ਵਾਹਿਗੁਰੂ ਜੀ ਕਾ ਖ਼ਾਲਸਾਵਾਹਿਗੁਰੂ ਜੀ ਕੀ ਫ਼ਤਹਿਸਿੱਖ ਇਤਿਹਾਸ ਦੇ ਅਣਗੌਲ਼ੇ ਸੂਰਮਿਆਂ ਦੀਆਂ ਦਾਸਤਾਂ ਇਸ ਚੈਨਲ ਤੇ ਦੇਖ ਸਕਦੇ ਹੋਪੰਜਾਬ ਦੇ ਇਤਿਹਾਸ ਦੇ ਓਹ ਪੰਨੇ ਜਿਹੜੇ ਸਮੇਂ ਦੀ ਧੂੜ੍ਹ ਵਿੱਚ ਗਵਾਚ ਗਏ ਨੇ ਨੂੰ ਦੇਖਣ ਲਈ ' ਤਾਰੀਖ਼- ਏ- ਪੰਜਾਬ' ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਜਾਵੇ।
Tarikh-E-Panjab
ਸੱਚਖੰਡ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿੱਚ ਬਾਬਾ ਬੁੱਢਾ ਜੀ ਦੀ ਬੇਰੀ ਦੇ ਕੋਲ ਨੁੱਕਰ ਵਿੱਚ ਜੋ ਛਬੀਲ ਹੈ ਉਸਦੇ ਬਿਲਕੁਲ ਸਾਹਮਣੇ ਪ੍ਰਕਰਮਾ ਵਿੱਚ ਜ਼ਮੀਨ ’ਤੇ ਜੋ ਚੱਕਰ ਬਣਿਆ ਹੈ ਇਹ ਮਹਿਜ ਇੱਕ ਮਾਰਬਲ ਦਾ ਡਿਜ਼ਾਇਨ ਨਹੀਂ ਹੈ ਬਲਕਿ ਇਸ ਚੱਕਰ ਨਾਲ ਇਤਿਹਾਸ ਦੀ ਇੱਕ ਵੱਡੀ ਘਟਨਾ ਜੁੜੀ ਹੋਈ ਹੈ। ਇਹ ਚੱਕਰ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਦੀ ਯਾਦ ਵਿੱਚ ਹੈ ਜਿਨ੍ਹਾਂ ਨੇ ਦੁਸ਼ਟ ਮੱਸੇ ਰੰਘੜ ਦਾ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕਰਨ ’ਤੇ ਸੋਧਾ ਲਗਾਇਆ ਸੀ।ਜਦੋਂ ਸਿੱਖ ਪੰਥ ਦੇ ਮਹਾਨ ਸੂਰਮੇ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਮੱਸੇ ਰੰਘੜ ਦਾ ਸਿਰ ਵੱਢ ਕੇ ਦਰਬਾਰ ਸਾਹਿਬ ਤੋਂ ਰਵਾਨਾ ਹੋ ਰਹੇ ਸਨ ਤਾਂ ਇਸ ਥਾਂ ’ਤੇ ਆ ਕੇ ਯੋਧਿਆਂ ਨੇ ਆਪਣੇ ਘੋੜਿਆਂ ਨੂੰ ਘੁਮਾਉਂਦੇ ਹੋਏ ਦੁਸ਼ਟਾਂ ਨੂੰ ਲਲਕਾਰਾ ਮਾਰਿਆ ਤੇ ਗੁਰੂ ਦਾ ਜੈਕਾਰਾ ਗਜਾਇਆ ਸੀ। ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਦਾ ਮੰਨਣਾ ਸੀ ਕਿ ਕਿਤੇ ਦੁਸ਼ਮਣ ਇਹ ਨਾ ਸਮਝ ਲਵੇ ਕਿ ਸਿੰਘ ਮੱਸੇ ਨੂੰ ਉਸਦੀ ਕਰਣੀ ਦਾ ਫਲ ਦੇ ਕੇ ਡਰ ਦੇ ਮਾਰੇ ਚੋਰੀ ਭੱਜ ਗਏ ਹਨ, ਸੋ ਉਨ੍ਹਾਂ ਨੇ ਇਸ ਥਾਂ `ਤੇ ਘੋੜਿਆਂ ਨੂੰ ਘੁੰਮਾ ਕੇ ਵੈਰੀਆਂ ਨੂੰ ਲਲਕਾਰਿਆ ਸੀ। ਸਿੰਘਾਂ ਦੇ ਘੋੜਿਆਂ ਨੂੰ ਘੁਮਾਉਣ ਵਾਲੀ ਥਾਂ ’ਤੇ ਉਸ ਘਟਨਾ ਨੂੰ ਯਾਦ ਰੱਖਣ ਲਈ ਪਰਕਰਮਾ ਵਿੱਚ ਇਹ ਚੱਕਰ ਬਣਾਇਆ ਗਿਆ ਹੈ। ਪਰਕਰਮਾਂ ਦੀਆਂ ਬਾਕੀ ਦੀਆਂ ਤਿੰਨ ਨੁਕਰਾਂ `ਤੇ ਅਜਿਹਾ ਚੱਕਰ ਨਹੀਂ ਹੈ।ਵੱਧ ਤੋਂ ਵੱਧ ਸ਼ੇਅਰ ਕਰੋ ਜੀ
7 months ago | [YT] | 4
View 0 replies
ਡਾ. ਗੰਡਾ ਸਿੰਘ ਸਿੱਖ ਇਤਿਹਾਸ ਦੇ ਬੜੇ ਮਹਾਨ ਖੋਜੀ ਹੋਏ ਹਨ। ਇੱਕ ਵਾਰ ਉਹ ਕਿਸੇ ਪਿੰਡ ਗਏ ਤਾਂ ਇੱਕ ਬੱਚੇ ਦੇ ਹੱਥ ਵਿੱਚ ਇੱਕ ਮੈਲਾ ਜਿਹਾ ਗੱਤਾ ਵੇਖਿਆ। ਸੁਭਾਵਿਕ ਹੀ ਡਾ. ਗੰਡਾ ਸਿੰਘ ਨੇ ਬੱਚੇ ਦੇ ਹੱਥ ਵਿੱਚੋਂ ਉਹ ਗੱਤਾ ਲੈ ਕੇ ਧਿਆਨ ਨਾਲ ਵਾਚਿਆ ਤਾਂ ਹੱਕੇ-ਬੱਕੇ ਹੀ ਰਹਿ ਗਏ ਕਿ ਇਹ ਦਸਤਾਵੇਜ਼ ਤਾਂ ਅੰਗਰੇਜ਼ਾਂ ਉੱਤੇ ਚੜ੍ਹਾਈ ਕਰਨ ਮੌਕੇ ਸਿੱਖ ਸਰਦਾਰਾਂ ਵੱਲੋਂ ਲਿਆ ਗਿਆ ਪ੍ਰਣ ਪੱਤਰ ਹੈ, ਜਿਸ ਉੱਪਰ ਸਭ ਸਰਦਾਰਾਂ ਨੇ ਆਖਰੀ ਦਮ ਤਕ ਲੜਨ ਦਾ ਪ੍ਰਣ ਕਰ ਕੇ ਦਸਤਖ਼ਤ ਕੀਤੇ ਹੋਏ ਹਨ। ਡਾ. ਸਾਹਿਬ ਨੇ ਬੱਚੇ ਨੂੰ ਪੁੱਛਿਆ ਕਿ 'ਤੂੰ ਇਹ ਗੱਤਾ ਕਿੱਥੋਂ ਲਿਆ ਹੈ?” ਤਾਂ ਉਹ ਕਹਿੰਦਾ, "ਏਸ ਤਰ੍ਹਾਂ ਦੇ ਗੱਤੇ ਤੇ ਕਾਗ਼ਜ਼ਾਂ ਦੀਆਂ ਪੰਡਾਂ ਸਾਡੇ ਤੂੜੀ ਵਾਲ਼ੇ ਅੰਦਰ ਰੁਲ਼ਦੀਆਂ ਫਿਰਦੀਆਂ ਹਨ।" ਇਹ ਹੈ ਸਾਡੀ ਕੌਮ ਦਾ ਹਾਲ। - ਸਰਬਜੀਤ ਸਿੰਘ ਘੁਮਾਣ(1984 ਹਿੰਦੁਸਤਾਨੀ ਕਹਿਰ ਕਿਤਾਬ ਵਿੱਚੋਂ ਧੰਨਵਾਦ ਸਹਿਤ)
7 months ago | [YT] | 3
ਇੱਕ ਦਿਨ ਅਸੀਂ ਵੀਡਿਉ ਪਾਈ ਸੀ ਕਿ ਕਿਸ ਤਰ੍ਹਾਂ ਸਾਡੇ ਨਿਸ਼ਾਨ ਸਾਹਿਬ ਦਾ ਰੰਗ ਬਦਲ ਗਿਆ, ਬਹੁਤਿਆ ਨੇ ਇਤਰਾਜ਼ ਕੀਤਾ ਸੀ , ਪਰ ਇਤਿਹਾਸ ਦੇ ਪੰਨੇ ਅਜਾਈ ਨੀ ਜਾਂਦੇ
1 year ago | [YT] | 14
ਲਾਹੌਰ ਜੇਲ੍ਹ ਦਾ ਉਹ ਸਥਾਨ, ਜਿੱਥੇ 23 ਮਾਰਚ 1931 ਨੂੰ ਕ੍ਰਾਂਤੀਕਾਰੀਆਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦਿੱਤੀ ਗਈ ਸੀ। ਅਸੀਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਜਿਨ੍ਹਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਖੁਸ਼ੀ ਨਾਲ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।
1 year ago | [YT] | 12
View 1 reply
ਪੰਜਾਬ ਬ੍ਰਿਟਿਸ਼ ਰਾਜ ਦਾ ਸੂਬਾ ਸੀ। 29 ਮਾਰਚ 1849 ਵਿੱਚ ਈਸਟ ਇੰਡੀਆ ਕੰਪਨੀ ਦੁਆਰਾ ਪੰਜਾਬ ਦੇ ਜ਼ਿਆਦਾਤਰ ਖੇਤਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਸੀ, ਅਤੇ ਬ੍ਰਿਟਿਸ਼ ਸ਼ਾਸਨ ਦਾ ਇੱਕ ਸੂਬਾ ਘੋਸ਼ਿਤ ਕੀਤਾ ਗਿਆ ਸੀ; ਇਹ ਭਾਰਤੀ ਉਪ-ਮਹਾਂਦੀਪ ਦੇ ਆਖ਼ਰੀ ਖੇਤਰਾਂ ਵਿੱਚੋਂ ਇੱਕ ਸੀ ਜੋ ਬ੍ਰਿਟਿਸ਼ ਨਿਯੰਤਰਣ ਵਿੱਚ ਆਇਆ ਸੀ। 1858 ਵਿੱਚ, ਪੰਜਾਬ, ਬਾਕੀ ਬ੍ਰਿਟਿਸ਼ ਰਾਜ ਦੇ ਨਾਲ, ਬ੍ਰਿਟਿਸ਼ ਤਾਜ ਦੇ ਸਿੱਧੇ ਸ਼ਾਸਨ ਅਧੀਨ ਆ ਗਿਆ। ਇਸਦਾ ਖੇਤਰਫਲ 358,354.5 ਕਿਮੀ2 ਸੀ।
1 year ago | [YT] | 7
Tarikh-E-Panjab
ਸੱਚਖੰਡ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿੱਚ ਬਾਬਾ ਬੁੱਢਾ ਜੀ ਦੀ ਬੇਰੀ ਦੇ ਕੋਲ ਨੁੱਕਰ ਵਿੱਚ ਜੋ ਛਬੀਲ ਹੈ ਉਸਦੇ ਬਿਲਕੁਲ ਸਾਹਮਣੇ ਪ੍ਰਕਰਮਾ ਵਿੱਚ ਜ਼ਮੀਨ ’ਤੇ ਜੋ ਚੱਕਰ ਬਣਿਆ ਹੈ ਇਹ ਮਹਿਜ ਇੱਕ ਮਾਰਬਲ ਦਾ ਡਿਜ਼ਾਇਨ ਨਹੀਂ ਹੈ ਬਲਕਿ ਇਸ ਚੱਕਰ ਨਾਲ ਇਤਿਹਾਸ ਦੀ ਇੱਕ ਵੱਡੀ ਘਟਨਾ ਜੁੜੀ ਹੋਈ ਹੈ। ਇਹ ਚੱਕਰ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਦੀ ਯਾਦ ਵਿੱਚ ਹੈ ਜਿਨ੍ਹਾਂ ਨੇ ਦੁਸ਼ਟ ਮੱਸੇ ਰੰਘੜ ਦਾ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕਰਨ ’ਤੇ ਸੋਧਾ ਲਗਾਇਆ ਸੀ।
ਜਦੋਂ ਸਿੱਖ ਪੰਥ ਦੇ ਮਹਾਨ ਸੂਰਮੇ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਮੱਸੇ ਰੰਘੜ ਦਾ ਸਿਰ ਵੱਢ ਕੇ ਦਰਬਾਰ ਸਾਹਿਬ ਤੋਂ ਰਵਾਨਾ ਹੋ ਰਹੇ ਸਨ ਤਾਂ ਇਸ ਥਾਂ ’ਤੇ ਆ ਕੇ ਯੋਧਿਆਂ ਨੇ ਆਪਣੇ ਘੋੜਿਆਂ ਨੂੰ ਘੁਮਾਉਂਦੇ ਹੋਏ ਦੁਸ਼ਟਾਂ ਨੂੰ ਲਲਕਾਰਾ ਮਾਰਿਆ ਤੇ ਗੁਰੂ ਦਾ ਜੈਕਾਰਾ ਗਜਾਇਆ ਸੀ। ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਦਾ ਮੰਨਣਾ ਸੀ ਕਿ ਕਿਤੇ ਦੁਸ਼ਮਣ ਇਹ ਨਾ ਸਮਝ ਲਵੇ ਕਿ ਸਿੰਘ ਮੱਸੇ ਨੂੰ ਉਸਦੀ ਕਰਣੀ ਦਾ ਫਲ ਦੇ ਕੇ ਡਰ ਦੇ ਮਾਰੇ ਚੋਰੀ ਭੱਜ ਗਏ ਹਨ, ਸੋ ਉਨ੍ਹਾਂ ਨੇ ਇਸ ਥਾਂ `ਤੇ ਘੋੜਿਆਂ ਨੂੰ ਘੁੰਮਾ ਕੇ ਵੈਰੀਆਂ ਨੂੰ ਲਲਕਾਰਿਆ ਸੀ। ਸਿੰਘਾਂ ਦੇ ਘੋੜਿਆਂ ਨੂੰ ਘੁਮਾਉਣ ਵਾਲੀ ਥਾਂ ’ਤੇ ਉਸ ਘਟਨਾ ਨੂੰ ਯਾਦ ਰੱਖਣ ਲਈ ਪਰਕਰਮਾ ਵਿੱਚ ਇਹ ਚੱਕਰ ਬਣਾਇਆ ਗਿਆ ਹੈ। ਪਰਕਰਮਾਂ ਦੀਆਂ ਬਾਕੀ ਦੀਆਂ ਤਿੰਨ ਨੁਕਰਾਂ `ਤੇ ਅਜਿਹਾ ਚੱਕਰ ਨਹੀਂ ਹੈ।
ਵੱਧ ਤੋਂ ਵੱਧ ਸ਼ੇਅਰ ਕਰੋ ਜੀ
7 months ago | [YT] | 4
View 0 replies
Tarikh-E-Panjab
ਡਾ. ਗੰਡਾ ਸਿੰਘ ਸਿੱਖ ਇਤਿਹਾਸ ਦੇ ਬੜੇ ਮਹਾਨ ਖੋਜੀ ਹੋਏ ਹਨ। ਇੱਕ ਵਾਰ ਉਹ ਕਿਸੇ ਪਿੰਡ ਗਏ ਤਾਂ ਇੱਕ ਬੱਚੇ ਦੇ ਹੱਥ ਵਿੱਚ ਇੱਕ ਮੈਲਾ ਜਿਹਾ ਗੱਤਾ ਵੇਖਿਆ। ਸੁਭਾਵਿਕ ਹੀ ਡਾ. ਗੰਡਾ ਸਿੰਘ ਨੇ ਬੱਚੇ ਦੇ ਹੱਥ ਵਿੱਚੋਂ ਉਹ ਗੱਤਾ ਲੈ ਕੇ ਧਿਆਨ ਨਾਲ ਵਾਚਿਆ ਤਾਂ ਹੱਕੇ-ਬੱਕੇ ਹੀ ਰਹਿ ਗਏ ਕਿ ਇਹ ਦਸਤਾਵੇਜ਼ ਤਾਂ ਅੰਗਰੇਜ਼ਾਂ ਉੱਤੇ ਚੜ੍ਹਾਈ ਕਰਨ ਮੌਕੇ ਸਿੱਖ ਸਰਦਾਰਾਂ ਵੱਲੋਂ ਲਿਆ ਗਿਆ ਪ੍ਰਣ ਪੱਤਰ ਹੈ, ਜਿਸ ਉੱਪਰ ਸਭ ਸਰਦਾਰਾਂ ਨੇ ਆਖਰੀ ਦਮ ਤਕ ਲੜਨ ਦਾ ਪ੍ਰਣ ਕਰ ਕੇ ਦਸਤਖ਼ਤ ਕੀਤੇ ਹੋਏ ਹਨ। ਡਾ. ਸਾਹਿਬ ਨੇ ਬੱਚੇ ਨੂੰ ਪੁੱਛਿਆ ਕਿ 'ਤੂੰ ਇਹ ਗੱਤਾ ਕਿੱਥੋਂ ਲਿਆ ਹੈ?” ਤਾਂ ਉਹ ਕਹਿੰਦਾ, "ਏਸ ਤਰ੍ਹਾਂ ਦੇ ਗੱਤੇ ਤੇ ਕਾਗ਼ਜ਼ਾਂ ਦੀਆਂ ਪੰਡਾਂ ਸਾਡੇ ਤੂੜੀ ਵਾਲ਼ੇ ਅੰਦਰ ਰੁਲ਼ਦੀਆਂ ਫਿਰਦੀਆਂ ਹਨ।" ਇਹ ਹੈ ਸਾਡੀ ਕੌਮ ਦਾ ਹਾਲ।
- ਸਰਬਜੀਤ ਸਿੰਘ ਘੁਮਾਣ
(1984 ਹਿੰਦੁਸਤਾਨੀ ਕਹਿਰ ਕਿਤਾਬ ਵਿੱਚੋਂ ਧੰਨਵਾਦ ਸਹਿਤ)
7 months ago | [YT] | 3
View 0 replies
Tarikh-E-Panjab
ਇੱਕ ਦਿਨ ਅਸੀਂ ਵੀਡਿਉ ਪਾਈ ਸੀ ਕਿ ਕਿਸ ਤਰ੍ਹਾਂ ਸਾਡੇ ਨਿਸ਼ਾਨ ਸਾਹਿਬ ਦਾ ਰੰਗ ਬਦਲ ਗਿਆ, ਬਹੁਤਿਆ ਨੇ ਇਤਰਾਜ਼ ਕੀਤਾ ਸੀ , ਪਰ ਇਤਿਹਾਸ ਦੇ ਪੰਨੇ ਅਜਾਈ ਨੀ ਜਾਂਦੇ
1 year ago | [YT] | 14
View 0 replies
Tarikh-E-Panjab
ਲਾਹੌਰ ਜੇਲ੍ਹ ਦਾ ਉਹ ਸਥਾਨ, ਜਿੱਥੇ 23 ਮਾਰਚ 1931 ਨੂੰ ਕ੍ਰਾਂਤੀਕਾਰੀਆਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦਿੱਤੀ ਗਈ ਸੀ। ਅਸੀਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਜਿਨ੍ਹਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਖੁਸ਼ੀ ਨਾਲ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।
1 year ago | [YT] | 12
View 1 reply
Tarikh-E-Panjab
ਪੰਜਾਬ ਬ੍ਰਿਟਿਸ਼ ਰਾਜ ਦਾ ਸੂਬਾ ਸੀ। 29 ਮਾਰਚ 1849 ਵਿੱਚ ਈਸਟ ਇੰਡੀਆ ਕੰਪਨੀ ਦੁਆਰਾ ਪੰਜਾਬ ਦੇ ਜ਼ਿਆਦਾਤਰ ਖੇਤਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਸੀ, ਅਤੇ ਬ੍ਰਿਟਿਸ਼ ਸ਼ਾਸਨ ਦਾ ਇੱਕ ਸੂਬਾ ਘੋਸ਼ਿਤ ਕੀਤਾ ਗਿਆ ਸੀ; ਇਹ ਭਾਰਤੀ ਉਪ-ਮਹਾਂਦੀਪ ਦੇ ਆਖ਼ਰੀ ਖੇਤਰਾਂ ਵਿੱਚੋਂ ਇੱਕ ਸੀ ਜੋ ਬ੍ਰਿਟਿਸ਼ ਨਿਯੰਤਰਣ ਵਿੱਚ ਆਇਆ ਸੀ। 1858 ਵਿੱਚ, ਪੰਜਾਬ, ਬਾਕੀ ਬ੍ਰਿਟਿਸ਼ ਰਾਜ ਦੇ ਨਾਲ, ਬ੍ਰਿਟਿਸ਼ ਤਾਜ ਦੇ ਸਿੱਧੇ ਸ਼ਾਸਨ ਅਧੀਨ ਆ ਗਿਆ। ਇਸਦਾ ਖੇਤਰਫਲ 358,354.5 ਕਿਮੀ2 ਸੀ।
1 year ago | [YT] | 7
View 1 reply