This channel is dedicated to farmers which is run by Kuldeep Singh M.Sc (Ag) Agronomy and it's today's Agri clinic and business center,
Main objective of channel is to boost agribusiness and income of farmers with judicious use of fertilizers, Pestiscides and mechanization of farming. To promote Sustainable farming and to aware farmers about quality seed and Chemicals
You can ask questions on facebook page:-
Mera punjab mera kisan
We provide knowledge based on our experience, it can be vary according to individual farmer and area, Contact with Agri experts
Call between 10am to 2 pm and 5 to 7 PM
8360423959
youtube.com/@MerikhetiMeraKisan
Meri kheti Mera Kisan
ਬੈਂਕ ਕਰਮਚਾਰੀ ਵਧੇ ਹਦ ਕਰਜੇ ਦਾ ਵਿਰੋਧ ਨਾ ਕਰਨ ਬਲਕਿ ਸਰਕਾਰ ਤੋਂ ਵਿੱਤੀ ਮਦਦ ਮੰਗਣ। ਇਸ ਤਰ੍ਹਾਂ ਤਾਂ ਤੁਸੀਂ ਕਿਸਾਨ ਵਿਰੋਧ ਵਿਚ ਖੜ੍ਹੇ ਹੋ।
ਕਿਸਾਨ ਜੱਥੇਬੰਦੀਆਂ ਦੇ ਨਾਂ ਇੱਕ ਖੁੱਲ੍ਹੀ ਚਿੱਠੀ: ਹੁਣ ਚੁੱਪ ਰਹਿਣ ਦਾ ਵੇਲਾ ਨਹੀਂ!
ਸਤਿਕਾਰਯੋਗ ਕਿਸਾਨ ਆਗੂਓ,
ਸਰਕਾਰ ਵੱਲੋਂ ਕਿਸਾਨਾਂ ਲਈ ਹੱਦ ਕਰਜ਼ਾ (Limit) ਵਧਾਉਣ ਦਾ ਫੈਸਲਾ ਇੱਕ ਸ਼ਲਾਘਾਯੋਗ ਕਦਮ ਹੈ। ਪਰ ਦੂਜੇ ਪਾਸੇ ਬੈਂਕ ਕਰਮਚਾਰੀ ਯੂਨੀਅਨਾਂ ਵੱਲੋਂ ਮਾੜੀ ਆਰਥਿਕ ਹਾਲਤ ਦਾ ਹਵਾਲਾ ਦੇ ਕੇ ਇਸ ਦਾ ਵਿਰੋਧ ਕਰਨਾ ਅਤੇ 2 ਮਈ 2026 ਨੂੰ ਹੜਤਾਲ ਦਾ ਐਲਾਨ ਕਰਨਾ ਚਿੰਤਾ ਦਾ ਵਿਸ਼ਾ ਹੈ।
ਸਾਡੇ ਮੁੱਖ ਸਵਾਲ ਅਤੇ ਚਿੰਤਾਵਾਂ:
ਕਿਸਾਨ ਯੂਨੀਅਨਾਂ ਕਿੱਥੇ ਹਨ? ਜਦੋਂ ਸਰਕਾਰ ਨੇ ਇੱਕ ਚੰਗਾ ਫੈਸਲਾ ਲਿਆ ਹੈ, ਤਾਂ ਕਿਸਾਨ ਜੱਥੇਬੰਦੀਆਂ ਨੂੰ ਇਸ ਦੇ ਹੱਕ ਵਿੱਚ ਖੜ੍ਹਨਾ ਚਾਹੀਦਾ ਹੈ। ਜੇਕਰ ਅਸੀਂ ਅੱਜ ਚੁੱਪ ਰਹੇ, ਤਾਂ ਸਰਕਾਰ ਬੈਂਕ ਕਰਮਚਾਰੀਆਂ ਦੇ ਦਬਾਅ ਹੇਠ ਆ ਕੇ ਆਪਣੇ ਪੈਰ ਪਿੱਛੇ ਖਿੱਚ ਸਕਦੀ ਹੈ।
ਸਰਕਾਰ ਨੂੰ ਅਪੀਲ:- ਤੁਹਾਡਾ ਇਹ ਸ਼ਲਾਘਾਯੋਗ ਕਦਮ ਹੈ। ਇਸ ਤੋਂ ਪਿੱਛੇ ਨਾ ਹਟਿਆ ਜਾਵੇ। ਕਿਸਾਨ ਇਸ ਫੈਸਲੇ ਤੋਂ ਖੁਸ਼ ਹਨ। ਪਰ ਬੈਂਕ ਕਰਮਚਾਰੀਆਂ ਦੇ ਖਦਸ਼ੇ ਜਲਦ ਤੋਂ ਜਲਦ ਦੂਰ ਕੀਤੇ ਜਾਣ। ਤਾਂ ਜੋਂ ਕਿਸਾਨ ਸੋਸਾਇਟੀ ਤੋਂ ਪੈਸਾ ਵਾਪਿਸ ਲੇ ਸਕੇ।
ਬੈਂਕਾਂ ਦਾ ਵਤੀਰਾ: ਨੈਸ਼ਨਲ ਬੈਂਕ ਵੱਲੋਂ ਮਦਦ ਘਟਾਈ ਜਾ ਰਹੀ ਹੈ। ਕਿਸਾਨ ਸਹਿਕਾਰੀ ਸਭਾਵਾਂ (Societies) ਵਿੱਚ ਪੈਸਾ ਜਮ੍ਹਾਂ ਕਰਵਾ ਰਹੇ ਹਨ, ਪਰ ਲੋੜ ਵੇਲੇ ਉਨ੍ਹਾਂ ਨੂੰ ਪੈਸਾ ਨਹੀਂ ਮਿਲ ਰਿਹਾ। ਕਿਉਕਿ ਸਹਿਕਾਰੀ ਬੈਂਕ ਵਧੇ ਹੱਦ ਕਰਜ਼ੇ ਨੂੰ ਮਨਜੂਰ ਨਹੀ ਕਰ ਰਹੇ। ਤੁਸੀ ਵੀ ਬਹੁਤੇ ਵਿਰ ਕਿਸਾਨ ਪਰਿਵਾਰਾਂ ਤੋਂ ਹੋ। ਕਿਸਾਨ ਨੂੰ ਇਸੇ ਸਮੇਂ ਪੈਸੈ ਦੀ ਜਰੁਰਤ ਹੁੰਦੀ ਹੈ। ਅਸੀਂ ਤਾਂ ਕਰਜਾ ਚਕ ਕੇ ਕਰਜਾ ਵਾਪਿਸ ਕਰਦੇ ਹਾਂ। ਕਿਸਾਨ ਨੇ ਝੌਨੇ ਦੀ ਤਿਆਰੀ ਵੀ ਕਰਨੀ ਹੈ। ਇਸ ਲਈ ਕਿਸਨ ਦੀ ਮਦੱਦ ਕਰੋ।
ਕਰਮਚਾਰੀਆਂ ਦਾ ਵਿਰੋਧ ਕਿਉਂ? ਬੈਂਕ ਜਨਤਾ ਦੇ ਹਨ ਅਤੇ ਇਨ੍ਹਾਂ ਦਾ ਪ੍ਰਬੰਧ ਤੇ ਵਿੱਤੀ ਮਦਦ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ। ਬੈਂਕ ਕਰਮਚਾਰੀਆਂ ਨੂੰ ਵਧੇ ਹੋਏ ਕਰਜ਼ਾ ਸਕੇਲ ਦਾ ਵਿਰੋਧ ਕਰਨ ਦੀ ਬਜਾਏ ਸਰਕਾਰ ਤੋਂ ਵਾਧੂ ਫੰਡਾਂ ਦੀ ਮੰਗ ਕਰਨੀ ਚਾਹੀਦੀ ਹੈ। ਇਹ ਫੈਸਲਾ ਉਨ੍ਹਾਂ ਨੂੰ 'ਕਿਸਾਨ ਵਿਰੋਧੀ' ਸਾਬਤ ਕਰੇਗਾ।
ਅਪੀਲ:
ਸਾਰੀਆਂ ਕਿਸਾਨ ਜੱਥੇਬੰਦੀਆਂ ਨੂੰ ਬੇਨਤੀ ਹੈ ਕਿ ਉਹ ਤੁਰੰਤ ਇਸ ਮਸਲੇ 'ਤੇ ਆਪਣਾ ਪੱਖ ਸਪਸ਼ਟ ਕਰਨ। ਇਹ ਸਾਡੀ ਹੋਂਦ ਅਤੇ ਹੱਕਾਂ ਦੀ ਲੜਾਈ ਹੈ। ਜੇ ਅੱਜ ਅਸੀਂ ਚੁੱਪ ਰਹੇ, ਤਾਂ ਭਵਿੱਖ ਵਿੱਚ ਸਾਡੀ ਕੋਈ ਸੁਣਵਾਈ ਨਹੀਂ ਹੋਵੇਗੀ।
1 day ago | [YT] | 313
View 16 replies
Meri kheti Mera Kisan
30 ਅਪ੍ਰੈਲ 2026 ਹੈ।ਸ਼ਾਮ ਦੇ 6:30 ਮਿੰਟ ਹੋਏ ਹਨ । ਇਸ ਸਮੇਂ ਪੰਜਾਬ ਦੇ ਉੱਤਰ ਪੂਰਵੀ ਇਲਾਕੇ ਦੇ ਵਿੱਚ ਬੱਦਲ ਬਣੇ ਹਨ। ਜਿਹਦੇ ਕਰਕੇ ਲੁਧਿਆਣਾ ਨਵਾਂ ਸ਼ਹਿਰ ਰੂਪਨਗਰ ਫਤਿਹਗੜ੍ਹ ਸਾਹਿਬ ਪਟਿਆਲਾ ਮੋਹਾਲੀ ਚੰਡੀਗੜ੍ਹ ਰੂਪਨਗਰ ਇਹਨਾਂ ਇਲਾਕਿਆਂ ਦੇ ਵਿੱਚ ਤੇਜ਼ ਹਵਾ ਦੇ ਨਾਲ ਕਿਤੇ ਕਿਤੇ ਗੜੇ ਪੈਣ ਦੀ ਸ਼ੰਕਾ ਹੈ । ਹਰਿਆਣਾ ਦੇ ਵਿੱਚ ਵੀ ਉੱਤਰੀ ਹਰਿਆਣਾ ਦੇ ਖਾਸ ਤੌਰ ਤੇ ਪੰਚਕੁਲਾ ਅੰਬਾਲਾ ਯਮੁਨਾ ਨਗਰ ਕੁਰੂਕਸ਼ੇਤਰ ਕਰਨਾਲ ਕੈਥਲ ਜੀਂਦ ਸੋਨੀਪਤ ਰੋਹਤਕ ਝੱਜਰ ਗੁਰੂਗ੍ਰਾਮ ਰਿਵਾਰੀ ਮਹਿੰਦਰਗੜ੍ਹ ਭਵਾਨੀ ਤੇ ਚਰਖੀ ਦਾਦਰੀ ਇੱਥੇ ਵੀ ਤੇਜ਼ ਹਵਾ ਦੇ ਨਾਲ ਮੀਹ ਪੈਣ ਦਾ ਅਲਰਟ ਜਾਰੀ ਹੋਇਆ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਯੂਪੀ ਦੇ ਵਿੱਚ ਕੁਝ ਇਲਾਕੇ ਦੇ ਵਿੱਚ ਗੜੇ ਪੈਣ ਕਾਫੀ ਤੇਜ਼ ਹਵਾ ਹਨੇਰੀ ਚੱਲਣ ਦਾ ਲਾਲ ਅਲਰਟ ਜਾਰੀ ਹੋਇਆ ਹੈ।
2 days ago | [YT] | 113
View 1 reply
Meri kheti Mera Kisan
2 days ago | [YT] | 135
View 1 reply
Meri kheti Mera Kisan
3 days ago | [YT] | 252
View 4 replies
Meri kheti Mera Kisan
ਪੰਜਾਬ ਸਰਕਾਰ ਨੇ ਸਾਲ 2026 ਲਈ ਝੋਨੇ ਦੀ ਲਵਾਈ ਅਤੇ ਸਿੱਧੀ ਬਿਜਾਈ (DSR) ਸਬੰਧੀ ਅਧਿਕਾਰਤ ਸ਼ਡਿਊਲ ਜਾਰੀ ਕਰ ਦਿੱਤਾ ਹੈ। ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਬਿਜਲੀ ਦੇ ਪ੍ਰਬੰਧਨ ਲਈ ਸੂਬੇ ਨੂੰ 4 ਜ਼ੋਨਾਂ ਵਿੱਚ ਵੰਡਿਆ ਗਿਆ ਹੈ।
ਇਸ ਵਾਰ ਦੇ ਮੁੱਖ ਫੈਸਲੇ ਹੇਠ ਲਿਖੇ ਅਨੁਸਾਰ ਹਨ:
1. ਝੋਨੇ ਦੀ ਸਿੱਧੀ ਬਿਜਾਈ (DSR)
ਪੂਰੇ ਪੰਜਾਬ ਵਿੱਚ ਝੋਨੇ ਦੀ ਸਿੱਧੀ ਬਿਜਾਈ 15 ਮਈ ਤੋਂ 31 ਮਈ ਤੱਕ ਕੀਤੀ ਜਾ ਸਕਦੀ ਹੈ। ਸਰਕਾਰ ਵੱਲੋਂ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
2. ਰਵਾਇਤੀ ਕੱਦੂ ਕਰਕੇ ਲਵਾਈ (Transplantation)
ਝੋਨੇ ਦੀ ਲਵਾਈ ਲਈ ਜ਼ੋਨ ਵਾਈਜ਼ ਤਰੀਕਾਂ ਇਸ ਪ੍ਰਕਾਰ ਹਨ:
ਜ਼ੋਨ 1 (1 ਜੂਨ ਤੋਂ): ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨ ਤਾਰਨ, ਰੂਪਨਗਰ, ਐਸ.ਏ.ਐਸ. ਨਗਰ (ਮੋਹਾਲੀ), ਫਤਿਹਗੜ੍ਹ ਸਾਹਿਬ ਅਤੇ ਹੁਸ਼ਿਆਰਪੁਰ।
ਜ਼ੋਨ 2 (5 ਜੂਨ ਤੋਂ): ਫਰੀਦਕੋਟ, ਬਠਿੰਡਾ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ।
ਜ਼ੋਨ 3 (9 ਜੂਨ ਤੋਂ): ਲੁਧਿਆਣਾ, ਮਲੇਰਕੋਟਲਾ, ਮਾਨਸਾ, ਮੋਗਾ, ਪਟਿਆਲਾ, ਸੰਗਰੂਰ, ਬਰਨਾਲਾ, ਕਪੂਰਥਲਾ, ਜਲੰਧਰ ਅਤੇ ਐਸ.ਬੀ.ਐਸ. ਨਗਰ (ਨਵਾਂਸ਼ਹਿਰ)।
ਜ਼ੋਨ 4 (ਵਿਸ਼ੇਸ਼ ਛੋਟ): ਸੇਮ ਪ੍ਰਭਾਵਿਤ ਇਲਾਕਿਆਂ ਵਿੱਚ ਅਗੇਤੀ ਲਵਾਈ ਲਈ ਵਿਸ਼ੇਸ਼ ਪ੍ਰਵਾਨਗੀ ਦੇਣ ਦੀਆਂ ਰਿਪੋਰਟਾਂ ਹਨ।
3. ਬਿਜਲੀ ਅਤੇ ਨਹਿਰੀ ਪਾਣੀ ਦੀ ਸਪਲਾਈ
ਬਿਜਲੀ: ਮੁੱਖ ਮੰਤਰੀ ਵੱਲੋਂ ਖੇਤੀਬਾੜੀ ਸੈਕਟਰ ਲਈ ਰੋਜ਼ਾਨਾ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦਾ ਵਾਅਦਾ ਕੀਤਾ ਗਿਆ ਹੈ।
ਨਹਿਰੀ ਪਾਣੀ: ਬਿਜਾਈ ਦੇ ਸੀਜ਼ਨ ਦੌਰਾਨ ਮਦਦ ਲਈ 1 ਮਈ ਤੋਂ ਨਹਿਰੀ ਪਾਣੀ ਦੀ ਸਪਲਾਈ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਨੋਟ: ਪੰਜਾਬ ਸਰਕਾਰ ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਨਰਮੇ (ਕਪਾਹ) ਦੇ ਬੀਜਾਂ 'ਤੇ 33% ਸਬਸਿਡੀ ਵੀ ਦੇ ਰਹੀ ਹੈ, ਜਿਸ ਲਈ ਪੋਰਟਲ 20 ਅਪ੍ਰੈਲ ਤੋਂ ਸ਼ੁਰੂ ਹੋ ਚੁੱਕਾ ਹੈ। ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਧਰਤੀ ਹੇਠਲੇ ਪਾਣੀ ਦੀ ਬਚਤ ਲਈ ਸਰਕਾਰੀ ਸ਼ਡਿਊਲ ਦੀ ਪਾਲਣਾ ਕਰਨ।
3 days ago | [YT] | 234
View 8 replies
Meri kheti Mera Kisan
ਮੌਸਮ ਦੇ ਕੀ ਹਾਲਾਤ ਹਨ ਦੋਸਤੋ। 28.04.2026 ਰਾਤ 10.44ਹਨ। ਨਾਉ ਕਾਸਟ
ਪੰਜਾਬ ਹਰਿਆਣਾ ਰਾਜਸਥਾਨ ਦੇ ਇਹਨਾਂ ਜਿਲ੍ਹਿਆਂ ਵਿਚ ਅਗਲੇ ਕੁਝ ਘੰਟਿਆਂ ਦੋਰਾਨ ਤੇਜ਼ ਹਵਾ) ਹਨ੍ਹੇਰੀ ਨਾਲ ਹਲਕੀ ਮੀਹ ਦੀ ਕਾਰਵਾਈ ਹੋ ਸਕਦੀ ਹੈ
ਸ੍ਰੀ ਗੰਗਾ ਨਗਰ ਹਨੂਮਾਨਗੜ ਚੁਰੂ ਫਾਜ਼ਲਕਾ ਫਿਰੋਜਪੁਰ ਸ੍ਰੀ ਮੁਕਤਸਰ ਸਾਹਿਬ ਫਰੀਦਕੋਟ ਬਠਿੰਡਾ ਮਾਨਸਾ ਮੋਗਾ ਤਰਨ ਤਾਰਨ ਕਪੂਰਥਲਾ ਸ੍ਰੀ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਹਿਸਾਰ ਭਵਾਨੀ ਅਤੇ ਚਰਖੀ ਦਾਦਰੀ
4 days ago | [YT] | 112
View 2 replies
Meri kheti Mera Kisan
ਮੌਸਮ ਦੇ ਕੀ ਹਾਲਾਤ ਹਨ ਦੋਸਤੋ। 28.04.2026 ਰਾਤ 10.44ਹਨ। ਨਾਉ ਕਾਸਟ
ਪੰਜਾਬ ਹਰਿਆਣਾ ਰਾਜਸਥਾਨ ਦੇ ਇਹਨਾਂ ਜਿਲ੍ਹਿਆਂ ਵਿਚ ਅਗਲੇ ਕੁਝ ਘੰਟਿਆਂ ਦੋਰਾਨ ਤੇਜ਼ ਹਵਾ) ਹਨ੍ਹੇਰੀ ਨਾਲ ਹਲਕੀ ਮੀਹ ਦੀ ਕਾਰਵਾਈ ਹੋ ਸਕਦੀ ਹੈ
ਸ੍ਰੀ ਗੰਗਾ ਨਗਰ ਹਨੂਮਾਨਗੜ ਚੁਰੂ ਫਾਜ਼ਲਕਾ ਫਿਰੋਜਪੁਰ ਸ੍ਰੀ ਮੁਕਤਸਰ ਸਾਹਿਬ ਫਰੀਦਕੋਟ ਬਠਿੰਡਾ ਮਾਨਸਾ ਮੋਗਾ ਤਰਨ ਤਾਰਨ ਕਪੂਰਥਲਾ ਸ੍ਰੀ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਹਿਸਾਰ ਭਵਾਨੀ ਅਤੇ ਚਰਖੀ ਦਾਦਰੀ
4 days ago | [YT] | 74
View 1 reply
Meri kheti Mera Kisan
4 days ago | [YT] | 191
View 4 replies
Meri kheti Mera Kisan
🚨 ਸਾਵਧਾਨ ਕਿਸਾਨ ਵੀਰੋ: ਖੇਤਾਂ ਵਿੱਚ ਆਇਆ ਨਵਾਂ 'ਡਿਜੀਟਲ ਪੇਸਟ' (ਬਲੌਗਰ)! 🚨
ਕਿਸਾਨ ਸਾਥੀਓ, ਅਸੀਂ ਹਮੇਸ਼ਾ ਫ਼ਸਲ ਨੂੰ ਕੀੜਿਆਂ ਅਤੇ ਬਿਮਾਰੀਆਂ ਤੋਂ ਬਚਾਉਣ ਦੀ ਚਿੰਤਾ ਕਰਦੇ ਹਾਂ, ਪਰ ਅੱਜ-ਕੱਲ੍ਹ ਸਾਡੇ ਖੇਤਾਂ ਅਤੇ ਮੋਬਾਈਲਾਂ ਵਿੱਚ ਇੱਕ ਅਜਿਹਾ "ਡਿਜੀਟਲ ਪੇਸਟ" ਆ ਚੁੱਕਾ ਹੈ ਜੋ ਕੀੜਿਆਂ ਨਾਲੋਂ ਵੀ ਵੱਧ ਘਾਤਕ ਹੈ। ਇਹ ਹਨ—ਗੁੰਮਰਾਹਕੁੰਨ ਬਲੌਗਰ!
🔍 ਇਹਨਾਂ 'ਡਿਜੀਟਲ ਪੇਸਟਾਂ' ਦੇ ਲੱਛਣ ਪਛਾਣੋ:
ਝੂਠੇ ਦਾਅਵੇ: ਅਜਿਹੀਆਂ ਗੱਲਾਂ ਕਰਨਗੇ ਜੋ ਵਿਗਿਆਨਕ ਤੌਰ 'ਤੇ ਸੰਭਵ ਹੀ ਨਹੀਂ।
ਗੈਰ-ਸਿਫ਼ਾਰਸ਼ੀ ਪ੍ਰਚਾਰ: ਕੰਪਨੀਆਂ ਦੇ ਲਾਲਚ ਵਿੱਚ ਆ ਕੇ ਅਜਿਹੀਆਂ ਚੀਜ਼ਾਂ ਪਵਾਉਣਗੇ ਜੋ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਵੀ ਨਹੀਂ ਹਨ।
ਗੱਪਾਂ ਦੇ ਸਿਰੇ: ਕੀਟਨਾਸ਼ਕ ਨਾਲ ਫੋਟਾਰ ਵਧਾਉਣ ਦੇ ਝੂਠੇ ਵਾਅਦੇ ਅਤੇ ਝੋਨੇ ਹੇਠ ਗੈਰ-ਜ਼ਰੂਰੀ ਖਾਦਾਂ ਪਵਾਉਣਾ।
ਝਾੜ ਦਾ ਲਾਲਚ: ਬੀਜ ਵੇਚਣ ਵੇਲੇ 130 ਮਣ ਵਰਗੇ ਅਸੰਭਵ ਰਿਕਾਰਡ ਸੁਣਾ ਕੇ ਕਿਸਾਨ ਨੂੰ ਭਰਮਾਉਣਾ।
ਗਰੁੱਪਬਾਜ਼ੀ: ਇਹ ਜੋੜਿਆਂ ਵਿੱਚ ਘੁੰਮਦੇ ਹਨ ਅਤੇ ਕੁਝ ਕਿਸਾਨਾਂ ਨੂੰ ਮਾੜੇ ਜਿਹੇ ਲਾਲਚ ਵਿੱਚ ਆਪਣੇ ਨਾਲ ਰਲਾ ਕੇ ਹਾਮੀ ਭਰਵਾਉਂਦੇ ਹਨ।
ਦੁਕਾਨਦਾਰੀ: ਦੁਕਾਨਾਂ 'ਤੇ ਬੈਠ ਕੇ ਕਿਸਾਨਾਂ ਦੀਆਂ ਜੇਬਾਂ ਹੌਲੀਆਂ ਕਰਵਾਉਣ ਲਈ ਤਰ੍ਹਾਂ-ਤਰ੍ਹਾਂ ਦੇ "ਲਿਟਰ" ਖੇਤਾਂ 'ਚ ਪਵਾਉਂਦੇ ਹਨ।
⚠️ ਇਸ ਦਾ ਭਿਆਨਕ ਨੁਕਸਾਨ:
ਆਰਥਿਕ ਸੱਟ: ਫਾਲਤੂ ਖਰਚਾ ਵਧਾ ਕੇ ਕਿਸਾਨ ਨੂੰ ਕਰਜ਼ੇ ਦੀ ਪੰਡ ਹੇਠ ਦਬਾ ਦਿੰਦੇ ਹਨ।
ਟੁੱਟਦੇ ਸੁਪਨੇ: ਜਦੋਂ ਝਾੜ ਡਿੱਗਦਾ ਹੈ, ਤਾਂ ਕਿਸੇ ਧੀ ਦਾ ਵਿਆਹ, ਕਿਸੇ ਬੱਚੇ ਦੀ ਪੜ੍ਹਾਈ ਅਤੇ ਕਿਸੇ ਬਿਮਾਰ ਦਾ ਇਲਾਜ ਰੁਕ ਜਾਂਦਾ ਹੈ।
ਸਿਹਤ ਦਾ ਘਾਣ: ਖੇਤਾਂ 'ਚ ਪਵਾਇਆ ਫਾਲਤੂ ਜ਼ਹਿਰ ਸਾਡੇ ਖਾਣੇ ਰਾਹੀਂ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਵੰਡ ਰਿਹਾ ਹੈ।
ਖੁਦਕੁਸ਼ੀਆਂ: ਕਰਜ਼ੇ ਦਾ ਭਾਰ ਵਧਣ ਕਾਰਨ ਕਈ ਵਾਰ ਸਾਡੇ ਵੀਰ ਮੌਤ ਨੂੰ ਗਲੇ ਲਗਾ ਲੈਂਦੇ ਹਨ।
🛡️ ਇਸ ਪੇਸਟ ਦਾ ਕੰਟਰੋਲ (ਬਚਾਅ ਦੇ ਤਰੀਕੇ):
✅ ਇਹਨਾਂ ਦੀਆਂ ਵੀਡੀਓਜ਼ ਨੂੰ Report ਕਰੋ ਅਤੇ Unfollow ਕਰੋ।
✅ ਜਿਹੜੀ ਦੁਕਾਨ ਦਾ ਇਹ ਪ੍ਰਚਾਰ ਕਰਨ, ਉਸ ਦਾ ਬਾਈਕਾਟ ਕਰੋ। ਸਿਰਫ਼ ਭਰੋਸੇਮੰਦ ਅਤੇ ਸਥਾਨਕ ਦੁਕਾਨਦਾਰ ਤੋਂ ਸਮਾਨ ਲਓ।
✅ ਵੀਡੀਓ ਹੇਠ ਕਮੈਂਟ ਕਰਕੇ ਇਹਨਾਂ ਨੂੰ ਸਵਾਲ ਪੁੱਛੋ ਅਤੇ ਹੱਥ ਜੋੜ ਕੇ ਗੁਮਰਾਹ ਨਾ ਕਰਨ ਦੀ ਬੇਨਤੀ ਕਰੋ।
✅ ਕਿਸੇ ਦੀ ਸ਼ਾਨ ਖ਼ਿਲਾਫ਼ ਨਾ ਬੋਲੋ, ਪਰ ਸੱਚਾਈ ਜ਼ਰੂਰ ਰੱਖੋ।
✅ ਪਿੰਡ ਪੱਧਰ 'ਤੇ ਇਕੱਠੇ ਹੋ ਕੇ ਅਜਿਹੇ ਲੋਕਾਂ ਨੂੰ ਸਮਝਾਓ।
📢 ਅਪੀਲ: ਕਿਸਾਨ ਵੀਰੋ, ਇਸ ਪੋਸਟ ਨੂੰ ਅਗਲੇ 20 ਦਿਨਾਂ ਤੱਕ ਵੱਧ ਤੋਂ ਵੱਧ ਸ਼ੇਅਰ ਕਰੋ। ਇਹ ਲੜਾਈ ਸਾਨੂੰ ਸਮੂਹਿਕ ਤੌਰ 'ਤੇ ਲੜਨੀ ਪੈਣੀ ਹੈ। ਆਪਣੀ ਮਿਹਨਤ ਦੀ ਕਮਾਈ ਨੂੰ ਇਹਨਾਂ ਡਿਜੀਟਲ ਲੁਟੇਰਿਆਂ ਤੋਂ ਬਚਾਓ!
#KisanJagrukta #StopFakeBloggers #SaveAgriculture #PunjabKheti #MeriKhetiMeraKisan
5 days ago | [YT] | 127
View 6 replies
Meri kheti Mera Kisan
ਸਮੈਮ (SMAM) ਸਕੀਮ ਅਧੀਨ ਖੇਤੀ ਮਸ਼ੀਨਾਂ 'ਤੇ ਸਬਸਿਡੀ ਲਈ ਅਰਜ਼ੀਆਂ ਦੀ ਮੰਗ
ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਖੇਤੀ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਲਈ ਸਮੈਮ (SMAM) ਸਕੀਮ ਤਹਿਤ ਮਸ਼ੀਨਾਂ 'ਤੇ ਸਬਸਿਡੀ ਲਈ ਆਨਲਾਈਨ ਪੋਰਟਲ agrimachinerypb.com ਰਾਹੀਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਸਬਸਿਡੀ 'ਤੇ ਉਪਲਬਧ ਮਸ਼ੀਨਾਂ ਦੇ ਸਹੀ ਨਾਮ:
ਡੀ.ਐਸ ਆਰ. ਡਰਿੱਲ DSR Drill)
ਪੀ.ਟੀ.ਓ. ਆਪਰੇਟਿਡ ਸਪਰੇਅ ਪੰਪ (ਪਾਵਰ ਵਾਲਾ ਸਪਰੇਅਰ)
ਟਰੈਕਟਰ ਮਾਊਂਟਿਡ ਬੂਮ ਸਪਰੇਅਰ (Tractor Mounted Boom Sprayer)
ਹਾਈ ਐਫੀਸ਼ੈਂਸੀ ਬੂਮ ਸਪਰੇਅਰ
ਨਿਊਮੈਟਿਕ ਪਲਾਂਟਰ (Pneumatic Planter)
ਪੀ.ਟੀ.ਓ. ਆਪਰੇਟਿਡ ਫਰਟੀਲਾਈਜ਼ਰ ਬਰਾਡਕਾਸਟਰ
ਟਰੈਕਟਰ ਮਾਊਂਟਿਡ ਇਲੈਕਟ੍ਰੋਸਟੈਟਿਕ ਸਪਰੇਅਰ
ਅਤੇ ਹੋਰ ਮਸ਼ੀਨਾਂ ਲਿਸਟ ਅਨੂਸਾਰ
ਜ਼ਰੂਰੀ ਜਾਣਕਾਰੀ ਅਤੇ ਮਿਤੀਆਂ:
ਅਪਲਾਈ ਕਰਨ ਦੀ ਮਿਤੀ: 20.04.2026 ਤੋਂ 12.05.2026 (ਸ਼ਾਮ 5 ਵਜੇ ਤੱਕ)।
ਕਿੱਥੇ ਅਪਲਾਈ ਕਰੀਏ: ਆਨਲਾਈਨ ਪੋਰਟਲ www.agrimachinerypb.com 'ਤੇ।
ਸਬਸਿਡੀ ਦੀ ਦਰ: ਸਬਸਿਡੀ ਭਾਰਤ ਸਰਕਾਰ ਦੀਆਂ ਸਮੈਮ (SMAM) ਅਤੇ ਐੱਨ.ਐੱਮ.ਏ.ਐੱਮ. (NMAM) ਸਕੀਮਾਂ ਦੀਆਂ ਗਾਈਡਲਾਈਨਾਂ ਅਨੁਸਾਰ ਹੋਵੇਗੀ।
ਕਸਟਮ ਹਾਇਰਿੰਗ ਸੈਂਟਰ: ਕਿਸਾਨ ਗਰੁੱਪ ਜਾਂ ਪੰਚਾਇਤਾਂ ਕਸਟਮ ਹਾਇਰਿੰਗ ਸੈਂਟਰ ਸਥਾਪਿਤ ਕਰਨ ਲਈ ਵੀ ਅਪਲਾਈ ਕਰ ਸਕਦੇ ਹਨ।
ਸੰਪਰਕ ਅਤੇ ਵਧੇਰੇ ਜਾਣਕਾਰੀ:
ਵਧੇਰੇ ਜਾਣਕਾਰੀ ਲਈ ਵਿਭਾਗ ਦੀ ਵੈੱਬਸਾਈਟ ਦੇਖੋ ਜਾਂ ਆਪਣੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਨਾਲ ਸੰਪਰਕ ਕਰੋ।
ਮੁੱਖ ਨਾਅਰਾ: "ਉੱਨਤ ਮਸ਼ੀਨਾਂ ਅਪਣਾਓ, ਖੇਤੀ ਖਰਚੇ ਘਟਾਓ।"
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ
6 days ago | [YT] | 104
View 3 replies
Load more