Delight Punjab Academy

ਸਤਿ ਸ੍ਰੀ ਅਕਾਲ ਜੀ। ਇਹ ਚੈਨਲ ਅਤੇ ਸੰਸਥਾਨ UPSC ਲਈ GS ਅਤੇ ਪੰਜਾਬੀ ਲਿਟਰੇਚਰ ਵਿਸ਼ਾ ਤਿਆਰ ਕਰਵਾਉਣ ਲਈ ਪੂਰੀ ਤਰ੍ਹਾਂ ਸਮਰਪਿਤ ਹੈ। ਸਾਡਾ ਉਦੇਸ਼ ਪੰਜਾਬੀ ਭਾਸ਼ਾ ਦੀ ਸੇਵਾ ਕਰਨਾ ਹੈ। IAS ਪ੍ਰੀਖਿਆ ਵਿਚ ਪੰਜਾਬੀ ਲਿਟਰੇਚਰ ਸਭ ਤੋਂ ਜ਼ਿਆਦਾ ਸਕੋਰਿੰਗ ਵਿਸ਼ਾ ਹੈ। ਤੁਸੀਂ ਪੰਜਾਬੀ ਸਾਹਿਤ ਵਿਚ 320 ਤੋਂ ਜ਼ਿਆਦਾ ਵੀ ਸਕੋਰ ਕਰ ਸਕਦੇ ਹੋ। ਪੰਜਾਬੀ ਲਿਟਰੇਚਰ ਲਈ ਕਲਾਸ ਅਤੇ ਟੇਸਟ ਸੀਰੀਜ਼ ਵਿਚ ਜੁੜਨ ਲਈ ਇਸ ਨੰਬਰ ਉੱਤੇ ਸੰਪਰਕ ਕਰੋ ਜੀ:-

9220856042, 9718112484.

ਪੰਜਾਬੀ ਸਾਹਿਤ ਦਾ SYLLABUS ਗੁਰਮੁਖੀ ਲਿੱਪੀ ਵਿਚ ਦੇਖਣ ਲਈ ਅਤੇ ਪੰਜਾਬੀ ਕਿਤਾਬਾਂ ਦੀ SOFT COPY ਨੂੰ DOWNLOAD ਕਰਨ ਲਈ ਹੇਠਲੇ ਲਿੰਕ ਤੋਂ TELEGRAM CHANNEL ਵਿੱਚ ਜੁੜੋ:-

t.me/Delight_Punjab_Academy


Delight Punjab Academy

Level of Punjabi Literature Test Series.

Test Paper 8

Q.1 ਹੇਠ ਲਿਖੇ ਕਾਵਿ ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ। (ਸ਼ਬਦ ਸੀਮਾ 150) ( ਕੁੱਲ ਅੰਕ 40)

(a) ਪੰਨਾ ਲਾਲ ਦੇ ਸਾਹਮਣੇ ਜੇ ਸਿਰਫ ਗੁਜ਼ਾਰੇ ਦਾ ਹੀ ਸੁਆਲ ਹੁੰਦਾ ਤਾਂ ਸ਼ਾਇਦ ਉਹ ਇਤਨਾ ਅਧੀਰ ਨਾ ਹੁੰਦਾ। ਘਰ ਦਾ ਨਿਰਬਾਹ ਥੋੜੇ ਵਿੱਚ ਵੀ ਹੋ ਸਕਦਾ ਹੈ, ਤੇ ਬਹੁਤੇ ਵਿੱਚ ਵੀ। ਚੰਗਾ ਨਾ ਸਹੀ, ਮੰਦਾ ਸਹੀ। ਪਰ ਦੋ ਚੀਜ਼ਾਂ ਪੰਨਾ ਲਾਲ ਦਾ ਲਹੂ ਪੀਂਦੀਆਂ ਰਹਿੰਦੀਆਂ ਹਨ। ਇਕ ਕਾਰੋਬਾਰ ਵਿੱਚ ਘਾਟਾ ਤੇ ਦੂਜਾ ਕੁੜੀਆਂ ਦਾ ਵਿਆਹ।

(b) ਦੀਵਾਨ ਪੁਰੀਏ ਜੀਵਾ ਸਿੰਘ ਦੇ ਪੁੱਤਰ ਬਚਨ ਸਿੰਘ ਨੂੰ ਵੀ ਇਕ ਲਗਨ ਲਗ ਚੁੱਕੀ ਸੀ। ਤੇ ਉਹ ਉਦੋਂ ਲੱਗੀ ਜਦੋਂ ਉਹ ਦਸਵੀਂ ਪਾਸ ਕਰਨ ਤੋਂ ਬਾਅਦ ਖਾਲਸਾ ਕਾਲਜ ਵਿੱਚ ਦਾਖਲ ਹੋ ਚੁੱਕਾ ਸੀ। ਬੱਸ ਇਸੇ ਲਗਨ ਨੇ ਕਹੋ, ਜਾਂ ਇਕ ਮਹਾਨ ਹਸਤੀ ਦੀ ਛੂਹ ਨੇ ਉਸਦੇ ਜੀਵਨ ਦਾ ਪਾਸਾ ਪਲਟ ਦਿੱਤਾ।

(c) ਕਲਾ ਦਿਲ ਦੀਆਂ ਖਿਲਾਵਾਂ ਭਰ ਦਿੰਦੀ ਹੈ, ਧੱਬੇ ਰੰਗ ਦਿੰਦੀ ਹੈ, ਆਜ਼ਾਦ ਕਰਦੀ ਹੈ, ਬੇਮੁਥਾਜ ਕਰਦੀ ਹੈ, ਤੇ ਭਰਪੂਰਤਾ ਦਾ ਅਹਿਸਾਸ ਪੈਦਾ ਕਰਦੀ ਹੈ। ਪਰ ਇਹ ਆਸ ਭਰਿਆ ਵਾਯੂਮੰਡਲ ਮੰਗਦੀ ਹੈ: ਸੁਹਿਣੀ ਰਹਿਣੀ, ਮਿੱਠੀ ਬੋਲੀ, ਹਮਦਰਦ ਦਿਲ, ਪ੍ਰਸੰਨ ਅੱਖਾਂ, ਖੁਸ਼ ਕਰਨ ਦੀ ਰੀਝ, ਕੰਮ ਆਉਣ ਦੀ ਤਾਂਘ, ਪਿਆਰਨ ਦੀ ਭੁਖ, ਖਿਮਾ ਕਰਨ ਦੀ ਆਸਾਨੀ।

(d) ਤੇ ਮੈਂ ਦਿਲ ਵਿਚ ਆਖਿਆ: "ਓ ਪ੍ਰੀਤ, ਤੂੰ ਮੁਲਕ ਨਹੀਂ ਵੇਖਦੀ, ਕੌਮ ਨਹੀਂ ਵੇਖਦੀ, ਲਹੂ ਨਹੀਂ ਵੇਖਦੀ, ਉਮਰ ਨਹੀਂ ਵੇਖਦੀ - ਜਿੱਥੇ ਜੀਅ ਆਵੇ, ਜਿਦ੍ਹੇ ਨਾਲ ਜੀਅ ਆਵੇ, ਆਪਣੀਆਂ ਪੁਸ਼ਪ ਕੜੀਆਂ ਨਾਲ ਤੂੰ ਮੈਨੂੰ ਕਸ ਦੇਨੀ ਏਂ।

Q.2  ਨਾਨਕ ਸਿੰਘ 'ਪਵਿੱਤਰ ਪਾਪੀ' ਵਿਚ ਮੱਧਵਰਗੀ ਪੰਜਾਬੀ ਪਰਿਵਾਰਕ ਪ੍ਰਸਥਿਤੀਆਂ ਦੀਆਂ ਮਨੋਵਿਗਿਆਨਕ ਪਰਤਾਂ ਰਾਹੀਂ ਤ੍ਰਾਸਦੀ ਵਾਲਾ ਬਿਰਤਾਂਤ ਸਿਰਜਦਾ ਹੈ। ਚਰਚਾ ਕਰੋ। (15 Marks)

Q.3 ਗੁਰਬਖਸ਼ ਸਿੰਘ ਦੀ ਵਾਰਤਕ ਸ਼ੈਲੀ ਨਿਘੜਵੇਂ ਗੁਣਾਂ ਅਤੇ ਤੱਤਾਂ ਦੀ ਧਾਰਨੀ ਹੈ। ਸਪੱਸ਼ਟ ਕਰੋ। (15 Marks)

Q.4 ਚਿੱਟਾ ਲਹੂ ਨਾਵਲ ਵਿਚ ਨਾਨਕ ਸਿੰਘ ਨੇ ਸਾਰੇ ਸਮਾਜ ਨੂੰ ਤਕੜੇ ਹੱਥ ਪਾਕੇ ਹਲੂਣਿਆ ਹੈ। ਸਿੱਧ ਕਰੋ। (15 Marks)

Q.5 ਗੁਰਬਖਸ਼ ਸਿੰਘ ਦੁਆਰਾ ਰਚਿਤ  ਨਿਬੰਧ ਸੰਗ੍ਰਹਿ 'ਜ਼ਿੰਦਗੀ ਦੀ ਰਾਸ' ਵਿਚੋਂ, ਕਿਹੋ ਜਿਹਾ ਨਜ਼ਰੀਆ ਉੱਭਰ ਕੇ ਸਾਹਮਣੇ ਆਉਂਦਾ ਹੈ? ਵਿਸਤਾਰ ਨਾਲ ਚਰਚਾ ਕਰੋ। (20 Marks)

Q.6 ਨਾਨਕ ਸਿੰਘ ਦੇ ਪ੍ਰਵੇਸ਼ ਨਾਲ ਪੰਜਾਬੀ ਨਾਵਲ ਦਾ ਨਵਾਂ ਦੌਰ ਸ਼ੁਰੂ ਹੁੰਦਾ ਹੈ। ਪੰਜਾਬੀ ਨਾਵਲ ਦੇ ਖੇਤਰ ਵਿਚ ਨਵੀਆਂ ਸੰਭਾਵਨਾਵਾਂ ਜਨਮ ਲੈਂਦੀਆਂ ਹਨ। ਚਿੱਟਾ ਲਹੂ, ਪਵਿੱਤਰ ਪਾਪੀ ਤੇ ਇਕ ਮਿਆਨ ਦੋ ਤਲਵਾਰਾਂ ਨਾਵਲਾਂ ਦੇ ਆਧਾਰ ਤੇ ਇਕ ਕਥਨ ਦੀ ਪੁਸ਼ਟੀ ਕਰੋ। (20 Marks)

Q.7 ਗੁਰਬਖਸ਼ ਸਿੰਘ ਪ੍ਰੀਤਲੜੀ ਆਪਣੀਆਂ ਲਿਖਤਾਂ ਰਾਹੀਂ ਸਦਾਚਾਰ ਅਤੇ ਸ਼ਿਸ਼ਟਾਚਾਰ ਉਤੇ ਆਧਾਰਿਤ ਇਕ ਨਵੇਂ ਮੁੱਲ ਵਿਧਾਨ ਵਾਲੇ ਸਮਾਜ ਦਾ ਸੁਪਨਾ ਸਿਰਜਦਾ ਹੈ। ਮੇਰੀਆਂ ਅਭੁੱਲ ਯਾਦਾਂ, ਜ਼ਿੰਦਗੀ ਦੀ ਰਾਸ ਅਤੇ ਨਵਾਂ ਸ਼ਿਵਾਲਾ ਦੇ ਆਧਾਰ ਤੇ ਸਪੱਸ਼ਟ ਕਰੋ। (20 Marks)


Join Punjabi Literature Test Series: 9718112484, 9220856042.

3 months ago | [YT] | 4