panjab talks

ਸੱਤ ਸ਼੍ਰੀ ਅਕਾਲ ਜੀ 🙏
ਉਮੀਦ ਕਰਦਾ ਹਾਂ ਤੁਸੀਂ ਸਾਰੇ ਤੰਦਰੁਸਤ ਹੋਵੋਗੇ, ਵਾਹਿਗੁਰੂ ਹਮੇਸ਼ਾਂ ਚੜ੍ਹਦੀਕਲਾ ਵਿਚ ਰੱਖੇ ਸੱਭ ਨੂੰ. ਤੁਹਾਡੇ ਸੱਭ ਦੇ ਪਿਆਰ ਸਦਕਾ ਸਾਡੀ ਛੋਟੀ ਜਿਹੀ ਕੋਸ਼ਿਸ਼ ਏਸ ਚੈਨਲ ਰਾਹੀਂ ਤੁਹਾਡੇ ਤੱਕ ਪੰਜਾਬ ਦੇ ਦੇ ਮਸਲਿਆਂ ਬਾਰੇ ਵਿਚਾਰ ਚਰਚਾ ਦਾ ਵਿਸ਼ਾ ਲੈ ਕੇ ਆਇਆ ਕਰਾਂਗੇ.
ਤੁਹਾਡੇ ਸੱਭ ਦੇ ਸਹਿਯੋਗ ਦੀ ਲੋੜ ਐ,
ਏਸ ਲਈ ਪੰਜਾਬ ਦਰਦੀ ਸੱਜਣ ਅਪਣੇ ਸੁਝਾਅ ਭੇਜ ਸੱਕਦੇ ਹੋ।
#punjab #history #punjabipodcast
#5abtalks

2 years ago | [YT] | 2

panjab talks

ਜਦੋਂ ਪੰਜਾਬ ਦੀ ਗੱਲ ਅਉਂਦੀ ਹੈ ਤਾਂ ਸੋਸ਼ਲ ਮੀਡੀਆ ਤੇ ਅਕਸਰ ਪੜ੍ਹਨ ਸੁਣਨ ਨੂੰ ਮਿਲ ਜਾਂਦਾ ਹੈ ਕਿ -
"ਪੰਜਾਬ ਸਿੱਖਾਂ ਦੇ ਪਿਓ ਦਾ ਹੈ?"
ਦੂਸਰਾ, "ਪੰਜਾਬ ਦੇ ਹੱਕਾਂ ਵੇਲੇ ਸਭ ਤੋਂ ਮੁਹਰੇ ਸਿੱਖ ਹੀ ਕਿਉਂ ਅੜਦੇ ਲੜਦੇ ਮਰਦੇ ਨੇ?"
ਮਝੈਲ ਵਿਦਵਾਨ ਸਰਦਾਰ ਭੰਗੂ ਲਿਖਦਾ ਹੈ ਕਿ ਕਲਗੀਧਰ ਜੀ ਨੇ ਅਨੰਦਪੁਰ ਸਾਹਿਬ ਵਿਖੇ ਇੱਕ ਦਿਨ ਸਿੰਘਾਂ ਨੂੰ ਸ਼ਸਤਰ ਵਿੱਦਿਆ ਦਾ ਅਭਿਆਸ ਕਰਦਿਆਂ ਵੇਖਿਆ ਅਤੇ ਬੜੇ ਖੁਸ਼ ਹੋਏ। ਪਾਤਸ਼ਾਹ ਨੇ ਸਿੰਘ ਇਕੱਠੇ ਕਰਕੇ ਕਿਹਾ ਕਿ "ਸਾਡਾ ਜੀ ਕਰਦਾ ਹੈ ਤੁਹਾਨੂੰ ਰਾਜ ਭਾਗ ਦਈਏ, ਜਗੀਰਾਂ ਦਈਏ, ਦਸੋ ਕਿੱਥੋਂ ਦਾ ਰਾਜ ਚਾਹੀਦਾ ਹੈ?

ਸਿੰਘਾਂ ਨੇ ਕਿਹਾ "ਮਹਾਰਾਜ ਫਿਰ ਸਾਨੂੰ ਪੰਜਾਬ ਦਾ ਰਾਜ ਬਖਸ਼ੋ। ਸਤਿਗੁਰੂ ਕਹਿੰਦੇ "ਦੱਖਣ, ਪੱਛਮ, ਪਹਾੜ, ਸਮੁੰਦਰ, ਟਾਪੂ... ਕਿੰਨਾ ਕੁੱਝ ਹੈ, ਕੁੱਝ ਹੋਰ ਮੰਗ ਲਵੋ?" ਸਿੱਖ ਹੱਥ ਜੋੜ ਬੋਲੇ, "ਨਹੀਂ ਮਹਾਰਾਜ, ਸਾਨੂੰ ਪੰਜਾਬ ਹੀ ਚਾਹੀਦਾ ਹੈ।" ਕਈ ਵਾਰ ਮੁੜ ਮੁੜ ਸਿੱਖਾਂ ਨੇ ਪੰਜਾਬ ਮੰਗਿਆ ਤੇ ਬਾਪੂ ਨੇ ਬਖ਼ਸ਼ਿਆ।
ਮੁੜ ਮੁੜ ਸਿੰਘ ਬਹੁ ਮੰਗੈ ਪੰਜਾਬ
ਪੰਜਾਬ ਲਈ ਸਾਡੇ ਬਾਬਿਆਂ ਨੇ ਪਸੀਨਾ ਵੀ ਵਹਾਇਆ ਤੇ ਲੋੜ ਪੈਣ ਤੇ ਲਹੂ ਵੀ। ਵਰ੍ਹਿਆਂ ਬੱਧੀ ਸੰਘਰਸ਼ ਕੀਤਾ ਪੰਜਾਬ ਲਈ। ਅਸੀਂ ਪੰਜਾਬ ਲਈ ਆਪਣੇ ਸਿਰ ਦਿੱਤੇ ਵੀ ਤੇ ਲਏ ਵੀ। ਸਾਡੇ ਬਾਬੇ ਦਿੱਲੀ ਨੂੰ ਜਿੱਤ ਜਿੱਤ ਕੇ ਛੱਡ ਦਿੰਦੇ ਸੀ ਪਰ ਪੰਜਾਬ 'ਤੇ ਹੱਕ ਨਹੀਂ ਛੱਡਿਆ ਤੇ ਨਾ ਹੀ ਕਦੇ ਛੱਡਾਂਗੇ ਕਿਉਂਕਿ ਪੰਜਾਬ ਸਾਡੇ ਪਿਉ ਦਾ ਹੈ!

ਪੰਜਾਬ ਨਾਲ ਗ਼ਦਾਰੀ ਉਨ੍ਹਾਂ ਨੇ ਹੀ ਕੀਤੀ, ਜੋ ਸਿੱਖ ਨਹੀਂ ਸੀ ਜਾਂ ਜਿਨ੍ਹਾਂ ਕੋਲ ਸਿੱਖੀ ਨਹੀਂ ਸੀ। ਬਾਜਾਂਵਾਲੇ ਦੇ ਪੁੱਤਾਂ ਨੇ ਕਦੇ ਪੰਜਾਬ ਨਾਲ ਗ਼ਦਾਰੀ ਨੀ ਕੀਤੀ।
#ਪੰਥਪ੍ਰਥਮ #khalsa

2 years ago | [YT] | 99

panjab talks

ਕੌੜਾ ਸੱਚ,, ਬਾਪੂ ਬਲਕੌਰ ਸਿੰਘ ਵੱਲੋਂ ਲੱਖੇ ਸਿਧਾਣਾ ਨੂੰ ਨਸੀਹਤ 🙏#sidhumoosewala #deepsidhu #sandeepnangalambian #police #panjab #gangster #aamaadmiparty

3 years ago | [YT] | 214

panjab talks

ਪੰਜਾਬ ਵਸਦਾ ਗੁਰਾਂ ਦੇ ਨਾਂਮ ਉਤੇ 🚩🙏
ਅੱਗੇ ਤੁਹਾਨੂੰ ਪਤਾ ਸਾਡੀ ਅਜ਼ਾਦ ਸੋਚ ਦਾ ਪ੍ਰਤੀਕ ਇਕੋ ਨਿਸ਼ਾਨ ਸਾਹਿਬ 🚩,, ਏਹ ਸ਼ੁਰੂਆਤ ਉਹਨਾਂ ਕੀਤੀ ਹੁਣ ਤੁਸੀਂ ਦੇਖਣਾ ਕਿੱਥੇ ਖੜ੍ਹਨਾ 🙏

3 years ago | [YT] | 188

panjab talks

ਪਿਉ ਪੁੱਤ ਦੀ ਯਾਰੀ ਜੱਗ ਤੇ ਕੈਮ ਰਹਿਣੀ ਐ ❤️
#sidhumoosewala #fatherlove #moosajatt 🤟

3 years ago | [YT] | 309