4 trik nu knk biji c te meeh pehgya. superseeder nl biji c..krund hogi c... agle din bina beej to rotavtr jma thoda thoda la k... te race ght rkh k trctr di.. pehle high gear ch torke krund bhni c g... thik lgya mai v pehli var e kita c experiment... eh soch k kita c k j dane hill v jnge tn hrre ho v jnge.. kyu k jdo vtta poune a vtta te v dane hrre ho jnde a... suhage nl v try kita c pr suhage nl gl ni c bnni kyuke karche c vahn ch.. suhaga saff vahn ch shii rehnda.. rotavtr jma slow race te marya c te high gear ch.. tn jo rotavtr jyada mitti na ptte... ay krn nl trctr da tora te rotavtr de chkrr lgpug same j e hunde a.. jyada mitti ni putda rotavtr... dhanwad g... 🙏🙏
2 days ago | 0
ਮੇਰੇ ਵਤਰ ਖੁਸ਼ਕ ਸੀ ਜਿਸ ਦਿਨ ਬੀਜੀ ਕਣਕ ਬੀਜੀ ਮੀਹ ਪੈ ਗਿਆ ਨਾਲੇ ਸਪਰੇ ਕੀਤੀ ਸੀ ਬਾਈਰ ਮੋਮੋਜ਼ੀ ਪਲਸ ਮੇਟਰੀ ਕੋਈ ਨੁਕਸਾਨ ਤਾ ਨਹੀ ਹੁੰਦਾ ਜ਼ਰੂਰ ਦੱਸਣਾ ਜੀ ਧਨਵਾਦ ਜੀ
3 days ago | 0
ਤਵੀਆਂ ਦਾ ਪਿਛਲਾ ਹਿੱਸਾ ਖੋਲ ਕੇ, ਫੇਰ ਸਿੱਧੀ ਸਿੱਧੀ ਮਾਰੀ ਸੀ ਪਿਛਲੇ ਸਾਲ, ਤਜਰਬਾ ਵਧੀਆ ਰਿਹਾ । ਕਿਉਂਕਿ ਕਿਤੇ ਕਿਤੇ ਕਣਕ ਜੰਮ ਆਈ ਸੀ ਅਤੇ ਕਿਤੇ ਕਿਤੇ ਕਰੰਜ ਵਿੱਚ ਸੀ । ਤਾਂ ਕਰਕੇ ਇਵੇਂ ਕੀਤਾ । ਨੋਟ: ਝੋਨੇ ਵਾਲੀਆਂ ਤਵੀਆਂ ਨਾ ਵਰਤੀਆਂਜਾਣ , ਉਹਨਾਂ ਦੇ ਤਵੇ ਟੇਡੇ ਹੁੰਦੇ । ਉਹ ਨੁਕਸਾਨ ਕਰਦੀ ਹੈ ਅਤੇ ਸੈਂਟਰ ਵਿੱਚ ਲਾਇਨ ਬਣਾ ਦਿੰਦੀ ਹੈ । ਜੇਕਰ ਕਣਕ ਅਜੇ ਬੀਜੀ ਹੀ ਸੀ ਅਤੇ ਨਹੀਂ ਨਿਕਲੀ ਤਾਂ ਸੁਹਾਗਾ ਵੀ ਕੰਮ ਕਰ ਜਾਉਗਾ ।
2 days ago (edited) | 0
ਜੇਕਰ ਕਣਕ ਬੀਜੀ ਨੂੰ 1-3ਦਿਨ ਹੀ ਹੋਏ ਹਨ ਤਾਂ 10ਕਿਲੋ ਬੀਜ ਲੈ ਕੇ ਡਰਿੱਲ ਦੁਬਾਰਾ ਕੇਰ ਦਿਉ। ਪ੍ਰੰਤੂ ਜੇਕਰ ਤਿੰਨ ਦਿਨ ਤੋਂ ਉਪਰ ਸਮਾਂ ਹੋ ਗਿਆ ਹੈ। ਫਿਰ ਪਹਿਲੇ ਪਾਣੀ ਦੀ ਉਡੀਕ ਕਰੋ। ਜੇਕਰ ਜ਼ਮੀਨ ਦਰਮਿਆਨੀ ਜਾਂ ਰੇਤਲੀ ਹੈ ਤਾਂ ਪਹਿਲੇ ਪਾਣੀ ਨੂੰ 17-18ਦਿਨ ਤੇ ਲਗਾਕੇ 2851 ਕਣਕ ਦਾ ਲੋੜ ਅਨੁਸਾਰ ਛਿੱਟਾ ਦੇ ਦਿਉ। ਚੀਕਣੀ ਜ਼ਮੀਨ ਦਾ ਤਜਰਬਾ ਨਹੀਂ ਹੈ
4 days ago | 1
ਜੇਕਰ ਤੁਰੰਤ ਦੀ ਬਿਜਾਈ ਹੈ ਤਾ 25 ਕਿਲੋ ਸੁਪਰ 20 ਕਿਲੋ ਬੀਜ ਉਲਟੇ ਲੋਟ ਬੀਜ ਸਕਦੇ ਹੋ ਜੇਕਰ ਤਿੰਨ ਦਿਨ ਤੋਂ ਜਿਆਦਾ ਹੈ ਤਾ ਸੁਹਾਗੇ ਨਾਲ ਕਰੰਡ ਭੰਨ ਸਕਦੇ ਹੋ ਇਹ ਤਰੀਕੇ ਮੈ ਕਈ ਵਾਰ ਅਪਣਾਏ ਹਨ
4 days ago | 1
3 saal pehla asi beej k hte hi c k poori barish ho gayi …asi kuch nhi kita use gill ch hi kanak ugg ayi c ..so kahli na kro
3 days ago | 0
Meri kheti Mera Kisan
ਬੀਤੀ ਰਾਤ ਹੋਈ ਵਰਖਾ ਦੇ ਨਾਲ ਕਈ ਜਗਾ ਕਣਕ ਕਰੰਡ ਹੋ ਗਈ ਹੈ। ਸੂਝਵਾਨ ਕਿਸਾਨ ਸਾਥੀ ਕਰੰਡ ਭੰਨਣ ਸਬੰਧੀ ਆਪਣੇ ਤਜਰਬੇ ਕਿਸਾਨ ਸਾਥੀਆਂ ਨਾਲ ਜਰੂਰ ਸ਼ੇਅਰ ਕਰੋ। ਤਾਂ ਜੋ ਕਿਸਾਨ ਸਾਥੀਆਂ ਦਾ ਫਾਇਦਾ ਹੋ ਸਕੇ।
05/11/2025
4 days ago | [YT] | 100