Gurbani And Katha Channel

ਗੁਰੂ ਪਿਆਰਿਓ!
ਇਸ ਚੈਨਲ ਤੇ ਆਪ ਜੀ ਦੇ ਨਾਲ ਗੁਰਬਾਣੀ ਅਤੇ ਇਤਿਹਾਸ ਦੀਆਂ ਕਥਾ ਵਿਚਾਰਾਂ ਕੀਤੀਆਂ ਜਾਣਗੀਆਂ ਕਿਰਪਾ ਕਰਕੇ ਇਸ ਚੈਨਲ ਨਾਲ ਵੱਧ ਤੋਂ ਵੱਧ ਜੁੜੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ।
Gurbani Katha history Guru stories saik itihaas Sikh Religion
Gurbani And Katha Channel


Gurbani And Katha Channel

ਹੜ੍ਹ ਪੀੜਤਾਂ ਦਾ ਅੱਖੀਂ ਡਿੱਠਾ ਹਾਲ ਰੋਣਾਂ ਆ ਗਿਆ ਜੀ😢
1, ਮਕਾਨਾਂ ਦੀਆਂ ਨੀਹਾਂ ਬੈਠ ਗਈਆਂ ਹਨ,
2, ਦੀਵਾਰਾਂ ਵਿੱਚ ਤਰੇੜਾਂ ਆ ਗਈਆਂ ਹਨ,
3, ਕੱਚੇ ਕੋਠੇ ਢਹਿ ਗਏ ਹਨ ਲੈਂਟਰਾਂ ਵਿੱਚ ਤਰੇੜਾ ਆ ਗਈਆਂ ਹਨ,
4, ਕਈ ਲੋਕਾਂ ਦੇ ਘਰ ਜਮਾਂ ਹੀ ਢਹਿ ਗਏ ਹਨ
5, ਹੁਣ ਜਿਨਾਂ ਦੇ ਘਰ ਨੁਕਸਾਨੇ ਗਏ ਹਨ ਉਹ ਘਰਾਂ ਦੇ ਵਿੱਚ ਰਹਿਣ ਵੀ ਜੋਗੇ ਨਹੀਂ ਹਨ ਪਤਾ ਨਹੀਂ ਕਦੋਂ ਛੱਤ ਡਿੱਗ ਜਾਵੇ
6, ਮੱਝਾਂ, ਗਾਵਾਂ, ਬੱਕਰੀਆਂ, ਦਰਵੇਸ਼, ਮੁਰਗੀਆਂ ਰੁੜ ਗਈਆਂ ਹਨ ਜਾਂ ਨੁਕਸਾਨੀਆਂ ਗਈਆਂ ਹਨ, ਘਰਾਂ ਵਿੱਚ ਰੱਖੇ ਜਾਨਵਰ ਜਾਂ ਪਾਣੀ ਵਿੱਚ ਰੁੜ ਗਏ ਜਾਂ ਮਰ ਗਏ ਹਨ ਜੀ।
7, ਕਈ ਪਸ਼ੂਆਂ ਦੇ ਪਾਣੀ ਵਿੱਚ ਖੜਨ ਨਾਲ ਲੱਤਾਂ ਪੈਰ ਖਰਾਬ ਗਏ ਹਨ
8, ਮੱਛਰ ਹੱਦ ਨਾਲੋਂ ਵੱਧ ਹੋ ਗਿਆ ਜੋ ਬਿਮਾਰੀਆਂ ਨੇ ਸੱਦਾ ਦੇ ਰਿਹਾ ਹੈ
9, ਜਿੱਥੇ ਪਾਣੀ ਘਟਿਆ ਉੱਥੇ ਚੀਕਣੀ ਮਿੱਟੀ ਦਾ ਚਿੱਕੜ ਹੋ ਗਿਆ ਹੈ।,
10, ਕੋਈ ਸੁੱਕਾ ਕੱਪੜਾ ਨਹੀਂ ਕੋਲ ਪਾਉਣ ਲਈ
11, ਪੀਣ ਲਈ ਸਾਫ ਪਾਣੀ ਨਹੀਂ ਹੈ ਪਰ ਸੰਗਤਾਂ ਵੱਲੋਂ ਮੁਹਈਆ ਕਰਵਾਇਆ ਜਾ ਰਿਹਾ,
12, ਇਸ਼ਨਾਨ ਕਰਨ ਲਈ ਪਾਣੀ ਦੀ ਦਿੱਕਤ ਹੈ
13, ਇਸ ਦੌਰਾਨ ਜੰਗਲ ਪਾਣੀ ਜਾਣਾ ਵੀ ਮੁਸ਼ਕਿਲ ਹੋਇਆ ਹੈ ਕਿਉਂਕਿ ਚਾਰੇ ਪਾਸੇ ਪਾਣੀ ਹੀ ਪਾਣੀ ਰੱਬ ਮਿਹਰ ਕਰੇ
14, ਖੇਤੀ ਵਾਲੇ ਸੰਦ ਪਾਣੀ ਵਿੱਚ ਰੁੜ ਗਏ ਹਨ ਜਾਂ ਮਿੱਟੀ ਵਿੱਚ ਹੀ ਦੱਬੇ ਜਾ ਚੁੱਕੇ ਹਨ
15, ਖੇਤਾਂ ਦੀ ਹਰਿਆਲੀ ਬਿਲਕੁਲ ਖਤਮ ਹੋ ਚੁੱਕੀ ਹੈ ਇਸ ਲਈ ਵੀ ਸਾਨੂੰ ਹੰਬਲਾ ਮਾਰਨਾ ਪਵੇਗਾ।
16, ਬੱਚਿਆਂ ਦੇ ਸਕੂਲਾਂ ਦੀਆਂ ਕਿਤਾਬਾਂ ਕਾਪੀਆਂ ਸਭ ਖਰਾਬ ਹੋ ਗਈਆਂ
17, ਸਕੂਲ ਬੰਦ ਹੈ ਪਏ ਹਨ ਬਿਲਡਿੰਗਾਂ ਦਾ ਪਤਾ ਨਹੀਂ ਕੀ ਹਾਲ ਹੋਇਆ ਹੋਵੇਗਾ?
18, ਬੰਦਿਆਂ ਦੀਆਂ ਦਿਹਾੜੀਆਂ ਟੁੱਟ ਗਈਆਂ ਹਨ ਤੇ ਟੁੱਟ ਰਹੀਆਂ ਹਨ,
19, ਮੰਜੇ ਬਿਸਤਰੇ, ਤਨ ਤੇ ਪਾਉਣ ਵਾਲੇ ਕੱਪੜੇ, ਉੱਤੇ ਲੈਣ ਵਾਲੇ ਕੱਪੜੇ ਕੁਝ ਵੀ ਨਹੀਂ ਬਚਿਆ
20, ਲੋਕਾਂ ਦੇ ਘਰ ਦੇ ਬਰਤਨ ਭਾਂਡੇ ਤੱਕ ਨਹੀਂ ਬਚੇ ਉਹ ਵੀ ਪਾਣੀ ਬਹਾ ਕੇ ਲੈ ਗਿਆ।
21, ਲਾਈਟ ਨਾ ਹੋਣ ਕਰਕੇ ਬਿਲਕੁਲ ਹਨੇਰੇ ਵਿੱਚ ਰਹਿ ਰਹੇ ਹਨ ਜੀ ਮੋਬੱਤੀਆਂ ਲਾ ਕੇ ਚਾਨਣਾ ਕਰ ਰਹੇ ਹਨ।
22, ਪਿੰਡਾਂ ਵਿੱਚ ਬਣੇ ਧਾਰਮਿਕ ਸਥਾਨ ਗੁਰਦੁਆਰਾ ਮੰਦਿਰ ਮਸੀਤਾਂ ਵੀ ਇਸ ਹੜ ਦੀ ਲਪੇਟ ਵਿੱਚ ਆ ਚੁੱਕੇ ਹਨ।
23, ਫੈਕਟਰੀਆਂ ਕਾਰਖਾਨਿਆਂ ਤੇ ਹੋਰ ਅਦਾਰਿਆਂ ਵਿੱਚ ਕੰਮ ਕਰਨ ਵਾਲਿਆਂ ਨੂੰ ਇਸ ਦੌਰਾਨ ਪੂਰੀ ਤਨਖਾਹ ਨਹੀਂ ਮਿਲੀ ਪੂਰੀ ਤਨਖਾਹ ਮਿਲਣੀ ਚਾਹੀਦੀ ਹੈ ਤਾਂ ਜੋ ਆਪਣਾ ਗੁਜ਼ਾਰਾ ਕਰ ਸਕਣ।
24, ਜਿੰਨਾ ਜ਼ਿਮੀਦਾਰਾਂ (ਜ਼ਮੀਨਾਂ ਵਾਲਿਆਂ) ਦਾ ਗੁਜ਼ਾਰਾ ਸਿਰਫ ਤੇ ਸਿਰਫ ਖੇਤੀ ਤੋਂ ਹੁੰਦਾ ਸੀ ਉਹ ਤਾਂ ਬਿਲਕੁਲ ਉੱਜੜ ਗਏ ਹਨ ਜੀ ਉਹਨਾਂ ਦੀ ਮਦਦ ਕਰਨੀ ਪਵੇਗੀ।
👉ਕਹਿਣ ਦਾ ਮਤਲਬ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨੀ ਪਵੇਗੀ ਇਹਨਾਂ ਲੋਕਾਂ ਨੂੰ ਜੋ ਹੜ ਦੀ ਮਾਰ ਵਿੱਚ ਆਏ ਹਨ ਆਓ ਆਪਾਂ ਸਾਰੇ ਰਲ ਮਿਲ ਕੇ ਇਹਨਾਂ ਭੈਣਾਂ ਭਰਾਵਾਂ ਦੀ ਮਦਦ ਕਰੀਏ ਇਹ ਸੇਵਾ ਦਾ ਸਿਲਸਿਲਾ ਲੰਬਾ ਚੱਲ ਸਕਦਾ ਹੈ
👉ਪਰ ਅਸੀਂ ਗੁਰੂ ਨਾਨਕ ਦੇ ਵਾਰਸ ਹਾਂ ਗੁਰੂ ਨਾਨਕ ਸਾਡੇ ਨਾਲ ਹੈ ਜਿੱਥੇ ਗੁਰੂ ਨਾਨਕ ਖੜ੍ਹਦਾ ਹੈ ਉਥੇ ਗੁਰੂ ਨਾਨਕ ਦੀ ਸੰਗਤ ਆ ਜਾਂਦੀ ਹੈ ਕਿਰਪਾ ਕਰਕੇ ਤਨੋ ਮਨੋ ਧਨੋ ਜਿੰਨੀ ਵੀ ਸੇਵਾ ਹੋ ਸਕੇ
👉ਘਰ ਬਣਾਉਣ ਦੀ, ਰਾਸ਼ਨ ਲੈ ਕੇ ਦੇਣ ਦੀ, ਖੇਤੀ ਦੇ ਸੰਦ ਲੈ ਕੇ ਦੇਣ ਦੀ, ਖੇਤਾਂ ਦੀ ਫਿਰ ਤੋਂ ਹਰਿਆਲੀ ਲਈ, ਸਾਨੂੰ ਸੇਵਾ ਕਰਨੀ ਪਵੇਗੀ ਮੈਂ ਗੁਰਪ੍ਰੀਤ ਸਿੰਘ ਸ਼ਿਮਲਾਪੁਰੀ ਨੇ ਇਹ ਅੱਖੀ ਹਾਲ ਵੇਖਿਆ ਹੈ,
🙏ਮੈਂ ਫੇਰ ਬੇਨਤੀ ਕਰਦਿਆਂ ਇਹ ਸੇਵਾ ਲੰਬੀ ਚੱਲ ਸਕਦੀ ਹੈ ਇਸ ਕਰਕੇ ਸਾਨੂੰ ਹੜ੍ਹ ਪੀੜਤਾਂ ਦੀ ਹਰ ਤਰੀਕੇ ਨਾਲ ਮਦਦ ਕਰਨੀ ਪਵੇਗੀ ਇੱਕ ਨਵੇਂ ਜੀਵਨ ਦੀ ਸ਼ੁਰੂਆਤ ਵੱਲ ਤੁਰਨਾ ਪਵੇਗਾ।
🙏👉ਰੱਬ ਦਾ ਸ਼ੁਕਰਾਨਾ ਕਰੀਏ ਕਿ ਰੱਬਾ ਤੂੰ ਸਾਨੂੰ ਵਧੀਆ ਤੇ ਸੇਫ ਜਗ੍ਹਾ ਤੇ ਰੱਖਿਆ ਹੈ ਜਿੰਨੀ ਵਾਰ ਤੇਰਾ ਸ਼ੁਕਰਾਨਾ ਕੀਤਾ ਜਾਵੇ ਉਨੀ ਵਾਰ ਵੀ ਥੋੜ੍ਹਾ ਹੈ।
ਇਹ ਸੌਖੀ ਘੜੀ ਵਿੱਚ ਅਸੀਂ ਆਪਣੇ ਪੰਜਾਬ ਦੇ ਨਾਲ ਹਾਂ ਜੀ, ਸਤਿਗੁਰ ਵੱਲੋਂ ਬਖਸ਼ੀ ਹੋਈ ਸੇਵਾ ਕਰਾਂਗੇ।
ਪੰਜਾਬ ਦਾ ਵਾਸਤਾ ਸ਼ੇਅਰ ਜਰੂਰ ਕਰਿਓ ਜੀ।
ਗੁਰਪ੍ਰੀਤ ਸਿੰਘ ਸ਼ਿਮਲਾਪੁਰੀ ਲੁਧਿਆਣਾ।
95018-01917

4 months ago | [YT] | 6

Gurbani And Katha Channel

ਬਾਬਾ ਬਚਿੱਤਰ ਸਿੰਘ ਜੀ ਨਾਗਣੀ ਨਾਲ ਮਸਤ ਹਾਥੀ ਨੂੰ ਮਾਰਨ ਵਾਲੇ ਕਿੰਨ੍ਹਾਂ ਦੇ ਸਪੁੱਤਰ ਸਨ?

5 months ago | [YT] | 10

Gurbani And Katha Channel

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਿੱਥੇ ਕੀਤੀ ਸੀ?

6 months ago | [YT] | 11

Gurbani And Katha Channel

ਭਾਈ ਮਰਦਾਨਾ ਜੀ ਦੇ ਕਿੰਨੇ ਬੱਚੇ ਸਨ?

7 months ago | [YT] | 12

Gurbani And Katha Channel

ਬਾਬਾ ਸ਼੍ਰੀ ਚੰਦ ਜੀ ਬਾਬਾ ਗੁਰਦਿੱਤਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਅਰਜਨ ਦੇਵ ਜੀ।
https://youtu.be/SQ9w7-pdu_0?si=LwJI1...

7 months ago | [YT] | 10

Gurbani And Katha Channel

ਸਾਰੇ ਆਖੋ ਜੀ ਧੰਨ ਗੁਰੂ ਰਾਮਦਾਸ ਜੀ।

7 months ago | [YT] | 12

Gurbani And Katha Channel

ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ।

7 months ago | [YT] | 24

Gurbani And Katha Channel

ਇੱਕ ਕਹਿੰਦਾ ਚੁੱਪ ਕਰ ਬਹਿਜਾ,
ਇੱਕ ਕਹਿੰਦਾ ਬਹੁਤਾ ਬੋਲਦਾ ਏ,
ਇੱਕ ਕਹਿੰਦਾ ਖੰਗਦਾ ਬਹੁਤ ਏ,
ਇੱਕ ਕਹਿੰਦਾ ਘੁਰਾੜੇ ਮਾਰਦਾ ਏ,
ਮੈਂ ਬਾਰ-ਬਾਰ ਪੁੱਛਦਾ ਆਪਣੇ ਪੁੱਤਰਾਂ ਤੋਂ
ਕੀ ਬੁੱਢੇ ਹੋਣਾ ਮੇਰਾ ਗੁਨਾਹ ਹੋ ਗਿਆ ਏ।

ਮੈਂ ਹੀ ਜੰਮੇ ਮੈਂ ਹੀ ਪਾਲੇ ਮੈਂ ਹੀ ਤੁਰਨਾ ਸਿਖਾਇਆ ਜਿੰਨਾ ਨੂੰ,
ਕਿਵੇਂ ਬੈਠਣਾ, ਕਿਵੇਂ ਉੱਠਣਾ, ਕੀ ਖਾਣਾ, ਕੀ ਦੇਖਣਾ ਜਿਨ੍ਹਾਂ ਨੂੰ,
ਇੱਕ ਕਹਿੰਦਾ ਜੰਮਿਆ ਤੇ ਪਾਲਿਆ, ਫਿਰ ਕੀ ਕੋਈ ਅਹਿਸਾਨ ਹੋ ਗਿਆ ਏ,
ਮੈਂ ਬਾਰ-ਬਾਰ ਪੁੱਛਦਾ ਆਪਣੇ ਪੁੱਤਰਾਂ ਤੋਂ
ਕੀ ਬੁੱਢੇ ਹੋਣਾ ਮੇਰਾ ਗੁਨਾਹ ਹੋ ਗਿਆ ਏ।

ਸ਼ਿਮਲਾਪੁਰੀ ਮਾਪੇ ਮਿਲਦੇ ਨਹੀਂ ਕਿਸੇ ਵੀ ਦੁਕਾਨਾਂ ਤੋਂ,
ਮੁੜਦੇ ਨਾ ਤੀਰ ਕਮਾਨਾਂ ਚੋਂ, ਗੱਲ ਜੁਬਾਨਾਂ ਚੋਂ, ਤੇ ਮਾਪੇ ਜਹਾਨਾਂ ਚੋਂ,
ਤੂੰ ਮਾਪਿਆਂ ਨੂੰ ਦੁਸ਼ਮਣ ਬਣਾ ਬੈਠਾ ਏਂ, ਇਹੋ ਤੇਰਾ ਗੁਨਾਹ ਹੋ ਗਿਆ,
ਲੱਖ ਲਾਹਣਤ ਤੇਰੇ ਜੰਮਣ ਤੇ, ਮਾਪੇ ਇਹ ਆਖਣ, ਪੁੱਤਰਾ ਤੈਨੂੰ ਜੰਮ ਕੇ, ਸਾਡੇ ਤੋਂ ਕੋਈ ਗੁਨਾਹ ਹੋ ਗਿਆ ਏ, ਸਾਡੇ ਤੋਂ ਕੋਈ ਗੁਨਾਹ ਗਿਆ ਏ।
ਗੁਰਪ੍ਰੀਤ ਸਿੰਘ ਸ਼ਿਮਲਾਪੁਰੀ ਲੁਧਿਆਣਾ।
ਮੋਬਾਇਲ ਫੋਨ 950180-1917

7 months ago | [YT] | 12

Gurbani And Katha Channel

ਸ੍ਰੀ ਗੁਰੂ ਹਰਿ ਰਾਏ ਜੀ ਦਾ ਜਨਮ ਕਿੱਥੇ ਹੋਇਆ ਸੀ?

7 months ago | [YT] | 13

Gurbani And Katha Channel

Guru Hargobind Sahib Ji

8 months ago | [YT] | 26