FlyAmritsar Initiative

The #FlyAmritsar Initiative was started in 2016 for a focused approach toward bringing in more international and domestic flights to Amritsar’s Sri Guru Ram Dass Ji International Airport.

This initiative takes forward the advocacy work started in 1990’s by the Amritsar based NGO Amritsar Vikas Manch, in a bid to promote sustainable development of Amritsar, heed to support the popular sentiment for the betterment of holy city.

In April 2018 a special parliamentary campaign was launched in United Kingdom for direct Amritsar-London flights. This campaign was one of the sucessful endevours by the team.

Since Jan 2022 a special parliamentary campaign has been launched in Canada 🇨🇦 for direct Vancouver/Toronto- Amritsar flights.


FlyAmritsar Initiative

#ਬ੍ਰਿਸਬੇਨ ਤੋਂ #ਪੰਜਾਬ ਜਾਣਾ ਹੋਇਆ ਹੋਰ ਵੀ ਸੁਖਾਲਾ! ✈️ Easier Travel Between #Brisbane and #Punjab! FlyAmritsar Initiative Sameep Singh Gumtala
ਆਸਟਰੇਲੀਆ (ਖਾਸ ਕਰਕੇ ਕੁਈਨਜ਼ਲੈਂਡ) ਵਿੱਚ ਵੱਸਦੇ ਪੰਜਾਬੀ ਭਾਈਚਾਰੇ ਲਈ ਖੁਸ਼ਖਬਰੀ ਹੈ। ਮਲੇਸ਼ੀਆ ਏਅਰਲਾਈਨਜ਼ Malaysia Airlines ਵੱਲੋਂ ਕੁਆਲਾਲੰਪੁਰ ਰਾਂਹੀ ਬ੍ਰਿਸਬੇਨ ਅਤੇ ਅੰਮ੍ਰਿਤਸਰ ਵਿਚਾਲੇ ਹਵਾਈ ਸੰਪਰਕ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ।
ਕੁਝ ਮੁੱਖ ਗੱਲਾਂ:
✅ ਮਲੇਸ਼ੀਆ ਏਅਰਲਾਈਨਜ਼ ਹੁਣ ਹਫ਼ਤੇ ਵਿੱਚ 5 ਦਿਨ ਇਹ ਸੇਵਾ ਪ੍ਰਦਾਨ ਕਰ ਰਹੀ ਹੈ।
✅ ਬ੍ਰਿਸਬੇਨ ਤੋਂ ਅੰਮ੍ਰਿਤਸਰ ਦਾ ਸਫ਼ਰ ਹੁਣ ਸਿਰਫ਼ 17 ਘੰਟਿਆਂ ਵਿੱਚ ਪੂਰਾ ਹੋ ਸਕਦਾ ਹੈ।
✅ ਕੁਆਲਾਲੰਪੁਰ ਵਿੱਚ ਸਿਰਫ਼ 3 ਘੰਟੇ ਦੇ ਕਰੀਬ ਰੁਕਣ ਤੋਂ ਬਾਅਦ ਅੰਮ੍ਰਿਤਸਰ ਲਈ ਫਲਾਈਟ ਉਪਲਬਧ ਹੈ।
ਇਸ ਨਵੇਂ ਰੂਟ ਨਾਲ ਸਮੇਂ ਦੀ ਵੱਡੀ ਬੱਚਤ ਹੋਵੇਗੀ ਅਤੇ ਯਾਤਰੀਆਂ ਨੂੰ ਖੱਜਲ-ਖੁਆਰੀ ਤੋਂ ਨਿਜਾਤ ਮਿਲੇਗੀ। ਇਸ ਦੇ ਨਾਲ ਹੀ ਸਕੂਟ FlyScoot ਅਤੇ ਸਿੰਗਾਪੁਰ ਏਅਰਲਾਈਨਜ਼ Singapore Airlines ਰਾਹੀਂ ਵੀ ਵਿਕਲਪ ਮੌਜੂਦ ਹਨ।

ਧੰਨਵਾਦ: Daily Ajit
#Punjab #Amritsar #Brisbane #TravelUpdate #MalaysiaAirlines #PunjabiCommunity #AustraliaToPunjab #FlightNews Brisbane Airport

2 weeks ago | [YT] | 8

FlyAmritsar Initiative

#ਏਅਰਏਸ਼ੀਆ ਦੀ #ਕੂਆਲਾਲੰਪੁਰ#ਅੰਮ੍ਰਿਤਸਰ ਉਡਾਣ #ਦਿੱਲੀ ਵੱਲ ਮੋੜੀ ਗਈ | ਹਕੀਕਤ ਨੂੰ ਸਮਝਣ ਦੀ ਲੋੜ ✈️ #AirAsia Kuala Lumpur –#Amritsar Flight Diverted to #Delhi | Let’s Be Realistic

ਏਅਰਏਸ਼ੀਆ ਦੀ ਉਡਾਣ AK94 (ਕੂਆਲਾਲੰਪੁਰ ਤੋਂ ਅੰਮ੍ਰਿਤਸਰ) ਨੂੰ ਕਿਸੇ ਕਾਰਨ ਕਰਕੇ — ਜੋ ਇਸ ਵੇਲੇ ਸਾਨੂੰ ਪੂਰੀ ਤਰ੍ਹਾਂ ਸਪਸ਼ਟ ਨਹੀਂ — #Flightradar24 ਅਨੁਸਾਰ ਦਿੱਲੀ ਵੱਲ ਡਾਈਵਰਟ ਕਰਨਾ ਪਿਆ। ਕਾਰਨ ਜੋ ਵੀ ਰਹਿਆ ਹੋਵੇ, ਡਾਈਵਰਸ਼ਨ ਕੋਈ ਵੀ ਏਅਰਲਾਈਨ ਜਾਨਬੁੱਝ ਕੇ ਨਹੀਂ ਕਰਦੀ, ਕਿਉਂਕਿ ਇਹ ਏਅਰਲਾਈਨ ਲਈ ਬਹੁਤ ਮਹਿੰਗੀ ਅਤੇ ਨੁਕਸਾਨਦਾਇਕ ਹੁੰਦੀ ਹੈ।

❗ ਸਾਰਿਆਂ ਨੂੰ ਸਨਿਮਰ ਬੇਨਤੀ:
ਅਸੀਂ ਉਮੀਦ ਕਰਦੇ ਹਾਂ ਕਿ ਅੰਮ੍ਰਿਤਸਰ ਏਅਰਪੋਰਟ ‘ਤੇ ਜਾਂ ਦਿੱਲੀ ਲਿਆਂਦੇ ਗਏ ਯਾਤਰੀ ਏਅਰਲਾਈਨ ਜਾਂ ਏਅਰਪੋਰਟ ਸਟਾਫ਼ ਨਾਲ:
• “ਉਡਾਣ ਤੁਰੰਤ ਚਲਾਓ”
• “ਸਾਨੂੰ ਬਾਹਰ ਕੱਢੋ”
• “ਖਾਣਾ–ਪੀਣਾ, ਹੋਟਲ ਤੁਰੰਤ ਦਿਓ”
ਵਰਗੀਆਂ ਚੀਖਾਂ ਅਤੇ ਮਾੜਾ ਵਿਵਹਾਰ ਨਹੀਂ ਕਰਨਗੇ।

ਅਸੀਂ ਇਹ ਸਬ ਕੁਝ ਪਿਛਲੇ ਸਾਲ ਵੀ ਵੇਖਿਆ ਸੀ, ਜਦੋਂ ਕੁਝ ਕੁ ਲੋਕਾਂ ਨੇ ਅੰਮ੍ਰਿਤਸਰ ਹੰਗਾਮਾ ਕੀਤਾ, ਜਦਕਿ ਬਾਕੀ ਯਾਤਰੀ ਹਾਲਾਤ ਨੂੰ ਸਮਝ ਰਹੇ ਸਨ।

📌 ਕੁਝ ਕੌੜੀਆਂ ਪਰ ਸੱਚੀਆਂ ਗੱਲਾਂ:
• ਡਾਈਵਰਸ਼ਨ ਜਾਂ ਉਡਾਣ ਰੱਦ ਹੋਣ ਨਾਲ ਏਅਰਲਾਈਨ ਨੂੰ ਲੱਖਾਂ–ਕਰੋੜਾਂ ਰੁਪਏ ਦਾ ਨੁਕਸਾਨ ਹੁੰਦਾ ਹੈ
• ਕੋਈ ਵੀ ਏਅਰਲਾਈਨ ਇਹ ਫ਼ੈਸਲਾ ਜਾਨਬੁੱਝ ਕੇ ਜਾਂ ਮਨਮਰਜ਼ੀ ਨਾਲ ਨਹੀਂ ਕਰਦੀ
• ਜੇ ਤੁਸੀਂ ਸਰਦੀ ਦੇ ਮੌਸਮ ਵਿੱਚ ਯਾਤਰਾ ਕਰ ਰਹੇ ਹੋ, ਤਾਂ ਦੇਰੀ ਜਾਂ ਡਾਈਵਰਸ਼ਨ ਲਈ ਤਿਆਰ ਰਹੋ
• ਅੱਜਕੱਲ੍ਹ ਵੱਡੀਆਂ ਏਅਰਲਾਈਨ ਵੀ ਉਹ ਸਹੂਲਤਾਂ ਨਹੀਂ ਦਿੰਦੀਆਂ ਜੋ ਕੁੱਝ ਸਾਲ ਪਹਿਲਾਂ ਮਿਲਦੀਆਂ ਸਨ
• ਲੋ-ਕੋਸਟ ਏਅਰਲਾਈਨਜ਼ ਤੋਂ ਪ੍ਰੀਮੀਅਮ ਸੇਵਾ ਦੀ ਉਮੀਦ ਕਰਨਾ ਹਕੀਕਤ ਨਹੀਂ

💬 ਹਾਂ, ਮੁੱਢਲੀ ਗ੍ਰਾਹਕ ਸੇਵਾ ਜ਼ਰੂਰੀ ਹੈ, ਪਰ ਚੀਖਣਾ, ਗਾਲਾਂ ਕੱਢਣਾ ਜਾਂ ਸਟਾਫ਼ ‘ਤੇ ਦਬਾਅ ਬਣਾਉਣਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ।

📢 ਸਪਸ਼ਟ ਕਰਨਾ ਜ਼ਰੂਰੀ ਹੈ:
👉FlyAmritsar Initiative ਨਾ ਤਾਂ ਕੋਈ ਏਅਰਲਾਈਨ ਹੈ ਅਤੇ ਨਾ ਹੀ ਏਅਰਪੋਰਟ ਅਥਾਰਟੀ
👉 ਅਸੀਂ ਅੰਨ੍ਹੇਵਾਹ ਕਿਸੇ ਦਾ ਪੱਖ ਨਹੀਂ ਲੈਂਦੇ
👉 ਅਸੀਂ ਹਰ ਹਾਲਾਤ ਵਿੱਚ ਸੱਚ ਬੋਲਦੇ ਹਾਂ

📹 ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਸਾਨੂੰ ਹੈਰਾਨੀ ਨਹੀਂ ਹੋਵੇਗੀ ਜੇ ਇਸ ਵਾਰ ਵੀ ਹੰਗਾਮੇ ਦੀਆਂ ਵੀਡੀਓਜ਼ ਸਾਹਮਣੇ ਆਉਣ, ਜਿਵੇਂ ਹਰ ਸਰਦੀ ਆਉਂਦੀਆਂ ਹਨ।
ਪਰ ਆਸ ਹੈ ਕਿ ਇਸ ਵਾਰ ਸਮਝਦਾਰੀ ਹਾਵੀ ਰਹੇਗੀ।
🙏 ਜਾਣਕਾਰੀ ਨਾਲ ਯਾਤਰਾ ਕਰੋ
🙏 ਤਿਆਰੀ ਨਾਲ ਯਾਤਰਾ ਕਰੋ
🙏 ਖ਼ਾਸ ਕਰਕੇ ਸਰਦੀ ਵਿੱਚ — ਸਬਰ ਨਾਲ ਯਾਤਰਾ ਕਰੋ

FlyAmritsar Initiative ਅੰਮ੍ਰਿਤਸਰ ਨੂੰ ਜ਼ਿੰਮੇਵਾਰੀ ਨਾਲ ਜੋੜਨ ਲਈ — ਜਜ਼ਬਾਤਾਂ ਨਾਲ ਨਹੀਂ

ਧੰਨਵਾਦ 🙏

#FlyAmritsar #AmritsarAirport #WinterTravel #FlightDiversion #TravelWithPatience #ResponsibleTravel #CivicSense #TravelReality #SriGuruRamDassJeeAirport #FlyToAmritsar #ਫਲਾਈਅੰਮ੍ਰਿਤਸਰ #ਫਲਾਈਅੰਮ੍ਰਿਤਸਰਇਨੀਸ਼ੀਏਟਿਵ #SupportAmritsarAirport #AmritsarFlights #DirectFlightsToAmritsar #AmritsarAviation #ConnectingPunjab #GlobalAmritsar

2 weeks ago (edited) | [YT] | 6