Lucky News Wala ਲੱਕੀ ਨਿਊਜ਼ ਵਾਲਾ

ਪਿਛਲੇ ਦਿਨੀਂ ਸ ਸੁਖਪਾਲ ਸਿੰਘ ਖਹਿਰਾ ਨੂੰ ਇਕ ਝੂਠੇ ਕੇਸ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਨੇ ਜਮਾਨਤ ਦਿੱਤੀ ਹੈ। ਉਹ ਜੇਲ੍ਹ ਵਿੱਚ ਬਾਹਰ ਆਏ ਹਨ ਸਰਦਾਰ ਸੁਖਪਾਲ ਸਿੰਘ ਖਹਿਰਾ ਪੰਜਾਬ ਇਕ ਅਜਿਹੇ ਪੰਜਾਬ ਪੱਖੀ ਰਾਜਨੀਤੀ ਨੇਤਾ ਹਨ ਜੋ ਹਮੇਸ਼ਾਂ ਪੰਜਾਬ ਦੇ ਹੱਕਾਂ ਖਾਤਰ ਬੋਲ਼ਦੇ ਹਨ। ਪੰਜਾਬ ਦੀਆਂ ਸਮੁੱਚੀਆਂ ਰਾਜਨੀਤੀਕ ਸਿਆਸੀ ਪਾਰਟੀਆਂ ਦਾ ਜੋਰ ਲੱਗਿਆ ਰਹਿੰਦਾ ਹੈ ਕਿ ਸ ਸੁਖਪਾਲ ਸਿੰਘ ਖਹਿਰੇ ਨੂੰ ਕਿਵੇਂ ਚੁੱਪ ਕਰਾਇਆ ਜਾਵੇ। ਪਰ ਸ ਸੁਖਪਾਲ ਸਿੰਘ ਖਹਿਰਾ ਇਕ ਸੱਚਾ ਸਾਫ ਇਨਸਾਨ ਹੈ ਉਹ ਆਪਣੀ ਕੌਮ ਉੱਪਰ ਜੁਲਮ ਬਰਦਾਸ਼ਤ ਨਹੀਂ ਕਰ ਸਕਦਾ। ਜਦੋਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਕਾਲੇ ਕਾਨੂੰਨ ਤਹਿਤ NSA ਲਾ ਕੇ ਪੰਜਾਬ ਤੋਂ ਸੈਕੜੇ ਮੀਲ ਦੂਰ ਨਜਰਬੰਦ ਕੀਤਾ ਸੀ। ਉਸ ਵਖਤ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਦੀ ਨਿੰਦਿਆ ਕੀਤੀ ਸੀ ਅਤੇ ਸਿੱਖ ਨੌਜਵਾਨਾਂ ਦੇ ਹੱਕ ਆਪਣੀ ਆਵਾਜ਼ ਬੁਲੰਦ ਕੀਤੀ ਸੀ।
ਇਹ ਗੱਲ ਪੱਕੀ ਹੈ ਕਿ ਸੁਖਪਾਲ ਸਿੰਘ ਖਹਿਰਾ ਦੇ ਕੱਦ ਕੱਠ ਨੂੰ ਪੰਜਾਬ ਵਿੱਚੋਂ ਕਮਜ਼ੋਰ ਕਰਨ ਲਈ ਕਾਂਗਰਸੀਆਂ ਦਾ ਪੂਰਾ ਜੋਰਾ ਲੱਗਿਆ ਹੋਇਆ ਹੈ ਕਾਂਗਰਸੀ ਲੀਡਰਾਂ ਸੁਖਪਾਲ ਸਿੰਘ ਖਹਿਰਾ ਦੀ ਪ੍ਰਸੰਸਾ ਹੁੰਦੀ ਵੇਖ ਕੇ ਖੁਸ਼ ਨਹੀਂ ਹਨ।

1 year ago | [YT] | 10