Welcome to virsa


Virsa

ਆਖ਼ਰੀ ਤਸਵੀਰ Rajvir Jawanda

3 months ago | [YT] | 21

Virsa

ਜ਼ਰੂਰੀ ਬੇਨਤੀ 🙏

6 months ago | [YT] | 2

Virsa

Eh Neech Karam Harr Mere ‪@BHSKhalsa_Channel‬

6 months ago | [YT] | 6

Virsa

ਕੜਾਹ ਪ੍ਰਸ਼ਾਦਿ ਦੀ ਦੇਗ ਬਣਾਉਂਦੇ ਸਮੇਂ ਜਪੁ ਜੀ ਸਾਹਿਬ ਬਾਣੀ ਦਾ ਜਾਪ ਹੁੰਦਾ ਹੈ।
ਫੇਰ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਨੰਦ ਸਾਹਿਬ ਬਾਣੀ ਦਾ ਜਾਪ ਕੀਤਾ ਜਾਂਦਾ ਹੈ।
ਇਸ ਨੂੰ ਪੰਚ ਅਮ੍ਰਿੰਤ ਵੀ ਕਿਹਾ ਜਾਂਦਾ ਹੈ।

ਸਮੁੱਚੇ ਸਿੱਖ ਧਰਮ ਵਿਚ ਕੜਾਹ-ਪ੍ਰਸ਼ਾਦ ਦੀ ਬਹੁਤ ਮਹਾਨਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕੋ ਫ਼ਰਸ਼ ਤੇ ਬੈਠੇ ਸਾਰੇ ਮਨੁੱਖਾਂ ਨੂੰ ਕੜਾਹ-ਪ੍ਰਸ਼ਾਦ ਛਕਾ ਕੇ ਜਾਤ-ਅਭਿਮਾਨ ਅਤੇ ਛੂਤ ਦਾ ਰੋਗ ਮਿਟਾ ਦਿਤਾ। ਭਾਈ ਗੁਰਦਾਸ ਜੀ ਨੇ ਕੜਾਹ-ਪ੍ਰਸ਼ਾਦ ਦਾ ਨਾਂ ਪੰਚਾਮ੍ਰਿਤ ਲਿਖਿਆ ਹੈ।
ਖਾਂਡ ਘ੍ਰਿਤ ਚੂਨ(ਆਟਾ) ਜਲ ਪਾਵਕ ਇਕਤ ਭਏ
ਪੰਚ ਮਿਲਿ ਪ੍ਰਗਟ ਪੰਚਾਮ੍ਰਿਤ ਪ੍ਰਗਾਸ ਹੈ।

ਇਸ ਵਿਚ ਆਟਾ, ਖੰਡ, ਦੇਸੀ ਘਿਓ ਬਰਾਬਰ ਮਾਤਰਾ ਵਿਚ ਪਾਇਆ ਜਾਂਦਾ ਹੈ ਅਤੇ ਪਾਣੀ ਚਾਰ ਗੁਣਾ।


ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ, “ਉਹ ਕੜਾਹ ਜੋ ਮਰਯਾਦਾ ਅਨੁਸਾਰ ਤਿਆਰ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਰੱਖ ਕੇ ਅਰਦਾਸ ਉਪਰੰਤ ਕ੍ਰਿਪਾਨ ਭੇਟ ਕਰ ਕੇ ਵਰਤਾਈ ਦਾ ਹੈ, ਉਸ ਨੂੰ ਕੜਾਹ ਪ੍ਰਸ਼ਾਦ ਕਿਹਾ ਜਾਂਦਾ ਹੈ।

ਪ੍ਰਸਾਦ ਦੇ ਅਰਥ ਹਨ, ੧. ਖ਼ੁਸ਼ੀ, ਪ੍ਰਸੰਨਤਾ। ੨. ਸੱਵਛਤਾ, ਨਿਰਮਲਤਾ। ੩. ਅਰੋਗਤਾ।
ਅਤੇ ਕੜਾਹ ਦਾ ਅਰਥ ਹੈ “ਕੜਾਹਾ, ਲੋਹੇ ਦਾ ਕੁੰਡੇਦਾਰ ਖੁੱਲ੍ਹੇ ਮੂੰਹ ਦਾ ਬਰਤਨ; ੨. ਕੜਾਹੇ ਵਿੱਚ ਤਿਆਰ ਕੀਤਾ ਅੰਨ; ਹਲੂਆ।” (ਮਹਾਨ ਕੋਸ਼)ਕੜਾਹ ਪ੍ਰਸ਼ਾਦ ਛੂਤ-ਛਾਤ, ਜ਼ਾਤ ਅਭਿਮਾਨ, ਊਚ-ਨੀਚ, ਗ਼ਰੀਬ-ਅਮੀਰ ਦਾ ਭੇਦ-ਭਾਵ ਮਿਟਾ ਕੇ ਏਕਤਾ, ਸਾਂਝੀਵਾਲਤਾ, ਇਕਸਾਰਤਾ, ਬਰਾਬਰਤਾ ਦਾ ਪ੍ਰਤੀਕ ਹੈ।

( ਇਤਿਹਾਸ ਵਿਚ ਜ਼ਿਕਰ ਆਉਂਦਾ ਹੈ ਕਿ ਜਦੋਂ ਕਿਤੇ ਸਿੰਘਾਂ ਦਾ ਕੋਈ ਕਾਰਜ ਰੁਕ ਜਾਂਦਾ ਸੀ ਤਾਂ ਕੜਾਹ ਪ੍ਰਸ਼ਾਦਿ ਦੀ ਦੇਗ ਕਰਵਾ ਕੇ ਬਾਣੀ ਪੜ ਕੇ ਇਕ ਰੁਪਏ ਦਾ ਮੱਥਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਟੇਕ ਕੇ ਸ਼ਰਧਾ ਭਾਵਨਾ ਨਾਲ ਅਰਦਾਸ ਬੇਨਤੀ ਕੀਤੀ ਜਾਂਦੀ ਸੀ ਅਤੇ ਕਾਰਜ ਹੋ ਜਾਂਦਾ 🙏🙏🙏

4 years ago | [YT] | 39

Virsa

Mahan Kirtaniye Bhai Harjinder singh ji srinagar wale with Maithili Thakur

4 years ago | [YT] | 1,329

Virsa

Dhan Dhan Sri Guru Nanak Dev Ji

5 years ago | [YT] | 29

Virsa

ਇਤਿਹਾਸ ਵਿੱਚ ਮਾਈ ਭਾਗੋ ਦਾ ਨਾਂ ਬੜੇ ਮਾਣ-ਸਤਿਕਾਰ ਨਾਲ ਲਿਆ ਜਾਂਦਾ ਹੈ। ਆਪ ਦਾ ਜਨਮ ਤਰਨਤਾਰਨ ਜ਼ਿਲ੍ਹੇ ਦੇ ਝਬਾਲ ਪਿੰਡ ਵਿਖੇ ਪਿਤਾ ਸ੍ਰੀ ਮਾਲੋ ਸ਼ਾਹ ਜੀ ਦੇ ਘਰ ਹੋਇਆ।ਇਕਲੌਤੀ ਧੀ ਹੋਣ ਕਰਕੇ ਉਹਨਾਂ ਦਾ ਨਾਂ ਭਾਗਭਰੀ ਰੱਖਿਆ ਗਿਆ ਜੋ ਬਾਅਦ ਵਿੱਚ ‘ਮਾਈ ਭਾਗੋ ਦੇ ਨਾਂ ਨਾਲ ਪ੍ਰਸਿੱਧ ਹੋਏ।ਉਹਨਾਂ ਦਾ ਸੁਭਾਅ ਬਚਪਨ ਤੋਂ ਹੀ ਬੜਾ ਦਲੇਰੀ ਭਰਿਆ ਸੀ। ਆਪ ਜੀ ਦੇ ਪਿਤਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਫ਼ੌਜ ਵਿੱਚ ਸ਼ਾਮਲ ਹੋ ਕੇ ਮੁਗਲਾਂ ਵਿਰੁੱਧ ਜੰਗ ਲੜੇ। ਬਹਾਦਰੀ, ਹੌਸਲਾ ਅਤੇ ਸਿੱਖੀ ਪਿਆਰ ਉਹਨਾਂ ਨੂੰ ਵਿਰਸੇ ਵਿੱਚੋਂ ਮਿਲਿਆ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿੱਖਾਂ ਨੂੰ ਦਿੱਤੀ ਜਾਂਦੀ ਸ਼ਸਤਰ-ਵਿੱਦਿਆ ਬਾਰੇ ਸੁਣਿਆ ਹੋਇਆ ਸੀ। ਇਸ ਤੋਂ ਪ੍ਰਭਾਵਿਤ ਹੋ ਕੇ ਮਾਈ ਭਾਗੋ ਨੇ ਘਰ ਵਿੱਚ ਹੀ ਨੇਜ਼ੇਬਾਜ਼ੀ ਦੀ ਸਿਖਲਾਈ ਅਰੰਭ ਦਿੱਤੀ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਕੁਰਬਾਨੀ ਅਤੇ ਸਿੱਖਾਂ ਨਾਲ ਹੋ ਰਹੀ ਬੇਇਨਸਾਫ਼ੀ ਦਾ ਉਹਨਾਂ ਦੇ ਮਨ 'ਤੇ ਡੂੰਘਾ ਅਸਰ ਹੋਇਆ। ਉਹਨਾਂ ਨੇ ਅਜਿਹੇ ਅਨਿਆਂ ਵਿਰੁੱਧ ਲੜਨ ਦਾ ਫ਼ੈਸਲਾ ਕੀਤਾ।
ਜਦੋਂ ਸ੍ਰੀ ਅਨੰਦਪੁਰ ਸਾਹਿਬ ਦਾ ਯੁੱਧ ਚੱਲ ਰਿਹਾ ਸੀ।ਮੁਗਲਾਂ ਅਤੇ ਪਹਾੜੀ ਰਾਜਿਆਂ ਦੀ ਫ਼ੌਜ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਹੋਇਆ ਸੀ। ਕਿਲ੍ਹੇ ਅੰਦਰ ਰਸਦ-ਪਾਣੀ ਦੀ ਘਾਟ ਕਾਰਨ ਔਖਾ ਵੇਲਾ ਬਣਿਆ ਹੋਇਆ ਸੀ। ਅਜਿਹੇ ਮੌਕੇ ਕੁਝ ਸਿੱਖ ਗੁਰੂ ਜੀ ਨੂੰ ਬੇਦਾਵਾ ਦੇ ਕੇ ਘਰਾਂ ਨੂੰ ਵਾਪਸ ਆ ਗਏ। ਜਦੋਂ ਇਹ ਸਿੱਖ ਆਪਣੇ ਘਰੀਂ ਪਹੁੰਚੇ ਤਾਂ ਉਹਨਾਂ ਦੀਆਂ ਮਾਵਾਂ, ਭੈਣਾਂ ਅਤੇ ਪਤਨੀਆਂ ਉਹਨਾਂ ਨੂੰ ਲਾਹਨਤਾਂ ਪਾਉਣ ਲੱਗੀਆਂ। ਜਦੋਂ ਇਹਨਾਂ ਸਿੱਖਾਂ ਦਾ ਮੇਲ ਮਾਈ ਭਾਗੋ ਜੀ ਨਾਲ ਹੋਇਆ ਤਾਂ ਉਹਨਾਂ ਵੰਗਾਰ ਕੇ ਕਿਹਾ, “ਅਸੀਂ ਮੈਦਾਨ `ਚ ਜਾ ਕੇ ਲੜਾਂਗੀਆਂ, ਤੁਸੀਂ ਘਰ ਬੈਠੋ। ਮਾਈ ਭਾਗੋ ਦੇ ਅਜਿਹੇ ਬੋਲਾਂ ਨੇ ਬੇਦਾਵਾ ਲਿਖਣ ਵਾਲੇ ਸਿੰਘਾਂ ਦੀ ਆਤਮਾ ਨੂੰ ਝੰਜੋੜਿਆ।
ਬੇਦਾਵੀਏ ਸਿੰਘ ਮਾਈ ਭਾਗੋ ਜੀ ਦੀ ਪ੍ਰੇਰਨਾ ਸਦਕਾ ਗੁਰੂ ਜੀ ਦੀ ਭਾਲ ਵਿੱਚ ਖਿਦਰਾਣੇ ਦੀ ਢਾਬ ਵਿਖੇ ਪਹੁੰਚੇ। ਸੂਬਾ ਸਰਹਿੰਦ ਵਜ਼ੀਰ ਖਾਂ ਦੀਆਂ ਫ਼ੌਜਾਂ ਪਿੱਛਾ ਕਰਦੀਆਂ ਆ ਰਹੀਆਂ ਸਨ। ਢਾਬ ਦੇ ਨੇੜੇ ਸਿੱਖਾਂ ਨੇ ਮੋਰਚੇ ਸੰਭਾਲ਼ ਲਏ। ਦੋਹਾਂ ਧਿਰਾਂ ਦਰਮਿਆਨ ਗਹਿਗੱਚ ਲੜਾਈ ਹੋਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮੁਗ਼ਲ ਸਾਮਰਾਜ ਖ਼ਿਲਾਫ਼ ਲੜੀ ਜਾਣ ਵਾਲੀ ਇਸ ਲੜਾਈ ਵਿੱਚ ਇਹਨਾਂ ਬੇਦਾਵੀਆਂ ਨੇ ਬੜੀ ਵਿਉਂਤਬੰਦੀ ਅਤੇ ਬਹਾਦਰੀ ਨਾਲ ਹਿੱਸਾ ਲਿਆ ਅਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਗੁਰੂ ਜੀ ਨੇ ਨੇੜੇ ਦੀ ਇੱਕ ਟਿੱਬੀ ਤੋਂ ਤੀਰਾਂ ਦੀ ਅਜਿਹੀ ਵਰਖਾ ਕੀਤੀ ਕਿ ਦੁਸ਼ਮਣ ਫ਼ੌਜ ਨੂੰ ਭਾਜੜਾਂ ਪੈ ਗਈਆਂ।
ਮਾਈ ਭਾਗੋ ਜੀ ਇਸ ਲੜਾਈ ਵਿੱਚ ਬੜੀ ਦਲੇਰੀ ਨਾਲ ਲੜੇ ਅਤੇ ਗੰਭੀਰ ਜ਼ਖ਼ਮੀ ਹੋ ਗਏ ।ਗੁਰੂ ਜੀ ਨੇ ਟਿੱਬੀ ਤੋਂ ਹੇਠਾਂ ਉੱਤਰ ਕੇ ਇਕੱਲੇ-ਇਕੱਲੇ ਸ਼ਹੀਦ ਸਿੱਖ ਨੂੰ ਛਾਤੀ ਨਾਲ ਲਾਇਆ। ਜਦੋਂ ਗੁਰੂ ਜੀ ਅੱਗੇ ਵਧੇ ਤਾਂ ਇਹਨਾਂ ਵਿੱਚੋਂ ਭਾਈ ਮਹਾਂ ਸਿੰਘ ਸਹਿਕ ਰਹੇ ਸਨ।ਮੂੰਹ ਵਿੱਚ ਜਲ ਪਾਇਆ ਅਤੇ ਗੁਰੂ ਜੀ ਨੇ ਮਹਾਂ ਸਿੰਘ ਨੂੰ ਆਪਣੀ ਇੱਛਾ ਦੱਸਣ ਲਈ ਕਿਹਾ। ਮਹਾਂ ਸਿੰਘ ਨੇ ਕਿਹਾ, “ਪਿਤਾ ਜੀ, ਜੇ ਖ਼ੁਸ਼ ਹੋ ਤਾਂ ਬੇਦਾਵੇ ਵਾਲਾ ਕਾਗ਼ਜ਼ ਪਾੜ ਦਿਓ।’’ ਗੁਰੂ ਜੀ ਨੇ ਬੇਦਾਵਾ ਪਾੜ ਕੇ ਟੁੱਟੀ ਗੰਢ ਦਿੱਤੀ ਅਤੇ ਸਿੰਘਾਂ ਨੂੰ ਮੁਕਤੀ ਦਾ ਵਰ ਦਿੱਤਾ। ਉਹਨਾਂ ਨੇ ਖਿਦਰਾਣੇ ਦੀ ਢਾਬ ਨੂੰ ਮੁਕਤਸਰ ਦਾ ਨਾਂ ਬਖ਼ਸ਼ਿਆ। ਇੱਥੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸਸ਼ੋਭਿਤ ਹੈ ਜਿੱਥੇ ਸ੍ਰੀ ਦਸਮੇਸ਼ ਜੀ ਨੇ ਚਾਲੀ ਮੁਕਤਿਆਂ ਦਾ ਅੰਤਿਮ ਸਸਕਾਰ ਆਪਣੇ ਹੱਥੀਂ ਕੀਤਾ, ਉੱਥੇ ਸਰੋਵਰ ਦੇ ਕਿਨਾਰੇ ਗੁਰਦਵਾਰਾ ਸ਼ਹੀਦ ਗੰਜ ਸਾਹਿਬ ਸਥਿਤ ਹੈ। ਹਰ ਸਾਲ ਦੇਸ-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਇਸ ਪਾਵਨ ਅਸਥਾਨ 'ਤੇ ਹਾਜ਼ਰੀਆਂ ਭਰਦੀਆਂ ਹਨ ਮਾਈ ਭਾਗੋ ਜੀ ਦੀ ਪ੍ਰੇਰਨਾ ਨਾਲ਼ ਮਾਝੇ ਦੇ ਸਿੱਖਾਂ ਦਾ ਗੁਰੂ ਜੀ ਨਾਲ ਦੁਬਾਰਾ ਮੇਲ ਹੋਇਆ। ਇਹਨਾਂ ਚਾਲੀ ਮੁਕਤਿਆਂ ਨੂੰ ਰੋਜ਼ਾਨਾ ਦੀ ਅਰਦਾਸ ਵਿੱਚ ਯਾਦ ਕੀਤਾ ਜਾਂਦਾ ਹੈ। ਸ੍ਰੀ ਮੁਕਤਸਰ ਸਾਹਿਬ ਵਿਖੇ ਉਸ ਅਸਥਾਨ 'ਤੇ ਮਾਈ ਭਾਗੋ ਜੀ ਦਾ ਗੁਰਦਵਾਰਾ ਸਸ਼ੋਭਿਤ ਹੈ ਜਿੱਥੇ ਉਹਨਾਂ ਨੇ ਜ਼ਾਲਮਾਂ ਦਾ ਡਟ ਕੇ ਮੁਕਾਬਲਾ ਕੀਤਾ ਸੀ।
ਮਾਈ ਭਾਗੋ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਦਮਦਮਾ ਸਾਹਿਬ ਤੋਂ ਬਾਅਦ ਦੱਖਣ ਵੱਲ ਨੂੰ ਚੱਲ ਪਏ ਅਤੇ ਨਾਂਦੇੜ ਪਹੁੰਚੇ। ਨਾਂਦੇੜ ਵਿਖੇ ਆ ਕੇ ਗੁਰੂ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਭੇਜਿਆ। ਮਾਈ ਭਾਗੋ ਜੀ ਨਾਂਦੇੜ ਵਿਖੇ ਭਜਨ-ਬੰਦਗੀ ਕਰਦੇ ਰਹੇ।ਇੱਥੇ ਮਾਤਾ ਜੀ ਦੀ ਯਾਦ ਵਿੱਚ ਤਪ-ਅਸਥਾਨ ਹੈ। ਗੁਰੂ ਜੀ ਦੇ ਜੋਤੀ-ਜੋਤ ਸਮਾਉਣ ਪਿੱਛੋਂ ਬਿਦਰ ਦੇ ਇਲਾਕੇ ਵਿੱਚ ਧਰਮ-ਪ੍ਰਚਾਰ ਕਰਦੇ ਰਹੇ ਅਤੇ ਨਾਮ-ਬੰਦਗੀ ਕਰਦੇ ਪਿੰਡ ਜਿੰਦਵਾੜਾ ਵਿਖੇ ਗੁਰੂ-ਚਰਨਾਂ ਵਿੱਚ ਜਾ ਬਿਰਾਜੇ।ਇਸ ਸਥਾਨ 'ਤੇ ਮਾਈ ਭਾਗੋ ਜੀ ਦੀ ਯਾਦ ਵਿੱਚ ਇੱਕ ਗੁਰਦਵਾਰਾ ਸਾਹਿਬ ਸੁਸ਼ੋਭਿਤ ਹੈ। ਅੱਜ-ਕੱਲ੍ਹ ਮਾਈ ਭਾਗੋ ਜੀ ਦੇ ਨਾਂ ਤੇ ਬਹੁਤ ਸਾਰੇ ਵਿੱਦਿਅਕ ਅਤੇ ਹੋਰ ਅਦਾਰੇ ਚੱਲ ਰਹੇ ਹਨ। ਮਾਈ ਭਾਗੋ ਜੀ ਦਾ ਜੀਵਨ ਆਉਣ ਵਾਲੀਆਂ ਪੀੜੀਆਂ ਲਈ ਹਮੇਸ਼ਾਂ ਪ੍ਰੇਰਨਾਦਾਇਕ ਬਣਿਆ ਰਹੇਗਾ |

5 years ago | [YT] | 37