Waheguru ji ka Khalsa
Waheguru ji ki Fateh ||
My name is Parmvir Singh and I am founder of AFSARGARH. As a Govt Career Coach, I am on a mission to help 100000 Punjabi youngster to secure high ranks in competition exams and become Govt Officers.
Contact me at 9780466512
Email: info@parmvirsingh.com
Parmvir Singh Afsargarhia
5 months ago | [YT] | 5
View 11 replies
Parmvir Singh Afsargarhia
5 months ago | [YT] | 7
View 1 reply
Parmvir Singh Afsargarhia
5 months ago | [YT] | 5
View 18 replies
Parmvir Singh Afsargarhia
ਪੰਜਾਬ ਯੂਨੀਵਰਸਿਟੀ ਦੇ ਹੋਸਟਲ ਚ ਕੀਤਾ ਜਿੰਦਗੀ ਦਾ ਪਹਿਲਾ ਪੋਡਕਾਸਟ ...
ਮੇਰੇ ਯੂਨੀਵਰਸਿਟੀ ਦੇ ਮਿੱਤਰ ਅਤੇ ਮੌਜੂਦਾ Phd. Scholar ਸਰਦਾਰ ਕਰਨਦੀਪ ਸਿੰਘ ਹੁਰਾਂ ਨੇ ਕੀਤਾ ਮੇਰਾ ਪਹਿਲਾ ਪੋਡਕਾਸਟ। ਜਿਸ ਵਿਚ ਖੁੱਲ੍ਹੇ ਮੇਰੇ ਕਈ ਰਾਜ। ਸੁਣਿਉ ਜਰੂਰ ।
https://youtu.be/SATQF06-gyw?si=qqWTS...
2 years ago (edited) | [YT] | 5
View 0 replies
Parmvir Singh Afsargarhia
ਪੰਜਾਬ ਦੇ ਮਹਾਨ ਸਪੂਤ ਸਰਦਾਰ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਦੇ ਮਹਾਨ ਜਜ੍ਬੇ ਨੂੰ ਕੋਟ ਕੋਟ ਪ੍ਨਾਮ 🙏
2 years ago | [YT] | 40
View 0 replies
Parmvir Singh Afsargarhia
ਆਉਣ ਵਾਲੇ Excise Inspector ਅਤੇ VDO ਦੇ ਪੇਪਰ ਵਿੱਚ ਨੈਗੇਟਿਵ ਮਾਰਕਿੰਗ ਦੀ ਅਡਵਾਂਟੇਜ ਲੈ ਕੇ 10 ਨੰਬਰ ਤਕ ਕਿਵੇਂ ਗੇਨ ਕਰਨੇ ਆਂ, ਇਸ ਉੱਤੇ ਮੈਂ ਕੱਲ੍ਹ 11 ਵਜੇ FREE ਮਾਸਟਰ ਕਲਾਸ ਕਰ ਰਿਹਾ ਹਾਂ।
ਮਾਸਟਰ ਕਲਾਸ ਵਾਸਤੇ ਰਜਿਸਟਰ ਕਰਨ ਲਈ ਹੇਠਾਂ ਦਿੱਤੇ ਲਿੰਕ ਉਤੇ ਕਲਿੱਕ ਕਰੋ:
www.parmvirsingh.com/
2 years ago | [YT] | 14
View 4 replies
Parmvir Singh Afsargarhia
ਆਉਣ ਵਾਲੇ Excise Inspector ਅਤੇ VDO ਦੇ ਪੇਪਰ ਵਿੱਚ ਨੈਗੇਟਿਵ ਮਾਰਕਿੰਗ ਦੀ ਅਡਵਾਂਟੇਜ ਲੈ ਕੇ 10 ਨੰਬਰ ਤਕ ਕਿਵੇਂ ਗੇਨ ਕਰਨੇ ਆਂ, ਇਸ ਉੱਤੇ ਮੈਂ ਕੱਲ੍ਹ 11 ਵਜੇ FREE ਮਾਸਟਰ ਕਲਾਸ ਕਰ ਰਿਹਾ ਹਾਂ।
ਮਾਸਟਰ ਕਲਾਸ ਵਾਸਤੇ ਰਜਿਸਟਰ ਕਰਨ ਲਈ ਹੇਠਾਂ ਦਿੱਤੇ ਲਿੰਕ ਉਤੇ ਕਲਿੱਕ ਕਰੋ:
www.parmvirsingh.com/
2 years ago | [YT] | 21
View 2 replies
Parmvir Singh Afsargarhia
ਦਸੰਬਰ ਦੇ ਇਸ ਆਖਰੀ ਹਫਤੇ ਵਿਚ ਬੇਸ਼ੱਕ ਸਾਰੀ ਦੁਨੀਆਂ ਕਿ੍ਸਮਿਸ ਦੇ ਜਸ਼ਨ ਵਿੱਚ ਡੁੱਬੀ ਹੋਈ ਹੈ, ਪਰ ਬਹੁਤਾਤ ਪੰਜਾਬੀਆਂ ਲਈ ਇਹ ਦਸਮੇਸ਼ ਪਿਤਾ ਦੇ ਮਹਾਨ ਬਲੀਦਾਨ ਨੂੰ ਯਾਦ ਕਰਨ ਦਾ ਹਫਤਾ ਹੈ। ਇਸ ਇਕ ਹਫਤੇ ਦੇ ਅੰਦਰ ਦਸ਼ਮੇਸ਼ ਪਿਤਾ ਨੇ ਸਾਡੀ ਖਾਤਿਰ ਆਪਣਾ ਸਾਰਾ ਵੰਸ਼ ਵਾਰ ਦਿੱਤਾ।
ਸਰਬੰਸਦਾਨੀ ਦਸ਼ਮੇਸ਼ ਪਿਤਾ ਦੇ ਇਸ ਮਹਾਨ ਬਲੀਦਾਨ ਦਾ ਅਸੀਂ ਮੁੱਲ ਤਾਂ ਨਹੀਂ ਮੋੜ ਸਕਦੇ। ਪਰ ਏਸ ਗੁਰਪੁਰਬ ਮੋਕੇ ਉਨ੍ਹਾਂ ਦੇ ਇਸ ਮਹਾਨ ਬਲੀਦਾਨ ਤੋਂ ਸਬਕ ਸਿੱਖ ਕੇ ਇੱਕ ਚੰਗੇ ਸਿੱਖ ਹੋਣ ਦਾ ਫਰਜ਼ ਜ਼ਰੂਰ ਪੂਰਾ ਕਰ ਸਕਦੇ ਹਾਂ। 🙏🙏
3 years ago | [YT] | 44
View 0 replies
Parmvir Singh Afsargarhia
ਜੇ ਤੁਸੀਂ ਵੀ ਨੈਗੇਟਿਵ ਮਾਰਕਿੰਗ ਦੀ ਅਡਵਾਂਟੇਜ ਲੈ ਕੇ ਆਪਣੇ 10 ਨੰਬਰ ਕਿਵੇਂ ਕਰਨੇ ਆਂ ਇਹ ਜਾਨਣਾ ਚਾਹੁੰਦੇ ਹੋ ਤਾਂ ਇਸ ਉੱਤੇ ਮੈਂ ਕੱਲ੍ਹ 11 ਵਜੇ FREE ਮਾਸਟਰ ਕਲਾਸ ਕਰ ਰਿਹਾ ਹਾਂ।
ਮਾਸਟਰ ਕਲਾਸ ਵਾਸਤੇ ਰਜਿਸਟਰ ਕਰਨ ਲਈ ਹੇਠਾਂ ਦਿੱਤੇ ਲਿੰਕ ਉਤੇ ਕਲਿੱਕ ਕਰੋ:
www.parmvirsingh.com/
3 years ago | [YT] | 4
View 0 replies
Parmvir Singh Afsargarhia
ਬੀਤੇ ਕੱਲ੍ਹ ਦੀ ਹੀ ਗੱਲ ਹੈ
ਸਵੇਰ ਦੇ ਗਿਆਰਾਂ ਵੱਜੇ ਸੀ।
ਮੈਂ ਗੱਡੀ ਚਲਾ ਰਿਹਾ ਸੀ
ਅਤੇ ਨਾਲ ਮੇਰੇ ਮੰਮੀ ਬੈਠੇ ਸੀ।
ਮੈਂ ਅੰਮ੍ਰਿਤਸਰ ਏਅਰਪੋਰਟ ਦੀ ਪਾਰਕਿੰਗ ਵਿਚੋਂ ਗੱਡੀ ਕੱਢ ਰਿਹਾ ਸੀ।
ਅਸੀਂ ਛੋਟੀ ਭਰਜਾਈ ਅਤੇ ਭਤੀਜੀ ਨੂੰ ਦੁਬਈ ਦੀ ਫਲਾਈਟ ਚੜ੍ਹਾ ਕੇ ਆਏ ਸੀ।
ਗੱਡੀਆਂ ਦੀ ਲੰਬੀ ਲਾਈਨ ਲੱਗੀ ਹੋਈ ਸੀ।
ਲਾਇਨ ਬਹੁਤ ਹੌਲੀ-ਹੌਲੀ ਤੁਰ ਰਹੀ ਸੀ।
ਮੈਂ ਕਦੇ ਕਲੱਚ ਛੱਡਦਾ ਸੀ, ਕਦੇ ਬਰੇਕ ਦੱਬਦਾ ਸੀ..
ਕਦੇ ਕਲੱਚ ਛੱਡਦਾ ਸੀ, ਕਦੇ ਬਰੇਕ ਦੱਬਦਾ ਸੀ...
ਪਿਛਲੇ ਅੱਧੇ ਘੰਟੇ ਤੋਂ ਮੈਂ ਇਹ ਹੀ ਕਰ ਰਿਹਾ ਸੀ।
ਪਾਰਕਿੰਗ ਦੀ ਇਹ ਘਟੀਆ ਮੈਨੇਜਮੈਂਟ ਦੇਖ ਕੇ ਅੰਦਰੋਂ-ਅੰਦਰੀ ਕੁੜ ਰਿਹਾ ਸੀ।
ਮੈਨੂੰ ਗੁੱਸਾ ਚੜ੍ਹ ਰਿਹਾ ਸੀ ਇਹ ਦੇਖ ਕੇ।
ਕਿ ਇਹ ਸਿਰਫ ਪਾਰਕਿੰਗ ਤੋਂ ਬਾਹਰ ਨਿਕਲਣ ਲਈ ਹੀ ਅੱਧਾ ਪੌਣਾ ਘੰਟਾ ਲੱਗ ਰਿਹਾ ਹੈ।
ਉਹ ਵੀ ਪੰਜਾਬ ਦੇ ਇੰਟਰਨੈਸ਼ਨਲ ਏਅਰਪੋਰਟ ਤੋਂ।
ਐਨੇ ਨੂੰ ਕਿਸੇ ਨੇ ਪਿੱਛੋਂ ਗੱਡੀ ਲਿਆ ਕੇ ਲਾਈਨ ਵਿੱਚ ਮੇਰੇ ਅੱਗੇ ਫਸਾ ਦਿੱਤੀ।
ਇਹ ਦੇਖ ਕੇ ਮੇਰਾ ਪਾਰਾ ਹੋਰ ਚੜ ਗਿਆ।
ਮੈਂ ਪਾਰਕਿੰਗ ਸਟਾਫ ਨੂੰ ਮਨੋਂ ਮਨੀਂ ਕੋਸਣ ਲੱਗ ਪਿਆ।
ਇੰਝ ਗੁੱਸੇ ਨਾਲ ਭਰਿਆ ਮੈਂ ਅੰਤ ਨੂੰ Exit Gate ਤੇ ਪਹੁੰਚ ਗਿਆ
ਪਾਰਕਿੰਗ ਸਟਾਫ ਦਾ ਬੰਦਾ ਮੇਰੀ ਖਿੜਕੀ ਕੋਲ ਆਇਆ।
ਅਤੇ ਉਸ ਨੇ ਕਿਹਾ "ਪਰਚੀ ਦਿਓ"।
ਮੈਂ ਉਸ ਨੂੰ ਪਰਚੀ ਨਾ ਦਿੱਤੀ ਅਤੇ ਸਗੋਂ ਉਸ ਨਾਲ ਖਹਿਬੜ ਪਿਆ।
ਮੈਂ ਗੁੱਸੇ ਵਿੱਚ ਬੋਲਿਆ "ਪੋਣਾ ਘੈਂਟਾ ਹੋ ਗਿਆ ਪਾਰਕਿੰਗ ਵਿੱਚ ਫਸੇ ਨੂੰ, ਕੀ ਸਿਸਟਮ ਹੈ ਤੁਹਾਡਾ!!"
ਅੱਗੋਂ ਉਹ ਵੀ ਮੈਨੂੰ ਗੁੱਸੇ ਵਿਚ ਬੋਲਿਆ "ਬਾਹਰ ਲਾ ਲਿਆ ਕਰੋ ਗੱਡੀ, ਕਿਉਂ ਲਾਉਂਦੇ ਆ ਪਾਰਕਿੰਗ ਵਿੱਚ"
ਇੰਜ ਸਾਡੀ ਬਹਿਸਬਾਜ਼ੀ ਸ਼ੁਰੂ ਹੋ ਗਈ।
ਮੇਰੀ ਮਾਂ ਮੈਨੂੰ ਰੋਕਣ ਲੱਗ ਪਈ।
ਅਤੇ ਪਾਰਕਿੰਗ ਵਾਲੇ ਨੂੰ ਉਸਦੇ ਨਾਲ ਦਾ ਮੁੰਡਾ ਚੁੱਪ ਕਰਾਉਣ ਲੱਗ ਪਿਆ।
ਮਾਂ ਨੇ ਉਸ ਦੇ ਹੱਥ ਪਰਚੀ ਅਤੇ ਪੈਸੇ ਫੜਾ ਦਿੱਤੇ।
ਮੈਨੂੰ ਵੀ ਲਗਾ ਕੇ ਬਹਿਸ ਕਰਕੇ ਕੋਈ ਫਾਇਦਾ ਤਾਂ ਹੈ ਨਹੀਂ
ਕਿਹੜਾ ਕੁਝ ਬਦਲ ਜਾਣਾ?
ਇਹ ਸੋਚ ਕੇ ਮੈਂ ਚੁੱਪ ਕਰ ਗਿਆ ਹੈ।
ਥੋੜੀ ਦੇਰ ਬਾਅਦ ਉਹ ਵੀ ਚੁੱਪ ਕਰ ਗਿਆ।
ਉਸ ਨੇ ਬਕਾਇਆ ਮੋੜਿਆ ਅਤੇ ਮੈਂ ਗੇਅਰ ਪਾ ਕੇ ਗੱਡੀ ਤੋਰ ਲਈ।
ਬਾਅਦ ਵਿਚ ਇਸ ਗੱਲ ਦੇ ਬਾਰੇ ਮਨੋਂ ਮਨੀਂ ਸੋਚਦਾ ਰਿਹਾ
ਮੈਨੂੰ ਪਛਤਾਵਾ ਹੋਣ ਲੱਗਾ ਕਿ ਕਿਉਂ ਮੈਂ ਉਸ ਪਾਰਕਿੰਗ ਸਟਾਫ ਵਾਲੇ ਦੇ ਗਲ ਪੈ ਗਿਆ!!
ਕੀ ਫਾਇਦਾ ਹੋਇਆ?
ਮੈਂ ਉਸ ਨੂੰ ਮਾੜਾ ਬੋਲਿਆ
ਉਸ ਨੇ ਮੈਨੂੰ ਮਾੜਾ ਬੋਲਿਆ
ਕੀ ਫਾਇਦਾ ਹੋਇਆ?
ਕੀ ਬਦਲ ਗਿਆ?
ਮੈਨੂੰ ਗੁੱਸਾ ਉਥੋਂ ਦੇ ਘਟੀਆ ਸਿਸਟਮ ਤੋਂ ਸੀ
ਨਾ ਕਿ ਉਸ ਬੰਦੇ ਤੋਂ!
ਇੰਝ ਸੋਚਦੇ ਸੋਚਦੇ ਮੇਰੇ ਕੰਨਾਂ ਵਿੱਚ ਇੱਕ ਆਵਾਜ਼ ਪਈ "ਗੁੱਸੇ ਕੋ ਪਾਲਨਾ ਸੀਖ ਕਾਸ਼ੀ, ਗੁੱਸੇ ਕੋ ਪਾਲਨਾ"
"ਘਾਤਕ" ਫ਼ਿਲਮ ਦਾ ਇਹ ਡਾਇਲਾਗ ਪਤਾ ਨੀ ਮੈਨੂੰ ਕਿੱਥੋਂ ਯਾਦ ਆ ਗਿਆ!
ਪਰ ਇਸਨੇ ਤੁਰੰਤ ਹੀ ਮੇਰਾ ਧਿਆਨ ਮੇਰੇ ਮਿਸ਼ਨ ਵੱਲ ਲੈ ਆਂਦਾ।
ਕਿ ਮੈਂ ਸਰਕਾਰੀ ਅਫ਼ਸਰਾਂ ਦੀ ਇਹੋ-ਜਿਹੀ ਪਨੀਰੀ ਤਿਆਰ ਕਰਾਂ ਜੋ ਕਿ ਵਿਹਲੇ ਰਹਿਣ ਦੀ ਨੀਅਤ ਨਾਲ ਨਹੀਂ ਸਗੋਂ ਕਿ ਸਿਸਟਮ ਨੂੰ ਬਿਹਤਰ ਬਣਾਉਣ ਦੀ ਨੀਅਤ ਨਾਲ ਸਰਕਾਰੀ ਮਹਿਕਮਿਆਂ ਵਿੱਚ ਆਉਣ।
ਅਤੇ ਇਹ ਸੋਚ ਕੇ ਮੈਨੂੰ ਇੱਦਾਂ ਲੱਗਾ ਕਿ ਜਿਵੇਂ ਇਸ ਵਿਚਾਰ ਨੇ ਮੇਰੇ ਮਿਸ਼ਨ ਨੂੰ ਨਵੀਂ ਸ਼ਕਤੀ ਦੇ ਦਿੱਤੀ ਹੋਵੇ।
ਅਤੇ ਮੈਂ ਇਹ ਸਬਕ ਸਿੱਖਿਆ ਕਿ ਅਕਸਰ ਅਸੀਂ ਜੀਵਨ ਵਿਚ ਸ਼ਾਂਤੀ ਬਣਾਈ ਰੱਖਣ ਲਈ ਬਹੁਤ ਸਾਰੇ ਮੁੱਦਿਆਂ ਪ੍ਰਤੀ ਸੰਵੇਦਨਹੀਨ ਹੋ ਜਾਂਦੇ ਹਾਂ। ਜਿਵੇਂ ਅਸੀਂ ਇਹ ਕਹਿ ਦਿੰਦੇ ਹਾਂ "ਚੱਲ ਛੱਡ ਯਾਰ, ਜਦ ਬਾਕੀ ਦੁਨੀਆਂ ਨੂੰ ਨਹੀਂ ਪਰਵਾਹ ਤਾਂ ਆਪਾਂ ਕਿਉਂ ਟੈਨਸ਼ਨ ਲੈਣੀ਼?"
ਪਰ ਜੇ ਅਸੀਂ ਸੰਵੇਦਨਹੀਨ ਹੋਣ ਦੀ ਜਗ੍ਹਾ ਸੰਵੇਦਨਸ਼ੀਲ ਹੀ ਰਹੀਏ ਅਤੇ ਆਪਣੇ ਗੁੱਸੇ ਨੂੰ ਸਹੀ ਦਿਸ਼ਾ ਵੱਲ ਮੋੜੀਏ ਤਾਂ ਅਸੀਂ ਇਸ ਦੁਨੀਆਂ ਨੂੰ ਬਿਹਤਰ ਬਣਾ ਸਕਦੇ ਹਾਂ।
ਤੁਸੀਂ ਇਸ ਬਾਰੇ ਕੀ ਸੋਚਦੇ ਹੋ?
ਮੇਰੇ ਨਾਲ ਜੋ ਵਾਪਰਿਆ ਇਹ ਜਾਣ ਕੇ ਕਿ ਤੁਹਾਨੂੰ ਕੋਈ ਆਪਣੀ ਹੱਡ-ਬੀਤੀ ਯਾਦ ਆਈ?
ਤੁਸੀਂ ਆਪਣੇ ਗੁੱਸੇ ਨੂੰ ਕਿਸ ਦਿਸ਼ਾ ਵਲ ਮੋੜਨਾ ਚਾਹੁੰਦੇ ਹੋ?
ਮੈਨੂੰ ਕੁਮੈਂਟਸ ਜਰੂਰ ਦੱਸਿਓ।
ਪਰਮਵੀਰ...
ਤੁਹਾਡਾ ਵੀਰ
02.12.2022
3 years ago | [YT] | 33
View 4 replies
Load more