'Teacher Channel ' you tube channel ਤੇ ਆਪ ਸਭ ਦਾ ਤਹਿ ਦਿਲੋਂ ਸੁਆਗਤ ਹੈ ਜੀ ।pstet ,Punjabi, Punjab history, ett2nd tyri , Punjabi literature
ਇਹ ਚੈੱਨਲ ਤੁਹਾਡੇ ਪੇਪਰਾਂ ਦੀ ਤਿਆਰੀ ਵਿੱਚ ਪੂਰਾ ਸਹਿਯੋਗ ਕਰਨ ਵਾਸਤੇ ਸਦਾ ਯਤਨਸ਼ੀਲ ਰਹੇਗਾ ।
ਇਕੱਲਾ ਵਿਅਕਤੀ ਕੁੱਝ ਨਹੀਂ ਕਰ ਸਕਦਾ ,ਇਸ ਕਰਕੇ ਆਪ ਸਭ ਆਪਣੇ ਬਸ ਪਿਆਰ ਦੀ ਝੜੀ ਲਾਉਂਦੇ ਰਹਿਣਾ ,ਤੇ ਟੀਚਰ ਚੈੱਨਲ ਪ੍ਰਸ਼ਨਾਂ ਦੀ ਲੜ੍ਹੀ ਲਾਉਂਦਾ ਰਹੇਗਾ।
ਧੰਨਵਾਦ ਜੀ
#Teacher channel
Teacher channel
ਇਹਨਾਂ ਵੋਟਾਂ ਦਾ ਆਮ ਇਨਸਾਨ, ਕਿਸੇ ਸਰਕਾਰ ਨੂੰ ਕੋਈ ਫਾਇਦਾ ਹੋਣਾ ਜਾਂ ਨਹੀਂ ਪਰ ਵੋਟਾਂ ਦੀ ਡਿਊਟੀ ਦੌਰਾਨ ਸੜਕ ਹਾਦਸੇ ਵਿੱਚ ਅਧਿਆਪਕ ਪਤੀ ਪਤਨੀ ਦੀ ਮੌਤ ਹੋਣ ਕਾਰਨ ਪਰਿਵਾਰ ਤੇ ਉਹਨਾਂ ਨੂੰ ਬੱਚਿਆਂ ਨੂੰ ਜੋ ਘਾਟਾ ਹੋਇਆ ਉਹ ਨਾ ਪੂਰਨ ਯੋਗ ਹੈ।
ਮਾੜੇ ਪ੍ਰਸ਼ਾਸਨ ਤੇ ਪ੍ਰਬੰਧਾਂ ਦੀ ਸੂਲੀ ਚੜਿਆ ਹੱਸਦਾ ਹੱਸਦਾ ਪਰਿਵਾਰ।
ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ।
4 days ago | [YT] | 6
View 1 reply
Teacher channel
ਖੁਆਬ ਪੂਰੇ ਕਰਨਾ ਨਾ ਕਰਨਾ ਕੁਦਰਤ ਪਰਮਾਤਮਾ ਦੇ ਹੱਥ ਆ,,
"ਬਈ ਤੂੰ ਇੱਕ ਕੋਸ਼ਸ਼ ਵੀ ਨਹੀਂ ਕੀਤੀ ਮੇਰੇ ਲਈ!!"
ਦਿਲ ਦੀ ਨੁੱਕਰੇ ਲੁਕੇ ਖ਼ੁਆਬ ਏਹ ਨਾ ਕਹਿਣ।
ਟੀਚਰ ਚੈੱਨਲ
1 week ago | [YT] | 4
View 0 replies
Teacher channel
ਲੋਕੋ ਪੰਜਾਬ ਦੀਆਂ ਧੀਆਂ ਵਿਚ ਦਲੇਰੀ ਬਹੁਤ ਆ,ਹੁਨਰ ਬਹੁਤ ਆ,ਜਜ਼ਬੇ ਬਹੁਤ ਆ,,, ਉਹਨਾਂ ਨੂੰ ਆਵਦੇ ਸੁਆਰਥ ਲਈ ਨਾ ਵਰਤੋਂ,,,
ਇਸ ਭੈਣ ਵਿਚ ਦਲੇਰੀ ਆ, ਚੰਗੀ ਗੱਲ ਹੈ,ਸਲੂਟ ਆ,,
ਪਰ ਇਸਦੀ ਦਲੇਰੀ ਨੂੰ ਸਹੀ ਦਿਸ਼ਾ ਨਹੀਂ ਦਿੱਤੀ ਗਈ,,,, ਸੋਸ਼ਲ ਮੀਡੀਆ ਤੇ ਇੰਟਰਵਿਊ ਲੈਣ ਵਾਲ਼ਿਆਂ ਨੇ ਪਹਿਲਾਂ ਇਸ ਭੈਣ ਨੂੰ ਪਬ੍ਲਿਸਿਟੀ ਲਈ ਵਰਤਿਆ ਹੁਣ ਖੁਦ ਹੀ ਭੰਡ ਰਹੇ ਆ,,
ਦੂਜਾ ਮਾਈ ਭਾਗੋ ਜੀ ਦੇ ਐਡੇ ਵੱਡੇ ਮਹਾਨ ਐਵਾਰਡ ਦੇ ਨੇੜੇ ਕੋਈ ਹਾਰੀ ਸਾਰੀ ਤਾਂ ਨਹੀਂ ਜਾ ਸਕਦਾ,,, ਅਸੀਂ ਕਿਵੇਂ ਸਾਡੇ ਮਹਾਨ ਐਵਾਰਡ ਸਸਤੇ ਕਰੀਂ ਜਾ ਰਹੇ,,,,,,ਇਸ ਭੈਣ ਨੂੰ ਜਥੇਬੰਦੀਆਂ ਵੋਟਾਂ ਲਈ ਵਰਤਣਾ ਚਾਹੁੰਦੀਆਂ,,,,,ਤੀਜਾ ਧਰਨੇ ਵਿੱਚ ਸਭ ਦਾ ਯੋਗਦਾਨ ਹੁੰਦਾ ਕੋਈ ਇੱਕ ਕਿਵੇਂ ਸਾਰਾ ਕਰੈਡਿਟ ਲੈਂ ਜਾਵਾਂਗੇ,,, ਇਸਤਰ੍ਹਾਂ ਤਾਂ ਕੋਈ ਧਰਨਾ ਹੱਕਾਂ ਲਈ ਲੱਗੇਗਾ ਹੀ ਨਹੀਂ,,,,
,ਇਸ ਭੈਣ ਨੂੰ ਹਜੇ ਆਪਣੇ ਸੁਪਨੇ ਪੂਰੇ ਕਰਨ ਤੇ ਪੜ੍ਹਾਈ ਵੱਲ ਧਿਆਨ ਦੇਣ ਦੀ ਲੋੜ ਹੈ।
ਵਾਹਿਗੁਰੂ ਜੀ ਏਹ ਦੁਨੀਆਂ ਭਟਕਾਉਣ ਨੂੰ ਆ,
ਦਿਸ਼ਾ ਦੇਣ ਵਾਲਾ ਤੂੰ ਹੀ ਆ।🙏
ਧੀਆਂ ਨੂੰ ਸਹੀ ਦਿਸ਼ਾ ਨਹੀਂ ਦੇ ਸਕਦੇ ਤਾਂ ਪੰਪ ਵੀ ਨਾ ਦਿਉ,,,,,
ਰੱਬਾ ਸਹੀ ਦਿਸ਼ਾ ਦੇ ਇਸ ਭੈਣ ਜੀ ਨੂੰ।
ਸੱਚ ਆ ਲੋਕ ਆਵਦੇ ਸੁਆਰਥ ਲਈ ਕਿਸੇ ਹੱਦ ਤੱਕ ਵੀ ਡਿੱਗ ਸਕਦੇ
ਜਲਦੀ ਏਹ ਭੈਣ ਇਸ ਹਨੇਰੇ ਵਿੱਚੋਂ ਨਿਕਲ ਕੇ ਆਵਦੀ ਜ਼ਿੰਦਗੀ ਵਿੱਚ ਖੁਸ਼ ਰਹੇ,,,,, ਤੇ ਪੜ੍ਹ ਲਿਖ ਪੈਰਾਂ ਤੇ ਖੜ੍ਹ ਕੇ ਲੀਡਰ ਹੀ ਬਣ ਜਾਏ ਪਰ
ਦੁਨੀਆਂ ਦੇ ਸੁਆਰਥੀ ਲੋਕਾਂ ਤੋਂ ਬਚਾਏ ,,,,ਰੱਬ ਜੀ।
3 weeks ago | [YT] | 3
View 0 replies
Teacher channel
ਸਤਿਗੁਰ ਨਾਨਕ ਪ੍ਰਗਟਿਆ
ਮਿਟੀ ਧੁੰਧ ਜਗ ਚਾਨਣ ਹੋਆ।।
ਜਿਉਂ ਕਰ ਸੂਰਜ ਨਿਕਲਿਆ
ਤਾਰੇ ਛਪੇ ਅੰਧੇਰ ਪਲੋਆ।।
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਦੇ ੫੫੩ਵੇਂ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ🙏🙏🙏🙏
1 month ago | [YT] | 5
View 0 replies
Teacher channel
ਆਪਣੀ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਪਹੁੰਚ ਜਾਂਦੇ ਸਿਖਰਾਂ ਤੇ,,,, ਫੇਰ ਵੀ ਆਵਦੀਆਂ ਜੜ੍ਹਾਂ ਨਹੀਂ ਭੁੱਲਦੇ,,,ਤੇ ਸੌੜੀ ਸੋਚ ਵਾਲੇ ਪੰਜਾਬੀ ਬੋਲਣ ਵਾਲੇ ਨੂੰ ਅਨਪੜ੍ਹ,ਨਿਕੰਮਾ ਗਿਣੀ ਜਾਣਗੇ, ਬਿਮਾਰ ਦਿਮਾਗ਼ ਦਾ ਇਲਾਜ਼ ਤਾਂ ਨਹੀਂ ਹੋ ਸਕਦਾ,,,,,, ਖ਼ੈਰ ਸ਼ਾਬਾਸ਼ੇ ਤੇਰੇ ਬਿਆਨ ਦੇ ਕੈਪਟਨ ਸਾਹਿਬਾ ਜੀ🤝😊🫡
1 month ago | [YT] | 3
View 0 replies
Teacher channel
Ctet will be held on 8th feb.2026
1 month ago | [YT] | 3
View 0 replies
Teacher channel
ਪਟਾਖੇ ਖਰੀਦਣ ਦੀ ਜਗ੍ਹਾ,
ਬੂਟੇ ਲਗਾ ਦੀਵਾਲੀ ਮਨਾਈਏ।
ਮਿਠਿਆਈਆਂ ਇੱਕ ਦੂਜੇ ਨੂੰ ਵੰਡਣ ਦੀ ਜਗ੍ਹਾ,
ਕਿਤਾਬਾਂ,ਬੂਟੇ ਤੇ ਦੀਵੇ ਵੰਡੀਏ।
ਇਸਤੋਂ ਕੀਮਤੀ ਤੋਹਫ਼ੇ ਹੋਰ ਕੀ ਹੋ ਸਕਦੈ ਭਲਾ,,,????
ਪਦਾਰਥਾਂ ਤੇ ਸ਼ੋਸ਼ਾ ਬਾਜ਼ੀ ਦੇ ਯੁੱਗ ਵਿੱਚ ਏਹ ਢੰਗ ਥੌੜਾ ਔਖਾ ਲੱਗੇਗਾ ਪਰ ਅਸੰਭਵ ਨਹੀਂ ਆ।
ਆਓ ਇੱਕ ਕੋਸ਼ਸ਼ ਤਾਂ ਕਰੀਏ,,,,,,
2 months ago | [YT] | 7
View 0 replies
Teacher channel
"ਰੱਬ ਦੀ ਕਿੰਨੀ ਮਿਹਰ ਆ ਸਾਡੇ ਤੇ ਏਹ ਦੇਖਣਾ ਹੋਏ ਤਾਂ ਆਵਦੀਆਂ ਜੜ੍ਹਾਂ ਵੇਖ ਲਵੋ ਕਿੱਥੋਂ ਤੋਂ ਕੀ ਬਣੇ ਹੋ।"
ਅੱਜ ਆਪਣੀਆਂ ਈਟੀਟੀ ਕੋਰਸ ਦੌਰਾਨ ਬਣਾਈਆਂ ਫਾਇਲਾਂ ਤੇ ਅਸਾਇਨਮੈਂਟ ਦੇਖਦਿਆਂ ਮੇਰੇ ਹੱਥ ਬਾਰੀਕ ਟੈਕਸਟ ਵਿੱਚ ਫੋਟੋਕਾਪੀਆਂ ਕਰਾਏ ਕੁੱਝ ਬੰਡਲ ਲੱਗੇ,,,, ਦੇਖਿਆ ਤਾਂ ਏਹ ਈਟੀਟੀ ਦੀਆਂ ਕਿਤਾਬਾਂ ਸੀ ,,,ਸਰਦੇ- ਪੁੱਜਦੇ ਘਰਾਂ ਦੇ ਬੱਚੇ ਕਿਤਾਬਾਂ ਖਰੀਦ ਲੈਂਦੇ ਸੀ ,ਖਰਚਾ ਸਾਨੂੰ ਵੀ ਘਰਦੇ ਦਿੰਦੇ ਸੀ ਪਰ ਅਸੀਂ ਸੋਚਦੇ ਸੀ ਕਿ ਏਹ ਬਚਾ ਲਈਏ ਘਰਦਿਆਂ ਤੇ ਬੋਝ ਕਿਉਂ ਬਣਨਾ,,, ਨਾਲ਼ੇ ਘਰ ਦੀ ਉਦੋਂ ਵਿੱਤੀ ਹਾਲਤ ਪਤਲੀ ਸੀ,,ਸੋ ਅਸੀਂ ਬਾਰੀਕ ਟੈਕਸਟ ਵਿੱਚ ਕਿਤਾਬਾਂ ਨਾਲ਼ਦੇ ਸਾਥੀਆਂ ਤੋਂ ਲੈਂ ਕੇ ਪ੍ਰਿੰਟ ਕਢਵਾ ਲੈਂਦੇ ਸੀ,,,, ਅੱਜ ਪਰਮਾਤਮਾ ਕੁਦਰਤ ਨੇ ਇੰਨਾ ਜੋਗਾ ਕੀਤਾ ਕਿ ਹੁਣ ਉਸਦੀ ਕਿਰਪਾ ਨਾਲ਼ ਕਿਤਾਬਾਂ ਖਰੀਦ ਸਕਦੇ ਆ,,, ਵਰਨਾ ਅਸੀਂ ਇੱਕ ਕਿਤਾਬ ਨੂੰ ਖਰੀਦਣ ਬਾਰੇ ਸੋਚਦੇ ਰਹਿੰਦੇ ਸੀ,,,ਖਰੀਦਣ ਦੇ ਕਿਆਸਾਂ ਵਿਚ ਹੀ ਗੁਆਚੇ ਰਹਿੰਦੇ ਸੀ,,,,
ਬੱਸ ਇਨਸਾਨ ਨੂੰ ਆਪਣੇ ਮਿਹਨਤ ਦੇ ਸਮੇਂ ਤੇ ਸੰਘਰਸ਼ ਦੇ ਸਮੇਂ ਦੋਵੇਂ ਵੇਲਿਆਂ ਵਿੱਚ ਸਬਰ , ਸੰਤੋਖੀ ਤੇ ਆਸ਼ਾਵਾਦੀ ਰਹਿਣਾ ਚਾਹੀਦਾ ਹੈ
ਜ਼ਿੰਦਗੀ ਵਿੱਚ ਆਪਣਾ ਮੁੱਖ ਨਿਸ਼ਾਨਾ ਸਪੱਸ਼ਟ ਰੱਖਣਾ ਚਾਹੀਦਾ ਆ,
ਬੰਦਾ ਡਿੱਗਦਾ ਆ ਇੱਕ ਵਾਰ ਨਹੀਂ ਸੌ ਵਾਰ , ਹਜ਼ਾਰ ਵਾਰ,ਪਰ ਡਿੱਗ ਕੇ ਫੇਰ ਉੱਠਣਾ ਦਾ ਵਲ ਸਾਨੂੰ ਵਕਤ ਨਾਲ਼ ਹੌਲ਼ੀ ਹੌਲ਼ੀ ਸਿੱਖਦੇ ਰਹਿਣਾ ਚਾਹੀਦਾ ਹੈ।
ਫੇਰ ਉਸ ਨਿਸ਼ਾਨੇ ਵੱਲ ਦੀ ਜਾਣ ਦੀ ਕੋਸ਼ਸ਼ ਕਰਦੇ ਰਹਿਣਾ ਚਾਹੀਦਾ ਆ
ਜੇ ਪਰਮਾਤਮਾ ਨੇ ਸਾਨੂੰ ਵਧਾਉਣਾ ਆ ਤਾਂ ਕੋਈ ਵੀ ਮਾੜੇ ਤੋਂ ਮਾੜਾ ਹਲਾਤ ਗ਼ਰੀਬੀ, ਭਟਕਿਆ ਰਾਹ,,, ਸਾਨੂੰ ਅੱਗੇ ਵੱਧਣ ਤੋਂ ਰੋਕ ਨਹੀਂ ਸਕਦਾ।
ਸਵਾਸ ਸਵਾਸ ਸ਼ੁਕਰਾਨਾ ਵਾਹਿਗੁਰੂ ਜੀ,, ਮੈਨੂੰ ਮੇਰੀ ਔਕਾਤ ਤੋਂ ਵੱਲ ਬਖਸ਼ਣ ਦੇ ਲਈ।
ਬੱਸ ਮੁੱਕਦੀ ਗੱਲ ਜ਼ਿੰਦਗੀ ਵਿੱਚ ਮਰਦੇ ਦਮ ਤੱਕ ਆਸ਼ਾਵਾਦੀ ਰਹੀਏ,,,,
( ਤਸਵੀਰ ਵਿਚ 2014 ਦੀਆਂ ਕਿਤਾਬਾਂ ਫੋਟੋ ਕਾਪੀਆਂ
ਤੇ ਨਾਲ਼ 2025 ਵਿੱਚ ਖਰੀਦੀਆਂ ਨਵੀਆਂ ਕਿਤਾਬਾਂ)
🙏🙏🙏🙏🙏🙏🍀🍀🙏🙏🙏🙏🙏🙏
2 months ago | [YT] | 9
View 0 replies
Teacher channel
ਈਟੀਟੀ 2025-27 ਬੈਚ ਦਾਖ਼ਲੇ ਲਈ ਪਹਿਲੀ ਮੈਰਿਟ ਲਿਸਟ out,,,ਕੌਂਸਲਿੰਗ ਸ਼ਡਿਊਲ ਸਮੇਤ।
2 months ago | [YT] | 2
View 0 replies
Teacher channel
ਈਟੀਟੀ 2025-27 ਬੈਚ ਦਾਖ਼ਲੇ ਲਈ ਪਹਿਲੀ ਮੈਰਿਟ ਲਿਸਟ out,,,ਕੌਂਸਲਿੰਗ ਸ਼ਡਿਊਲ ਸਮੇਤ।
2 months ago | [YT] | 2
View 0 replies
Load more