ਦੁੱਖ ਹਰਨ ਘਟ ਘਟ ਦੀ ਜਾਨਣਹਾਰ ਪ੍ਰਭੂ ਮੈਨੂੰ ਬਖਸ਼ੋ ! ਮੈਂ ਵੱਡਾ ਪਾਪੀ ਹਾਂ । ਮੈਂ ਭੁੱਲ ਗਿਆ। ਭੁੱਲ ਬਖਸ਼ੋ ! ਸੋਨੇ ਉਤੇ ਮੇਰਾ ਮਨ ਬੇਈਮਾਨ ਹੋ ਗਿਆ। ਮੈਂ ਪਛਤਾ ਰਿਹਾ ਹਾਂ। ਮੇਰੇ ਘਰ ਹੋਰ ਵੀ ਬਹੁਤ ਸਾਰੀਆਂ ਵਸਤੂਆਂ ਹਨ । ਮੈਂ ਉਹ ਸਾਰੀਆਂ ਆਪ ਦੀ ਭੇਟਾ ਲਿਆ ਦੇਂਦਾ ਹਾਂ । ਮੇਰੇ ਤੇ ਦਇਆ ਕਰੋ, ਮੇਹਰ ਕਰੋ ।'ਛੇ ਫੁੱਟ ਉਚੀ ਲੋਥ ਸਤਿਗੁਰੂ ਜੀ ਦੇ ਚਰਨਾਂ ਉਪਰ ਇਉਂ ਡਿੱਗੀ ਹੋਈ ਪਛਤਾਵਾ ਕਰਦੀ ਰਹੀ । ਸਾਹਿਬਾਂ ਨੇ ਹੁਕਮ ਕੀਤਾ-'ਜਾਹ ਸਿੱਖਾਂ ਨੂੰ ਨਾਲ ਲੈ ਜਾਹ ਤੇ ਘਰੋਂ ਸਾਰੀਆਂ ਵਸਤੂਆਂ ਚੁਕਵਾ ਕੇ ਲੈ ਆ । ਅਗੇ ਨੂੰ ਸੰਭਲਕੇ ਤੁਰੀਂ ।”ਦੁਲਚਾ ਉਠਿਆ, ਅੱਖਾਂ ਨੀਵੀਆਂ ਕਰੀ ਉਹ ਦੀਵਾਨ ਵਿਚੋਂ ਬਾਹਰ ਚਲਿਆ ਗਿਆ । ਉਸਦੇ ਪਿਛੇ ਪਿਛੇ ਸਤਿਗੁਰੂ ਜੀ ਨੇ ਦੋ ਸੇਵਾਦਾਰ ਭੇਜੇ । ਉਹ ਘਰ ਗਿਆ ਜਿੰਨੀਆਂ ਵਸਤੂਆਂ ਉਸਨੇ ਚੋਰੀ ਕਰਕੇ ਰੱਖੀਆਂ ਹੋਈਆਂ ਸਨ, ਉਹ ਸਾਰੀਆਂ ਹੀ ਘਰੋਂ ਚੁੱਕ ਕੇ ਲੈ ਆਇਆ ਤੇ ਸਤਿਗੁਰੂ ਜੀ ਦੀ ਭੇਟਾ ਕਰ ਦਿਤੀਆਂ। ਸਤਿਗੁਰੂ ਜੀ ਨੇ ਦਇਆ ਕਰਕੇ ਉਸਨੂੰ ਖਿਮਾ ਬਖਸ਼ੀ ਤੇ ਅਗੋਂ ਨੂੰ ਨੇਕ ਬਣ ਕੇ ਰਹਿਣ ਦੀ ਸਿਖਿਆ ਦਿਤੀ।ਦਾਸ ਵਾਲੋ ਹੋਈ ਭੁੱਲ ਚੁੱਕ ਮਾਫ਼ ਕਰਨੀ ਜੀਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🌹🌹🌹🙏
2 days ago | [YT] | 234
ਅਸੀ ਦੇਖਿਆ ਅੱਖੀ ਹਜ਼ੂਰ ਸਾਹਿਬ ਘੋੜਾ ਮੁੜਕੋ ਮੁੜਕੀ ਹੁੰਦਾ ਨਗਰਕੀਰਤਨ ਤੇ ਖਾਲੀ ਘੋੜਾ ਲਿੱਪਦਾ ਜਾਨੀ ਗੁਰੂ ਗੋਬਿੰਦ ਸਿੰਘ ਆਪ ਸਵਾਰੀ ਕਰਦੇ ਹੋਣ ਉੱਤੋਂ ਬਾਜ਼ 🦅 ਰਾਖੀ ਕਰਦਾ ਹੁੰਦਾ ਤੇ ਉਹ ਅੰਨ੍ਹਾ ਕੁੱਤਾ 🐕 ਜੋ ਸਵੇਰ ਵੇਲੇ ਗਾਗਰ ਭਰਨ ਨਾਲ ਜਾਂਦਾ ਹੁੰਦਾ । ਗੁਰੂ ਗੋਬਿੰਦ ਸਿੰਘ ਜੀ ਕਿੱਡੇ ਮਹਾਨ ਸਨ ਜਿਨ੍ਹਾਂ ਕੋਲ ਸਿਰ ਉਪਰ ਤਾਜ ਨੀਲਾ ਘੋੜਾ 🐎 ਤੇ ਬਾਜ ਕੋਲ ਸੀ । ਕਿਆ ਗੱਲ ਬਾਤ ਹੋਣੀ ਆ ਓਹਨਾ ਸਾਮਿਆ ਵਿੱਚ ਯਾਰ । ਇੱਕ ਸੱਤ ਫੁੱਟ ਦੇ ਨੇੜ ਦਾ ਚੋਬਰ ਜਿਹਦੇ ਵੱਡਾ ਸਾਰਾ ਦਾਹੜਾ ਤੇ ਸਾਈਡ ਤੇ ਤਲਵਾਰ 🗡️ ਪਿੱਠ ਪਿੱਛੇ ਢਾਲ ਗੁੱਟ ਵਿੱਚ ਕੜਾ ਛਾਤੀ ਤੇ ਜੰਜੀਰਾਂ ਵਾਲਾ ਕੁੜਤਾ ਮਤਲਬ ਯਾਰ ਸ਼ੇਰ ਦੀ ਖੱਲ ਤੇ ਬੈਠ ਭਗਤੀ ਕਰਨ ਵਾਲਾ ਮਹਾਨ ਤਪੱਸਵੀ ਗੁਰੂ ਗੋਬਿੰਦ ਸਿੰਘ ਜੀ ਜਰਨੈਲਾ ਦੇ ਜਰਨੈਲ ਕਿਆ ਖੂਬਸੂਰਤ ਇੰਨਸਾਨ ਹੋਣਗੇ ❤️ …
2 days ago | [YT] | 354
ਪੋਹ ਮਹੀਨੇ ਦੀ ਸੰਗਰਾਂਦ ।ਪੋਹ ਦਾ ਮਹੀਨਾ ਸਿੱਖ ਇਤਿਹਾਸ ਵਿੱਚ ਬਹੁਤ ਹੀ ਮਹੱਤਵਪੂਰਨ ਅਤੇ ਭਾਵੁਕ ਸਥਾਨ ਰੱਖਦਾ ਹੈ। ਇਸਨੂੰ "ਸ਼ਹੀਦੀ ਮਹੀਨਾ" ਵੀ ਕਿਹਾ ਜਾਂਦਾ ਹੈ, ਕਿਉਂਕਿ ਇਸ ਮਹੀਨੇ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਅਤੇ ਅਣਗਿਣਤ ਸਿੰਘਾਂ ਨੇ ਧਰਮ ਅਤੇ ਹੱਕ-ਸੱਚ ਲਈ ਲਾਸਾਨੀ ਕੁਰਬਾਨੀਆਂ ਦਿੱਤੀਆਂ।ਇੱਥੇ ਪੋਹ ਦੇ ਮਹੀਨੇ ਦੀਆਂ ਮੁੱਖ ਇਤਿਹਾਸਕ ਘਟਨਾਵਾਂ ਦਾ ਵੇਰਵਾ ਹੈ:੧. ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣਾ (੬ ਪੋਹ)ਮੁਗਲ ਫੌਜਾਂ ਅਤੇ ਪਹਾੜੀ ਰਾਜਿਆਂ ਦੇ ਲੰਬੇ ਘੇਰੇ ਤੋਂ ਬਾਅਦ, ਅਤੇ ਉਨ੍ਹਾਂ ਵੱਲੋਂ ਕੁਰਾਨ ਅਤੇ ਗਊ ਦੀਆਂ ਝੂਠੀਆਂ ਕਸਮਾਂ ਖਾਣ ਤੋਂ ਬਾਅਦ, ਗੁਰੂ ਗੋਬਿੰਦ ਸਿੰਘ ਜੀ ਨੇ ੬ ਪੋਹ ਦੀ ਰਾਤ ਨੂੰ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿੱਤਾ।੨. ਪਰਿਵਾਰ ਵਿਛੋੜਾ (ਸਰਸਾ ਨਦੀ ਦੇ ਕੰਢੇ)ਕਿਲ੍ਹਾ ਛੱਡਣ ਤੋਂ ਕੁਝ ਸਮੇਂ ਬਾਅਦ ਹੀ ਦੁਸ਼ਮਣ ਨੇ ਹਮਲਾ ਕਰ ਦਿੱਤਾ। ਸਰਸਾ ਨਦੀ ਵਿੱਚ ਹੜ੍ਹ ਆਇਆ ਹੋਇਆ ਸੀ। ਇੱਥੇ ਭਾਰੀ ਜੰਗ ਹੋਈ ਅਤੇ ਗੁਰੂ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ:ਗੁਰੂ ਗੋਬਿੰਦ ਸਿੰਘ ਜੀ ਅਤੇ ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਵੱਲ ਗਏ।ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਰਸੋਈਏ ਗੰਗੂ ਦੇ ਨਾਲ ਚਲੇ ਗਏ।ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਵੱਲ ਚਲੇ ਗਏ।੩. ਚਮਕੌਰ ਦੀ ਜੰਗ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ (੮ ਪੋਹ)ਗੁਰੂ ਜੀ ਅਤੇ ੪੦ ਸਿੰਘ ਚਮਕੌਰ ਦੀ ਕੱਚੀ ਗੜ੍ਹੀ ਵਿੱਚ ਪਹੁੰਚੇ। ਉੱਥੇ ੧੦ ਲੱਖ ਦੀ ਮੁਗਲ ਫੌਜ ਨੇ ਘੇਰਾ ਪਾ ਲਿਆ।ਇਸ ਅਸਾਵੀਂ ਜੰਗ ਵਿੱਚ ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ (੧੮ ਸਾਲ) ਅਤੇ ਬਾਬਾ ਜੁਝਾਰ ਸਿੰਘ ਜੀ (੧੪ ਸਾਲ) ਬਹਾਦਰੀ ਨਾਲ ਲੜਦੇ ਹੋਏ ਸ਼ਹੀਦ ਹੋ ਗਏ।ਪੰਜ ਪਿਆਰਿਆਂ ਵਿੱਚੋਂ ਤਿੰਨ ਪਿਆਰੇ ਅਤੇ ਕਈ ਹੋਰ ਸਿੰਘ ਵੀ ਇਸ ਜੰਗ ਵਿੱਚ ਸ਼ਹੀਦ ਹੋਏ।੪. ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਗ੍ਰਿਫਤਾਰੀਗੰਗੂ ਬ੍ਰਾਹਮਣ ਨੇ ਲਾਲਚ ਵਿੱਚ ਆ ਕੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਮੋਰਿੰਡੇ ਦੇ ਕੋਤਵਾਲ ਕੋਲ ਗ੍ਰਿਫਤਾਰ ਕਰਵਾ ਦਿੱਤਾ। ਉੱਥੋਂ ਉਨ੍ਹਾਂ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਨ ਕੋਲ ਲਿਜਾਇਆ ਗਿਆ ਅਤੇ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ। ਪੋਹ ਦੀ ਕੜਾਕੇ ਦੀ ਠੰਡ ਵਿੱਚ ਉਨ੍ਹਾਂ ਕੋਲ ਤਨ ਢੱਕਣ ਲਈ ਪੂਰੇ ਕੱਪੜੇ ਵੀ ਨਹੀਂ ਸਨ।੫. ਸਾੱਕਾ ਸਰਹਿੰਦ (੧੩ ਪੋਹ)ਵਜ਼ੀਰ ਖਾਨ ਦੀ ਕਚਹਿਰੀ ਵਿੱਚ ਛੋਟੇ ਸਾਹਿਬਜ਼ਾਦਿਆਂ—ਬਾਬਾ ਜ਼ੋਰਾਵਰ ਸਿੰਘ ਜੀ (੯ ਸਾਲ) ਅਤੇ ਬਾਬਾ ਫਤਿਹ ਸਿੰਘ ਜੀ (੭ ਸਾਲ)—ਨੂੰ ਧਰਮ ਬਦਲਣ ਲਈ ਡਰਾਇਆ ਅਤੇ ਲਾਲਚ ਦਿੱਤਾ ਗਿਆ, ਪਰ ਉਹ ਅਡੋਲ ਰਹੇ।ਅੰਤ ਵਿੱਚ, ੧੩ ਪੋਹ ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਜਿਉਂਦੇ ਜੀਅ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਗਿਆ।ਇਹ ਖਬਰ ਸੁਣ ਕੇ ਮਾਤਾ ਗੁਜਰੀ ਜੀ ਨੇ ਵੀ ਠੰਡੇ ਬੁਰਜ ਵਿੱਚ ਅਕਾਲ ਪੁਰਖ ਦੇ ਚਰਨਾਂ ਵਿੱਚ ਪ੍ਰਾਣ ਤਿਆਗ ਦਿੱਤੇ।੬. ਦੀਵਾਨ ਟੋਡਰ ਮੱਲ ਦੀ ਸੇਵਾਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੇ ਅੰਤਿਮ ਸੰਸਕਾਰ ਲਈ ਧਰਤੀ ਦਾ ਕੋਈ ਟੁਕੜਾ ਦੇਣ ਲਈ ਤਿਆਰ ਨਹੀਂ ਸੀ। ਇੱਕ ਸ਼ਰਧਾਲੂ ਵਪਾਰੀ, ਦੀਵਾਨ ਟੋਡਰ ਮੱਲ, ਨੇ ਸੋਨੇ ਦੀਆਂ ਮੋਹਰਾਂ ਖੜ੍ਹੀਆਂ ਕਰਕੇ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦੀ ਅਤੇ ਸਸਕਾਰ ਕੀਤਾ।ਸਿੱਟਾਪੋਹ ਦਾ ਮਹੀਨਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਕਿਵੇਂ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਪਰਿਵਾਰ ਨੇ ਜ਼ੁਲਮ ਦੇ ਸਾਹਮਣੇ ਗੋਡੇ ਟੇਕਣ ਦੀ ਬਜਾਏ ਸ਼ਹਾਦਤ ਦਾ ਰਾਹ ਚੁਣਿਆ। ਇਹ ਮਹੀਨਾ ਉਦਾਸੀ ਦਾ ਨਹੀਂ, ਸਗੋਂ "ਚੜ੍ਹਦੀ ਕਲਾ" ਅਤੇ ਸਿਦਕ ਦਾ ਪ੍ਰਤੀਕ ਹੈ।🙏🌹🌹🌹🙏
4 days ago | [YT] | 292
4 days ago | [YT] | 105
View 1 reply
1️⃣ ਚਮਕੌਰ ਦੇ ਕਿਲ੍ਹੇ ’ਚ ਸਿੱਖ ਸੂਰਮੇ, ਹਜ਼ਾਰਾਂ ’ਤੇ ਭਾਰੀ।2️⃣ ਚਮਕੌਰ — ਜਿਥੇ ਹੁੰਸਲੇ ਤਲਵਾਰਾਂ ਤੋਂ ਤੇਜ਼ ਸਨ।3️⃣ ਦਸ਼ਮੇਸ਼ ਪਿਤਾ ਦੀ ਅਗਵਾਈ, ਸਿੰਘ ਅਡੋਲ ਖੜੇ।4️⃣ ਚਮਕੌਰ ਦੀ ਰਾਤ—ਹਿੰਮਤ ਦਾ ਪਰਚਮ।5️⃣ ਦੋ ਸਾਹਿਬਜ਼ਾਦੇ ਸ਼ਹੀਦ, ਫਿਰ ਵੀ ਜੋਸ਼ ਕਾਇਮ।6️⃣ ਚਮਕੌਰ—ਜਿਥੇ 40 ਨੇ ਲੱਖਾਂ ਨੂੰ ਟਾਕਰਾ ਦਿੱਤਾ।7️⃣ ਸਿੰਘਾਂ ਦੀ ਗੂੰਜ: ਮਰਨਾ ਕਬੂਲ, ਹਾਰ ਨਹੀਂ।8️⃣ ਚਮਕੌਰ ਦਾ ਕਿਲ੍ਹਾ—ਬੇਮਿਸਾਲ ਬਲੀਦਾਨ।9️⃣ ਅਸਲ ਜੰਗ -ਜ਼ੁਲਮ ਕੇ ਖਿਲਾਫ਼🙏🌹🌹🙏
5 days ago | [YT] | 173
Load more
ਅਕਾਲ ਐ ਫ਼ੌਜ
ਇਤਿਹਾਸ ਅਨੰਦਪੁਰ ਸਾਹਿਬ ਆਉਂਣ ਤੋਂ ਬਾਅਦ ਅਨੰਦਪੁਰ ਸਾਹਿਬ ਛੱਡਣ ਤੱਕ ਦਾ
ਯੋਧਿਆਂ ਦਾ ਸਤਿਕਾਰ ਕਰਨਾ
ਸਤਿਗੁਰੂ ਜੀ ਦੀ ਆਯੂ ਬਾਰਾਂ ਕੁ ਸਾਲ ਦੀ ਹੋ ਗਈ ਪਰ ਅਰੋਗ ਸਰੀਰ ਉਮਰ ਤੋਂ ਵਡੇਰਾ ਲਗਣ ਲਗਾ । ਦਿਨੋ ਦਿਨ ਸ਼ਿਕਾਰ ਦਾ ਪਰੇਮ ਵੀ ਬਹੁਤ ਵਧਦਾ ਗਿਆ । ਜਿੰਨਾ ਵੀ ਸਮਾਂ ਹੋਰ ਕੰਮਾਂ ਤੋਂ ਬਚਦਾ ਉਹ ਸ਼ਿਕਾਰ ਖੇਡਣ ਤੇ ਘੋੜੇ ਦੀ ਸੁਆਰੀ ਕਰਨ ਵਿਚ ਖਰਚ ਹੁੰਦਾ । ਸ਼ਿਕਾਰ ਖੇਡਣ ਦੇ ਨਾਲ-ਨਾਲ ਸਹਿਬਾਂ ਨੇ ਅਨੁਭਵ ਕੀਤਾ ਕਿ ਸਾਰੇ ਦੇਸ਼ ਵਿਚੋਂ ਪਿਛਲੇ ਸਿੱਖਾਂ ਦੇ ਬਹਾਦਰ ਸਪੁੱਤਰਾਂ ਨੂੰ ਸੱਦ ਕੇ ਇਕ ਫੌਜੀ ਦਸਤਾ ਤਿਆਰ ਕਰਨਾ ਚਾਹੀਏ । ਨਾਲ ਹੀ ਜੋ ਯੁੱਧ ਸ਼ਸਤਰ ਵਿਦਿਆ ਦੇ ਜਾਣੂੰ ਸਿੱਖ ਆਉਣਗੇ ਉਹ ਹੋਰ ਸਿੱਖਾਂ ਨੂੰ ਅਭਿਆਸ ਕਰਾਉਣਗੇ । ਇਕ ਦਿਨ ਐਸਾ ਆਵੇਗਾ ਕਿ ਚੋਖੇ ਸਿੱਖ ਸ਼ਸਤ੍ਰਧਾਰੀ ਬਣ ਜਾਣਗੇ ਤੇ ਧਰਮ ਦੀ ਰਾਖੀ ਕਰਨਗੇ।
ਵਿਚਾਰ ਕਰ ਕੇ ਸਤਿਗੁਰੂ ਜੀ ਨੇ ਸਾਰੇ ਮਸੰਦਾਂ ਵੱਲ ਹੁਕਮਨਾਮੇ ਭੇਜੇ ਕਿ ਉਹ ਉਨ੍ਹਾਂ ਸਿੱਖ ਖਾਨਦਾਨਾਂ ਦਾ ਪਤਾ ਕਰਨ ਜੇਹੜੇ ਸਿੱਖ ਸਤਿਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਸਤਿਗੁਰਾਂ ਦੇ ਨਾਲ ਯੁੱਧਾਂ ਵਿਚ ਸ਼ਾਮਲ ਹੁੰਦੇ ਰਹੇ ਹਨ । ਉਹਨਾਂ ਦੇ ਪੁੱਤਾਂ ਨੂੰ ਛੇਤੀ ਅਨੰਦਪੁਰ ਭੇਜਿਆ ਜਾਵੇ । ਜੇਕਰ ਕੋਈ ਉਸ ਸਮੇਂ ਦਾ ਸਿੱਖ ਹੋਵੇ ਜਿਸ ਯੁੱਧਾਂ ਵਿਚ ਆਪ ਹਿੱਸਾ ਲਿਆ ਹੋਵੇ, ਉਸ ਨੂੰ ਭੇਜ ਦਿੱਤਾ ਜਾਵੇ । ਸਾਰੇ ਦੇਸ ਵਿਚੋਂ ਸੰਗਤਾਂ ਪਾਸੋਂ ਘੋੜੇ ਤੇ ਸ਼ਸਤ੍ਰ ਭੇਟਾ ਵਜੋਂ ਲਏ ਜਾਣ । ਜੇਹੜਾ ਸਿੱਖ ਨੌਜਵਾਨ ਅਨੰਦਪੁਰ ਰਹਿਣਾ ਚਾਹੇ ਉਸ ਨੂੰ ਰੱਖਿਆ ਜਾਵੇਗਾ ਤੇ ਉਹਦੇ ਖਰਚ ਗੁਰੂ ਕੇ ਭੰਡਾਰੇ ਵਿਚੋਂ ਹੋਣਗੇ। ਇਹ ਹੁਕਮਨਾਮਾ ਸਾਰੇ ਮਸੰਦਾਂ, ਗੁਰੂ ਘਰ ਦੇ ਪ੍ਰੇਮੀਆਂ ਤੇ ਹੋਰ ਸਿੱਖਾਂ ਵੱਲ ਭੇਜ ਦਿੱਤਾ । ਜਦੋਂ ਸਤਿਗੁਰੂ ਜੀ ਦਾ ਹੁਕਮਨਾਮਾ ਮਿਲਿਆ ਤਾਂ ਸਾਰੇ ਪੜ੍ਹ ਕੇ ਪ੍ਰਸੰਨ ਹੋਏ । ਜਿ ਜਿਹੜੇ ਗੱਭਰੂ ਯੁੱਧ ਦਾ ਚਾਅ ਰੱਖਦੇ ਸਨ ਉਹਨਾਂ ਦਾ ਤਾਂ ਕਹਿਣਾ ਹੀ ਕੀ ਹੈ, ਉਹ ਪੁੱਠੀਆਂ ਛਾਲਾਂ ਮਾਰਨ ਲੱਗੇ । ਕਈਆਂ ਨੇ ਉਸ ਵੇਲੇ ਪਿਉ ਦਾਦੇ ਦੀਆਂ ਤਲਵਾਰਾਂ ਨੂੰ ਮਾਂਜ ਕੇ ਲਿਸ਼ਕਾਉਣਾ ਆਰੰਭ ਦਿਤਾ । ਅਣਖੀਲੇ ਤੇ ਨਿਰਭੈ ਯੋਧੇ ਅਨੰਦਪੁਰ ਪਹੁੰਚਣ ਲਗੇ । ਸੋਢੀ ਸੂਰਜ ਮੱਲ ਦਾ ਪੋਤਾ ਸਿਆਮ ਦਾਸ, ਗੁਲਾਬ ਰਾਏ, ਨੰਦ ਚੰਦ, ਪਰੋਹਤ ਦਇਆ ਰਾਮ, ਸੰਘਾ ਦਲਜੀਤ ਤੇ ਬਲਜੀਤ, ਜੀਤ ਮੱਲ ਆਦਿਕ ਮੁਖੀ ਯੋਧੇ ਵੀ ਆ ਗਏ ।
ਸਤਿਗੁਰੂ ਜੀ ਨੇ ਸਾਰੇ ਆਏ ਯੋਧਿਆਂ ਦਾ ਬੜਾ ਸਤਿਕਾਰ ਕੀਤਾ, ਉਨ੍ਹਾਂ ਲਈ ਖਾਲੀ ਥਾਂ ਵਿਚ ਤੰਬੂ ਲਵਾ ਦਿਤੇ ਗਏ ਤੇ ਬਸਤ੍ਰ ਸ਼ਸਤ੍ਰ ਦਾ ਪੂਰਾ ਪ੍ਰਬੰਧ ਕਰ ਦਿਤਾ। ਸਾਰੇ ਯੁੱਧ ਦਾ ਅਭਿਆਸ ਕਰਦੇ ਹੋਏ ਸਰੀਰ ਨੂੰ ਕਮਾਉਣ ਲਗੇ । ਸਾਰਿਆਂ ਨੂੰ ਹੁਕਮ ਹੋਇਆ ਕਿ ਉਹ ਸੌਂਚੀ ਖੇਡਣ, ਘੋਲ ਕਰਨ ਤੇ ਗਤਕਾ ਆਦਿ ਦਾ ਹੁਨਰ ਸਿੱਖਣ । ਘਿਉ, ਦੁੱਧ ਜਵਾਨਾਂ ਨੂੰ ਮੂੰਹ ਮੰਗਿਆ ਮਿਲੇਗਾ । ਸਰੀਰ ਦੀ ਕਸਰਤ ਕਰਨ ਵਾਸਤੇ ਇਕ ਵਿਆਮਸ਼ਾਲਾ ਵੀ ਖੋਲ੍ਹ ਦਿਤੀ ਗਈ। ਦਾਸ ਵਾਲੋ ਹੋਈ ਭੁੱਲ ਚੁੱਕ ਮਾਫ਼ ਕਰਨੀ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
5 hours ago | [YT] | 21
View 0 replies
ਅਕਾਲ ਐ ਫ਼ੌਜ
ਸਾਖੀ: ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅਤੇ ਮਜਨੂੰ ਟਿੱਲੇ ਵਿਖੇ ਇੱਕ ਸੰਤ ਦੀ
⚡ਜਗਤ ਦੀ ਅਸਲੀਅਤ
ਦਿੱਲੀ ਦੇ ਬਾਹਰ ਯਮੁਨਾ ਦਰਿਆ ਕੋਲ ਮਜਨੂੰ ਟਿੱਲਾ ਨਾਂ ਦੀ ਇੱਕ ਸ਼ਾਂਤ ਥਾਂ ਸੀ। ਉੱਥੇ ਇੱਕ ਸੰਤ ਰਹਿੰਦਾ ਸੀ। ਉਹ ਸੰਸਾਰ ਤੋਂ ਦੂਰ ਰਹਿ ਕੇ ਰੱਬ ਨੂੰ ਯਾਦ ਕਰਦਾ ਸੀ। ਉਸਦਾ ਮਨ ਹਮੇਸ਼ਾਂ ਸੋਚਾਂ ਵਿੱਚ ਡੁੱਬਿਆ ਰਹਿੰਦਾ ਸੀ।
ਅਕਸਰ ਉਹ ਆਪਣੇ ਆਪ ਨੂੰ ਪੁੱਛਦਾ ਸੀ:
“ਇਹ ਜਗਤ ਸੱਚਾ ਹੈ ਜਾਂ ਝੂਠਾ?
ਜੇ ਇਹ ਸੱਚਾ ਹੈ, ਤਾਂ ਜੋ ਲੋਕ ਮਰ ਜਾਂਦੇ ਹਨ ਉਹ ਮੁੜ ਕਿਉਂ ਨਹੀਂ ਦਿਸਦੇ?
ਅਤੇ ਜੇ ਇਹ ਝੂਠਾ ਹੈ, ਤਾਂ ਫਿਰ ਇਹ ਸਾਨੂੰ ਇੰਨਾ ਅਸਲ ਕਿਉਂ ਲੱਗਦਾ ਹੈ?”
ਉਹ ਦਿਨ ਰਾਤ ਇਹੀ ਸੋਚਦਾ ਰਹਿੰਦਾ ਸੀ। ਉਸਦੇ ਮਨ ਵਿੱਚ ਇੱਕ ਹੀ ਇੱਛਾ ਸੀ—ਕਾਸ਼ ਛੇਵੀਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਿਲ ਜਾਣ, ਤਾਂ ਇਹ ਗੁੱਝੀ ਗੱਲ ਸਮਝ ਆ ਜਾਵੇ।
ਇੱਕ ਦਿਨ ਉਹ ਸ਼ੁਭ ਸਮਾਂ ਆ ਗਿਆ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਜਨੂੰ ਟਿੱਲੇ ਪਹੁੰਚੇ। ਗੁਰੂ ਜੀ ਦੇ ਚਿਹਰੇ ‘ਤੇ ਅਦਭੁਤ ਸ਼ਾਂਤੀ ਅਤੇ ਚਾਨਣ ਸੀ। ਉਸ ਸੰਤ ਨੇ ਗੁਰੂ ਜੀ ਨੂੰ ਵੇਖਦੇ ਹੀ ਮੱਥਾ ਟੇਕਿਆ।
ਬੜੀ ਨਿਮਰਤਾ ਨਾਲ ਉਸ ਨੇ ਕਿਹਾ:
“ਮਹਾਰਾਜ! ਮੇਰਾ ਮਨ ਬਹੁਤ ਉਲਝਿਆ ਹੋਇਆ ਹੈ। ਕਿਰਪਾ ਕਰਕੇ ਦੱਸੋ—ਇਹ ਜਗਤ ਸੱਚ ਹੈ ਜਾਂ ਝੂਠ?”
🪔 ਸੁਪਨੇ ਦੀ ਉਦਾਹਰਣ
ਗੁਰੂ ਜੀ ਮੁਸਕੁਰਾਏ ਅਤੇ ਪਿਆਰ ਨਾਲ ਕਹਿਣ ਲੱਗੇ:
“ਹੇ ਸੰਤ ਜੀ! ਕਦੇ ਤੁਸੀਂ ਸੁਪਨਾ ਵੇਖਿਆ ਹੈ?”
ਸੰਤ ਨੇ ਕਿਹਾ: “ਹਾਂ, ਮਹਾਰਾਜ।”
ਗੁਰੂ ਜੀ ਨੇ ਸਮਝਾਇਆ:
“ਜਦੋਂ ਅਸੀਂ ਸੁਪਨੇ ਵਿੱਚ ਹੁੰਦੇ ਹਾਂ, ਤਾਂ ਜੋ ਕੁਝ ਵੀ ਦਿਖਦਾ ਹੈ—ਡਰ, ਖੁਸ਼ੀ, ਦੁੱਖ—ਉਹ ਸਾਨੂੰ ਬਿਲਕੁਲ ਸੱਚਾ ਲੱਗਦਾ ਹੈ। ਸੁਪਨੇ ਵਿੱਚ ਡਰ ਲੱਗੇ ਤਾਂ ਦਿਲ ਵੀ ਧੜਕਦਾ ਹੈ।
ਪਰ ਜਿਵੇਂ ਹੀ ਨੀਂਦ ਖੁਲਦੀ ਹੈ, ਸੁਪਨਾ ਖਤਮ ਹੋ ਜਾਂਦਾ ਹੈ।”
ਗੁਰੂ ਜੀ ਨੇ ਆਖਿਆ:
“ਇਸੇ ਤਰ੍ਹਾਂ ਇਹ ਜਗਤ ਵੀ ਹੈ। ਅਗਿਆਨਤਾ ਕਰਕੇ ਇਹ ਸਾਨੂੰ ਸੱਚਾ ਲੱਗਦਾ ਹੈ। ਜਦੋਂ ਗਿਆਨ ਆ ਜਾਂਦਾ ਹੈ, ਤਾਂ ਅਸਲ ਸੱਚ ਦਿਸ ਪੈਂਦਾ ਹੈ।”
🔸ਰੱਸੀ ਅਤੇ ਸੱਪ ਦੀ ਉਦਾਹਰਣ
ਫਿਰ ਗੁਰੂ ਜੀ ਨੇ ਹੋਰ ਸੌਖੀ ਗੱਲ ਕਹੀ:
“ਮੰਨ ਲੈ ਕਿ ਹਨੇਰੇ ਵਿੱਚ ਪਈ ਇੱਕ ਰੱਸੀ ਨੂੰ ਵੇਖ ਕੇ ਕੋਈ ਉਸਨੂੰ ਸੱਪ ਸਮਝ ਲਵੇ। ਉਹ ਡਰ ਕੇ ਚੀਖਦਾ ਹੈ, ਭੱਜਦਾ ਹੈ।
ਪਰ ਜਦੋਂ ਚਾਨਣ ਹੋ ਜਾਂਦਾ ਹੈ, ਤਾਂ ਪਤਾ ਲੱਗਦਾ ਹੈ ਕਿ ਇਹ ਤਾਂ ਸਿਰਫ਼ ਰੱਸੀ ਸੀ।”
ਗੁਰੂ ਜੀ ਨੇ ਸਮਝਾਇਆ:
“ਸੱਪ ਕਦੇ ਸੀ ਹੀ ਨਹੀਂ। ਭਰਮ ਸੀ।
ਇਸੇ ਤਰ੍ਹਾਂ ਇਹ ਜਗਤ ਵੀ ਰੱਬ ਤੋਂ ਵੱਖਰਾ ਨਹੀਂ। ਅਗਿਆਨਤਾ ਕਰਕੇ ਅਸੀਂ ਇਸਨੂੰ ਵੱਖਰਾ ਤੇ ਸੱਚਾ ਸਮਝ ਲੈਂਦੇ ਹਾਂ।”
✨ ਅਸਲੀ ਸੱਚ
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਖਿਆ:
“ਸਾਰੀ ਦੁਨੀਆ ਉਸ ਇੱਕ ਪਰਮਾਤਮਾ ਤੋਂ ਹੀ ਬਣੀ ਹੈ। ਮਾਇਆ ਕਰਕੇ ਅਸੀਂ ਭੁੱਲ ਜਾਂਦੇ ਹਾਂ।
ਇਸ ਕਰਕੇ ਰੱਬ ਦੀ ਯਾਦ ਵਿੱਚ ਜੁੜੋ ।” ਜਦੋਂ ਸਾਧਕ ਪੂਰਨ ਰੂਪ ਵਿੱਚ ਬ੍ਰਹਮ ਦੇ ਦਰਸ਼ਨ ਕਰ ਲੈਂਦਾ ਹੈ ਤਾਂ ਉਸ ਨੂੰ ਹਰ ਪਾਸੇ ਬ੍ਰਹਮ ਹੀ ਪਸਰਿਆ ਹੋਏਗਾ ਦਿਖਾਈ ਦਿੰਦਾ ਹੈ । ਉਸ ਦੇ ਸਾਰੇ ਭਰਮ ਦੂਰ ਹੋ ਜਾਂਦੇ ਹਨ ਕਿ ਇਹ ਸਾਰੀ ਦੁਨੀਆ ਉਸ ਬ੍ਰਹਮ ਤੋਂ ਹੀ ਉਤਪੰਨ ਹੋਈ ਹੈ ਇਹ ਸਿਰਫ ਮਾਇਆ ਦਾ ਭਰਮ ਜਾਲ ਹੈ।
ਗੁਰੂ ਜੀ ਦੇ ਇਹ ਬੋਲ ਸੁਣ ਕੇ ਸੰਤ ਦੀਆਂ ਅੱਖਾਂ ਖੁੱਲ ਗਈਆਂ। ਉਸਦਾ ਮਨ ਹਲਕਾ ਹੋ ਗਿਆ। ਜਿਵੇਂ ਅੰਦਰੋਂ ਹਨੇਰਾ ਦੂਰ ਹੋ ਗਿਆ ਹੋਵੇ।
#ਵਾਹਿਗੁਰੂਜੀ #ਸਿੱਖਿਆ #wahegurujikakhalsawahegurujikifateh
5 hours ago | [YT] | 7
View 0 replies
ਅਕਾਲ ਐ ਫ਼ੌਜ
🙏🌹🌹🌹🙏
13 hours ago | [YT] | 185
View 5 replies
ਅਕਾਲ ਐ ਫ਼ੌਜ
ਵਾਂਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ
ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣਲੋ ਹਾਲ ਜੀ
❤️🙏❤️🙏❤️🙏❤️🙏❤️🙏❤️🙏❤️🙏❤️🙏❤️🙏
ਧੰਨ ਗੁਰੂ ਗੋਬਿੰਦ ਸਿੰਘ ਜੀ ਸਰਬੰਸ ਦਾਨੀਆਂ ਵੇ ਦੇਣਾ ਕੌਣ ਦੇਉਗਾ ਤੇਰਾ
21 hours ago | [YT] | 246
View 6 replies
ਅਕਾਲ ਐ ਫ਼ੌਜ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹🙏
1 day ago | [YT] | 376
View 3 replies
ਅਕਾਲ ਐ ਫ਼ੌਜ
ਇਤਿਹਾਸ ਅਨੰਦਪੁਰ ਸਾਹਿਬ ਆਉਂਣ ਤੋਂ ਬਾਅਦ ਅਨੰਦਪੁਰ ਸਾਹਿਬ ਛੱਡਣ ਤੱਕ ਦਾ - ਕਥਾ - ਦੁਲਚੇ ਮਸੰਦ ਦਾ ਸੁਧਾਰ
ਵਿਸਾਖੀ ਪਿਛੋਂ ਸੰਮਤ ੧੭੩੨ ਦੀ ਦੀਵਾਲੀ ਆਈ । ਦੀਵਾਲੀ ਦੇ ਪੁਰਬ ਉਤੇ ਵੀ ਬੇਅੰਤ ਸੰਗਤ ਇਕੱਤ੍ਰ ਹੋਈ । ਦੀਵਾਨ ਲਗੇ ਤੇ ਬਾਲ ਸਤਿਗੁਰੂ ਜੀ ਨੇ ਉਪਦੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ । ਅਨੇਕਾਂ ਕੌਤਕ ਵੀ ਕੀਤੇ ਜਿਨ੍ਹਾਂ ਵਿਚੋਂ ਇਕ ਕੌਤਕ ਹੇਠਾਂ ਲਿਖਿਆ ਜਾਂਦਾ ਹੈ।
ਸਤਿਗੁਰੂ ਤੇਗ ਬਹਾਦਰ ਜੀ ਦੇ ਵੇਲੇ ਦੁਲਚਾ ਨਾਮੀ ਇਕ ਮਸੰਦ ਸੀ ਇਹ ਲਾਲਚੀ ਤੇ ਕੁਝ ਬੇਈਮਾਨ ਸੀ ਪਰ ਉਪਰੋਂ ਬਹੁਤ ਭੋਲਾ ਭਾਲਾ ਬਣਿਆ ਰਹਿੰਦਾ ਸੀ । ਸਿੱਖ ਸੰਗਤ ਜੋ ਕਾਰ ਭੇਟ ਸਤਿਗੁਰੂ ਜੀ ਵਾਸਤੇ ਇਸ ਨੂੰ ਦੇਂਦੀ ਉਸ ਵਿਚੋਂ ਇਹ ਚੋਖਾ ਹਿੱਸਾ ਆਪ ਰੱਖ ਲੈਂਦਾ ਬਹੁਤਾ ਇਹ ਕੀਮਤੀ ਵਸਤੂਆਂ ਨੂੰ ਪੈਂਦਾ । ਇਸ ਦੀ ਮਾੜੀ ਦਸ਼ਾ ਉਤੇ ਸਤਿਗੁਰੂ ਜੀ ਨੂੰ ਤਰਸ ਆਇਆ ਸੱਚੇ ਪਾਤਸ਼ਾਹ ਨੇ ਦੁਲਚੇ ਦਾ ਸੁਧਾਰ ਕਰਨ ਦੀ ਇੱਛਾ ਕਰ ਲਈ।
ਅੰਤਰਜਾਮੀ ਸਤਿਗੁਰੂ ਜੀ ਨੂੰ ਤਾਂ ਤ੍ਰੈਕਾਲ ਦਾ ਗਿਆਨ ਸੀ ਭਲਾ ਉਹਨਾਂ ਕੋਲੋਂ ਚੋਰੀ ਕੋਈ ਵਸਤੂ ਕੌਣ ਰਖ ਸਕੇ । ਦੀਵਾਨ ਲੱਗਾ ਹੋਇਆ ਸੀ । ਸਾਹਿਬ ਸਿੰਘਾਸਣ ਪਰ ਬਿਰਾਜਮਨ ਸਨ, ਸੰਗਤ ਬੈਠੀ ਹੋਈ ਕੀਰਤਨ ਸਰਵਣ ਕਰ ਰਹੀ ਸੀ । ਦੁਲਚਾ ਮਸੰਦ ਆਇਆ । ਉਹ ਬੜਾ ਉੱਚੇ ਲੰਮੇ ਕੱਦ ਦਾ ਭਾਰੀ ਗੋਗੜ ਵਾਲਾ ਬੰਦਾ ਸੀ । ਉਹ ਸਤਿਗੁਰੂ ਜੀ ਦੇ ਚਰਨਾਂ ਉਪਰ ਮੱਥਾ ਟੇਕ ਕੇ ਸਿੰਘਾਸਣ ਦੇ ਨੇੜੇ ਹੀ ਬੈਠ ਗਿਆ । ਸਾਹਿਬਾਂ ਉਸ ਵੱਲ ਤੱਕਿਆ। ਦੋ ਵਾਰ ਤੱਕ ਕੇ ਸਾਹਿਬ ਮੁਸਕਰਾ ਪਏ । ਉਹ ਮੁਸਕ੍ਰਾਹਟ ਨਿਰਾਲੀ ਸੀ। ਉਸ ਮੁਸਕ੍ਰਾਹਟ ਵਿਚ ਦਇਆ ਤੇ ਕ੍ਰੋਧ ਮਿਲੇ ਹੋਏ ਸਨ । ਸਿੱਖਾਂ ਨੂੰ ਕੀ ਪਤਾ ਕਿ ਸਾਹਿਬ ਕਿਉਂ ਮੁਸਕਰਾ ਰਹੇ ਹਨ ? ਉਹ ਤਾਂ ਅੱਜ ਦੁਲਚੇ ਦਾ ਸੁਧਾਰ ਕਰਨਾ ਚਾਹੁੰਦੇ ਸਨ । ਉਹਨਾਂ ਨੇ ਦੁਲਚੇ ਕੋਲੋਂ ਪੁਛਿਆ-‘ਸੁਣਾ ਭਾਈ ਦੁਲਚਾ ! ਗੁਰੂ ਘਰ ਵਾਸਤੇ ਸੰਗਤਾਂ ਵਲੋਂ ਦਿਤੀ ਹੋਈ ਕੋਈ ਚੀਜ਼ ਤੇਰੇ ਕੋਲ ਤਾਂ ਨਹੀਂ ?" 'ਸਤਿਨਾਮ ! ਸੱਚੇ ਪਾਤਸ਼ਾਹੋ! ਕੀ ਗੱਲ ਕਰਦੇ ਹੋ ? ਮੈਂ ਗੁਰੂ ਘਰ ਦੀ ਕੋਈ ਵਸਤੂ ਕਿਵੇਂ ਕੋਲ ਰੱਖ ਸਕਦਾ ਹਾਂ । ਸੰਗਤ ਦੀ ਭੇਟਾ ਕੀਤੀ ਹੋਈ ਹਰ ਇਕ ਵਸਤੂ ਅਸਾਂ ਕੋਲ ਅਮਾਨਤ ਹੁੰਦੀ ਹੈ, ਅਮਾਨਤ ਨੂੰ ਖਾ ਜਾਣਾ ਪਾਪ ਹੈ । ਮੈਂ ਤਾਂ ਕਦੀ ਪਾਪ ਕਰਨ ਨੂੰ ਤਿਆਰ ਨਹੀਂ। ਦੁਲਚੇ ਨੇ ਉੱਤਰ ਦਿਤਾ ।
ਭਾਈ ਗੱਲ ਤਾਂ ਤੇਰੀ ਠੀਕ ਹੈ ਫਿਰ ਵੀ ਮਨੁੱਖ ਭੁਲਣਹਾਰ ਜੀਉੜਾ ਹੈ ਇਹ ਬਹੁਤ ਛੇਤੀ ਭੁੱਲ ਜਾਂਦਾ ਹੈ, ਬਹੁਤ ਕੰਮਾਂ ਵਿਚ ਭੁੱਲ ਹੋ ਸਕਦੀ ਹੈ ਚੇਤਾ ਕਰ ਲਵੋ।'
'ਸੱਚੇ ਪਾਤਸ਼ਾਹੋ ! ਇਉਂ ਪ੍ਰਤੀਤ ਹੁੰਦਾ ਹੈ ਕਿ ਕਿਸੇ ਦੁਸ਼ਟ ਨੇ ਤੁਸਾਂ ਕੋਲ ਮੇਰੀ ਚੁਗਲੀ ਕੀਤੀ ਹੈ ਪਰ ਮੈਂ ਮਾੜਾ ਬੰਦਾ ਨਹੀਂ ਮੈਂ ਤਾਂ ਹਰ ਵਸਤੂ, ਜੋ ਗੁਰੂ ਘਰ ਵਾਸਤੇ ਵਸੂਲ ਕਰਦਾ ਹਾਂ ਉਹ ਜਿਉਂ ਦੀ ਤਿਉਂ ਤੁਸਾਂ ਦੇ ਹਜ਼ੂਰ ਆ ਪੇਸ਼ ਕਰਦਾ ਹਾਂ । ਨਿੰਦਕ ਤੇ ਚੁਗਲ ਬੁਰੀ ਬਲਾ ਹੁੰਦੇ ਨੇ ਉਹ ਖਾਹਮਖਾਹ ਕੋਈ ਝਗੜਾ ਉਤਪੰਨ ਕਰ ਦੇਂਦੇ ਹਨ । ਸੰਗਤ ਦੇ ਵਿਚ ਤੁਸਾਂ ਕੋਲੋਂ ਮੇਰੇ ਵਰਗੇ ਈਮਾਨਦਾਰ ਬੰਦੇ ਦਾ ਨਿਰਾਦਰ ਨਹੀਂ ਹੋਣਾ ਚਾਹੀਦਾ।’
ਦੁਲਚੇ ਦਾ ਇਹ ਬਿਆਨ ਸੁਣ ਕੇ ਦੋਹਾਂ ਜਹਾਨਾਂ ਦਾ ਮਾਲਕ ਹੱਸ ਪਿਆ। ਹੱਸਿਆ ਵੀ ਐਨਾ ਜ਼ੋਰ ਤੇ ਭਾਰੀ ਅਵਾਜ਼ ਵਿਚ ਜਿਸ ਨੂੰ ਸੁਣ ਕੇ ਸਿੱਖ ਸੰਗਤ ਹੈਰਾਨ ਹੋ ਗਈ। ਹੱਸਣ ਪਿਛੋਂ ਗੰਭੀਰ ਹੋ ਕੇ ਸਾਹਿਬਾਂ ਨੇ ਬਚਨ ਕੀਤਾ, ‘ਦੁਲਚੇ ! ਤੇਰੀ ਈਮਾਨਦਾਰੀ ਬਹੁਤ ਚੰਗੀ ਹੈ, ਤੂੰ ਤਾਂ ਐਵੇਂ ਹੀ ਤੱਤਾ ਹੋ ਗਿਆ । ਅਸਾਂ ਤਾਂ ਸਰਸਰੀ ਗੱਲ ਕੀਤੀ ਹੈ । ਕਿਤੇ ਤੈਥੋਂ ਕੋਈ ਗਲਤੀ ਤਾਂ ਨਹੀਂ ਹੋਈ ਪਰ ਤੂੰ ਐਵੇਂ ਹੀ ਤੱਤਾ ਹੁੰਦਾ ਹੈਂ । ਸੱਚ ਸੱਚ ਰਹਿੰਦਾ ਹੈ ਤੇ ਕੂੜ ਕੂੜ। ਕਿਉਂ ਘਬਰਾਉਂਦਾ ਹੈਂ ??
ਇਸ ਤਰ੍ਹਾਂ ਬਚਨ ਕਰਦਿਆਂ ਹੋਇਆਂ ਚੋਜੀ ਪ੍ਰੀਤਮ ਜੀ ਨੇ ਹੱਥਲੀ ਸੋਟੀ ਨਾਲ ਦੁਲਚੇ ਮਸੰਦ ਦੀ ਪੱਗ ਨੂੰ ਹਿਲਾਇਆ, ਬ੍ਰਹਮ ਸ਼ਕਤੀ ਦੇ ਨਾਲ ਸੋਟੀ ਲੱਗਣ ਸਾਰ ਪੱਗੜੀ ਸਿਰ ਤੋਂ ਹੇਠਾਂ ਡਿੱਗ ਪਈ । ਪੱਗੜੀ ਦੇ ਪੇਚ ਖੁਲ੍ਹ ਗਏ, ਪੇਚ ਖੁਲ੍ਹਣ ਦੀ ਢਿੱਲ ਸੀ ਕਿ ਉਸ ਵਿਚੋਂ ਇਕ ਕੜਿਆਂ ਦੀ ਜੋੜੀ ਜੋ ਸੋਨੇ ਦੀ ਜੜਾਉ ਸੀ, ਡਿੱਗ ਪਈ । ਉਸ ਦੇ ਪ੍ਰਗਟ ਹੋਣ ਨਾਲ ਦੁਲਚੇ ਦੇ ਤਾਂ ਮਾਪੇ ਮਰ ਗਏ। ਉਸ ਦੇ ਸਿਰ ਪਾਣੀ ਪੈ ਗਿਆ ਤੇ ਉਸਦਾ ਲਹੂ ਠੰਢਾ ਹੋ ਗਿਆ । ਉਹ ਭੁੱਲੜ ਪੁਰਸ਼ ਇਹ ਸਮਝਦਾ ਸੀ ਕਿ ਨਵੇਂ ਸਤਿਗੁਰੂ ਜੀ ਇਕ ਬਾਲਕ ਹਨ, ਇਨ੍ਹਾਂ ਨੂੰ ਜਗਤ ਦੀਆਂ ਹੋਰੀਆਂ ਦਾ ਕੀ ਗਿਆਨ ਸੀ ? ਪਾਪੀ ਤੇ ਲਾਲਚੀ ਪਾਪ ਕਰਨ ਲੱਗਾ ਨਹੀਂ ਝਿਜਕਦਾ । ਜਦੋਂ ਉਹਦਾ ਪਾਪ ਨੰਗਾ ਹੁੰਦਾ ਹੈ ਤਾਂ ਭੈ-ਭੀਤ ਹੋ ਜਾਂਦਾ ਹੈ । ਫਿਰ ਭਰੀ ਸੰਗਤ ਵਿਚ ਪਾਜ ਖੁਲ੍ਹਣਾ ਤਾਂ ਵੈਸੇ ਹੀ ਖਤਰਨਾਕ ਹੁੰਦਾ ਹੈ। ਉਸ ਵੇਲੇ ਉਸ ਨੂੰ ਧਰਤੀ ਵਿਹਲ ਨਾ ਦੇਵੇ । ਉਹ ਬਹੁਤ ਡਰ ਗਿਆ ।
ਸਿਖ ਸੰਗਤ ਦੀ ਮਨ ਬਿਰਤੀ ਵੀ ਉਹਦੇ ਵੱਲ ਖਿੱਚੀ ਗਈ । ਸਾਰੀ ਸੰਗਤ ਹੈਰਾਨ ਹੋਈ, ਦੁਲਚੇ ਦੀ ਕਰਤੂਤ ਦੇਖ ਕੇ ਸੰਗਤ ਨੂੰ ਕ੍ਰੋਧ ਸੀ । ਸਤਿਗੁਰੂ ਜੀ ਦਾ ਆਤਮਕ ਬਲ ਅਤੇ ਗਿਆਨ ਦੇਖ ਕੇ ਪ੍ਰਸੰਨਤਾ ਸੀ ਉਨ੍ਹਾਂ ਦੇ ਹਿਰਦੇ ਆਪ ਮੁਹਾਰੇ ਕਹਿਣ ਲੱਗ ਪਏ ਸਨ, ‘ਧੰਨ ਸੱਚਾ ਪਾਤਸ਼ਾਹ ! ਪਾਪੀਆਂ ਦੇ ਪਾਪ ਖੰਡਣਹਾਰ।' ਪਰ ਨਾਲ ਹੀ ਦੁਲਚੇ ਬਾਰੇ ਕਹਿ ਰਹੇ ਸਨ 'ਇਹ ਕਰਮ ਬਹੁਤ ਮਾੜਾ ਕੀਤਾ ।'
ਦੁਲਚੇ ਨੇ ਉਸੇ ਵੇਲੇ ਸਤਿਗੁਰੂ ਜੀ ਦੇ ਚਰਨ ਫੜ ਲਏ । ਧਾਹੀ ਮਾਰ ਕੇ ਰੋਣ ਲੱਗ ਪਿਆ । ਉਸ ਦਾ ਰੋਣਾ ਉਸ ਦੇ ਮਨ ਦੀ ਮੈਲ ਨੂੰ ਦੂਰ ਕਰਨ ਵਾਲਾ ਸੀ । ਉਹ ਰੋਂਦਾ ਹੋਇਆ ਬੋਲਿਆ-‘ਸੱਚੇ ਪਾਤਿਸ਼ਾਹ ! ਪਤਿਤ ਪਾਵਨ ਦੁੱਖ ਹਰਨ ਘਟ ਘਟ ਦੀ ਜਾਨਣਹਾਰ ਪ੍ਰਭੂ ਮੈਨੂੰ ਬਖਸ਼ੋ ! ਮੈਂ ਵੱਡਾ ਪਾਪੀ ਹਾਂ । ਮੈਂ ਭੁੱਲ ਗਿਆ। ਭੁੱਲ ਬਖਸ਼ੋ ! ਸੋਨੇ ਉਤੇ ਮੇਰਾ ਮਨ ਬੇਈਮਾਨ ਹੋ ਗਿਆ। ਮੈਂ ਪਛਤਾ ਰਿਹਾ ਹਾਂ। ਮੇਰੇ ਘਰ ਹੋਰ ਵੀ ਬਹੁਤ ਸਾਰੀਆਂ ਵਸਤੂਆਂ ਹਨ । ਮੈਂ ਉਹ ਸਾਰੀਆਂ ਆਪ ਦੀ ਭੇਟਾ ਲਿਆ ਦੇਂਦਾ ਹਾਂ । ਮੇਰੇ ਤੇ ਦਇਆ ਕਰੋ, ਮੇਹਰ ਕਰੋ ।'
ਛੇ ਫੁੱਟ ਉਚੀ ਲੋਥ ਸਤਿਗੁਰੂ ਜੀ ਦੇ ਚਰਨਾਂ ਉਪਰ ਇਉਂ ਡਿੱਗੀ ਹੋਈ ਪਛਤਾਵਾ ਕਰਦੀ ਰਹੀ । ਸਾਹਿਬਾਂ ਨੇ ਹੁਕਮ ਕੀਤਾ-'ਜਾਹ ਸਿੱਖਾਂ ਨੂੰ ਨਾਲ ਲੈ ਜਾਹ ਤੇ ਘਰੋਂ ਸਾਰੀਆਂ ਵਸਤੂਆਂ ਚੁਕਵਾ ਕੇ ਲੈ ਆ । ਅਗੇ ਨੂੰ ਸੰਭਲਕੇ ਤੁਰੀਂ ।”
ਦੁਲਚਾ ਉਠਿਆ, ਅੱਖਾਂ ਨੀਵੀਆਂ ਕਰੀ ਉਹ ਦੀਵਾਨ ਵਿਚੋਂ ਬਾਹਰ ਚਲਿਆ ਗਿਆ । ਉਸਦੇ ਪਿਛੇ ਪਿਛੇ ਸਤਿਗੁਰੂ ਜੀ ਨੇ ਦੋ ਸੇਵਾਦਾਰ ਭੇਜੇ । ਉਹ ਘਰ ਗਿਆ ਜਿੰਨੀਆਂ ਵਸਤੂਆਂ ਉਸਨੇ ਚੋਰੀ ਕਰਕੇ ਰੱਖੀਆਂ ਹੋਈਆਂ ਸਨ, ਉਹ ਸਾਰੀਆਂ ਹੀ ਘਰੋਂ ਚੁੱਕ ਕੇ ਲੈ ਆਇਆ ਤੇ ਸਤਿਗੁਰੂ ਜੀ ਦੀ ਭੇਟਾ ਕਰ ਦਿਤੀਆਂ। ਸਤਿਗੁਰੂ ਜੀ ਨੇ ਦਇਆ ਕਰਕੇ ਉਸਨੂੰ ਖਿਮਾ ਬਖਸ਼ੀ ਤੇ ਅਗੋਂ ਨੂੰ ਨੇਕ ਬਣ ਕੇ ਰਹਿਣ ਦੀ ਸਿਖਿਆ ਦਿਤੀ।
ਦਾਸ ਵਾਲੋ ਹੋਈ ਭੁੱਲ ਚੁੱਕ ਮਾਫ਼ ਕਰਨੀ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
🙏🌹🌹🌹🙏
2 days ago | [YT] | 234
View 3 replies
ਅਕਾਲ ਐ ਫ਼ੌਜ
ਅਸੀ ਦੇਖਿਆ ਅੱਖੀ ਹਜ਼ੂਰ ਸਾਹਿਬ ਘੋੜਾ ਮੁੜਕੋ ਮੁੜਕੀ ਹੁੰਦਾ ਨਗਰਕੀਰਤਨ ਤੇ ਖਾਲੀ ਘੋੜਾ ਲਿੱਪਦਾ ਜਾਨੀ ਗੁਰੂ ਗੋਬਿੰਦ ਸਿੰਘ ਆਪ ਸਵਾਰੀ ਕਰਦੇ ਹੋਣ ਉੱਤੋਂ ਬਾਜ਼ 🦅 ਰਾਖੀ ਕਰਦਾ ਹੁੰਦਾ ਤੇ ਉਹ ਅੰਨ੍ਹਾ ਕੁੱਤਾ 🐕 ਜੋ ਸਵੇਰ ਵੇਲੇ ਗਾਗਰ ਭਰਨ ਨਾਲ ਜਾਂਦਾ ਹੁੰਦਾ । ਗੁਰੂ ਗੋਬਿੰਦ ਸਿੰਘ ਜੀ ਕਿੱਡੇ ਮਹਾਨ ਸਨ ਜਿਨ੍ਹਾਂ ਕੋਲ ਸਿਰ ਉਪਰ ਤਾਜ ਨੀਲਾ ਘੋੜਾ 🐎 ਤੇ ਬਾਜ ਕੋਲ ਸੀ । ਕਿਆ ਗੱਲ ਬਾਤ ਹੋਣੀ ਆ ਓਹਨਾ ਸਾਮਿਆ ਵਿੱਚ ਯਾਰ । ਇੱਕ ਸੱਤ ਫੁੱਟ ਦੇ ਨੇੜ ਦਾ ਚੋਬਰ ਜਿਹਦੇ ਵੱਡਾ ਸਾਰਾ ਦਾਹੜਾ ਤੇ ਸਾਈਡ ਤੇ ਤਲਵਾਰ 🗡️ ਪਿੱਠ ਪਿੱਛੇ ਢਾਲ ਗੁੱਟ ਵਿੱਚ ਕੜਾ ਛਾਤੀ ਤੇ ਜੰਜੀਰਾਂ ਵਾਲਾ ਕੁੜਤਾ ਮਤਲਬ ਯਾਰ ਸ਼ੇਰ ਦੀ ਖੱਲ ਤੇ ਬੈਠ ਭਗਤੀ ਕਰਨ ਵਾਲਾ ਮਹਾਨ ਤਪੱਸਵੀ ਗੁਰੂ ਗੋਬਿੰਦ ਸਿੰਘ ਜੀ ਜਰਨੈਲਾ ਦੇ ਜਰਨੈਲ ਕਿਆ ਖੂਬਸੂਰਤ ਇੰਨਸਾਨ ਹੋਣਗੇ ❤️ …
2 days ago | [YT] | 354
View 5 replies
ਅਕਾਲ ਐ ਫ਼ੌਜ
ਪੋਹ ਮਹੀਨੇ ਦੀ ਸੰਗਰਾਂਦ ।
ਪੋਹ ਦਾ ਮਹੀਨਾ ਸਿੱਖ ਇਤਿਹਾਸ ਵਿੱਚ ਬਹੁਤ ਹੀ ਮਹੱਤਵਪੂਰਨ ਅਤੇ ਭਾਵੁਕ ਸਥਾਨ ਰੱਖਦਾ ਹੈ। ਇਸਨੂੰ "ਸ਼ਹੀਦੀ ਮਹੀਨਾ" ਵੀ ਕਿਹਾ ਜਾਂਦਾ ਹੈ, ਕਿਉਂਕਿ ਇਸ ਮਹੀਨੇ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਅਤੇ ਅਣਗਿਣਤ ਸਿੰਘਾਂ ਨੇ ਧਰਮ ਅਤੇ ਹੱਕ-ਸੱਚ ਲਈ ਲਾਸਾਨੀ ਕੁਰਬਾਨੀਆਂ ਦਿੱਤੀਆਂ।
ਇੱਥੇ ਪੋਹ ਦੇ ਮਹੀਨੇ ਦੀਆਂ ਮੁੱਖ ਇਤਿਹਾਸਕ ਘਟਨਾਵਾਂ ਦਾ ਵੇਰਵਾ ਹੈ:
੧. ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣਾ (੬ ਪੋਹ)
ਮੁਗਲ ਫੌਜਾਂ ਅਤੇ ਪਹਾੜੀ ਰਾਜਿਆਂ ਦੇ ਲੰਬੇ ਘੇਰੇ ਤੋਂ ਬਾਅਦ, ਅਤੇ ਉਨ੍ਹਾਂ ਵੱਲੋਂ ਕੁਰਾਨ ਅਤੇ ਗਊ ਦੀਆਂ ਝੂਠੀਆਂ ਕਸਮਾਂ ਖਾਣ ਤੋਂ ਬਾਅਦ, ਗੁਰੂ ਗੋਬਿੰਦ ਸਿੰਘ ਜੀ ਨੇ ੬ ਪੋਹ ਦੀ ਰਾਤ ਨੂੰ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿੱਤਾ।
੨. ਪਰਿਵਾਰ ਵਿਛੋੜਾ (ਸਰਸਾ ਨਦੀ ਦੇ ਕੰਢੇ)
ਕਿਲ੍ਹਾ ਛੱਡਣ ਤੋਂ ਕੁਝ ਸਮੇਂ ਬਾਅਦ ਹੀ ਦੁਸ਼ਮਣ ਨੇ ਹਮਲਾ ਕਰ ਦਿੱਤਾ। ਸਰਸਾ ਨਦੀ ਵਿੱਚ ਹੜ੍ਹ ਆਇਆ ਹੋਇਆ ਸੀ। ਇੱਥੇ ਭਾਰੀ ਜੰਗ ਹੋਈ ਅਤੇ ਗੁਰੂ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ:
ਗੁਰੂ ਗੋਬਿੰਦ ਸਿੰਘ ਜੀ ਅਤੇ ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਵੱਲ ਗਏ।
ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਰਸੋਈਏ ਗੰਗੂ ਦੇ ਨਾਲ ਚਲੇ ਗਏ।
ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਵੱਲ ਚਲੇ ਗਏ।
੩. ਚਮਕੌਰ ਦੀ ਜੰਗ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ (੮ ਪੋਹ)
ਗੁਰੂ ਜੀ ਅਤੇ ੪੦ ਸਿੰਘ ਚਮਕੌਰ ਦੀ ਕੱਚੀ ਗੜ੍ਹੀ ਵਿੱਚ ਪਹੁੰਚੇ। ਉੱਥੇ ੧੦ ਲੱਖ ਦੀ ਮੁਗਲ ਫੌਜ ਨੇ ਘੇਰਾ ਪਾ ਲਿਆ।
ਇਸ ਅਸਾਵੀਂ ਜੰਗ ਵਿੱਚ ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ (੧੮ ਸਾਲ) ਅਤੇ ਬਾਬਾ ਜੁਝਾਰ ਸਿੰਘ ਜੀ (੧੪ ਸਾਲ) ਬਹਾਦਰੀ ਨਾਲ ਲੜਦੇ ਹੋਏ ਸ਼ਹੀਦ ਹੋ ਗਏ।
ਪੰਜ ਪਿਆਰਿਆਂ ਵਿੱਚੋਂ ਤਿੰਨ ਪਿਆਰੇ ਅਤੇ ਕਈ ਹੋਰ ਸਿੰਘ ਵੀ ਇਸ ਜੰਗ ਵਿੱਚ ਸ਼ਹੀਦ ਹੋਏ।
੪. ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਗ੍ਰਿਫਤਾਰੀ
ਗੰਗੂ ਬ੍ਰਾਹਮਣ ਨੇ ਲਾਲਚ ਵਿੱਚ ਆ ਕੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਮੋਰਿੰਡੇ ਦੇ ਕੋਤਵਾਲ ਕੋਲ ਗ੍ਰਿਫਤਾਰ ਕਰਵਾ ਦਿੱਤਾ। ਉੱਥੋਂ ਉਨ੍ਹਾਂ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਨ ਕੋਲ ਲਿਜਾਇਆ ਗਿਆ ਅਤੇ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ। ਪੋਹ ਦੀ ਕੜਾਕੇ ਦੀ ਠੰਡ ਵਿੱਚ ਉਨ੍ਹਾਂ ਕੋਲ ਤਨ ਢੱਕਣ ਲਈ ਪੂਰੇ ਕੱਪੜੇ ਵੀ ਨਹੀਂ ਸਨ।
੫. ਸਾੱਕਾ ਸਰਹਿੰਦ (੧੩ ਪੋਹ)
ਵਜ਼ੀਰ ਖਾਨ ਦੀ ਕਚਹਿਰੀ ਵਿੱਚ ਛੋਟੇ ਸਾਹਿਬਜ਼ਾਦਿਆਂ—ਬਾਬਾ ਜ਼ੋਰਾਵਰ ਸਿੰਘ ਜੀ (੯ ਸਾਲ) ਅਤੇ ਬਾਬਾ ਫਤਿਹ ਸਿੰਘ ਜੀ (੭ ਸਾਲ)—ਨੂੰ ਧਰਮ ਬਦਲਣ ਲਈ ਡਰਾਇਆ ਅਤੇ ਲਾਲਚ ਦਿੱਤਾ ਗਿਆ, ਪਰ ਉਹ ਅਡੋਲ ਰਹੇ।
ਅੰਤ ਵਿੱਚ, ੧੩ ਪੋਹ ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਜਿਉਂਦੇ ਜੀਅ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਗਿਆ।
ਇਹ ਖਬਰ ਸੁਣ ਕੇ ਮਾਤਾ ਗੁਜਰੀ ਜੀ ਨੇ ਵੀ ਠੰਡੇ ਬੁਰਜ ਵਿੱਚ ਅਕਾਲ ਪੁਰਖ ਦੇ ਚਰਨਾਂ ਵਿੱਚ ਪ੍ਰਾਣ ਤਿਆਗ ਦਿੱਤੇ।
੬. ਦੀਵਾਨ ਟੋਡਰ ਮੱਲ ਦੀ ਸੇਵਾ
ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੇ ਅੰਤਿਮ ਸੰਸਕਾਰ ਲਈ ਧਰਤੀ ਦਾ ਕੋਈ ਟੁਕੜਾ ਦੇਣ ਲਈ ਤਿਆਰ ਨਹੀਂ ਸੀ। ਇੱਕ ਸ਼ਰਧਾਲੂ ਵਪਾਰੀ, ਦੀਵਾਨ ਟੋਡਰ ਮੱਲ, ਨੇ ਸੋਨੇ ਦੀਆਂ ਮੋਹਰਾਂ ਖੜ੍ਹੀਆਂ ਕਰਕੇ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦੀ ਅਤੇ ਸਸਕਾਰ ਕੀਤਾ।
ਸਿੱਟਾ
ਪੋਹ ਦਾ ਮਹੀਨਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਕਿਵੇਂ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਪਰਿਵਾਰ ਨੇ ਜ਼ੁਲਮ ਦੇ ਸਾਹਮਣੇ ਗੋਡੇ ਟੇਕਣ ਦੀ ਬਜਾਏ ਸ਼ਹਾਦਤ ਦਾ ਰਾਹ ਚੁਣਿਆ। ਇਹ ਮਹੀਨਾ ਉਦਾਸੀ ਦਾ ਨਹੀਂ, ਸਗੋਂ "ਚੜ੍ਹਦੀ ਕਲਾ" ਅਤੇ ਸਿਦਕ ਦਾ ਪ੍ਰਤੀਕ ਹੈ।🙏🌹🌹🌹🙏
4 days ago | [YT] | 292
View 3 replies
ਅਕਾਲ ਐ ਫ਼ੌਜ
🙏🌹🌹🌹🙏
4 days ago | [YT] | 105
View 1 reply
ਅਕਾਲ ਐ ਫ਼ੌਜ
1️⃣ ਚਮਕੌਰ ਦੇ ਕਿਲ੍ਹੇ ’ਚ ਸਿੱਖ ਸੂਰਮੇ, ਹਜ਼ਾਰਾਂ ’ਤੇ ਭਾਰੀ।
2️⃣ ਚਮਕੌਰ — ਜਿਥੇ ਹੁੰਸਲੇ ਤਲਵਾਰਾਂ ਤੋਂ ਤੇਜ਼ ਸਨ।
3️⃣ ਦਸ਼ਮੇਸ਼ ਪਿਤਾ ਦੀ ਅਗਵਾਈ, ਸਿੰਘ ਅਡੋਲ ਖੜੇ।
4️⃣ ਚਮਕੌਰ ਦੀ ਰਾਤ—ਹਿੰਮਤ ਦਾ ਪਰਚਮ।
5️⃣ ਦੋ ਸਾਹਿਬਜ਼ਾਦੇ ਸ਼ਹੀਦ, ਫਿਰ ਵੀ ਜੋਸ਼ ਕਾਇਮ।
6️⃣ ਚਮਕੌਰ—ਜਿਥੇ 40 ਨੇ ਲੱਖਾਂ ਨੂੰ ਟਾਕਰਾ ਦਿੱਤਾ।
7️⃣ ਸਿੰਘਾਂ ਦੀ ਗੂੰਜ: ਮਰਨਾ ਕਬੂਲ, ਹਾਰ ਨਹੀਂ।
8️⃣ ਚਮਕੌਰ ਦਾ ਕਿਲ੍ਹਾ—ਬੇਮਿਸਾਲ ਬਲੀਦਾਨ।
9️⃣ ਅਸਲ ਜੰਗ -ਜ਼ੁਲਮ ਕੇ ਖਿਲਾਫ਼
🙏🌹🌹🙏
5 days ago | [YT] | 173
View 1 reply
Load more