ਬਾਗੀ


AMAN SINGH

7 months ago | [YT] | 0

AMAN SINGH

1 year ago | [YT] | 2

AMAN SINGH

ਸਤਿ ਸ੍ਰੀ ਆਕਾਲ ਦੋਸਤੋ ਆਪਣੀ ਅਗਲੀ ਵੀਡੀਓ ਸਿੱਖ ਮਿਸਲਾਂ ਦੇ ਇਤਿਹਾਸ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਉਥਾਨ ਉਪਰ ਆ ਰਹੀ ਹੈ। ਧੰਨਵਾਦ ਦੀ

1 year ago | [YT] | 1

AMAN SINGH

ਹਾਏ ਪੀੜਾਂ ਵਾਲੇ ਬੱਦਲ ਗੱਜਦੇ
ਇਸ਼ਕ ਤੇਰੇ ਦੀ ਬਾਰਿਸ਼ ਲੱਭਦੇ
ਸੁੱਕ ਸੜ ਗਏ ਜਜਬਾਤ ਨੀ ਸਾਡੇ
ਫ਼ਰਿਆਦ ਸੁਣੀ ਨਾ ਰੱਬ ਡਾਹਢੇ
ਹਾਏ ਮੌਤ ਤੋਂ ਪਹਿਲਾਂ ਮਿਲ ਜਾਵੀਂ
ਮੈਂ ਬੰਬੀਹੇ ਦੀ ਪਿਆਸ ਬੁਝਾਵੀਂ
ਖ਼ਾਲੀ ਸਭ ਦੁਆਵਾਂ ਗਈਆਂ
ਦਿਲ ਮੇਰੇ ਦੀਆਂ ਦਿਲ ਵਿਚ ਰਹੀਆਂ
ਲੋਕਾਂ ਦੇ ਘਰ ਸਮੁੰਦਰ ਵਗਦਾ
ਤੇ ਸਾਡਾ ਗਰਾਂ ਮਾਰੂਥਲ ਲੱਗਦਾ
ਤੱਤੀਆਂ ਹਵਾਵਾਂ ਸਾੜਨ ਹਿਰਦੇ
ਕਿਸ ਕੰਮ ਬਰਫ਼ਾਂ ਤੇ ਮੀਂਹ ਗਿਰਦੇ
ਹਾਏ ਵੇਖ ਸਾਡਾ ਵੀ ਜਿਗਰਾ ਸੱਜਣਾ
ਅਮਨ ਸੌਖਾ ਨਹੀਉਂ ਸੁੱਕ ਕੇ ਵੱਗਣਾ
ਇਹ ਦੁਸ਼ਮਣ ਸਮਾ ਤੇ ਦੁਨੀਆਂ
ਇਸ਼ਕ ਹਰਾਵਣ ਲਈ ਵਿਉਂਤਾਂ ਬੁਣੀਆਂ
ਕੋਈ ਰੇਤ ਸੱਸੀ ਨੂੰ ਸਾੜ ਕਰੇ ਸਵਾਹ
ਕਿਧਰੇ ਸੋਹਣੀ ਨੂੰ ਡੋਬਣ ਲਈ ਬਣੇ ਝਨਾਅ

1 year ago | [YT] | 1

AMAN SINGH

ਦੁਨੀਆਂ ਦਾਰੀ ਦਾ ਜੱਬ ਮੁਕਾ ਕੇ
ਰੀਤੀ ਰਿਵਾਜਾਂ ਵਾਲਾ ਰੱਬ ਮਨਾ ਕੇ
ਜਦ ਘਰ ਵਿੱਚ ਤੇਰੀ ਸੁੰਨੀ ਥਾਂ ਦੇਖਾਂਗੇ
ਫਿਰ ਤਸਵੀਰ ਚ ਬੈਠੀ ਦਾਦੀ ਮਾਂ ਦੇਖਾਂਗੇ

ਅਲਵਿਦਾ ਦਾਦੀ ਮਾਂ।

1 year ago | [YT] | 1

AMAN SINGH

ਪੰਜਾਬ ਵਿੱਚ ਬੀਤੇ ਕੁੱਝ ਦਹਾਕਿਆਂ ਵਿੱਚ ਹੋਈ ਦਰੱਖਤਾਂ ਦੀ ਕਟਾਈ ਨੇ ਵਾਤਾਵਰਨ ਸੰਕਟ ਖੜਾ ਕਰ ਦਿੱਤਾ ਹੈ । ਇਸਦਾ ਸਭ ਤੋਂ ਵੱਡਾ ਨੁਕਸਾਨ ਪੰਜਾਬ ਦੇ ਰਵਾਇਤੀ ਦਰੱਖਤਾਂ ਦਾ ਹੋਇਆ ਹੈ । ਪਿੱਪਲ , ਬੋਹੜ , ਝੰਡ , ਕਰੀਰ , ਰੇਰੂ ਆਦਿ ਦਰਜਨਾਂ ਵਿਰਾਸਤੀ ਰੁੱਖ ਪੰਜਾਬ ਦੀ ਧਰਤੀ ਤੋਂ ਅਲੋਪ ਹੋਣ ਕੰਡੇ ਹਨ । ਅਜਿਹੇ ਮਾਹੌਲ ਵਿੱਚ ਵੀ ਰਾਊਡ ਗਲਾਸ ਫਾਉਂਡੇਸ਼ਨ ਨਾਂ ਦੀ ਸੰਸਥਾ ਜੋ ਇਨ੍ਹਾਂ ਰਵਾਇਤੀ ਦਰੱਖਤਾਂ ਨੂੰ ਬਚਾਉਣ ਲਈ ਪਿਛਲੇ ਕੁੱਝ ਸਾਲਾਂ ਤੋਂ ਪੰਜਾਬ ਵਿੱਚ ਕਾਰਜਸ਼ੀਲ ਹੈ । ਸੰਸਥਾ ਦੇ ਕੋਆਰਡੀਨੇਟਰ ਡਾ.ਰਜਨੀਸ਼ ਕੁਮਾਰ ਦੱਸਦੇ ਹਨ “ ਰਵਾਇਤੀ ਦਰੱਖਤਾਂ ਦੇ ਪੰਜਾਬ ਵਿੱਚ ਸੰਕਟ ਵਿੱਚ ਹੋਣ ਦੀ ਗਹਿਰਾਈ ਤੁਸੀਂ ਇਸ ਗੱਲ ਤੋਂ ਸਮਝ ਸਕਦੇ ਹੋ ਕਿ ਸਾਨੂੰ ਇਨ੍ਹਾਂ ਦਰੱਖਤਾਂ ਦੀ ਨਰਸਰੀ ਤਿਆਰ ਕਰਨ ਲਈ ਪੰਜਾਬ ਵਿੱਚੋਂ ਬੀਜ ਹੀ ਨਹੀਂ ਮਿਲ ਰਹੇ । ਬਹੁਤ ਸਾਰੇ ਦਰੱਖਤਾਂ ਦੇ ਬੀਜ ਅਸੀਂ ਰਾਜਸਥਾਨ , ਹਰਿਆਣਾ ਆਦਿ ਗੁਆਂਢੀ ਸੂਬਿਆਂ ਤੋਂ ਇਕੱਠੇ ਕੀਤੇ ਹਨ ।

1 year ago | [YT] | 1

AMAN SINGH

ਸਾਂਝਾ ਸਿਰਫ ਇਸ ਲਈ ਕਰ ਰਿਹਾ ਹਾਂ ਕਿ ਇਹ ਵਾਰਤਾਲਾਪ ਵਿਚਾਰਧਾਰਾ ਤੇ ਭੇਖ ਵਿੱਚ ਫਰਕ ਨੂੰ ਨੰਗਾ ਕਰਦੀ ਹੈ, ਪੜ੍ਹੋ ਤੇ ਵਿਚਾਰੋ। ਬਾਬਾ ਨੰਦ ਸਿੰਘ ਜੰਗਲ ਵਿੱਚ ਭਗਤੀ ਕਰ ਰਹੇ ਸਨ ਅਚਾਨਕ ਉਹਨਾਂ ਨੂੰ ਨਾਨਕ ਸਾਹਿਬ ਮਿਲੇ ,ਅਤੇ ਉਹਨਾਂ ਵਿੱਚ ਕੁਝ ਸਵਾਲ ਜਵਾਬ ਹੋਏ ।

ਨਾਨਕ ਜੀ - ਭਾਈ ਤੂੰ ਕੌਣ ਹੈ ?

ਨੰਦ ਸਿੰਘ - ਮੈਂ ਨੰਦ ਸਿੰਘ ਹਾਂ

ਨੰਦ ਸਿੰਘ - ਤੁਸੀਂ ਕੌਣ ਹੋ ?

ਨਾਨਕ ਜੀ - ਮੈਂ ਨਾਨਕ ਹਾਂ ਅਤੇ ਮੇਰੇ ਨਾਲ
ਭਾਈ ਮਰਦਾਨਾ ਹੈ ।


ਨੰਦ ਸਿੰਘ - ਹੱਥ ਜੋੜ ਕੇ ਨਾਨਕ ਜੀ ਧੰਨ
ਹਾਂ ਮੈਂ ਅੱਜ ਤੁਹਾਡੇ ਦਰਸ਼ਨ
ਕਰਕੇ ਜੀਵਨ ਸਫਲਾ ਹੋ
ਗਿਆ ।

ਨਾਨਕ ਜੀ - ਪਰ ਨੰਦ ਸਿਆਂ ਮੇਰੇ
ਦਰਸ਼ਨਾਂ ਨਾਲ
ਜੀਵਨ ਕਿਵੇਂ ਸਫ਼ਲ ਹੋ
ਸਕਦਾ ਹੈ ਮੈਂ ਤੇ ਕਿਹਾ ਸੀ
-"ਸਤਿਗੁਰ ਨੋ ਸਭੁ ਕੋ
ਵੇਖਦਾ ਜੇਤਾ ਜਗਤੁ ਸੰਸਾਰ|
ਡਿਠੈ ਮੁਕਤਿ ਨ ਹੋਵਈ
ਜਿਚਰੁ ਸਬਦਿ ਨ ਕਰੇ
ਵੀਚਾਰੁ ॥"
ਦਰਸ਼ਨ ਮਾਤਰ ਨਾਲ
ਅਗਰ ਜੀਵਨ ਸਫਲਾ
ਹੋਣਾ ਹੁੰਦਾ ਮੇਰੇ ਆਪਣੇ
ਦੋਵੇਂ ਪੁੱਤਰ ਬਾਗੀ ਨਾ ਹੁੰਦੇ


ਨੰਦ ਸਿੰਘ - ਚੁੱਪ

ਨਾਨਕ ਜੀ - ਨੰਦ ਸਿਆਂ ਤੂੰ ਇੱਥੇ ਜੰਗਲ
ਵਿੱਚ ਕੀ ਕਰ ਰਿਹਾ ਹੈਂ ?



ਨੰਦ ਸਿੰਘ - ਜੀ ਮੈਂ ਭਗਤੀ ਕਰ ਰਿਹਾ
ਹਾਂ।

ਨਾਨਕ ਜੀ - ਨੰਦ ਸਿਆਂ ਕਿਹੜੀ
ਭਗਤੀ ?
ਮੈਂ ਤੇ ਕਿਹਾ ਸੀ - ਫਰੀਦਾ
ਜੰਗਲਜੰਗਲੁ ਕਿਆ
ਭਵਹਿ ਵਣਿ ਕੰਡਾ ਮੋੜੇਹਿ।
ਵਸੀ ਰਬੁ ਹਿਆਲੀਐ
ਜੰਗਲੁ ਕਿਆ ਢੂਢੇਹਿ ॥

ਨੰਦ ਸਿੰਘ - ਚੁੱਪ

ਨਾਨਕ ਜੀ - ਨੰਦ ਸਿਆਂ ਕਿਰਤ ਕਰਦਾ
ਹੈਂ?

ਨੰਦ ਸਿੰਘ - ਨਹੀਂ ਜੀ ਮੇਰਾ ਸਾਰਾ ਵਕਤ
ਭਗਤੀ ਕਰਨ ਵਿੱਚ ਨਿਕਲ
ਜਾਂਦਾ ਹੈ ਕਿਰਤ ਕਰਨ ਦਾ
ਸਮਾਂ ਨਹੀਂ ਬਚਦਾ।

ਨਾਨਕ ਜੀ - ਪਰ ਨੰਦ ਸਿਆਂ ਮੈਂ ਤੇ ਕਿਹਾ
ਸੀ
ਹਾਥ ਪਾਉ ਕਰਿ ਕਾਮੁ ਸਭੁ
ਚੀਤੁ ਨਿਰੰਜਨ ਨਾਲਿ ।
ਕਿਰਤ ਕਰਦਿਆਂ ਵੀ ਰੱਬ
ਦਾ ਨਾਮ ਲਿਆ ਜਾ ਸਕਦਾ
ਹੈ ।

ਨੰਦ ਸਿੰਘ - ਚੁੱਪ

ਨਾਨਕ ਜੀ - ਨੰਦ ਸਿਆਂ ਤੇਰਾ ਘਰ
ਪਰਿਵਾਰ ਬੱਚੇ ਕਿੱਥੇ ਹਨ?


ਨੰਦ ਸਿੰਘ - ਜੀ ਮੈਂ ਜਾਤੀ ਹਾਂ,ਬਾਲ
ਬ੍ਰਹਮਚਾਰੀ ਹਾਂ,ਰੱਬ ਦੀ
ਪ੍ਰਾਪਤੀ ਵਾਸਤੇ ਮੈਂ ਗ੍ਰਿਸਤ
ਨਹੀਂ ਅਪਣਾਇਆ।



ਨਾਨਕ ਜੀ - ਪਰ ਨੰਦ ਸਿਆਂ ਮੈਂ ਤੇ ਕਹਿ
ਕੇ ਗਿਆ ਸਾਂ,
ਜਤੀ ਸਦਾਵਹਿ ਜੁਗਤਿ ਨ
ਜਾਣਹਿ
ਛਡਿ ਬਹਹਿ ਘਰ ਬਾਰੁ॥

ਬਿੰਦੁ ਰਾਖਿ ਜੌ ਤਰੀਐ
ਭਾਈ ॥ ਖੁਸਰੈ ਕਿਉ ਨ
ਪਰਮ ਗਤਿ ਪਾਈ॥

ਰੱਬ ਦੀ ਪ੍ਰਾਪਤੀ ਵਾਸਤੇ
ਪਰਿਵਾਰ ਛਡ ਕੇ
ਬ੍ਰਹਮਚਾਰੀ ਹੋਣ ਦੀ ਲੋੜ
ਨਹੀਂ ।

ਨੰਦ ਸਿੰਘ - ਚੁੱਪ, ਰਹਿਣ ਤੋਂ ਬਾਦ
,ਨਾਨਕ ਜੀ
ਅਸੀਂ ਸੰਪਟ ਪਾਠਾਂ ਦਿਆਂ
ਲੜੀਆਂ ਚਲਾਈਆਂ,
ਇਕੋਤਰੀਆਂ ,ਕੀਤੀਆਂ
ਕੀ ਇੱਸ ਨਾਲ ਵੀ ਰੱਬ ਦੀ
ਪ੍ਰਾਪਤੀ ਨਹੀਂ?


ਨਾਨਕ ਜੀ - ਨਹੀਂ , ਨੰਦ ਸਿਆਂ ਮੈਂ ਤੇ
ਸਮਝਾਇਆ ਸੀ ,
ਪੜਿ ਪੜਿ ਗਡੀ ਲਦੀਅਹਿ
ਪੜਿ ਪੜਿ ਭਰੀਅਹਿ ਸਾਥ
॥ ਪੜਿ ਪੜਿ ਬੇੜੀ ਪਾਈਐ
ਪੜਿ ਪੜਿ ਗਡੀਅਹਿ ਖਾਤ
॥ ਪੜੀਅਹਿ ਜੇਤੇ ਬਰਸ
ਬਰਸ ਪੜੀਅਹਿ ਜੇਤੇ ਮਾਸ
॥ ਪੜੀਐ ਜੇਤੀ ਆਰਜਾ
ਪੜੀਅਹਿ ਜੇਤੇ ਸਾਸ ॥
ਨਾਨਕ ਲੇਖੈ ਇਕ ਗਲ
ਹੋਰੁ ਹਉਮੈ ਝਖਣਾ ਝਾਖ


ਨਾਨਕ ਜੀ - ਨੰਦ ਸਿਆਂ ਲਗਦਾ ਹੈ ਤੂੰ
ਗੁਰੂ ਗ੍ਰੰਥ ਸਾਹਿਬ ਪੜ੍ਹਿਆ
,ਤੇ ਵਿਚਾਰਿਆ ਨਹੀਂ।

ਨੰਦ ਸਿੰਘ - ਚੁੱਪ

ਨਾਨਕ ਜੀ - ਮਰਦਾਨੇ ਨੂੰ ,ਚੱਲ
ਮਰਦਾਨਿਆਂ ਆਪਣੀਆਂ
ਵਾਟਾਂ ਅਜੇ ਬਹੁਤ
ਲੰਮੀਆਂ ਹਨ , ਕਹਿ ਕੇ
ਅੱਗੇ ਚਾਲੇ ਪਾ ਦਿੰਦੇ ਹਨ।

ਨੰਦ ਸਿੰਘ - ਸੋਚਦਾ ਹੈ ਅਤੇ ਆਪਣੇ ਆਪ
ਨਾਲ ਗੱਲ ਕਰਦਾ ਹੈ
,ਇਹ ਬਾਬਾ ਨਾਨਕ
ਨਹੀਂ ਹੋ ਸਕਦਾ ਇਹ ਕੋਈ
ਭੇਖੀ ਹੈ ,
ਇਹ ਗੱਲ ਕਰਦਾ ਹੋਇਆ
ਨੰਦ ਸਿੰਘ ਨਾਲ ਖੜੇ ਰੁੱਖ
ਦੇ ਉੱਤੇ ਚੜ੍ਹ ਕੇ ਆਪਣੀ
ਭਗਤੀ ਵਿੱਚ ਲੀਨ ਹੋ ਜਾਂਦਾ
ਹੈ ।

✍️ਵਜਿੰਦਰ ਸਿੰਘ
ਕਾਸ਼ੀਪੁਰ ਉੱਤਰਾਖੰਡ

1 year ago | [YT] | 1

AMAN SINGH

Please read

1 year ago | [YT] | 2

AMAN SINGH

Please read

1 year ago | [YT] | 1

AMAN SINGH

ਪੰਜਾਬ ਦੀਆਂ ਮੰਡੀਆਂ ਚ ਰੁਲ਼ ਰਹੇ ਝੋਨੇ ਲਈ ਕੌਣ ਜ਼ਿੰਮੇਵਾਰ
1 ਪੰਜਾਬ ਸਰਕਾਰ
2 ਕੇਂਦਰ ਸਰਕਾਰ
3 ਆੜਤੀਏ ਤੇ ਸ਼ੈਲਰ ਮਾਲਕ

1 year ago | [YT] | 2