ਗੀਤ ਸੰਗੀਤ.ਮਨੋਰੰਜਨ
Only JATT
“ ਜੇਹੜੇ ਲੋਕ ਗੁਰਦਾਸ ਮਾਨ ਨੂੰ ਜਾਣਦੇ ਹਨ..ਉਨ੍ਹਾਂ ਲਈ ਗੁਰਦਾਸ ਮਾਨ ਅੱਜ ਵੀ “ਗੁਰਦਾਸ ਮਾਨ” ਈ ਆ..!!!(ਜਾਣਨ ਤੋਂ ਭਾਵ.. ਚੰਗਾ ਇਨਸਾਨ,ਗਹਿਰਾ ਤੇ ਸਮਰੱਥ ਗੀਤਕਾਰ,ਅਦਾਕਾਰ,ਪੇਸ਼ਕਾਰ,ਕਮਾਲ ਦਾ ਗਾਇਕ) ਉਪਰੋਕਤ ਸ਼ਬਦ ਮੈਨੂੰ ਮੇਰੇ ਮਿੱਤਰ ਨੇ ਉਦੋਂ ਕਹੇ ਸੀ ਜਦੋਂ ਇਕ ਸ਼ਾਜਿਸ ਤਹਿਤ ਮਾਨ ਸਾਹਿਬ ਦੀ ਕੀਤੀ ਗਈ ਵਿਰੋਧਤਾ ਦਾ ਸਿਖਰ ਸੀ..ਤੇ ਮੈਂ ਦੁੱਖ ਮਹਿਸੂਸ ਕਰਦਿਆਂ ਕਿਹਾ ਸੀ ਕਿ ਭੈੜੀ ਚਾਲ ਖੇਡੀ ਜਾ ਰਹੀ ਪੰਜਾਬੀ ਦੇ ਸਿਰਮੌਰ ਗਾਇਕ ਨਾਲ..ਹੁਣ ਤਾਂ ਮਾਨ ਫੇਰ ਪੰਜਾਬੀ ਦਾ ਮਾਣ ਹੈ..ਗਿਲੇ ਸ਼ਿਕਵੇ ਦੂਰ ਹੋ ਚੁੱਕੇ ਹਨ…ਮਾਨ ਸਾਹਿਬ ਬਾਰੇ ਸ਼ਬਦ ਕਹਿਣ ਵਾਲਾ ਮਿੱਤਰ ਵੀ ਕੋਈ ਆਮ ਅਧਿਆਪਕ ਨੀ..ਸੱਚਾ ਕਰਮਯੋਗੀ ਆ..ਕਿੱਤੇ ਨੂੰ ਸਪਰਪਿਤ ਅਧਿਆਪਕ ਹੈ..ਪੰਜਾਬੀ ਦਾ ਲੈਕਚਰਾਰ..ਜੇ ਛੁੱਟੀ ਮਗਰੋਂ ਮਿੱਤਰ ਨੂੰ ਕੋਈ ਵੀ ਫੋਨ ਕਾਲ ਆਉਦੀ ਹੈ ਤਾਂ ਯਕੀਨਨ ਉਹ ਉਹਦੇ ਵਿਦਿਆਰਥੀਆਂ ਚੋ ਈ ਹੁੰਦੀ ਹੈ..ਵਿਦਿਆਰਥੀਆਂ ਤੋਂ ਆਪਾਂ ਨਿਸ਼ਾਵਰ ਕਰਨ ਵਾਲਾ ਅਧਿਆਪਕ ਹੈ..ਹੁਣ ਜਦੋਂ ਗੁਲਾਬ ਸਿੱਧੂ ਗੀਤ ਚ ਸਰਪੰਚਾ ਨੂੰ ਕੁੱਟਣ ਦੀ ਗੱਲ ਕਰ ਬੈਠਾ ਤਾਂ ਮੈਨੂੰ ਫਿਰ ਮਿੱਤਰ ਦੇ ਉਹੀ ਸ਼ਬਦ ਯਾਦ ਆਏ..ਕਿਸੇ ਦਿਨ ਵੱਖਰੀ ਪੋਸਟ ਲਿਖਾਂਗੇ ਮਾਨ ਸਾਹਿਬ ਬਾਰੇ..ਸਾਡੇ ਲੋਕ ਭੋਲੇ ਅਤੇ ਲਾਈਲੱਗ ਹਨ ਫਿਰ ਉਹੀ ਮਿੱਤਰ ਆਲੀ ਗੱਲ ਕਿ..”ਜੇਹੜੇ ਲੋਕ ਗੁਰਦਾਸ ਮਾਨ ਨੂੰ “ਜਾਣਦੇ” ਈ ਨਹੀਂ ਸਨ ਉਨਾਂ ਨੇ ਸਭ ਤੋਂ ਵੱਧ ਵਿਰੋਧ ਕੀਤਾ..ਹੁਣ ਲੋਕ ਅਸਲੀਅਤ ਸਮਝ ਚੁੱਕੇ ਹਨ..ਸ਼ਾਜਿਸਘਾੜੇ ਕਿਸੇ ਹੋਰ ਵਿਰੁੱਧ ਸਕੀਮ ਘੜ ਰਹੇ ਹੋਣਗੇ…!!! ਗੁਲਾਬ ਸਿੱਧੂ ਭੋਲਾ ਜਾ ਬੰਦਾ..ਜਿਵੇਂ ਸਿੱਧੂ ਨੇ ਬਾਹ ਫੜ ਕੇ ਇਹਨੂੰ ਬਣੀ ਬਣਾਈ ਸਟੇਜ ਤੇ ਖੜਾ ਗਿਆ..ਇਹਨੂੰ ਧਿਆਨ ਨਾਲ ਚੱਲਣਾ ਚਾਹੀਦਾ…ਮੈਂ ਚਾਹੇ ਗੀਤਕਾਰ ਨੂੰ ਗਲਤ ਮੰਨਦਾ ਹਾਂ ਪਰ ਜ਼ਿੰਮੇਵਾਰੀ ਦਾ ਗੁਲਾਬ ਸਿੱਧੂ ਦੀ ਆ ਨਾ..ਸਰਪੰਚ ਦਾ ਰੁਤਬਾ ਬਹੁਤ ਵੱਡਾ ਹੁੰਦਾ..ਪਿੰਡ ਦਾ ਮੁਖੀ ਹੋਣਾ ਛੋਟੀ ਗੱਲ ਨੀ ਹੁੰਦੀ..ਗੁਲਾਬ ਨੂੰ ਅੱਗੇ ਤੋਂ ਧਿਆਨ ਰੱਖਣਾ ਚਾਹੀਦਾ ਹੈ..ਜੋ ਹੋਇਆ ਉਹ ਜਾਣ ਬੁੱਝ ਕੇ ਨਹੀਂ ਕੀਤਾ..ਗੁਲਾਬ ਵੱਲ ਵੇਖ ਕੇ ਇਹੀ ਲਗਦਾ.. - ਜਸਵਿੰਦਰ ਸਿੰਘ ਬਰਾੜ
3 months ago | [YT] | 1
View 0 replies
“ ਵੇ ਦੱਸ ਅੰਨ੍ਹਿਆਂ ਦੇ ਜੱਫੇ ‘ਚੋਂ ਛੁਡਾਊ ਤੈਨੂੰ ਕੌਣ..?” ਸੰਗੀਤ ਰੂਹ ਦੀ ਖੁਰਾਕ ਹੁੰਦਾ..? ਹਾਂ..!!! ਮਨਪਸੰਦ ਸੰਗੀਤ 🎸 ਰੂਹ ਦੀ ਖੁਰਾਕ ਹੁੰਦਾ..ਚਾਰ ਕੁ ਦਹਾਕੇ ਪਹਿਲਾਂ ਸੰਗੀਤ ਸੁਣਨ ਲਈ ਸਪੈਸ਼ਲ ਸਮਾਂ ਕੱਢਿਆ ਜਾਂਦਾ ਸੀ..ਅਸੀਂ ਖੁਦ ਤਿੰਨ ਤਿੰਨ ਚਾਰ ਯਾਰ ਬੈਠਕ ਜਾਂ ਚੁਬਾਰੇ ਚ ਬੈਠ ਕੇ ਡੈੱਕ/ਸਟੀਰਓ ਤੇ ਗੀਤ ਸੁਣਦੇ ਰਹੇ ਹਾਂ..ਹੁਣ ਡੈੱਕ/ਸਟੀਰਓ ਜਾਂ ਟੈਲੀਵੀਜ਼ਨ ਹੱਥਾਂ ਚ ਆ ਗਏ ਹਨ..ਖੈ਼ਰ…!!! ਪੋਸਟ ਦਾ ਮਕਸਦ ਇਹ ਹੈ ਕਿ ਸੰਗੀਤ 🎸 ਹੁਲਾਰਾ ਭਾਵੇਂ ਹਰੇਕ ਸਰੋਤੇ ਨੂੰ ਦਿੰਦਾ..ਪਰ ਅਸੀਂ ਗੀਤ ਦੇ ਅਰਥਾਂ ਵੱਲ ਬਹੁਤਾ ਧਿਆਨ ਨੀ ਦਿੰਦੇ….ਅੱਜਕੱਲ੍ਹ ਦੇ ਗੀਤਾਂ ਦਾ ਤਾਂ ਅਰਥ ਹੈ ਈ ਕੋਈ ਨੀ..ਗੀਤ ਦੇ ਜਨਮ ਤੋਂ ਪਹਿਲਾਂ ਗੀਤਕਾਰ ਦੀ ਅੱਖ ਕਮਾਈ ਤੇ ਹੁੰਦੀ…ਪਹਿਲਾਂ ਵਾਲ਼ੇ ਗੀਤਾਂ ਚ ਗੀਤ ਚ ਇੱਕ ਕਹਾਣੀ ਹੁੰਦੀ ਸੀ..ਜਾਂ ਤਾਂ ਗੀਤ ਲਿਖਿਆ ਈ ਇੱਕ ਕਹਾਣੀ ਤੇ ਜਾਂਦਾ ਸੀ ਜਾਂ ਗੀਤ ਚੋਂ ਇੱਕ ਕਹਾਣੀ ਜਨਮ ਲੈ ਲੈਂਦੀ ਸੀ…ਮੈਨੂੰ ਸੱਤਵੀਂ ਅੱਠਵੀਂ ਚ ਪੜਨ ਵੇਲੇ ਤੋ ਸੰਗੀਤ ਦਾ ਸ਼ੌਂਕ ਆ..ਕਈ ਗੀਤ ਵੀਹ ਵੀਹ ਸਾਲ ਸੁਣ ਕੇ ਉਹਦੇ ਵਿਚਲੀ ਕਹਾਣੀ ਦਾ ਹੁਣ ਪਤਾ ਲੱਗਾ..ਯਾਦ ਰੱਖਿਓ ਮੈਂ ਗੀਤ ਵਿਚਲੀ ਕਹਾਣੀ ਕਿਹਾ..ਪਿਛਲੀ ਨੀ..ਕਈ ਗੀਤਾਂ ਦੇ ਪਿੱਛੇ ਵੀ ਇੱਕ ਕਹਾਣੀ ਹੁੰਦੀ ਹੈ.. ਸਦੀਕ-ਰਣਜੀਤ ਕੌਰ ਦਾ ਗਾਇਆ ਅਤੇ ਸ ਬਾਬੂ ਸਿੰਘ ਮਾਨ ਮਰ੍ਹਾੜਾਂ ਵਾਲੇ ਦਾ ਲਿਖਿਆ ਦੋਗਾਣਾ..———-* ਤੂੰ ਵੀ ਹਠ ਦੀ ਏਂ ਪੱਕੀ ਡੇਰੇ ਸਾਡੇ ਵੀ ਨੇ ਦੂਰ……ਅੱਗੇ ਰਣਜੀਤ ਕੌਰ ਕਹਿੰਦੀ ਹੁੰਦੀ..———* ਮੇਰੇ ਤਿੰਨੇ ਭਾਈ ਸੂਰਮੇਂ ਡੰਗੋਰੀਆਂ ਤੇ ਭਾਉਂਣਵੇ ਅੰਨਿਆਂ ਦੇ ਜੱਫੇ ਚੋਂ ਛੁਡਾਊ ਤੈਨੂੰ ਕੌਣ…? ਇੰਨਾਂ ਬੋਲਾਂ ਦੇ ਅਰਥ ਮੈਂ ਤੇ ਮੇਰੇ ਵਰਗੇ ਸਾਥੀ ਬੜੇ ਸਧਾਰਨ ਤਰੀਕੇ ਨਾਲ ਲੈਂਦੇ ਸਾਂ….ਕਿ ਇਕ ਲ਼ੜਕੀ ਪੰਗੇਬਾਜ ਆਸ਼ਕ ਨੂੰ ਕਹਿ ਰਹੀ ਆ ਕਿ ਮੇਰੇ ਤਿੰਨੇ ਭਰਾ ਸੂਰਮੇਂ(ਬਹਾਦਰ) ਇਨਸਾਨ ਹਨ..ਉਨਾਂ ਦਾ ਡਾਂਗ ਤੇ ਡੇਰਾ..ਜਿੱਦਣ ਉਨਾਂ ਨੇ ਫੜ ਲਿਆ ਤੈਨੂੰ ਛੁਡਾਊ ਕੌਣ…???? ਪਰ ਨਈਂ ਭਰਾਓ ਇਹ ਅਰਥ ਬਿਲਕੁੱਲ ਨਹੀਂ ਹਨ..ਅਸਲ ਅਰਥ ਇਉਂ ਹਨ ਕਿ…” ਮੇਰੇ ਤਿੰਨੇ ਭਰਾ ਸੂਰਮੇਂ(ਕੁਦਰਤੀ ਤੌਰ ਤੇ ਅੰਨ੍ਹੇ)ਹਨ..ਜੋ ਡਾਂਗ ਸਹਾਰੇ ਘੁੰਮਦੇ ਫਿਰਦੇ ਹਨ..ਮਤਲਬ ਕਿ ਡਾਂਗਾਂ ਹਰ ਵਕਤ ਹੱਥ ਚ ਹੁੰਦੀਆਂ ਕਿੱਤੋਂ ਚੱਕਣ ਦੀ ਜ਼ਰੂਰਤ ਨਹੀਂ..ਅੰਨੇ ਦਾ ਜੱਫਾ ਵੀ ਵੱਧ ਖਤਰਨਾਰ ਮੰਨਿਆ ਜਾਂਦਾ ਹੈ ਕਿਓਕਿ ਉਹਨੂੰ ਸਾਹਮਣੇ ਵਾਲੇ ਦੀ ਡੀਲ-ਡੌਲ ਜਾਂ ਉਸ ਕੋਲੜੇ ਹਥਿਆਰ ਦਾ ਅੰਦਾਜ਼ਾ ਨਾ ਹੋਣ ਕਾਰਨ ਮਨ ਚ ਕੋਈ ਤੌਖਲਾ ਜਾਂ ਡਰ ਨੀ ਹੁੰਦਾ..ਜੱਫਾ ਜਿੰਦਰੇ ਵਾਂਗ ਜੜ ਦੇਣਾ ਹੁੰਦਾ..ਬਿਨਾਂ ਕੁਛ ਸੋਚਿਆਂ….ਇਹਦਾ ਮਤਲਬ ਇਹ ਨੀ ਕਿ ਅਸੀਂ ਸ਼ਿੱਦਤ ਨਾਲ ਨੀ ਸੁਣਦੇ..ਬੱਸ ਸ਼ਬਦ ਕੜੀ ਜੋੜਨ ਤੋ ਉਕਤਾ ਜਾਂਦੇ ਹਾਂ..ਸੋ ਕਈ ਵਾਰ ਜੋ ਅਰਥ ਸਰੋਤਾ/ਪਾਠਕ ਸਮਝਦਾ ਉਹ ਨਹੀਂ ਹੁੰਦੇ ਕਈ ਵਾਰ ਸਰੋਤਾ ਜਾਂ ਪਾਠਕ ਕਵੀ ਨਾਲੋਂ ਵੀ ਡੂੰਘੀ ਚੁੱਭੀ ਜਾਂਦਾ.. ਮੈਂ ਇਹ ਦੋਗਾਣਾ ਬਹੁਤ ਸੁਣਿਆਂ ਪਰ ਇਹਦੀ ਅਸਲ ਕਹਾਣੀ ਚਾਰ ਪੰਜ ਦਿਨ ਪਹਿਲਾਂ ਸਾਡੇ ਵੱਡੇ ਬਾਈ ਸਰਦਾਰ ਗੁਰਪਾਲ ਸਿੰਘ ਪਵਾਰ ਤੋਂ ਪਤਾ ਲੱਗੀ..ਬਾਈ ਗੁਰਪਾਲ ਸਿੰਘ ਭੱਟੀ (ਬਾਈ ਦਾ ਜੱਦੀ ਪਿੰਡ ਹੱਸਨ ਭੱਟੀ) ਦਾ ਸਾਹਿਤਕ ਗਿਆਨ ਕਮਾਲ ਦਾ ਹੈ..ਸਾਡੇ ਸ਼ੌਂਕ ਇੱਕੋ ਹਨ..ਬਾਈ ਨੂੰ ਚੰਗਾ ਅਸਲਾ ਰੱਖਣ ਅਤੇ ਸਾਂਭਣ ਦਾ ਵੀ ਸ਼ੌਂਕ ਹੈ..ਜ਼ਿੰਦਗੀ ਚ ਕਮਾਏ ਖਰੇ-ਖੋਟੇ ਸਿੱਕਿਆਂ ਚੋਂ ਭਾਈ ਗੁਰਪਾਲ ਸਿੰਘ ਦੀ ਗਿਣਤੀ ਖ਼ਰੇ ਸਿੱਕਿਆਂ ਚ ਆਉਂਦੀ ਤੇ ਦੂਜੇ ਵੱਡੇ ਬਾਈ ਸ ਜਰਨੈਲ ਸਿੰਘ ਸੇਵਾ ਮੁਕਤ ਪੰਜਾਬੀ ਲੈਕਚਰਾਰ..ਦੋਹੇਂ ਖ਼ਰੇ ਸਿੱਕੇ ਕਹਿ ਸਕਦੇ ਹਾਂ ਕਿ ਉਹ ਸਿੱਕੇ ਹਨ ਜਿੰਨਾਂ ਤੇ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਉੱਕਰੀ ਹੁੰਦੀ ਸੀ..ਸਾਹਿਤ ਜਾਂ ਗੀਤਕਾਰੀ ਬਾਰੇ ਕੋਈ ਦੁਬਿਧਾ ਖੜੀ ਹੋ ਜੇ ਤਾਂ ਫੋਨ ਲਾਉਣਸਾਰ ਸੰਤੁਸ਼ਟ ਕਰ ਦਿੰਦੇ ਹਨ ਇਹੋ ਜੇ ਸਿੱਕੇ ਅਸਲ ਕਮਾਈ ਹਨ ਜ਼ਿੰਦਗੀ ਦੀ..ਕਿਸੇ ਨੂੰ ਹੋਰ ਕਿਸੇ ਗੀਤ ਬਾਰੇ ਕੋਈ ਦੁਬਿਧਾ ਹੋਵੇ ਤਾਂ ਕੁਮੈਂਟ ਕਰਿਓ ਆਪਾਂ ਚਰਚਾ ਕਰਾਂਗੇ । - ਜਸਵਿੰਦਰ ਸਿੰਘ ਬਰਾੜ
5 months ago | [YT] | 3
View 1 reply
@Onlyjatt7 ਭਾਗ ਤੇ ਘੁੱਕਰ ਦਿੰਦੇ ਦੁੱਖ ਵੀਰਨਾ..
8 months ago | [YT] | 1
@Onlyjatt7 🌳 *ਪੰਜਾਬੀ ਦੇ ਠੇਠ ਸ਼ਬਦ-ਭਾਵ*🌳 ਪੰਜਾਬੀ ਦੇ ਕੁਝ ਕੁ ਸ਼ਬਦ ਜਿਨ੍ਹਾਂ ਦੀ ਵਰਤੋਂ ਕਰਨ ਵੇਲੇ ਅਸੀਂ ਗਲਤੀਆਂ ਕਰ ਜਾਂਦੇ ਹਾਂ ਖ਼ਾਸਕਰ ਅੱਜਕੱਲ ਦੇ ਗੀਤਕਾਰ,ਲੇਖਕ,ਸ਼ੋਸ਼ਲ ਮੀਡੀਏ ਦੇ ਪੱਤਰਕਾਰ,ਪਾਠਕ.. ਕਲਾਈ***__ *ਕੁਆਰੀ ਲੜਕੀ ਦੀ ਬਾਂਹ ਨੂੰ ਕਲਾਈ ਕਿਹਾ ਜਾਂਦਾ ਹੈ।*ਵੀਹਣੀ***__ *ਵਿਆਹੀ ਲੜਕੀ ਜਾਂ ਔਰਤ ਦੀ ਬਾਂਹ ਨੂੰ ਵੀਹਣੀ ਕਿਹਾ ਜਾਂਦਾ ਹੈ ਪਰ ਵਿਆਹੀ ਲੜਕੀ ਦੀ ਬਾਂਹ ਲਈ ਵੀਹਣੀ ਸ਼ਬਦ ਵਰਤ ਲਿਆ ਜਾਂਦਾ ਹੈ।*ਮੋਰਚਾ ਜਾਂ ਮੁਰਚਾ***__ *ਮੋਰਚਾ ਭਰ ਜੁਆਨ ਨੌਜਵਾਨ ਦੇ ਗੁੱਟ ਨੂੰ ਕਿਹਾ ਜਾਂਦਾ ਹੈ ਜੀਹਦੇ ਦਾਹੜੀ ਆ ਚੁੱਕੀ ਹੋਵੇ ।*ਗੁੱਟ***__ *ਅਣਦਾਹੜੀਏ ਨੌਜਵਾਨ ਦੇ ਮੋਰਚੇ ਨੂੰ ਗੁੱਟ ਕਿਹਾ ਜਾਂਦਾ ਹੈ ।*ਸਕੜੰਜ਼***___ ਇਹ ਸ਼ਬਦ ਪੁਰਾਣੇ ਬਜ਼ੁਰਗ ਵੱਧ ਵਰਤਦੇ ਸਨ..ਅਕਸਰ ਕਹਿ ਦਿੰਦੇ ਸਨ ਕਿ ਫਲਾਣੇ ਨੇ ਬੜੀ ਅੱਤ ਚੁੱਕੀ ਆ ਉਹਦੀਆਂ ਸਕੜੰਜ਼ਾਂ ਕੁੱਟ ਦੂ ਕੋਈ..ਦੁਸ਼ਮਣ ਦੀ ਸਕੜੰਜ਼ ਕੁੱਟੀ ਵੀ ਜਾਂਦੀ ਸੀ..*ਸਕੜੰਜ਼ ਪਿੰਜਣੀ ਦੇ ਅਗਲੇ ਭਾਗ ਨੂੰ ਕਿਹਾ ਜਾਂਦਾ ਹੈ।*ਨਗ***__ *ਨਗ ਪੈਰ ਦੀ ਅੱਡੀ ਦਾ ਪਿਛਲਾ ਭਾਗ ਹੁੰਦਾ ਹੈ।*ਚੋਬਰ***__ ਨੌਜਵਾਨੀ ਤੋਂ ਪਹਿਲਾਂ ਦੀ ਅਵਸਥਾ ਜਦੋਂ *ਲੜਕੇ ਦੇ ਦਾੜ੍ਹੀ ਫੁੱਟਦੀ ਹੈ*ਗੱਭਰੂ***__ ਚੋਬਰ ਤੋਂ ਬਾਅਦ ਵਾਲੀ ਅਵਸਥਾ ਜਦੋਂ ਲੜਕਾ ਵਿਆਹ ਦੇ ਯੋਗ ਹੋਵੇ ਗੱਭਰੂ*ਭਾਵ ਗਰਭ ਚ ਰੂਹ ਪਾਉਣ ਦੇ ਯੋਗ*ਮੁਟਿਆਰ***__ ਜਦੋਂ ਲੜਕੀ ਵਿਆਹ ਦੇ ਯੋਗ ਹੋਵੇ ਮੁਟਿਆਰ* *ਭਾਵ ਮਾਂ ਬਣਨ ਲਈ ਤਿਆਰ।*ਤਿੱਕ***__ ਤਿੱਕ ਤੋਂ ਭਾਵ *ਹਿੱਕ ਦਾ ਉਤਲਾ ਭਾਗ* - ਜਸਵਿੰਦਰ ਸਿੰਘ ਬਰਾੜ
8 months ago | [YT] | 3
Only JATT
“ ਜੇਹੜੇ ਲੋਕ ਗੁਰਦਾਸ ਮਾਨ ਨੂੰ ਜਾਣਦੇ ਹਨ..ਉਨ੍ਹਾਂ ਲਈ ਗੁਰਦਾਸ ਮਾਨ ਅੱਜ ਵੀ “ਗੁਰਦਾਸ ਮਾਨ” ਈ ਆ..!!!
(ਜਾਣਨ ਤੋਂ ਭਾਵ.. ਚੰਗਾ ਇਨਸਾਨ,ਗਹਿਰਾ ਤੇ ਸਮਰੱਥ ਗੀਤਕਾਰ,ਅਦਾਕਾਰ,ਪੇਸ਼ਕਾਰ,ਕਮਾਲ ਦਾ ਗਾਇਕ)
ਉਪਰੋਕਤ ਸ਼ਬਦ ਮੈਨੂੰ ਮੇਰੇ ਮਿੱਤਰ ਨੇ ਉਦੋਂ ਕਹੇ ਸੀ ਜਦੋਂ ਇਕ ਸ਼ਾਜਿਸ ਤਹਿਤ ਮਾਨ ਸਾਹਿਬ ਦੀ ਕੀਤੀ ਗਈ ਵਿਰੋਧਤਾ ਦਾ ਸਿਖਰ ਸੀ..ਤੇ ਮੈਂ ਦੁੱਖ ਮਹਿਸੂਸ ਕਰਦਿਆਂ ਕਿਹਾ ਸੀ ਕਿ ਭੈੜੀ ਚਾਲ ਖੇਡੀ ਜਾ ਰਹੀ ਪੰਜਾਬੀ ਦੇ ਸਿਰਮੌਰ ਗਾਇਕ ਨਾਲ..ਹੁਣ ਤਾਂ ਮਾਨ ਫੇਰ ਪੰਜਾਬੀ ਦਾ ਮਾਣ ਹੈ..ਗਿਲੇ ਸ਼ਿਕਵੇ ਦੂਰ ਹੋ ਚੁੱਕੇ ਹਨ…ਮਾਨ ਸਾਹਿਬ ਬਾਰੇ ਸ਼ਬਦ ਕਹਿਣ ਵਾਲਾ ਮਿੱਤਰ ਵੀ ਕੋਈ ਆਮ ਅਧਿਆਪਕ ਨੀ..ਸੱਚਾ ਕਰਮਯੋਗੀ ਆ..ਕਿੱਤੇ ਨੂੰ ਸਪਰਪਿਤ ਅਧਿਆਪਕ ਹੈ..ਪੰਜਾਬੀ ਦਾ ਲੈਕਚਰਾਰ..ਜੇ ਛੁੱਟੀ ਮਗਰੋਂ ਮਿੱਤਰ ਨੂੰ ਕੋਈ ਵੀ ਫੋਨ ਕਾਲ ਆਉਦੀ ਹੈ ਤਾਂ ਯਕੀਨਨ ਉਹ ਉਹਦੇ ਵਿਦਿਆਰਥੀਆਂ ਚੋ ਈ ਹੁੰਦੀ ਹੈ..ਵਿਦਿਆਰਥੀਆਂ ਤੋਂ ਆਪਾਂ ਨਿਸ਼ਾਵਰ ਕਰਨ ਵਾਲਾ ਅਧਿਆਪਕ ਹੈ..ਹੁਣ ਜਦੋਂ ਗੁਲਾਬ ਸਿੱਧੂ ਗੀਤ ਚ ਸਰਪੰਚਾ ਨੂੰ ਕੁੱਟਣ ਦੀ ਗੱਲ ਕਰ ਬੈਠਾ ਤਾਂ ਮੈਨੂੰ ਫਿਰ ਮਿੱਤਰ ਦੇ ਉਹੀ ਸ਼ਬਦ ਯਾਦ ਆਏ..ਕਿਸੇ ਦਿਨ ਵੱਖਰੀ ਪੋਸਟ ਲਿਖਾਂਗੇ ਮਾਨ ਸਾਹਿਬ ਬਾਰੇ..ਸਾਡੇ ਲੋਕ ਭੋਲੇ ਅਤੇ ਲਾਈਲੱਗ ਹਨ ਫਿਰ ਉਹੀ ਮਿੱਤਰ ਆਲੀ ਗੱਲ ਕਿ..”ਜੇਹੜੇ ਲੋਕ ਗੁਰਦਾਸ ਮਾਨ ਨੂੰ “ਜਾਣਦੇ” ਈ ਨਹੀਂ ਸਨ ਉਨਾਂ ਨੇ ਸਭ ਤੋਂ ਵੱਧ ਵਿਰੋਧ ਕੀਤਾ..ਹੁਣ ਲੋਕ ਅਸਲੀਅਤ ਸਮਝ ਚੁੱਕੇ ਹਨ..ਸ਼ਾਜਿਸਘਾੜੇ ਕਿਸੇ ਹੋਰ ਵਿਰੁੱਧ ਸਕੀਮ ਘੜ ਰਹੇ ਹੋਣਗੇ…!!!
ਗੁਲਾਬ ਸਿੱਧੂ ਭੋਲਾ ਜਾ ਬੰਦਾ..ਜਿਵੇਂ ਸਿੱਧੂ ਨੇ ਬਾਹ ਫੜ ਕੇ ਇਹਨੂੰ ਬਣੀ ਬਣਾਈ ਸਟੇਜ ਤੇ ਖੜਾ ਗਿਆ..ਇਹਨੂੰ ਧਿਆਨ ਨਾਲ ਚੱਲਣਾ ਚਾਹੀਦਾ…ਮੈਂ ਚਾਹੇ ਗੀਤਕਾਰ ਨੂੰ ਗਲਤ ਮੰਨਦਾ ਹਾਂ ਪਰ ਜ਼ਿੰਮੇਵਾਰੀ ਦਾ ਗੁਲਾਬ ਸਿੱਧੂ ਦੀ ਆ ਨਾ..ਸਰਪੰਚ ਦਾ ਰੁਤਬਾ ਬਹੁਤ ਵੱਡਾ ਹੁੰਦਾ..ਪਿੰਡ ਦਾ ਮੁਖੀ ਹੋਣਾ ਛੋਟੀ ਗੱਲ ਨੀ ਹੁੰਦੀ..ਗੁਲਾਬ ਨੂੰ ਅੱਗੇ ਤੋਂ ਧਿਆਨ ਰੱਖਣਾ ਚਾਹੀਦਾ ਹੈ..ਜੋ ਹੋਇਆ ਉਹ ਜਾਣ ਬੁੱਝ ਕੇ ਨਹੀਂ ਕੀਤਾ..ਗੁਲਾਬ ਵੱਲ ਵੇਖ ਕੇ ਇਹੀ ਲਗਦਾ..
- ਜਸਵਿੰਦਰ ਸਿੰਘ ਬਰਾੜ
3 months ago | [YT] | 1
View 0 replies
Only JATT
“ ਵੇ ਦੱਸ ਅੰਨ੍ਹਿਆਂ ਦੇ ਜੱਫੇ ‘ਚੋਂ ਛੁਡਾਊ ਤੈਨੂੰ ਕੌਣ..?”
ਸੰਗੀਤ ਰੂਹ ਦੀ ਖੁਰਾਕ ਹੁੰਦਾ..? ਹਾਂ..!!! ਮਨਪਸੰਦ ਸੰਗੀਤ 🎸 ਰੂਹ ਦੀ ਖੁਰਾਕ ਹੁੰਦਾ..ਚਾਰ ਕੁ ਦਹਾਕੇ ਪਹਿਲਾਂ ਸੰਗੀਤ ਸੁਣਨ ਲਈ ਸਪੈਸ਼ਲ ਸਮਾਂ ਕੱਢਿਆ ਜਾਂਦਾ ਸੀ..ਅਸੀਂ ਖੁਦ ਤਿੰਨ ਤਿੰਨ ਚਾਰ ਯਾਰ ਬੈਠਕ ਜਾਂ ਚੁਬਾਰੇ ਚ ਬੈਠ ਕੇ ਡੈੱਕ/ਸਟੀਰਓ ਤੇ ਗੀਤ ਸੁਣਦੇ ਰਹੇ ਹਾਂ..ਹੁਣ ਡੈੱਕ/ਸਟੀਰਓ ਜਾਂ ਟੈਲੀਵੀਜ਼ਨ ਹੱਥਾਂ ਚ ਆ ਗਏ ਹਨ..ਖੈ਼ਰ…!!!
ਪੋਸਟ ਦਾ ਮਕਸਦ ਇਹ ਹੈ ਕਿ ਸੰਗੀਤ 🎸 ਹੁਲਾਰਾ ਭਾਵੇਂ ਹਰੇਕ ਸਰੋਤੇ ਨੂੰ ਦਿੰਦਾ..ਪਰ ਅਸੀਂ ਗੀਤ ਦੇ ਅਰਥਾਂ ਵੱਲ ਬਹੁਤਾ ਧਿਆਨ ਨੀ ਦਿੰਦੇ….ਅੱਜਕੱਲ੍ਹ ਦੇ ਗੀਤਾਂ ਦਾ ਤਾਂ ਅਰਥ ਹੈ ਈ ਕੋਈ ਨੀ..ਗੀਤ ਦੇ ਜਨਮ ਤੋਂ ਪਹਿਲਾਂ ਗੀਤਕਾਰ ਦੀ ਅੱਖ ਕਮਾਈ ਤੇ ਹੁੰਦੀ…ਪਹਿਲਾਂ ਵਾਲ਼ੇ ਗੀਤਾਂ ਚ ਗੀਤ ਚ ਇੱਕ ਕਹਾਣੀ ਹੁੰਦੀ ਸੀ..ਜਾਂ ਤਾਂ ਗੀਤ ਲਿਖਿਆ ਈ ਇੱਕ ਕਹਾਣੀ ਤੇ ਜਾਂਦਾ ਸੀ ਜਾਂ ਗੀਤ ਚੋਂ ਇੱਕ ਕਹਾਣੀ ਜਨਮ ਲੈ ਲੈਂਦੀ ਸੀ…ਮੈਨੂੰ ਸੱਤਵੀਂ ਅੱਠਵੀਂ ਚ ਪੜਨ ਵੇਲੇ ਤੋ ਸੰਗੀਤ ਦਾ ਸ਼ੌਂਕ ਆ..ਕਈ ਗੀਤ ਵੀਹ ਵੀਹ ਸਾਲ ਸੁਣ ਕੇ ਉਹਦੇ ਵਿਚਲੀ ਕਹਾਣੀ ਦਾ ਹੁਣ ਪਤਾ ਲੱਗਾ..ਯਾਦ ਰੱਖਿਓ ਮੈਂ ਗੀਤ ਵਿਚਲੀ ਕਹਾਣੀ ਕਿਹਾ..ਪਿਛਲੀ ਨੀ..ਕਈ ਗੀਤਾਂ ਦੇ ਪਿੱਛੇ ਵੀ ਇੱਕ ਕਹਾਣੀ ਹੁੰਦੀ ਹੈ..
ਸਦੀਕ-ਰਣਜੀਤ ਕੌਰ ਦਾ ਗਾਇਆ ਅਤੇ ਸ ਬਾਬੂ ਸਿੰਘ ਮਾਨ ਮਰ੍ਹਾੜਾਂ ਵਾਲੇ ਦਾ ਲਿਖਿਆ ਦੋਗਾਣਾ..
———-* ਤੂੰ ਵੀ ਹਠ ਦੀ ਏਂ ਪੱਕੀ ਡੇਰੇ ਸਾਡੇ ਵੀ ਨੇ ਦੂਰ……
ਅੱਗੇ ਰਣਜੀਤ ਕੌਰ ਕਹਿੰਦੀ ਹੁੰਦੀ..
———* ਮੇਰੇ ਤਿੰਨੇ ਭਾਈ ਸੂਰਮੇਂ ਡੰਗੋਰੀਆਂ ਤੇ ਭਾਉਂਣ
ਵੇ ਅੰਨਿਆਂ ਦੇ ਜੱਫੇ ਚੋਂ ਛੁਡਾਊ ਤੈਨੂੰ ਕੌਣ…?
ਇੰਨਾਂ ਬੋਲਾਂ ਦੇ ਅਰਥ ਮੈਂ ਤੇ ਮੇਰੇ ਵਰਗੇ ਸਾਥੀ ਬੜੇ ਸਧਾਰਨ ਤਰੀਕੇ ਨਾਲ ਲੈਂਦੇ ਸਾਂ….
ਕਿ ਇਕ ਲ਼ੜਕੀ ਪੰਗੇਬਾਜ ਆਸ਼ਕ ਨੂੰ ਕਹਿ ਰਹੀ ਆ ਕਿ ਮੇਰੇ ਤਿੰਨੇ ਭਰਾ ਸੂਰਮੇਂ(ਬਹਾਦਰ) ਇਨਸਾਨ ਹਨ..ਉਨਾਂ ਦਾ ਡਾਂਗ ਤੇ ਡੇਰਾ..ਜਿੱਦਣ ਉਨਾਂ ਨੇ ਫੜ ਲਿਆ ਤੈਨੂੰ ਛੁਡਾਊ ਕੌਣ…????
ਪਰ ਨਈਂ ਭਰਾਓ ਇਹ ਅਰਥ ਬਿਲਕੁੱਲ ਨਹੀਂ ਹਨ..ਅਸਲ ਅਰਥ ਇਉਂ ਹਨ ਕਿ…” ਮੇਰੇ ਤਿੰਨੇ ਭਰਾ ਸੂਰਮੇਂ(ਕੁਦਰਤੀ ਤੌਰ ਤੇ ਅੰਨ੍ਹੇ)ਹਨ..ਜੋ ਡਾਂਗ ਸਹਾਰੇ ਘੁੰਮਦੇ ਫਿਰਦੇ ਹਨ..ਮਤਲਬ ਕਿ ਡਾਂਗਾਂ ਹਰ ਵਕਤ ਹੱਥ ਚ ਹੁੰਦੀਆਂ ਕਿੱਤੋਂ ਚੱਕਣ ਦੀ ਜ਼ਰੂਰਤ ਨਹੀਂ..ਅੰਨੇ ਦਾ ਜੱਫਾ ਵੀ ਵੱਧ ਖਤਰਨਾਰ ਮੰਨਿਆ ਜਾਂਦਾ ਹੈ ਕਿਓਕਿ ਉਹਨੂੰ ਸਾਹਮਣੇ ਵਾਲੇ ਦੀ ਡੀਲ-ਡੌਲ ਜਾਂ ਉਸ ਕੋਲੜੇ ਹਥਿਆਰ ਦਾ ਅੰਦਾਜ਼ਾ ਨਾ ਹੋਣ ਕਾਰਨ ਮਨ ਚ ਕੋਈ ਤੌਖਲਾ ਜਾਂ ਡਰ ਨੀ ਹੁੰਦਾ..ਜੱਫਾ ਜਿੰਦਰੇ ਵਾਂਗ ਜੜ ਦੇਣਾ ਹੁੰਦਾ..ਬਿਨਾਂ ਕੁਛ ਸੋਚਿਆਂ….ਇਹਦਾ ਮਤਲਬ ਇਹ ਨੀ ਕਿ ਅਸੀਂ ਸ਼ਿੱਦਤ ਨਾਲ ਨੀ ਸੁਣਦੇ..ਬੱਸ ਸ਼ਬਦ ਕੜੀ ਜੋੜਨ ਤੋ ਉਕਤਾ ਜਾਂਦੇ ਹਾਂ..ਸੋ ਕਈ ਵਾਰ ਜੋ ਅਰਥ ਸਰੋਤਾ/ਪਾਠਕ ਸਮਝਦਾ ਉਹ ਨਹੀਂ ਹੁੰਦੇ ਕਈ ਵਾਰ ਸਰੋਤਾ ਜਾਂ ਪਾਠਕ ਕਵੀ ਨਾਲੋਂ ਵੀ ਡੂੰਘੀ ਚੁੱਭੀ ਜਾਂਦਾ..
ਮੈਂ ਇਹ ਦੋਗਾਣਾ ਬਹੁਤ ਸੁਣਿਆਂ ਪਰ ਇਹਦੀ ਅਸਲ ਕਹਾਣੀ ਚਾਰ ਪੰਜ ਦਿਨ ਪਹਿਲਾਂ ਸਾਡੇ ਵੱਡੇ ਬਾਈ ਸਰਦਾਰ ਗੁਰਪਾਲ ਸਿੰਘ ਪਵਾਰ ਤੋਂ ਪਤਾ ਲੱਗੀ..ਬਾਈ ਗੁਰਪਾਲ ਸਿੰਘ ਭੱਟੀ (ਬਾਈ ਦਾ ਜੱਦੀ ਪਿੰਡ ਹੱਸਨ ਭੱਟੀ) ਦਾ ਸਾਹਿਤਕ ਗਿਆਨ ਕਮਾਲ ਦਾ ਹੈ..ਸਾਡੇ ਸ਼ੌਂਕ ਇੱਕੋ ਹਨ..ਬਾਈ ਨੂੰ ਚੰਗਾ ਅਸਲਾ ਰੱਖਣ ਅਤੇ ਸਾਂਭਣ ਦਾ ਵੀ ਸ਼ੌਂਕ ਹੈ..ਜ਼ਿੰਦਗੀ ਚ ਕਮਾਏ ਖਰੇ-ਖੋਟੇ ਸਿੱਕਿਆਂ ਚੋਂ ਭਾਈ ਗੁਰਪਾਲ ਸਿੰਘ ਦੀ ਗਿਣਤੀ ਖ਼ਰੇ ਸਿੱਕਿਆਂ ਚ ਆਉਂਦੀ ਤੇ ਦੂਜੇ ਵੱਡੇ ਬਾਈ ਸ ਜਰਨੈਲ ਸਿੰਘ ਸੇਵਾ ਮੁਕਤ ਪੰਜਾਬੀ ਲੈਕਚਰਾਰ..ਦੋਹੇਂ ਖ਼ਰੇ ਸਿੱਕੇ ਕਹਿ ਸਕਦੇ ਹਾਂ ਕਿ ਉਹ ਸਿੱਕੇ ਹਨ ਜਿੰਨਾਂ ਤੇ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਉੱਕਰੀ ਹੁੰਦੀ ਸੀ..ਸਾਹਿਤ ਜਾਂ ਗੀਤਕਾਰੀ ਬਾਰੇ ਕੋਈ ਦੁਬਿਧਾ ਖੜੀ ਹੋ ਜੇ ਤਾਂ ਫੋਨ ਲਾਉਣਸਾਰ ਸੰਤੁਸ਼ਟ ਕਰ ਦਿੰਦੇ ਹਨ ਇਹੋ ਜੇ ਸਿੱਕੇ ਅਸਲ ਕਮਾਈ ਹਨ ਜ਼ਿੰਦਗੀ ਦੀ..ਕਿਸੇ ਨੂੰ ਹੋਰ ਕਿਸੇ ਗੀਤ ਬਾਰੇ ਕੋਈ ਦੁਬਿਧਾ ਹੋਵੇ ਤਾਂ ਕੁਮੈਂਟ ਕਰਿਓ ਆਪਾਂ ਚਰਚਾ ਕਰਾਂਗੇ ।
- ਜਸਵਿੰਦਰ ਸਿੰਘ ਬਰਾੜ
5 months ago | [YT] | 3
View 1 reply
Only JATT
@Onlyjatt7 ਭਾਗ ਤੇ ਘੁੱਕਰ ਦਿੰਦੇ ਦੁੱਖ ਵੀਰਨਾ..
8 months ago | [YT] | 1
View 0 replies
Only JATT
@Onlyjatt7
🌳 *ਪੰਜਾਬੀ ਦੇ ਠੇਠ ਸ਼ਬਦ-ਭਾਵ*🌳
ਪੰਜਾਬੀ ਦੇ ਕੁਝ ਕੁ ਸ਼ਬਦ ਜਿਨ੍ਹਾਂ ਦੀ ਵਰਤੋਂ ਕਰਨ ਵੇਲੇ ਅਸੀਂ ਗਲਤੀਆਂ ਕਰ ਜਾਂਦੇ ਹਾਂ ਖ਼ਾਸਕਰ ਅੱਜਕੱਲ ਦੇ ਗੀਤਕਾਰ,ਲੇਖਕ,ਸ਼ੋਸ਼ਲ ਮੀਡੀਏ ਦੇ ਪੱਤਰਕਾਰ,ਪਾਠਕ..
ਕਲਾਈ***__ *ਕੁਆਰੀ ਲੜਕੀ ਦੀ ਬਾਂਹ ਨੂੰ ਕਲਾਈ ਕਿਹਾ ਜਾਂਦਾ ਹੈ।*
ਵੀਹਣੀ***__ *ਵਿਆਹੀ ਲੜਕੀ ਜਾਂ ਔਰਤ ਦੀ ਬਾਂਹ ਨੂੰ ਵੀਹਣੀ ਕਿਹਾ ਜਾਂਦਾ ਹੈ ਪਰ ਵਿਆਹੀ ਲੜਕੀ ਦੀ ਬਾਂਹ ਲਈ ਵੀਹਣੀ ਸ਼ਬਦ ਵਰਤ ਲਿਆ ਜਾਂਦਾ ਹੈ।*
ਮੋਰਚਾ ਜਾਂ ਮੁਰਚਾ***__ *ਮੋਰਚਾ ਭਰ ਜੁਆਨ ਨੌਜਵਾਨ ਦੇ ਗੁੱਟ ਨੂੰ ਕਿਹਾ ਜਾਂਦਾ ਹੈ ਜੀਹਦੇ ਦਾਹੜੀ ਆ ਚੁੱਕੀ ਹੋਵੇ ।*
ਗੁੱਟ***__ *ਅਣਦਾਹੜੀਏ ਨੌਜਵਾਨ ਦੇ ਮੋਰਚੇ ਨੂੰ ਗੁੱਟ ਕਿਹਾ ਜਾਂਦਾ ਹੈ ।*
ਸਕੜੰਜ਼***___ ਇਹ ਸ਼ਬਦ ਪੁਰਾਣੇ ਬਜ਼ੁਰਗ ਵੱਧ ਵਰਤਦੇ ਸਨ..ਅਕਸਰ ਕਹਿ ਦਿੰਦੇ ਸਨ ਕਿ ਫਲਾਣੇ ਨੇ ਬੜੀ ਅੱਤ ਚੁੱਕੀ ਆ ਉਹਦੀਆਂ ਸਕੜੰਜ਼ਾਂ ਕੁੱਟ ਦੂ ਕੋਈ..ਦੁਸ਼ਮਣ ਦੀ ਸਕੜੰਜ਼ ਕੁੱਟੀ ਵੀ ਜਾਂਦੀ ਸੀ..*ਸਕੜੰਜ਼ ਪਿੰਜਣੀ ਦੇ ਅਗਲੇ ਭਾਗ ਨੂੰ ਕਿਹਾ ਜਾਂਦਾ ਹੈ।*
ਨਗ***__ *ਨਗ ਪੈਰ ਦੀ ਅੱਡੀ ਦਾ ਪਿਛਲਾ ਭਾਗ ਹੁੰਦਾ ਹੈ।*
ਚੋਬਰ***__ ਨੌਜਵਾਨੀ ਤੋਂ ਪਹਿਲਾਂ ਦੀ ਅਵਸਥਾ ਜਦੋਂ *ਲੜਕੇ ਦੇ ਦਾੜ੍ਹੀ ਫੁੱਟਦੀ ਹੈ*
ਗੱਭਰੂ***__ ਚੋਬਰ ਤੋਂ ਬਾਅਦ ਵਾਲੀ ਅਵਸਥਾ ਜਦੋਂ ਲੜਕਾ ਵਿਆਹ ਦੇ ਯੋਗ ਹੋਵੇ ਗੱਭਰੂ*ਭਾਵ ਗਰਭ ਚ ਰੂਹ ਪਾਉਣ ਦੇ ਯੋਗ*
ਮੁਟਿਆਰ***__ ਜਦੋਂ ਲੜਕੀ ਵਿਆਹ ਦੇ ਯੋਗ ਹੋਵੇ ਮੁਟਿਆਰ* *ਭਾਵ ਮਾਂ ਬਣਨ ਲਈ ਤਿਆਰ।*
ਤਿੱਕ***__ ਤਿੱਕ ਤੋਂ ਭਾਵ *ਹਿੱਕ ਦਾ ਉਤਲਾ ਭਾਗ*
- ਜਸਵਿੰਦਰ ਸਿੰਘ ਬਰਾੜ
8 months ago | [YT] | 3
View 0 replies