“Exploration is curiosity put into action.”Singh Explorer – Adventure, Hiking & Travel in Punjabi 🌏🚴‍♂️🏔️

Sat Sri Akal! 🙏 I’m Harpreet Singh – an adventure lover, mountain climber, and storyteller. From conquering Everest Base Camp (EBC) to exploring hidden hiking trails and cycling routes in Singapore, my mission is to inspire you to step outside and connect with nature.

On this channel, you’ll find:
✅ Hiking adventures in Singapore & around the world
✅ Cycling trips and nature exploration
✅ Mountain climbs and trekking experiences
✅ Travel stories in Punjabi language
✅ History & culture of the places I visit

Whether you are a hiking enthusiast, a cycling lover, or just someone who enjoys scenic travel in Punjabi storytelling style, Singh Explorer will take you along for the journey.



Singh Explorer

ਬਿੰਤਾਨ ਸੈਂਡ ਡਿਊਨਜ਼ ਅਤੇ ਬਲੂ ਲੇਕ – ਇਤਿਹਾਸ ਅਤੇ ਪ੍ਰੇਰਨਾ

ਬਹੁਤ ਸਾਲ ਪਹਿਲਾਂ ਇਹ ਥਾਂ ਕੋਈ ਸੁੰਦਰ ਸੈਰ-ਸਪਾਟਾ ਨਹੀਂ ਸੀ। ਇਹ ਸਿਰਫ਼ ਇੱਕ ਰੇਤ ਖੁਦਾਈ ਵਾਲੀ ਖਾਣ ਸੀ। ਇੱਥੋਂ ਲੱਖਾਂ ਟਨ ਰੇਤ ਖੋਦੀ ਗਈ ਅਤੇ ਵੱਡੇ ਪੈਮਾਨੇ ‘ਤੇ ਸਿੰਗਾਪੁਰ ਵਰਗੀਆਂ ਥਾਵਾਂ ਤੇ ਭੇਜੀ ਗਈ। ਉਸ ਰੇਤ ਨਾਲ ਸਮੁੰਦਰ ਦੇ ਕਿਨਾਰੇ ਭਰ ਕੇ ਨਵੀਂ ਜ਼ਮੀਨ ਬਣਾਈ ਗਈ, ਨਵੀਆਂ ਇਮਾਰਤਾਂ ਅਤੇ ਸ਼ਹਿਰ ਖੜ੍ਹੇ ਕੀਤੇ ਗਏ।

ਜਦੋਂ ਖੁਦਾਈ ਰੁਕੀ ਤਾਂ ਇੱਥੇ ਸਿਰਫ਼ ਵੱਡੇ-ਵੱਡੇ ਖੱਡੇ ਬਚ ਗਏ। ਲੋਕ ਸੋਚਦੇ ਸਨ ਕਿ ਹੁਣ ਇਹ ਥਾਂ ਬੰਜਰ ਹੋ ਗਈ ਹੈ। ਇੱਥੋਂ ਦੀ ਸਰਕਾਰ ਨੇ ਐਲਾਨ ਕੀਤਾ ਕੀ ਹਰੇਕ ਪਿੰਡ ਆਪਣੇ ਆਲੇ ਦੁਆਲੇ ਕੋਈ ਸੈਰ ਸਪਾਟੇ ਦੀ ਥਾਂ ਬਣਾਵੇ ਤਾ ਕੀ ਉਸ ਪਿੰਡ ਨੂੰ ਸੈਰ ਸਪਾਟੇ ਤੋ ਕੁਝ ਆਮਦਨੀ ਹੋ ਸਕੇ । ਲੋਕਾਂ ਕੋਲ ਇਹਨਾਂ ਟਿੱਬਿਆਂ ਤੋ ਇਲਾਵਾ ਹੋਰ ਕੁਝ ਨੇ ਸੀ । ਸੁੰਦਰ ਬਣਾਉਣ ਲਈ ਉਹਨਾ ਇਸੇ ਜਗਾ ਨੂੰ ਚੁਣਿਆ , ਹਿੰਮਤੇ ਮਰਦਾ ਮਦਦੇ ਖੁਦਾ , ਰੱਬ ਨੇ ਵੀ ਉਹਨਾਂ ਦੀ ਸੁਣੀ ਤੇ ਕੁਦਰਤ ਦੇ ਆਪਣੇ ਹੀ ਰਾਜ ਨੇ ਕੰਮ ਕੀਤਾ—ਮੀਹ ਦਾ ਪਾਣੀ ਇਕੱਠਾ ਹੋਇਆ, ਜ਼ਮੀਨ ਦੇ ਖਣਿਜਾਂ ਨਾਲ ਮਿਲ ਕੇ ਨੀਲਾ ਰੰਗ ਬਣਿਆ ਅਤੇ ਇੱਥੇ ਇੱਕ ਸੁੰਦਰ ਬਲੂ ਲੇਕ ਬਣ ਗਈ। ਰੇਤ ਦੇ ਟੀਲੇ ਰੇਗਿਸਤਾਨ ਵਾਂਗ ਚਮਕਣ ਲੱਗ ਪਏ।

ਅੱਜ ਇਹ ਥਾਂ ਬਿੰਤਾਨ ਦੇ ਸਭ ਤੋਂ ਸੁੰਦਰ ਚਮਤਕਾਰਾਂ ਵਿੱਚੋਂ ਇੱਕ ਹੈ। ਲੋਕ ਇੱਥੇ ਫੋਟੋਗ੍ਰਾਫੀ ਲਈ, ਸਾਹਸਿਕ ਯਾਤਰਾ ਲਈ ਅਤੇ ਕੁਦਰਤ ਦੀ ਖੂਬਸੂਰਤੀ ਵੇਖਣ ਲਈ ਆਉਂਦੇ ਹਨ।

ਪੂਰੀ ਵੀਡੀਓ ਆਪਣੇ YouTube Channel ਤੇ ਹੈ।
ਚੈਨਲ ਨੂੰ like ਤੇ Subscribe ਕਰਨਾ ਨਾ ਭੁੱਲਣਾ ।
ਚੈਨਲ ਦਾ ਨਾਂ Singh Explorer

#BintanIsland #SinghExplorer #DayOneAdventure #MangroveTour #TravelDiaries #Motivation

4 months ago | [YT] | 3

Singh Explorer

✨ ਬਿੰਤਾਨ ਦਾ ਸਫ਼ਰ – ਸਮੁੰਦਰ ਪਾਰ ਇਕ ਕਹਾਣੀ 🏝️⛵

ਸਮੁੰਦਰ ਦੀਆਂ ਲਹਿਰਾਂ ਨੂੰ ਚੀਰਦਿਆਂ ਜਦੋਂ ਬਿੰਤਾਨ ਟਾਪੂ ਤੇ ਪੈਰ ਰੱਖਦੇ ਹਾਂ, ਤਾਂ ਦਿਲ ਮਹਿਸੂਸ ਕਰਦਾ ਹੈ ਕਿ ਮੈਂ ਸਿਰਫ਼ ਇੱਕ ਯਾਤਰੀ ਨਹੀਂ, ਸਗੋਂ ਇਤਿਹਾਸ ਦੇ ਸਫ਼ੇ ਪਲਟ ਕੇ ਇੱਕ ਯੁੱਗ ਪਿੱਛੇ ਵੱਲ ਵਾਪਸ ਮੁੜ ਰਿਹਾ Time Traveler ਹੋਵਾ।

ਇਹ ਧਰਤੀ ਕਦੇ ਸ੍ਰੀਵਿਜਯਾ ਸਮਰਾਜ ਦਾ ਹਿੱਸਾ ਸੀ, ਇੱਥੇ ਹੀ ਸੰਗ ਨੀਲਾ ਉਤਮਾ ਨੇ ਆਪਣੇ ਸੁਪਨੇ ਵੇਖੇ ਸਨ, ਜਿੱਥੋਂ ਸਿੰਗਾਪੁਰ ਦੀ ਨੀਂਹ ਰੱਖੀ ਗਈ। ਬਿੰਤਾਨ ਨੇ ਪੁਰਤਗਾਲੀਆਂ ਦਾ ਵਿਰੋਧ ਵੇਖਿਆ, ਡੱਚ ਦਾ ਰਾਜ ਸਹਾਰਿਆ ਤੇ ਬ੍ਰਿਟਿਸ਼ ਦੀਆਂ ਹਵਾਵਾਂ ਮਹਿਸੂਸ ਕੀਤੀਆਂ। 🌍

ਅੱਜ ਮੈਂ ਇਸ ਧਰਤੀ ਤੇ ਖੜਾ ਇਸ ਦੇ ਇਤਿਹਾਸ ਦੀ ਬਾਤਾ ਪਾ ਰਿਹਾ ਹਾਂ ।
ਕੋਈ ਚਾਰ ਕੁ ਦਿਨ ਦਾ ਇਹ ਸਫ਼ਰ ਹੋਵੇਗਾ ਜੁੜੇ ਰਿਹੋ ਨਾਲ । ਪੂਰੀ ਵੀਡੀਓ ਆਪਣੇ YouTube Channel ਤੇ ਆਉਣਗੀਆਂ ।
ਚੈਨਲ ਨੂੰ like ਤੇ Subscribe ਕਰਨਾ ਨਾ ਭੁੱਲਣਾ ।
ਚੈਨਲ ਦਾ ਨਾਂ Singh Explorer

#BintanIsland #SeaJourney #SinghExplorer #TravelMotivation #HistoryAndHeritage

4 months ago | [YT] | 6