ਗੁਰਮਨਪ੍ਰੀਤ ਕੌਰ

ਝੰਡਾ ਤੇ ਨਿਯਮ
ਮੈ ਬਹੁਤ ਹੈਰਾਨ ਹੋਇਆ ਸੀ ਜਦੋਂ ਮੈਨੂੰ ਪਹਿਲੀ ਵਾਰ ਪਤਾ ਲਗਿਆ ਸੀ ਕਿ ਆਮ ਨਾਗਰਿਕਾਂ ਨੂੰ ਸਿਰਫ ਦੋ ਦਿਨ ਝੰਡਾ ਲਹਿਰਾਉਣ ਦੀ ਇਜਾਜਤ ਹੈ,
ਬਾਕੀ 363 ਦਿਨ ਝੰਡਾ ਲਹਿਰਾਉਣ ਤੇ ਕਾਨੂੰਨ ਦਾ ਉਲੰਘਣ ਹੁੰਦਾ ਹੈ,
ਇਹੀ ਕੋਈ 92-93 ਦੀ ਗੱਲ ਹੋਣੀ ਹੈ ਇਹ,
****
ਖ਼ੈਰ,
ਸਾਲ ਤਾਂ ਯਾਦ ਨਹੀਂ ਪਰ ਧੁੰਧਲਾ ਜਿਹਾ ਯਾਦ ਹੈ ਕਿ ਸ਼ਾਇਦ ਬੀ ਜੈ ਪੀ ਦੀ ਸਰਕਾਰ ਬਣਨ ਤੇ ਇਹ ਨਿਯਮ ਬਦਲਿਆ ਗਿਆ,
ਜਿਸ ਦਿਨ ਇਸ ਨਿਯਮ ਨੂੰ ਬਦਲਿਆ ਗਿਆ ਤਾਂ ਉਸ ਦਿਨ ਸਾਰੇ ਦੇਸ਼ ਵਿੱਚ ਲੋਕ ਝੰਡਾ ਚੁੱਕ ਕੇ ਖੁਸ਼ੀ ਦਾ ਇਜ਼ਹਾਰ ਕਰਦੇ ਨਜਰ ਆਏ,
ਓਹਨਾ ਦਿਨਾਂ ਵਿੱਚ ਆਪਾ ਬੁਲੇਟ ਚਲਾਈਦਾ ਸੀ,
ਗੇੜੀ ਮਾਰਦਿਆਂ ਮੈ ਇਹ ਨਜਾਰਾ ਦੇਖਿਆ,
ਜਗ੍ਹਾ ਜਗ੍ਹਾ ਝੰਡਾ ਨਜਰ ਆ ਰਿਹਾ ਸੀ,
ਕਾਰਾਂ ਤੇ, ਮੋਟਰਸਾਈਕਲਾਂ ਤੇ,ਦੁਕਾਨਾਂ ਤੇ, ਹੱਥਾਂ ਵਿਚ
****
ਅਗਲੇ ਦਿਨ ਉਹੀ ਝੰਡੇ ਸੜਕਾਂ ਤੇ ਪਏ ਸਨ,
ਉਸ ਹਾਲਾਤ ਵਿਚ ਜਿਸਨੂੰ ਬੇਕਦਰੀ ਕਹੰਦੇ ਹਨ,
ਸ਼ਾਇਦ ਏਸੇ ਤੌਖਲੇ ਕਾਰਨ ਆਮ ਲੋਕਾਂ ਨੂੰ ਆਮ ਦਿਨਾਂ ਵਿਚ ਝੰਡਾ ਲਹਿਰਾਉਣ ਤੋ ਰੋਕ ਸੀ,
" ਪਹਿਲੀ ਵਾਰ ਖੁੱਲ ਮਿਲਣ ਤੇ ਅਜਿਹਾ ਹੋਣਾ ਸੁਭਾਵਿਕ ਹੈ,ਹੌਲੀ ਹੌਲੀ ਸਿਖ ਜਾਣਗੇ ਬਾਕੀ ਨਿਯਮ ਵੀ" ਮੈ ਮਨ ਵਿਚ ਸੋਚਿਆ
ਤੇ ਇਹੀ ਹੋ ਰਿਹਾ ਹੈ,
ਬਿਨਾ ਕਿਸੇ ਉਚੇਚ ਦੇ ਲੋਕ ਸਿਖ ਗਯੇ ਹਨ,
ਆਮ ਦਿਨਾਂ ਵਿੱਚ ਝੰਡਾ ਲਹਿਰਾਉਣ ਦੀ ਇੱਛਾ ਨਹੀਂ ਰਖਦੇ,
*****
ਉਹ ਦਿਨ ਸਾਲਾਂ ਦੀ ਇਕ ਪਿਆਸ ਮੁੱਕਣ ਦਾ ਮੌਕਾ ਮਿਲਣ ਵਾਂਗ ਸੀ ਜਿਹੜੀ ਪੂਰੀ ਹੋਣ ਤੋਂ ਬਾਅਦ ਕਿਸੇ ਨੂੰ ਇਸਦੀ ਇੱਛਾ ਨਾ ਰਹੀ,
ਅਜਿਹੇ ਹੋਰ ਪਤਾ ਨਹੀਂ ਕਿੰਨੇ ਨਿਯਮ ਹਨ ਜੀਹਨਾ ਨੂੰ ਬਦਲੇ ਜਾਣ ਦੀ ਲੋੜ ਹੈ,
ਸਦੀਆਂ ਪੁਰਾਣੇ ਅੰਗਰੇਜਾਂ ਦੇ ਬਣਾਏ ਨਿਯਮ,
ਜੀਹਨਾ ਵਿਚ ਹਥਿਆਰ ਰੱਖਣ ਨਾਲ ਸਬੰਧਤ ਨਿਯਮ ਵੀ ਸ਼ਾਮਿਲ ਹਨ,
ਸੰਭਾਵਨਾ ਹੈ ਕਿ ਖੁੱਲ ਮਿਲਣ ਤੇ ਇਕ ਵਾਰ ਤਾਂ ਗਲਤੀਆਂ ਕਰਨਗੇ ਲੋਕ ਪਰ ਜਲਦੀ ਹੀ ਸਿਖ ਜਾਣਗੇ ਹਥਿਆਰ ਦੀ ਇਜਤ ਕਰਨਾ,
ਆਖਿਰਕਾਰ ਇਹ ਉਹ ਦੇਸ਼ ਹੈ ਜਿੱਥੇ " ਸ਼ਸ਼ਤ੍ਰ ਪੂਜਨ" ਦੀ ਰਿਵਾਇਤ ਹੈ,
****
ਇਕ ਹੈਰਾਨੀ ਦੀ ਗਲ ਦਸਾਂ,
ਇਹ " ਸ਼ਸ਼ਤ੍ਰ ਪੂਜਨ" ਵਾਲੀ ਰਿਵਾਇਤ " ਬੋਧੀ ਨਿਯਮਾਂ ਦੇ ਪ੍ਰਸਾਰ" ਤੋ ਬਾਅਦ ਪੈਦਾ ਹੋਈ ਲਗਦੀ ਹੈ,
ਜਦੋ ਸ਼ਸ਼ਤ੍ਰ ਵਰਤਣਾ ਹੀ ਨਹੀਂ ਤਾਂ ਉਸਨੂੰ ਜੰਗ ਲਗਨ ਦੀ ਸੰਭਾਵਨਾ ਹੁੰਦੀ ਹੈ,
ਤਾਂ ਸਾਲ ਵਿਚ ਘਟੋ ਘਟ ਇਕ ਵਾਰ ਸਾਜ ਸੰਭਾਲ ਲਈ ਇਕ ਦਿਨ ਰੱਖ ਦਿੱਤਾ ਗਿਆ,
ਜੇਕਰ ਲਗਾਤਾਰ ਅਭਿਆਸ ਕਰਨਾ ਹੋਵੇ ਸ਼ਸ਼ਤ੍ਰ ਵਿਦਿਆ ਦਾ ਤਾਂ ਜੰਗ ਕਿਵੇ ਲੱਗਣੀ ?
****
ਵੈਸੇ ਮੈ ਇਹ ਮੰਨਦਾ ਹਾਂ ਕਿ ਹਥਿਆਰ ਪ੍ਰਤੀ ਇਨਸਾਨੀ ਮੋਹ ਸ਼ਰੀਰਕ ਮਾਨਸਿਕ ਕਮਜੋਰੀ ਕਾਰਨ ਪੈਦਾ ਹੁੰਦਾ ਹੈ,
ਮੁੱਢ ਕਦੀਮ ਤੋਂ ਇਨਸਾਨ ਹੋਰਨਾਂ ਜਾਨਵਰਾਂ ਦੇ ਮੁਕਾਬਲੇ ਕਮਜ਼ੋਰ ਸੀ,
ਇਸ ਲਈ ਹਥਿਆਰ ਬਣਾਏ ਇਨਸਾਨ ਨੇ,
ਹੁਣ ਇਨਸਾਨ ਇਨਸਾਨ ਦੇ ਮੁਕਾਬਲੇ ਕਮਜ਼ੋਰ ਮਹਸੂਸ ਕਰਦੇ ਹਨ,
ਇਸ ਲਈ ਹਥਿਆਰ ਦੀ ਇੱਛਾ ਰੱਖਦੇ ਹਨ,
****

1 year ago | [YT] | 2