"ਪੰਜਾਬ ਚਿੰਤਨ" ਪੰਜਾਬ ਦੇ ਧਰਮ, ਇਤਿਹਾਸ, ਸਾਹਿਤ, ਸਭਿਆਚਾਰ, ਅਤੇ ਭੂਗੋਲ ਨਾਲ ਨਵੇਂ ਸਿਰੇ ਤੋਂ ਸਾਂਝ ਪਾਉਣ ਦਾ ਜਤਨ ਹੈ। ਪੰਜਾਬੀ ਮਸਲਿਆਂ ਦੇ ਨਾਲ-ਨਾਲ ਦੁਨੀਆ ਭਰ ਦੇ ਫਲਸਫਿਆਂ, ਫ਼ਿਲੌਸਫਰਾਂ, ਵਿਚਾਰਧਰਾਵਾਂ, ਵਿਚਾਰਕਾਂ, ਜਾਗਿਆਸਾਵਾਂ, ਹਸਤੀਆਂ ਤੇ ਜੀਓ Politics ਬਾਰੇ ਵੀ ਗੱਲਬਾਤ ਹੋਵੇਗੀ। ਇਸ ਜ਼ਰੀਏ ਅਸੀਂ ਪੰਜਾਬ ਤੋਂ ਦੁਨੀਆ ਤੇ ਦੁਨੀਆ ਤੋਂ ਪੰਜਾਬ ਦੇਖਾਂਗੇ। ਸਾਡੀ ਧਰਤੀ ਅਤੇ ਸਾਡੀ ਵਿਰਾਸਤ ਦੇ ਬਹੁਤ ਸਾਰੇ ਅਹਿਮ ਪੱਖਾਂ ਤੋਂ ਅਸੀਂ ਅਣਜਾਣ ਹਾਂ। "ਪੰਜਾਬ ਚਿੰਤਨ" ਦਾ ਮਕਸਦ ਸਾਡੀ ਵਿਰਾਸਤ ਦੇ ਅਹਿਮ ਪਹਿਲੂਆਂ ਬਾਰੇ ਭਰਵੀਂ ਅਤੇ ਵਿਸਲੇਸਣਾਤਮਿਕ ਸਮਝ ਸਾਂਝੀ ਕਰਨਾ ਹੈ। ਸਾਡੀ ਧਰਤੀ ਦੀ ਵਿਰਾਸਤ ਸਾਡੇ ਸਮਕਾਲ਼ ਵਿੱਚੋਂ ਮਨਫ਼ੀ ਨਹੀਂ ਹੈ। ਪਰ ਸਮਕਾਲ਼ ਅਤੇ ਵਿਰਾਸਤ ਦਰਮਿਆਨ ਪਏ ਪਾੜੇ ਸਾਨੂੰ ਸਾਡੇ ਪ੍ਰੇਰਨਾ ਸਰੋਤਾਂ ਨਾਲ਼ ਇਕਸੁਰ ਨਹੀਂ ਹੋਣ ਦਿੰਦੇ। "ਪੰਜਾਬ ਚਿੰਤਨ" ਨੂੰ ਉਮੀਦ ਹੈ ਕਿ ਇਹ ਸਾਂਝ ਭਵਿੱਖ ਵਿੱਚ ਨਵੇਂ ਚਿੰਤਨ ਨੂੰ ਹੁਲਾਰਾ ਦੇਣ ਦਾ ਵੀ ਕੰਮ ਕਰੇਗੀ।

"Punjab Chintan" is an effort to reconnect with the history, literature, culture, and geography of Punjab. Along with Punjabi issues, there will also be discussions about Philosophies, Philosophers, Ideologies, Ideologues, Curiosities, Historical Characters, and Geo Politics from around the world.


Panjab Chintan

ਡਾਰਵਿਨ ਦੀ Fittest Theory 'ਚੋਂ ਕਿਵੇਂ ਪੈਦਾ ਹੋਇਆ Hitler | Panjab Chintan |

1 month ago | [YT] | 0