Meri kheti Mera Kisan

This channel is dedicated to farmers which is run by Kuldeep Singh M.Sc (Ag) Agronomy and OBC Rural Self Employment training Institute Zira.
Main objective of channel is to boost agribusiness and income of farmers with judicious use of fertilizers, Pestiscides and mechanization of farming. To promote Sustainable farming and to aware farmers about quality seed and Chemicals
You can ask questions on facebook page:-
Mera punjab mera kisan
We provide knowledge based on our experience, it can be vary according to individual farmer and area, Contact with Agri experts
Call between 10am to 2 pm and 5 to 7 PM
8360423959
youtube.com/@MerikhetiMeraKisan


Meri kheti Mera Kisan

ਬੀਤੀ ਰਾਤ ਹੋਈ ਵਰਖਾ ਦੇ ਨਾਲ ਕਈ ਜਗਾ ਕਣਕ ਕਰੰਡ ਹੋ ਗਈ ਹੈ। ਸੂਝਵਾਨ ਕਿਸਾਨ ਸਾਥੀ ਕਰੰਡ ਭੰਨਣ ਸਬੰਧੀ ਆਪਣੇ ਤਜਰਬੇ ਕਿਸਾਨ ਸਾਥੀਆਂ ਨਾਲ ਜਰੂਰ ਸ਼ੇਅਰ ਕਰੋ। ਤਾਂ ਜੋ ਕਿਸਾਨ ਸਾਥੀਆਂ ਦਾ ਫਾਇਦਾ ਹੋ ਸਕੇ।
05/11/2025

2 days ago | [YT] | 88

Meri kheti Mera Kisan

5/11/2025 ਸਵੇਰ, ਬੀਤੀ ਰਾਤ ਕਿਵੇਂ ਰਹੀ ਦੋਸਤੋ। ਕਣਕ ਕਰੰਡ ਤੋਂ ਬਚਾਅ ਰਿਹਾ ਜਾਂ ਫਿਰ ਨੁਕਸਾਂਨ ਹੈ? ਸਾਫ ਸਵੇਰ ਵਿੱਚ ਤੁਹਾਡਾ ਸੁਆਗਤ ਹੈ। ਪਹਿਲੇ ਪਾਤਿਸ਼ਾਹ ਦੇ ਪ੍ਰਕਾਸ਼ ਪੁਰਬ ਤੇ ਸਾਫ਼ ਤੇ ਠੰਢੀ ਸਵੇਰ ਮੁਬਾਰਕ। ਹੁਣ ਕਣਕ ਦਾ ਕੰਮ ਆਪਾਂ ਖਿੱਚ ਦੇਣਾ ਹੈ। ਮੌਸਮ ਅਨੁਕੂਲ ਹੈ।

2 days ago | [YT] | 132

Meri kheti Mera Kisan

ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਆਓ ਨੌਜਵਾਨੋ ਗੁਰੂ ਸਾਹਿਬ ਜੀ ਦੇ ਦਿਖਾਏ ਰਾਸਤੇ ਤੇ ਚੱਲਣ ਦੀ ਕੋਸ਼ਿਸ਼ ਕਰੀਏ
🙏 “ਕਿਰਤ ਕਰੋ” – ਮਿਹਨਤ ਨਾਲ ਆਪਣਾ ਜੀਵਨ ਚਲਾਓ।
🙏 “ਨਾਮ ਜਪੋ” – ਪ੍ਰਭੂ ਨੂੰ ਸਦਾ ਯਾਦ ਰੱਖੋ। ਸਿਮਰਨ ਕਰੋ
🙏 “ਵੰਡ ਛਕੋ” – ਜੋ ਕੁਝ ਮਿਲੇ, ਉਹ ਹੋਰਨਾਂ ਨਾਲ ਸਾਂਝਾ ਕਰੋ।

3 days ago | [YT] | 503

Meri kheti Mera Kisan

🌾🌾🌾

🔸 ਪਹਿਲੀ ਗੱਲ ਯੂਨਿਵਰਸਿਟੀ ਧਿਆਨ ਦੇਵੇ 🔸

🌾🌾🌾

ਹੁਣ ਇਸ ਵਾਰ ਕਿਹੜਾ ਝੋਨਾ ਇਹਨਾਂ ਦਾ ਬਚਿਆ ਹੈ, ਜਿਸ ਨੂੰ ਕਿਸਾਨ ਅਗਲੀ ਵਾਰ ਭੱਜ ਕੇ ਕਿਸਾਨ ਬੀਜ ਲੈਣਗੇ?
ਇਕ ਖਲਾਅ ਜਾਂ ਖ਼ਾਲੀ ਜਗ੍ਹਾ ਬਣ ਗਈ ਹੈ, ਜਿਸ ਨੂੰ ਜਿਨੀ ਜਲਦੀ ਮਾਹਰ ਸਮਝ ਲੈਣ ਚੰਗਾ ਹੈ ਨਹੀਂ ਤਾਂ ਅਗਲੀ ਵਾਰ ਫਿਰ ਝੋਨੇ ਦਾ ਨੁਕਸਾਨ ਹੋ ਜਾਣਾ।

ਬਿਨਾਂ ਮਾਂ ਬਾਪ ਤੋਂ ਘੁੰਮ ਰਹੀਆਂ ਕਿਸਮਾਂ ਵੱਡਾ ਨੁਕਸਾਨ ਕਰ ਸਕਦੀਆਂ ਹਨ।

---

📘 ਮੇਰੀ ਬੇਨਤੀ — ਕਿਸਾਨਾਂ ਅਤੇ ਯੂਨੀਵਰਸਿਟੀ ਲਈ

ਮੇਰੀ ਬੇਨਤੀ ਹੈ ਕਿ ਇਸ ਸਾਲ ਦੇ ਝਾੜ ਨੂੰ ਕਿਸਾਨ ਰਿਕਾਰਡ ਵਿਚੋਂ ਹਟਾ ਦੇਣ।
ਪਿਛਲੇ ਸਾਲਾਂ ਦੇ ਤਜਰਬੇ ਦੇ ਆਧਾਰ ਤੇ ਚੱਲਣ।
2025 ਨੂੰ ਝੋਨੇ ਦੀ ਕਿਸਮ ਦੀ ਚੋਣ ਸਮੇਂ ਵਿਚਾਰ ਨਾ ਕੀਤਾ ਜਾਵੇ।
ਇਹ ਇਕ ਮੌਸਮੀ ਪੰਗਾ ਸੀ।

ਕਿਸਾਨ ਦਾ ਅਗੇਤੇ ਝੋਨੇ ਨੂੰ ਦੂਬਾਰਾ ਅਪਣਾਉਣਾ ਵੱਡੀ ਗਲਤੀ ਸੀ।
ਮਤਲਬ ਅਗੇਤੀ ਬਿਜਾਈ ਜ਼ਿਆਦਾ ਮਾਰ ਗਈ।

---

🌱 ਬੋਣਾ ਰੋਗ ਅਤੇ ਨਵੀਆਂ ਕਿਸਮਾਂ ਦਾ ਸਬਕ

ਇੱਕ ਗੱਲ ਜਰੂਰ ਹੈ ਕਿ ਬੋਣਾ ਰੋਗ ਵਾਲੇ ਵੀਰ ਕੁਝ ਕਿਸਮਾਂ ਤੋਂ ਅਤੇ ਅਗੇਤੇ ਝੋਨੇ ਤੋਂ ਤੌਬਾ ਕਰਨ।
ਓਹ 2025 ਨੂੰ ਕਿਸਮ ਦੀ ਚੋਣ ਲਈ ਜਰੂਰ ਵਿਚਾਰਨਗੇ।

ਬਾਕੀ ਬਾਈ ਹੁਣੇ ਤੋਂ ਇਕ ਝੋਨੇ ਦੇ ਪਿਛੇ ਪੈ ਕੇ ਨੁਕਸਾਨ ਨਾ ਕਰਵਾ ਲੈਣਾ।
ਕਿਉਂਕਿ ਪ੍ਰਚਾਰ ਸ਼ੁਰੂ ਹੋ ਗਿਆ ਹੈ।
ਇਸ ਹਿਸਾਬ ਨਾਲ ਇਕ ਵੱਡਾ ਹਿੱਸਾ ਗੈਰ ਪਰਮਾਣਿਤ ਕਿਸਮਾਂ ਥੱਲੇ ਜਾ ਸਕਦਾ ਹੈ।

ਬੀਜ ਵੇਚਣ ਲਈ ਮਾਹੌਲ ਤਿਆਰ ਹੈ।
ਲੋਕ ਸ਼ੋਸ਼ਲ ਮੀਡੀਆ ਤੇ ਖੂਬ ਪ੍ਰਚਾਰ ਕਰ ਰਹੇ ਹਨ ਤੇ ਕਿਸਾਨ ਨੂੰ ਮਹਿੰਗਾ ਬੀਜ ਵੇਚਣ ਲਈ ਤਿਆਰ ਹਨ।

---

🔍 ਪਹਿਲਾਂ ਟਰਾਇਲ ਕਰੋ — ਪੂਰਾ ਖੇਤ ਨਾ ਦੇ ਦੇਣਾ!

ਸਾਡੇ ਕੋਲ ਦੋਨੋ ਤਰ੍ਹਾਂ ਦੇ ਕਿਸਾਨ ਹਨ — ਜੋ ਇਸ ਨਵੀਂ ਕਿਸਮ ਤੋਂ ਖੁਸ਼ ਵੀ ਹਨ ਤੇ ਦੁਖੀ ਵੀ।
ਇਸ ਲਈ ਸੋਸ਼ਲ ਮੀਡੀਆ ਦੇ ਮਗਰ ਲੱਗ ਕੇ ਸਾਰਾ ਖੇਤ ਨਵੀਂ ਕਿਸਮ ਨੂੰ ਨਾ ਦੇ ਦੇਣਾ।

ਪਹਿਲਾਂ — ਇਹ ਕੋਈ ਪਰਮਾਣਿਤ ਕਿਸਮ ਨਹੀਂ।
ਦੂਜਾ — ਇਸ ਕਿਸਮ ਦੇ 3–4 ਤਰ੍ਹਾਂ ਦੇ ਬੀਜ ਬਾਜ਼ਾਰ ਵਿਚ ਘੁੰਮ ਰਹੇ ਹਨ।

ਕਿਸਾਨ ਕਹਿੰਦੇ ਹਨ ਇਸ ਨੂੰ ਬੋਣਾ ਰੋਗ ਨਹੀਂ ਆਇਆ, ਪਰ ਝਾੜ ਇਸ ਦਾ ਵੀ ਆਮ ਵਰਗਾ ਹੀ ਰਿਹਾ।
ਬਾਕੀ ਝਾੜ ਕਿਸੇ ਦੇ ਵੱਧ ਵੀ ਆ ਸਕਦਾ।

---

📊 ਮੇਰਾ ਤਜਰਬਾ — ਅੰਕੜਿਆਂ ਨਾਲ

ਮੇਰਾ ਇਕ ਪਲਾਟ 2.5 ਕਿੱਲੇ ਦਾ — ਪ੍ਰਤੀ ਕਿੱਲਾ 32 ਕੁਇੰਟਲ ਜਾਂ 82 ਮਣ ਹੋਇਆ।
ਇਹ ਪਿਛੇਤਾ ਸਿੱਧੀ ਬਿਜਾਈ PR 122 ਸੀ।

ਦੂਜੇ ਪਾਸੇ, ਕੱਦੂ ਕਰਕੇ ਲਗਾਏ 3 ਕਿੱਲੇ PR 122 ਦਾ ਝਾੜ 62 ਮਣ ਰਿਹਾ।
ਇਹ 19 ਜੂਨ ਨੂੰ ਲਗਾ ਸੀ।

ਕਿਸਮ ਇਕ ਸੀ। ਕਿਸਾਨ ਵੀ ਮੈਂ ਹੀ ਹਾਂ। ਸਪਰੇਅ ਵੀ ਕੋਈ ਨਹੀਂ ਕੀਤੀ।
ਇੱਕ 82 ਮਣ ਤੇ ਇਕ 62 ਮਣ।

👉 ਫਿਰ ਮੌਸਮ ਦਾ ਕਾਰਨ ਰਿਹਾ।
ਬਿਜਾਈ ਦੇ ਸਮੇਂ ਦਾ ਫਰਕ ਰਿਹਾ।
ਬਿਜਾਈ ਢੰਗ ਦਾ ਫਰਕ ।

ਇਸ ਕਰਕੇ ਜੇਕਰ ਕੋਈ ਬੰਦਾ ਕਹਿੰਦਾ ਹੈ —
“ਮੇਰਾ 85 ਮਣ ਨਿਕਲਿਆ, ਬੀਜ ਖਰੀਦ ਲਵੋ” — ਤਾਂ 85 ਮਣ ਹਾਈਬ੍ਰਿਡ ਵੀ ਨਿਕਲਿਆ, PR 122 ਵੀ ਨਿਕਲਿਆ।
ਓਹੀ ਕਿਸਮ ਦੂਜੇ ਪਾਸੇ 60 ਮਣ ਵੀ ਨਿਕਲੀ ਹੈ।

131 ਇੱਕ ਪਾਸੇ ਇਸ ਵਾਰ ਵੀ ਵਧੀਆ ਝਾੜ ਦੇ ਗਿਆ,
ਤੇ ਇਕ ਪਾਸੇ ਬੋਣੇ ਰੋਗ ਵਿਚ ਖੇਤ ਖ਼ਾਲੀ ਰਹਿ ਗਿਆ।
(ਬੌਣੇ ਰੋਗ ਸਬੰਧੀ ਤੁਹਾਨੂੰ ਸ਼ੁਰੂ ਵਿਚ ਹੀ ਦੱਸਿਆ ਸੀ — ਕਿ 131 ਨੂੰ ਜ਼ਿਆਦਾ ਆਉਂਦਾ ਹੈ।)

👉 ਇਸ ਲਈ ਸ਼ੋਸ਼ਲ ਮੀਡੀਆ ’ਤੇ ਬਣੇ ਮਾਹੌਲ ਦਾ ਸ਼ਿਕਾਰ ਨਾ ਹੋਵੋ।
ਮੇਰੇ ਖੇਤ ਵਿੱਚ 131 ਦੇ ਕੁਝ ਕਿਲ੍ਹੇ 65 ਮਣ ਵੀ ਰਹੇ ਹਨ ਤੇ ਕੁਝ 74 ਮਣ ਵੀ।

ਇਸ ਲਈ ਨਵੀਂ ਕਿਸਮ ਵੱਲ ਭੱਜਣ ਤੋਂ ਪਹਿਲਾਂ ਵਿਚਾਰ ਕਰੋ।
2025 ਨੂੰ ਦਿਮਾਗ ਵਿਚੋਂ ਪਾਸੇ ਰੱਖ ਕੇ ਝੋਨੇ ਦੀ ਕਿਸਮ ਬਾਰੇ ਸੋਚੋ।
ਬੋਣਾ ਰੋਗ ਵਾਲੇ ਵੀਰ ਇਹ ਧਿਆਨ ਕਰਨ ਕਿਸ ਕਿਸ ਕਿਸਮ ਨੂੰ ਰੋਗ ਘੱਟ ਆਇਆ।

---

🔥 ਅਗਲਾ ਮਸਲਾ — ਪਰਾਲੀ 🔥

ਕਿਸਾਨ ਸਮਝਦਾਰ ਹੈ।
ਪਰਾਲੀ ਨੂੰ ਸੰਭਾਲ ਕੇ ਆਪਣੀ ਜ਼ਮੀਨ ਦੇ ਖੁਰਾਕੀ ਤੱਤ ਬਚਾ ਰਿਹਾ ਹੈ।

ਪਰ ਯੂਨੀਵਰਸਿਟੀ ਵੀ ਸੋਚੇ — ਅਸੀਂ ਝੋਨੇ ਅਤੇ ਪਰਾਲੀ ਵਿੱਚ ਕਿੱਥੇ ਖੜ੍ਹੇ ਹਾਂ?

ਕੀ ਅਸੀਂ ਗੱਠ ਬਣਾਉਣ ਲਈ ਪੰਜਾਬ ਨੂੰ ਉਤਸ਼ਾਹਿਤ ਕਰਦੇ ਹਾਂ ਜਾਂ ਰੋਕਦੇ ਹਾਂ?
ਸਪੱਸ਼ਟ ਬੋਲੋ! ਇੱਕ ਜਵਾਬ ਦਿਓ ਜੀ —
👉 “ਗੱਠਾ ਬਣਾਓ” ਜਾਂ “ਨਾ ਬਣਵਾਓ” — ਕੋਈ ਇੱਕ ਸਿਫਾਰਸ਼ ਤਾਂ ਦੇਵੋ ਜੀ।

ਕਿਸਾਨ ਊਡੀਕ ਰਿਹਾ ਹੈ।

---

🌍 ਵਾਤਾਵਰਣ ਤੇ ਮੀਥੇਨ ਦਾ ਸਵਾਲ

ਕੀ ਪਰਾਲੀ ਜਮੀਨ ਵਿੱਚ ਨੱਪ ਕੇ ਅਸੀਂ ਦੁਨੀਆ ਵਿੱਚ ਮੀਥੇਨ ਦਾ ਬੰਬ ਨਹੀਂ ਫੋੜ ਰਹੇ?
ਅਸੀਂ ਇਹ ਗੱਲਾਂ ਲੋਕਾਂ ਸਾਹਮਣੇ ਕਿਉਂ ਨਹੀਂ ਰੱਖ ਰਹੇ?

ਓਹਨਾ ਖੇਤਾਂ ਦੀ ਮਿੱਟੀ ਦੀ ਰਿਪੋਰਟ ਜਨਤਕ ਕਰੋ,
ਜਿਨ੍ਹਾਂ ਵਿੱਚ ਪਿਛਲੇ 5–7 ਸਾਲ ਤੋਂ ਗੱਠਾ ਬਣ ਰਹੀ ਹੈ।

ਜਾਂ ਤਾਂ ਮੀਥੇਨ ਦੀ ਥਿਊਰੀ ਮਾਹਿਰ ਨਕਾਰ ਦੇਣ,
ਜਾਂ ਫਿਰ ਦੱਸਣ ਕਿ ਪਰਾਲੀ ਜਮੀਨ ਵਿਚ ਨੱਪ ਕੇ ਵਾਤਾਵਰਣ ਵਿਚ ਮੀਥੇਨ ਵਧ ਰਹੀ ਹੈ ਜਾਂ ਨਹੀਂ।

ਜੇਕਰ ਇਹ ਸੱਚ ਹੈ — ਤਾਂ ਬੁੱਧੀਜੀਵੀ ਵਰਗ ਸਾਹਮਣੇ ਆਵੇ।
ਮੀਥੇਨ ਵਾਤਾਵਰਣ ਨੂੰ ਨੁਕਸਾਨ ਪਹੁੰਚਾ ਸਕਦੀ ਹੈ।

ਅੱਜ ਦੁਨੀਆਂ ਦੇ ਬਹੁਤ ਦੇਸ਼ਾਂ ਦੇ ਰਿਸਰਚ ਪੇਪਰ ਇਸ ’ਤੇ ਹਨ।
ਇੰਟਰਨੈਟ ’ਤੇ ਸੱਭ ਉਪਲਬਧ ਹੈ।

ਅਸੀਂ ਪੁਰਾਣੀ ਖੋਜ, ਜਦੋਂ ਸਾਡੀ ਜ਼ਮੀਨ ਵਿਚ ਜੈਵਿਕ ਮਾਦਾ ਹੀ ਨਹੀਂ ਹੁੰਦਾ ਸੀ, ਨੂੰ ਆਧਾਰ ਨਹੀਂ ਬਣਾ ਸਕਦੇ।
ਅੱਜ ਨਾਲ ਤੁਲਨਾ ਕਰੋ ਜੀ।

---

🙏 ਮੇਰਾ ਯਕੀਨ — ਆਪਣੀ ਮਾਂ, ਆਪਣੀ ਯੂਨੀਵਰਸਿਟੀ ’ਤੇ 🙏

ਮੇਰਾ ਯਕੀਨ ਅਜੇ ਵੀ ਆਪਣੀ ਮਾਂ — ਆਪਣੀ ਯੂਨੀਵਰਸਿਟੀ ’ਤੇ ਹੈ।
ਇੱਕ ਮਾਂ ਜਨਮ ਦੇਂਦੀ ਹੈ, ਦੂਜੀ ਗਿਆਨ ਦੇਂਦੀ ਹੈ।

ਮੇਰੀ ਬੇਨਤੀ ਹੈ — ਦੂਜੀ ਮਾਂ ਸਾਨੂੰ ਸਾਫ਼ ਤੇ ਸੱਚੀ ਰਾਹ ਦਿਖਾਵੇ।
ਕਿਉਂਕਿ ਕਿਸਾਨ ਦੀ ਹਰ ਸਮੱਸਿਆ ਦਾ ਹੱਲ ਕੇਵਲ ਯੂਨੀਵਰਸਿਟੀ ਹੀ ਦੇ ਸਕਦੀ ਹੈ।

1 week ago | [YT] | 213

Meri kheti Mera Kisan

ਜਾਗਦੀ ਜ਼ਮੀਰ ਵਾਲੇ ਕਦੇ ਨਹੀਂ ਹਾਰਦੇ। ਫ਼ਤਹਿਗੜ੍ਹ ਸਾਹਿਬ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੀ ਜਿੱਤ ਹੋਈ। ਹੁਣ ਕੱਲ ਵਾਲਾ ਮੋਰਚਾ ਨਹੀਂ ਲੱਗੇਗਾ। ਸਹਿਕਾਰੀ ਸਭਾਵਾਂ ਵਿਚ ਟੈਗ ਕਰਕੇ ਖਾਦ ਨਾਲ ਆਇਆ ਸਮਾਨ ਵਪਿਸ ਹੋਵੇਂਗਾ। ਇਸ ਲਈ ਕੇਹਂਦੇ ਹਨ। ਮਿਲ ਕੇ ਜੰਗ ਲੜੋ। ਬਾਕੀ ਪੂਰਾ ਪੰਜਾਬ ਵੀ ਧਿਆਨ ਦੇਵੋ। ਬਹੁਤ ਵੱਡੀ ਜਿੱਤ ਹੋਈ ਹੈ। ਅਸੀਂ ਸਿੱਜਦਾ ਕਰਦੇ ਹਾਂ। ਸਾਡੇ ਸੱਕਤਰ ਭਰਾਵਾਂ ਨੂੰ ਜੋਂ ਕਿਸਾਨ ਲਈ ਲੜੇ। ਅਤੇ ਜਿੱਤੇ। ਧੰਨਵਾਦ ਜੀ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਕਰਮਚਾਰੀ ਯੂਨੀਅਨ ਜਿਲਾ ਫਤਿਹਗੜ੍ਹ ਸਾਹਿਬ। ਅਤੇ ਸਭ ਤੋਂ ਵੱਧ ਧੰਨਵਾਦ ਡੀ ਸੀ ਮੈਡਮ ਦਾ ਜਿਨਾਂ ਖੁਦ ਏਸ ਮਸਲੇ ਵਿੱਚ ਦਖ਼ਲ ਦੇ ਕੇ ਕਿਸਾਨਾਂ ਦਾ ਸਾਥ ਦਿੱਤਾ। ਅਤੇ ਡਾਈ ਖਾਦ ਹਰ ਕਿਸਾਨ ਤੱਕ ਪਹੁੰਚਾਉਣ ਦਾ ਵਾਅਦਾ ਕੀਤਾ

1 week ago | [YT] | 291

Meri kheti Mera Kisan

ਪਹਿਲੀ ਗੱਲ ਅਸੀਂ ਅਫਸਰ ਸਾਹਿਬਾਨ ਦਾ ਧੰਨਵਾਦ ਕਰਦੇ ਹਾਂ ਜਿਨਾਂ ਨੇ ਇਸ ਮਾਮਲੇ ਤੇ ਐਕਸ਼ਨ ਸ਼ੁਰੂ ਕੀਤਾ। ਕੁਝ ਵੀਰਾਂ ਦਾ ਕਹਿਣਾ ਹੈ ਕਿ ਸ਼ਿਕਾਇਤ ਨਾਲ ਕੁਝ ਨਹੀਂ ਹੁੰਦਾ। ਇਹ ਤੁਹਾਡੀ ਸ਼ਿਕਾਇਤ ਦਾ ਹੀ ਨਤੀਜਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਟੈਗਿੰਗ ਦੇ ਖਿਲਾਫ ਇੱਕ ਮਾਹੌਲ ਬਣਦਾ ਜਾ ਰਿਹਾ ਹੈ। ਚਿੱਠੀਆਂ ਜਾਰੀ ਹੋ ਰਹੀਆਂ ਹਨ। ਜਦੋਂ ਤੁਸੀਂ ਲੈ ਕੇ ਸਮਾਨ ਲੈ ਕੇ ਘਰ ਬਹਿ ਜਾਂਦੇ ਹੋ। ਫਿਰ ਕੁਝ ਨਹੀਂ ਹੋਣਾ। ਇਸ ਲਈ 1800 180 1551 ਦਾ ਸ਼ਿਕਾਇਤ ਕਰਦੇ ਰਹੋ

1 week ago | [YT] | 175