8968727272
News channel
Udhyog Registered PB03-0009388


MALWA KHABARNAMA

Admission-Cum-Scholarship Test 2025

1 year ago | [YT] | 2

MALWA KHABARNAMA

May the blessings of Eid-Al-Adha fill your home with Prosperity, Harmony and Laughter.

1 year ago | [YT] | 1

MALWA KHABARNAMA

ਲੋਹੜੀ ਦਾ ਇਤਿਹਾਸ ਦੁੱਲਾ ਭੱਟੀ ਦੀ ਕਹਾਣੀ ਨਾਲ ਜੁੜਿਆ ਹੋਇਆ ਹੈ। ਦੁੱਲਾ ਭੱਟੀ ਅਕਬਰ ਦੇ ਸ਼ਾਸ਼ਨਕਾਲ ਦੌਰਾਨ ਇੱਕ ਬਾਗੀ ਸੀ ਜੋ ਕਿ ਅਮੀਰ ਲੋਕਾਂ ਦਾ ਮਾਲ ਲੁੱਟ ਕੇ ਗਰੀਬ ਲੋਕਾਂ ਵਿੱਚ ਵੰਡ ਦਿੰਦਾ ਸੀ। ਉਸ ਇਲਾਕੇ ਦੇ ਗਰੀਬ ਲੋਕ ਦੁੱਲੇ ਦੀ ਇਸ ਦਰਿਆਦਿਲੀ ਦੇ ਕਾਇਲ ਸਨ ਇਸ ਕਰਕੇ ਲੋਕ ਦੁੱਲੇ ਭੱਟੀ ਦਾ ਅਦਬ ਸਤਿਕਾਰ ਅਤੇ ਪਿਆਰ ਕਰਦੇ ਸਨ। ਇੱਕ ਵਾਰ ਦੀ ਗੱਲ ਹੈ ਕਿ ਦੁੱਲੇ ਭੱਟੀ ਨੇ ਇੱਕ ਲੜਕੀ ਨੂੰ ਅਗਵਾਕਾਰਾਂ ਕੋਲੋਂ ਛੁਡਾਇਆ ਅਤੇ ਉਸ ਲੜਕੀ ਨੂੰ ਆਪਣੀ ਧਰਮ ਦੀ ਧੀ ਬਣਾ ਲਿਆ ਅਤੇ ਜਦੋਂ ਉਸ ਲੜਕੀ ਦਾ ਵਿਆਹ ਕੀਤਾ ਤਾਂ ਦੁੱਲਾ ਭੱਟੀ ਨੇ ਲੜਕੀ ਨੂੰ ਵਿਆਹ 'ਚ ਤੋਹਫੇ ਦੇ ਵਜੋਂ ਸ਼ੱਕਰ ਪਾ ਦਿੱਤੀ ਸੀ ਇਸ ਦੇ ਨਾਲ ਇੱਕ ਹੋਰ ਵੀ ਪ੍ਰਚੱਲਤ ਦੰਦ ਕਥਾ ਹੈ ਕਿ ਸੁੰਦਰੀ, ਮੁੰਦਰੀ ਇੱਕ ਗਰੀਬ ਬ੍ਰਹਮਣ ਦੀਆਂ ਮੰਗੀਆਂ ਹੋਈਆਂ ਧੀਆਂ ਸਨ। ਗਰੀਬੀ ਦੇ ਕਾਰਨ ਵਿਆਹ ਵਿੱਚ ਦੇਰੀ ਹੋ ਰਹੀ ਸੀ ਸਮੇਂ ਦੇ ਹਾਕਮ ਨੂੰ ਲੜਕੀਆਂ ਦੇ ਹੁਸਨ ਦਾ ਪਤਾ ਚੱਲਿਆ ਤਾਂ ਉਹ ਹਾਕਮ ਉਹ ਗਰੀਬ ਲੜਕੀਆਂ ਨੂੰ ਚੁੱਕਣ ਦੀ ਵਿਉਂਤ ਬਣਾ ਲਈ ਉਹ ਵੀ ਜਬਰਦਸਤੀ। ਇਸ ਗੱਲ ਦੀ ਭਿਣਕ ਜਦੋਂ ਲੜਕੀਆਂ ਦੇ ਪਿਤਾ ਬ੍ਰਹਮਣ ਨੂੰ ਲੱਗੀ ਤਾਂ ਲੜਕੀਆਂ ਦਾ ਜਲਦੀ ਵਿਆਹ ਕਰਨ ਵਾਸਤੇ ਜੰਗਲ ਵਿੱਚ ਰਹਿ ਰਹੇ ਦੁੱਲੇ ਭੱਟੀ ਨਾਲ ਗੱਲਬਾਤ ਕੀਤੀ ਅਤੇ ਦੁੱਲੇ ਭੱਟੀ ਨੇ ਇਹ ਜਿੰਮੇਵਾਰੀ ਆਪਣੇ ਸਿਰ ਲਈ। ਮਾਦਪੁਰੀ ਲਿਖਦੇ ਨੇ ਕਿ ਕੁੜੀਆਂ ਦੇ ਸਹੁਰਿਆਂ ਨੇ ਹਾਕਮ ਤੋਂ ਡਰਦਿਆਂ ਕਿਹਾ ਕਿ ਉਹ ਰਾਤ ਦੇ ਸਮੇਂ ਵਿਆਹੁਣ ਆਉਣਗੇ ਅਤੇ ਪਿੰਡ ਦੇ ਬਾਹਰ ਜੰਗਲ ਜਿਹੇ 'ਚ ਰੌਸ਼ਨੀ ਵਾਸਤੇ ਲੱਕੜੀਆਂ ਇੱਕਠੀਆਂ ਕਰਕੇ ਅੱਗ ਬਾਲੀ ਗਈ। ਦੁੱਲੇ ਭੱਟੀ ਵੱਲੋਂ ਆਸੇ ਪਾਸੇ ਦੇ ਪਿੰਡਾਂ 'ਚੋਂ ਦਾਨ ਇਕੱਠਾ ਕੀਤਾ ਅਤੇ ਪਿੰਡ ਵਿੱਚ ਜਿੰਨ੍ਹਾਂ ਦੇ ਘਰ ਨਵੇਂ ਵਿਆਹ ਹੋਏ ਸਨ ਜਾਂ ਨਵੇਂ ਬੱਚੇ ਜਨਮੇ ਸਨ, ਉਨ੍ਹਾਂ ਨੇ ਵੀ ਸੁੰਦਰੀ ਅਤੇ ਮੁੰਦਰੀ ਦੇ ਵਿਆਹ ਦੇ ਵਿੱਚ ਕੁੱਝ ਨਾ ਕੁੱਝ ਗੁੜ, ਸ਼ੱਕਰ ਅਤੇ ਦਾਣੇ ਆਦਿ ਦਾ ਦਾਨ ਰੂਪ ਵਿੱਚ ਦਿੱਤਾ। ਉਸ ਸਮੇਂ ਦੁੱਲੇ ਭੱਟੀ ਕੋਲ ਕੰਨਿਆ ਦਾਨ ਦੇਣ ਵਾਸਤੇ ਇੱਕ ਲੱਪ ਸ਼ੱਕਰ ਹੀ ਸੀ। ਕੁੜੀਆਂ ਦਾ ਡੋਲਾ ਤੁਰ ਗਿਆ, ਗਰੀਬ ਬ੍ਰਾਹਮਣ ਨੇ ਦੁੱਲਾ ਭੱਟੀ ਲੱਖ-ਲੱਖ ਸ਼ੁਕਰ ਕੀਤਾ ਸੋ ਇਸ ਕਰਕੇ ਇਸ ਹਰ ਲੋਹੜੀ ਵਾਲੇ ਦਿਨ ਦੁੱਲੇ ਭੱਟੀ ਨੂੰ ਯਾਦ ਕੀਤਾ ਜਾਂਦਾ ਹੈ। ਹੁਣ ਜਦੋਂ ਬੱਚੇ ਲੋਹੜੀ ਮੰਗਦੇ ਹਨ ਹੋਰਨਾ ਘਰਾਂ ਤੋਂ ਤਾਂ ਉਹੀ ਗੀਤ ਗਾਇਆ ਜਾਂਦਾ।
"ਸੁੰਦਰ ਮੁੰਦਰੀਏ ਹੋ। ਤੇਰਾ ਕੌਣ ਹੋ।
ਦੁੱਲਾ ਭੱਟੀ ਵਾਲਾ ਹੋ। ਦੁੱਲੇ ਧੀ ਵਿਆਹੀ ਹੋ।
ਸੇਰ ਸ਼ੱਕਰ ਪਾਈ ਹੋ। ਕੁੜੀ ਦਾ ਲਾਲ ਪਤਾਕਾ ਹੋ।
ਕੁੜੀ ਦਾ ਸਾਲੂ ਪਾਟਾ ਹੋ। ਸਾਲੂ ਕੌਣ ਸਮੇਟੇ ਹੋ।
ਚਾਚਾ ਗਾਲੀ ਦੇਸੇ ਹੋ। ਚਾਚੇ ਚੂਰੀ ਕੁੱਟੀ ਹੋ।
ਜਿੰਮੀਦਾਰਾਂ ਲੁੱਟੀ ਹੋ। ਜਿੰਮੀਦਾਰ ਸੁਧਾਏ ਹੋ।
ਬਮ ਬਮ ਭੋਲੇ ਆਏ ਹੋ।
ਇੱਕ ਭੋਲਾ ਰਹਿ ਗਿਆ। ਸਿਪਾਹੀ ਫੜ ਕੇ ਲੈ ਗਿਆ। ਸਿਪਾਹੀ ਨੇ ਮਾਰੀ ਇੱਟ। ਭਾਵੇਂ ਰੋ ਤੇ ਭਾਵੇਂ ਪਿੱਟ।
ਸਾਨੂੰ ਦੇ ਦੇ ਲੋਹੜੀ ਉੱਤੇ ਤੇਰੀ ਜੀਵੇ ਜੋੜੀ।
ਭੁੱਲ ਚੁੱਕ ਦੀ ਮੁਆਫੀ ਜੀ ਪੋਸਟ ਲੰਬੀ ਜਰੂਰ ਹੈ। ਜਾਣਕਾਰੀ ਵਾਸਤੇ ਕਿ ਸਾਨੂੰ ਪਤਾ ਹੋਣਾ ਚਾਹੀਦਾ ਹੈ ਇਸ ਬਾਰੇ ਕਹਿਣ ਨੂੰ ਅਸੀਂ ਸਾਰੇ ਹੀ ਲੋਹੜੀ ਲੋਹੜੀ ਕਹੀ ਜਾ ਰਹੇ ਹਾਂ। ਧੰਨਵਾਦ ਜੀ। ਭੁੱਲ ਚੁੱਕ ਦੀ ਮੁਆਫੀ।
ਗੁਰਜੰਟ ਹੈ ਨਥੇਹਾ।

2 years ago | [YT] | 2

MALWA KHABARNAMA

Happy Lohri

2 years ago | [YT] | 2

MALWA KHABARNAMA

Goodbye 2023

2 years ago | [YT] | 3

MALWA KHABARNAMA

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਧਿਆਨ 'ਚ ਰੱਖਦਿਆਂ ਸ਼ਹੀਦੀ ਪੰਦਰਵਾੜੇ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਕਿਸੇ ਵੀ ਗੁਰਦੁਆਰੇ ਵਿੱਚ ਸਿਰੋਪਾ ਦੇਣ ’ਤੇ ਰੋਕ ਲਾ ਦਿੱਤੀ ਹੈ। 15 ਦਿਨਾਂ ਦੌਰਾਨ ਗੁਰਦੁਆਰਿਆਂ ਦੇ ਲੰਗਰਾਂ 'ਚ ਮਿੱਠਾ ਪਕਵਾਨ ਨਹੀਂ ਬਣੇਗਾ। ਲੰਗਰ ਵਿੱਚ ਸਿਰਫ ਦਾਲ, ਸਬਜ਼ੀ ਅਤੇ ਪ੍ਰਸ਼ਾਦੇ ਹੋਣਗੇ

-ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ SGPC

2 years ago | [YT] | 1

MALWA KHABARNAMA

ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਵਸ ਦੀਆਂ ਸਿੱਖ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। ‪@malwakhabarnama‬ ‪@Sohalbrand‬ ‪@SohalBrandVlogs‬ ‪@PUNJABITRAVELCOUPLE‬

3 years ago | [YT] | 5

MALWA KHABARNAMA

ਸਮੁੱਚੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਹਾਰਦਿਕ ਸ਼ੁਭਕਾਮਨਾਵਾਂ। #malwakhbaranama ‪@malwakhabarnama‬‪@Sohalbrand‬ ‪@PUNJABITRAVELCOUPLE‬

3 years ago (edited) | [YT] | 2