Bill TV UK Punjabi News! Your ultimate destination for the latest global news and updates in Punjabi. Our dedicated team delivers breaking news, insightful analysis, and exclusive reports on a variety of topics, including politics, business, entertainment, sports, and more. Stay connected and informed with our channel as we bring you stories that matter, in a language that resonates. Subscribe now and never miss an update!
#BillTVUK #PunjabiNews #GlobalUpdates #BreakingNews #Entertainment #SportsNews #Politics #BusinessNews #StayInformed #PunjabiUpdates
ਬਿਲ ਟੀਵੀ ਯੂਕੇ ਪੰਜਾਬੀ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ! ਤੁਹਾਡੀ ਖਬਰਾਂ ਅਤੇ ਅਪਡੇਟਸ ਲਈ ਸਭ ਤੋਂ ਭਰੋਸੇਯੋਗ ਸ੍ਰੋਤ। ਸਾਡੀ ਸਮਰਪਿਤ ਟੀਮ ਤੁਹਾਡੇ ਲਈ ਲਿਆਉਂਦੀ ਹੈ ਤਾਜ਼ਾ ਖਬਰਾਂ, ਗਹਿਰਾਈ ਵਾਲੇ ਵਿਸ਼ਲੇਸ਼ਣ ਅਤੇ ਵਿਸ਼ੇਸ਼ ਰਿਪੋਰਟਾਂ। ਚਾਹੇ ਗੱਲ ਹੋਵੇ ਰਾਜਨੀਤੀ ਦੀ, ਕਾਰੋਬਾਰ ਦੀ, ਮਨੋਰੰਜਨ ਦੀ ਜਾਂ ਖੇਡਾਂ ਦੀ, ਅਸੀਂ ਤੁਹਾਨੂੰ ਹਰ ਖੇਤਰ ਦੀ ਜਾਣਕਾਰੀ ਦੇਣ ਲਈ ਤਿਆਰ ਹਾਂ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਦੁਨੀਆ ਵਿੱਚ ਹੋ ਰਹੀਆਂ ਹਰ ਘਟਨਾ ਨਾਲ ਅਪਡੇਟ ਰਹੋ।
#ਬਿਲਟੀਵੀ #ਪੰਜਾਬੀਨਿਊਜ਼ #ਤਾਜ਼ਾਖਬਰਾਂ #ਰਾਜਨੀਤਿਨਿਊਜ਼
Bill TV UK ਪੰਜਾਬੀ
#restinpeace #ustadpuranshahkoti
3 days ago | [YT] | 14
View 0 replies
Bill TV UK ਪੰਜਾਬੀ
ਮਸ਼ਹੂਰ ਅਦਾਕਾਰ ਧਰਮਿੰਦਰ ਦਾ 89 ਸਾਲ ਦੀ ਉਮਰ 'ਚ ਹੋਇਆ ਦੇਹਾਂਤ
#Dharmendra #RIP #india #bollywood #bollywoodnewsupdate
1 month ago | [YT] | 10
View 0 replies
Bill TV UK ਪੰਜਾਬੀ
DGP ਗੌਰਵ ਯਾਦਵ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਪਵਿੱਤਰ ਮੌਕੇ 'ਤੇ ਸ੍ਰੀ ਅਨੰਦਪੁਰ ਸਾਹਿਬ ਦਾ ਕੀਤਾ ਦੌਰਾ
1 month ago | [YT] | 9
View 0 replies
Bill TV UK ਪੰਜਾਬੀ
1 month ago | [YT] | 16
View 0 replies
Bill TV UK ਪੰਜਾਬੀ
ਅੰਮ੍ਰਿਤਸਰ: ਹਲਕਾ ਮਜੀਠਾ ਦੇ ਪਿੰਡ ਬਾਬੋਵਾਲ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ, ਜਿੱਥੇ 7 ਸਾਲ ਦੇ ਏਕਮਪ੍ਰੀਤ ਸਿੰਘ ਦੀ ਰਹੱਸਮਈ ਹਾਲਾਤਾਂ ਵਿੱਚ ਮੌਤ ਹੋ ਗਈ। ਛੋਟੇ ਬੱਚੇ ਦੀ ਮੌਤ ਦੀ ਖ਼ਬਰ ਨਾਲ ਪਿੰਡ ਵਿੱਚ ਸੋਗ ਦਾ ਮਾਹੌਲ ਪੈਦਾ ਹੋ ਗਿਆ ਹੈ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।
ਪਿੰਡ ਦੇ ਮੌਜੂਦਾ ਸਰਪੰਚ ਸ਼ਮਸ਼ੇਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਤਕਰੀਬਨ ਸਵਾ ਇੱਕ ਵਜੇ ਉਨ੍ਹਾਂ ਨੂੰ ਫ਼ੋਨ ਰਾਹੀਂ ਜਾਣਕਾਰੀ ਮਿਲੀ ਕਿ ਇੱਕ ਬੱਚਾ ਡਿੱਗਿਆ ਪਿਆ ਹੈ। ਮੌਕੇ ‘ਤੇ ਪਹੁੰਚ ਕੇ ਉਨ੍ਹਾਂ ਨੇ ਵੇਖਿਆ ਕਿ 7 ਸਾਲ ਦਾ ਏਕਮਪ੍ਰੀਤ ਸਿੰਘ ਗੰਭੀਰ ਹਾਲਤ ਵਿੱਚ ਪਿਆ ਸੀ ਅਤੇ ਉਸਦੇ ਨੇੜੇ ਇੱਟਾਂ-ਰੋੜੇ ਵੀ ਪਏ ਹੋਏ ਸਨ। ਸਰਪੰਚ ਨੇ ਕਿਹਾ ਕਿ ਮੌਕੇ ਦੀ ਸਥਿਤੀ ਦੇਖ ਕੇ ਪਹਿਲਾ ਸ਼ੱਕ ਹੀ ਇਹ ਹੋਇਆ ਕਿ ਬੱਚੇ ਨੂੰ ਕਿਸੇ ਨੇ ਜ਼ਖ਼ਮੀ ਕੀਤਾ ਹੋਵੇਗਾ। ਪਰਿਵਾਰਿਕ ਮੈਂਬਰਾਂ ਨੇ ਰੋ-ਰੋ ਕੇ ਦੱਸਿਆ ਕਿ ਬੱਚਾ ਘਰ ਤੋਂ ਕੁਝ ਦੂਰ ਇੱਕ ਕੋਠੇ ਦੇ ਪਿੱਛੇ ਮ੍ਰਿਤ ਹਾਲਤ ਵਿੱਚ ਮਿਲਿਆ। ਉਨ੍ਹਾਂ ਨੇ ਖੁੱਲ੍ਹ ਕੇ ਕਿਹਾ ਕਿ ਬੱਚੇ ਨੂੰ ਮਾਰਿਆ ਗਿਆ ਹੈ ਅਤੇ ਉਨ੍ਹਾਂ ਨੂੰ ਇਨਸਾਫ ਚਾਹੀਦਾ ਹੈ। ਪਰਿਵਾਰ ਦੇ ਮੁਤਾਬਕ ਮ੍ਰਿਤਕ ਦੀ ਇੱਕ ਵੱਡੀ ਭੈਣ ਵੀ ਹੈ ਅਤੇ ਦੋਵੇਂ ਬੱਚੇ ਬਹੁਤ ਪਿਆਰੇ ਸਨ।
1 month ago | [YT] | 1
View 0 replies
Bill TV UK ਪੰਜਾਬੀ
ਚੰਡੀਗੜ੍ਹ ਦੀ ਜਾਨਵੀ ਜਿੰਦਲ ਨੇ 17 ਸਾਲ ਦੀ ਉਮਰ ਵਿਚ ਸਕੇਟਿੰਗ ਦੀ ਸਵੈ-ਸਿੱਖਿਆ ਲੈ ਕੇ 11 ਗਿਨੀਜ਼ ਵਰਲਡ ਰਿਕਾਰਡ ਹਾਸਲ ਕਰ ਕੇ ਮਿਸਾਲ ਕਾਇਮ ਕਰ ਦਿੱਤੀ ਹੈ। ਜਾਨਵੀ ਜਿੰਦਲ ਫਰੀ ਸਟਾਈਲ ਸਕੇਟਿੰਗ ਵਿਚ 11 ਗਿੰਨੀਜ਼ ਵਰਲਡ ਰਿਕਾਰਡ ਬਣਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਚੰਡੀਗੜ੍ਹ ਯੂਨੀਵਰਸਿਟੀ ਨੇ ਇਸ ਪ੍ਰਾਪਤੀ ਲਈ ਉਸ ਨੂੰ ਸਨਮਾਨਿਤ ਕੀਤਾ ਅਤੇ ਉਚੇਰੀ ਸਿੱਖਿਆ ਲਈ ਖੇਡ ਸਕਾਲਰਸ਼ਿਪ ਦੇਣ ਦਾ ਵੀ ਐਲਾਨ ਕੀਤਾ। ਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਭਾਰਤ ਦੀ ਇਸ ਸਭ ਤੋਂ ਘੱਟ ਉਮਰ ਦੀ ਮਹਿਲਾ ਖਿਡਾਰਣ ਨੂੰ ਸਨਮਾਨਤ ਕੀਤਾ।
18 ਸਾਲਾ ਜਾਨਵੀ ਜਿੰਦਲ ਨੇ ਫਰੀਸਟਾਈਲ ਸਕੇਟਿੰਗ ਵਿਚ 6 ਨਵੇਂ ਗਿਨੀਜ਼ ਵਰਲਡ ਰਿਕਾਰਡ ਆਪਣੇ ਨਾਮ ਕਰ ਕੇ ਮਿਸਾਲ ਕਾਇਮ ਕੀਤੀ ਹੈ। ਇਸ ਦੇ ਨਾਲ ਹੀ ਉਹ ਭਾਰਤ ਦੀ ਪਹਿਲੀ ਮਹਿਲਾ ਬਣ ਗਈ ਹੈ, ਜਿਸ ਦੇ ਨਾਮ ’ਤੇ 11 ਤੋਂ ਜ਼ਿਆਦਾ ਗਿਨੀਜ਼ ਆਫ਼ ਵਰਲਡ ਰਿਕਾਰਡ ਦਰਜ ਹਨ। ਜਾਨਵੀ ਦੇ ਨਾਮ ’ਤੇ ਪਹਿਲਾਂ ਹੀ 5 ਗਿਨੀਜ਼ ਵਰਲਡ ਰਿਕਾਰਡ ਦਰਜ ਸਨ ਅਤੇ ਪਿਛਲੇ ਹਫ਼ਤੇ ਉਸ ਨੇ ਇਨਲਾਈਨ ਸਕੇਟਸ ’ਤੇ 30 ਸਕਿੰਟਾਂ ਵਿਚ ਸਭ ਤੋਂ ਜ਼ਿਆਦਾ 360 ਡਿਗਰੀ ’ਤੇ ਘੁੰਮਾਉਣ, ਇੱਕ ਮਿੰਟ ਵਿਚ ਇਨਲਾਈਨ ਸਕੇਟਸ ’ਤੇ ਸਭ ਤੋਂ ਜ਼ਿਆਦਾ 360 ਡਿਗਰੀ ’ਤੇ ਘੁੰਮਾਉਣ ਤੇ 30 ਸਕਿੰਟਾਂ ਵਿਚ ਇਨਲਾਈਨ ਸਕੇਟਸ ’ਤੇ ਸਭ ਤੋਂ ਜ਼ਿਆਦਾ ਇੱਕ ਟਾਇਰ 360 ਡਿਗਰੀ ’ਤੇ ਘੁੰਮਾਉਣ ਵਰਗੇ 6 ਨਵੇਂ ਰਿਕਾਰਡ ਬਣਾਏ ਹਨ।
1 month ago | [YT] | 0
View 0 replies
Bill TV UK ਪੰਜਾਬੀ
ਖੰਨਾ ਦੇ ਮਾਲੇਰਕੋਟਲਾ ਰੋਡ ‘ਤੇ ਇੱਕ ਭਿਆਨਕ ਹਾਦਸਾ ਵਾਪਰ ਗਿਆ, ਜਿਸ ਵਿਚ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਹਾਦਸਾ ਮੋਟਰਸਾਈਕਲ ਤੇ ਕਾਰ ਦੀ ਟੱਕਰ ਕਰਕੇ ਵਾਪਰਿਆ, ਜਿਸ ਮਗਰੋਂ ਬਾਈਕ ਸਵਾਰ ਨੌਜਵਾਨ ਇੱਕ ਓਵਰਲਡ ਰੇਤਾ ਦੀ ਭਰੀ ਟਰੈਕਟਰ ਟਰਾਲੀ ਦੇ ਹੇਠਾਂ ਆ ਗਿਆ।ਇਸ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਦਿਖਾਈ ਦੇ ਰਿਹਾ ਹੈ ਕਿ ਇੱਕ ਤੇਜ ਰਫਤਾਰ ਕਾਰ ਸਾਹਮਣਿਓਂ ਆ ਰਹੀ ਹੈ ਤੇ ਉਸ ਨਾਲ ਮੋਟਰਸਾਈਕਲ ਦੀ ਟੱਕਰ ਹੁੰਦੀ ਹੈ। ਬਾਈਕ ਸਵਾਰ ਨੌਜਵਾਨ ਆਪਣਾ ਸੰਤੁਲਨ ਗੁਆ ਬੈਠਦਾ ਹੈ ਤੇ ਸਾਈਡ ਤੋਂ ਆ ਰਹੀ ਟਰੈਕਟਰ ਟਰਾਲੀ ਵੱਲ ਡਿੱਗਦਾ ਹੈ ਤੇ ਟਰੈਕਟਰ ਟਰਾਲੀ ਉਸ ਦੇ ਉਪਰੋਂ ਲੰਘ ਜਾਂਦੀ ਹੈ ਤੇ ਮੁੰਡੇ ਦੀ ਜਾਨ ਚਲੀ ਜਾਂਦੀ ਹੈ। ਮੋਟਰਸਾਈਕਲ ‘ਤੇ ਦੋ ਲੋਕ ਸਵਾਰ ਸਨ, ਜਿਨ੍ਹਾਂ ਵਿਚੋਂ ਇੱਕ ਗੰਭੀਰ ਜਖਮੀ ਹੋਇਆ ਹੈ।
1 month ago | [YT] | 0
View 0 replies
Bill TV UK ਪੰਜਾਬੀ
ਪੰਜਾਬ ਸਰਕਾਰ ਦੀ “ਨਸ਼ਾ ਮੁਕਤ ਪੰਜਾਬ” ਮੁਹਿੰਮ ਦੇ ਹਿੱਸੇ ਵਜੋਂ, ਪੁਲਿਸ ਅਤੇ ਮਾਰਕੀਟ ਕਮੇਟੀ ਦੀ ਇੱਕ ਸਾਂਝੀ ਟੀਮ ਨੇ ਐਤਵਾਰ ਨੂੰ ਧਨੌਲਾ ਵਿੱਚ ਮਾਰਕੀਟ ਕਮੇਟੀ ਦੀ ਜ਼ਮੀਨ ‘ਤੇ ਨਸ਼ਾ ਤਸਕਰ ਸ਼ਿਵ ਸੋਨੀ ਵੱਲੋਂ ਬਣਾਏ ਗਏ ਗੈਰ-ਕਾਨੂੰਨੀ ਘਰ ਨੂੰ ਢਾਹ ਦਿੱਤਾ। ਭਾਰੀ ਪੁਲਿਸ ਤਾਇਨਾਤੀ ਦੌਰਾਨ ਸਵੇਰੇ ਕਾਰਵਾਈ ਸ਼ੁਰੂ ਹੋਈ ਅਤੇ ਪੂਰੀ ਇਮਾਰਤ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰਵਾਈ ਉਨ੍ਹਾਂ ਲੋਕਾਂ ‘ਤੇ ਸ਼ਿਕੰਜਾ ਕੱਸਣ ਦੀ ਨੀਤੀ ਦਾ ਹਿੱਸਾ ਹੈ ਜੋ ਨਸ਼ੀਲੇ ਪਦਾਰਥਾਂ ਦੇ ਵਪਾਰ ਰਾਹੀਂ ਕਮਾਏ ਪੈਸੇ ਨੂੰ ਗੈਰ-ਕਾਨੂੰਨੀ ਜਾਇਦਾਦਾਂ ਵਿੱਚ ਨਿਵੇਸ਼ ਕਰਕੇ ਆਪਣਾ ਪ੍ਰਭਾਵ ਵਧਾਉਣ ਦੀ ਕੋਸ਼ਿਸ਼ ਕਰਦੇ ਹਨ। ਮਾਰਕੀਟ ਕਮੇਟੀ ਨੇ ਸ਼ਿਵ ਸੋਨੀ ਨੂੰ ਗੈਰ-ਕਾਨੂੰਨੀ ਕਬਜ਼ੇ ਖਾਲੀ ਕਰਨ ਲਈ ਕਈ ਨੋਟਿਸ ਜਾਰੀ ਕੀਤੇ ਸਨ, ਪਰ ਕੋਈ ਜਵਾਬ ਨਾ ਮਿਲਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ।
ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਸ਼ਿਵ ਸੋਨੀ ਵਿਰੁੱਧ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਅੱਠ, ਸ਼ਰਾਬ ਦੇ ਗੈਰ-ਕਾਨੂੰਨੀ ਵਪਾਰ ਦੇ ਤਿੰਨ, ਐਨਡੀਪੀਐਸ ਦੇ ਤਿੰਨ ਅਤੇ ਦੋ ਹੋਰ ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ ਮਾਮਲਿਆਂ ਦੀ ਪੁਸ਼ਟੀ ਹੋਣ ਤੋਂ ਬਾਅਦ ਹੀ, ਮਾਰਕੀਟ ਕਮੇਟੀ ਨੇ ਪੁਲਿਸ ਦੀ ਸਹਾਇਤਾ ਨਾਲ ਢਾਹੁਣ ਦੀ ਕਾਰਵਾਈ ਨੂੰ ਅੰਤਿਮ ਰੂਪ ਦਿੱਤਾ। ਸ਼ਿਵ ਸੋਨੀ ਇਸ ਸਮੇਂ ਪੁਲਿਸ ਹਿਰਾਸਤ ਵਿੱਚ ਹੈ।
ਕਾਰਵਾਈ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ, ਸੁਰੱਖਿਆ ਉਪਾਵਾਂ ਦੇ ਹਿੱਸੇ ਵਜੋਂ ਮੁਲਜ਼ਮ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸਾਵਧਾਨੀ ਵਜੋਂ ਹਿਰਾਸਤ ਵਿੱਚ ਲਿਆ ਗਿਆ। ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ਼ ਆਲਮ, ਡੀਐਸਪੀ ਸਤਬੀਰ ਸਿੰਘ, ਇੰਸਪੈਕਟਰ ਬਲਜੀਤ ਸਿੰਘ ਅਤੇ ਸਟੇਸ਼ਨ ਹਾਊਸ ਅਫ਼ਸਰ ਇੰਸਪੈਕਟਰ ਲਖਬੀਰ ਸਿੰਘ ਸਮੇਤ ਕਈ ਅਧਿਕਾਰੀ ਮੌਜੂਦ ਸਨ।
1 month ago | [YT] | 0
View 0 replies
Bill TV UK ਪੰਜਾਬੀ
ਬੰਗਾ ਬੱਸ ਅੱਡੇ ਨਜ਼ਦੀਕ ਅਣਪਛਾਤੇ ਵਿਅਕਤੀਆਂ ਵੱਲੋਂ ਚਲਾਈਆਂ ਗੋਲੀਆਂ, ਪੰਜ ਜਖਮੀ
ਅੱਜ ਬੰਗਾ ਬੱਸ ਸਟੈਂਡ ਵਿੱਚ ਦਿਨ ਦਿਹਾੜੇ ਅਣਪਛਾਤੇ ਵਿਅਕਤੀਆਂ ਵੱਲੋਂ ਅੰਨੇ ਵਾਹ ਗੋਲੀਆਂ ਚਲਾ ਦਿੱਤੀਆਂ ਗਈਆ।ਜਿਸ ਦੌਰਾਨ ਪੰਜ ਵਿਅਕਤੀ ਜੋ ਕਿ ਸਕਾਰਪੀਓ ਗੱਡੀ ਨੰ PB12 AB4627 ਵਿੱਚ ਸਵਾਰ ਮਨਦੀਪ ਸਿੰਘ ਵਾਸੀ ਕਰਿਆਮ,ਸੂਜਲ ਵਾਸੀ ਭਰੋਮਜਾਰਾ,ਰਿੰਪਲ ਵਾਸੀ ਪੂੰਨੀਆ, ਹਰਪ੍ਰੀਤ ਸਿੰਘ ਵਾਸੀ ਖਾਨਖਾਨਾ, ਤੇ ਸਾਹਿਲ ਪੁੱਤਰ ਸੁਖਵੀਰ ਸਿੰਘ ਵਾਸੀ ਬੰਗਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜਿਨਾਂ ਨੂੰ ਨਜ਼ਦੀਕੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਡਾਕਟਰਾਂ ਵਲੋਂ ਉਨ੍ਹਾਂ ਹਾਲਤ ਨਾਜ਼ੁਕ ਦੇਖਦੇ ਹੋਏ ਉਨ੍ਹਾਂ ਨੂੰ ਡੀ ਐਮ ਸੀ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ।ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਦੁਪਹਿਰ ਬਾਅਦ ਬੰਗਾ ਦੇ ਬੱਸ ਅੱਡੇ ਕੋਲ ਦਿਨ ਦਿਹਾੜੇ ਵਾਪਰੀ।ਦੱਸਦੀਏ ਕਿ ਥਾਣਾ ਸਿਟੀ ਬੰਗਾ ਤੋਂ ਮਹਿਜ ਦੋ ਸੋ ਮੀਟਰ ਦੀ ਦੂਰੀ ਤੇ ਇਹ ਘਟਨਾ ਵਾਪਰੀ।
1 month ago | [YT] | 2
View 0 replies
Bill TV UK ਪੰਜਾਬੀ
ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਵਿਚ ਚੜ੍ਹਦੀ ਸਵੇਰ ਗੋਲੀਆਂ ਚੱਲੀਆਂ ਹਨ। ਇੰਨਾ ਹੀ ਨਹੀਂ 24 ਘੰਟਿਆਂ ਦੇ ਅੰਦਰ ਫਿਰੋਜ਼ਪੁਰ ਵਿਚ ਇਹ ਦੂਜੀ ਵਾਰ ਹੋਇਆ ਹੈ ਜਦੋਂ ਕਿ ਗੋਲੀਆਂ ਚੱਲੀਆਂ ਹਨ। ਇਸ ਦੌਰਾਨ ਇਕ ਨੌਜਵਾਨ ਨੂੰ ਗੋਲੀ ਵੀ ਲੱਗੀ ਹੈ। ਮਿਲੀ ਜਾਣਕਾਰੀ ਮੁਤਾਬਕ ਐਕਟਿਵਾ ‘ਤੇ ਸਵਾਰ 2 ਨੌਜਵਾਨਾਂ ਵੱਲੋਂ ਦੂਜੇ ਨੌਜਵਾਨ ‘ਤੇ ਫਾਇਰਿੰਗ ਕੀਤੀ ਗਈ ਤੇ ਇਸ ਹਾਦਸੇ ਵਿਚ ਨੌਜਵਾਨ ਜਖਮੀ ਵੀ ਹੋ ਗਿਆ ਹੈ
ਮੌਕੇ ‘ਤੇ ਮੌਜੂਦ ਲੋਕਾਂ ਨੇ ਨੌਜਵਾਨ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਮੌਕੇ ‘ਤੇ ਪਹੁੰਚੀ ਤੇ ਜਾਂਚ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਅਣਪਛਾਤਿਆਂ ਦੀ ਪਛਾਣ ਕੀਤੀ ਜਾ ਰਹੀ ਹੈ ਤੇ ਜਲਦ ਹੀ ਗ੍ਰਿਫਤਾਰ ਵੀ ਕਰ ਲਿਆ ਜਾਵੇਗਾ।
1 month ago | [YT] | 0
View 0 replies
Load more