Rabta Punjab ਰਾਬਤਾ ਪੰਜਾਬ



Rabta Punjab ਰਾਬਤਾ ਪੰਜਾਬ

ਝੂਠੇ ਪੁਲਿਸ ਮੁਕਾਬਲਿਆਂ ਦਾ ਸੱਚ ਉਜਾਗਰ ਕਰਦੀ ਫਿਲਮ 'ਸਤਲੁਜ' OTT ਪਲੇਟਫਾਰਮ 'ਤੇ ਭਾਰਤ ਵਿੱਚ ਕੀਤੀ ਬੈਨ, ਪੰਜਾਬੀਆਂ ਅਤੇ ਸਿੱਖਾਂ ਵਿੱਚ ਬਣਿਆ ਰੋਸ਼

4 weeks ago | [YT] | 10

Rabta Punjab ਰਾਬਤਾ ਪੰਜਾਬ

ਡੇਰਾ ਬਿਆਸ ਮੁਖੀ ਉੱਤੇ ਭਗਵੰਤ ਸਿੰਘ ਮਾਨ ਦੀ ਸਖ਼ਤ ਟਿੱਪਣੀ
* ਪੰਜਾਬ ਦੀ ਸਿਆਸਤ ਬਾਰੇ ਚਰਚਾ ਤੇਜ਼
*ਸਾਰੀਆਂ ਸਿਆਸੀ ਪਾਰਟੀਆਂ ਲਈ ਚੋਣ ਅਖਾੜਾ ਹੋਵੇਗਾ ਮੁਸ਼ਕਿਲਾਂ ਭਰਿਆ

ਚੰਡੀਗੜ੍ਹ: ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਖ਼ਤ ਟਿੱਪਣੀ ਕੀਤੀ ਹੈ।
ਭਗਵੰਤ ਸਿੰਘ ਮਾਨ ਨੇ ਆਪਣੇ ਫੇਸਬੁੱਕ ਪੇਜ ਉੱਤੇ ਲਿਖਿਆ ਹੈ ਕਿ
" ਕੱਲ ਬਣ ਜਾਣ, ਭਾਵੇਂ ਅੱਜ ਬਣ ਜਾਣ, ਅਦਾਲਤਾਂ ਦਾ ਉੱਥੇ ਰੱਬ ਰਾਖਾ, ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ ... "
ਅਸਲ ਵਿੱਚ ਗੁਰਿੰਦਰ ਸਿੰਘ ਢਿੱਲੋ ਨੇ ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਕੱਲ ਨਾਭਾ ਜੇਲ੍ਹ ਵਿੱਚ ਮੁਲਾਕਾਤ ਕੀਤੀ ਸੀ। ਮੁਲਾਕਾਤ ਤੋਂ ਬਾਅਦ ਗੁਰਿੰਦਰ ਸਿੰਘ ਢਿੱਲੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਬਿਕਰਮ ਸਿੰਘ ਮਜੀਠੀਆ ਉੱਤੇ ਦਰਜ ਕੀਤੇ ਸਾਰੇ ਕੇਸ ਗਲਤ ਹਨ। ਭਾਵੇਂ ਕਿ ਅਦਾਲਤਾਂ ਵਿੱਚ ਚੱਲ ਰਹੇ ਕੇਸਾਂ ਨੂੰ ਕੋਈ ਵੀ ਆਗੂ, ਧਰਮਿਕ ਸ਼ਖਸ਼ੀਅਤ, ਵਕੀਲ ਜਾਂ ਫਿਰ ਮੁਲਜ਼ਮ ਗ਼ਲਤ ਕਹਿ ਸਕਦਾ ਹੈ ਪਰ ਗੁਰਿੰਦਰ ਸਿੰਘ ਢਿੱਲੋਂ ਨੇ ਜਿਸ ਹਿਸਾਬ ਨਾਲ ਮਜੀਠੀਆ ਨੂੰ ਕਲੀਨ ਚਿੱਟ ਦਿੱਤੀ ਹੈ ਉਸ ਤੋਂ ਆਮ ਆਦਮੀ ਪਾਰਟੀ ਲਈ ਕਾਫੀ ਮੁਸ਼ਕਿਲ ਆ ਗਈ ਸੀ। ਕਿਉਂਕਿ ਮਜੀਠੀਆ ਨੂੰ ਜੇਲ੍ਹ ਭੇਜ ਕੇ ਆਮ ਆਦਮ ਪਾਰਟੀ ਦਾ ਸਿਆਸੀ ਕੱਦ ਵਧਿਆ ਸੀ ਅਤੇ ਪੰਜਾਬ ਵਿੱਚ ਚਰਚਾ ਚੱਲੀ ਸੀ ਕਿ ਨਸ਼ਿਆਂ ਦੇ ਮਾਮਲੇ 'ਤੇ ਆਮ ਆਦਮੀ ਪਾਰਟੀ ਨੇ ਸਖ਼ਤ ਰੁਖ਼ ਬਣਾਇਆ ਹੈ।

ਗੁਰਿੰਦਰ ਸਿੰਘ ਢਿੱਲੋਂ ਦੇ ਮਜੀਠੀਆ ਬਾਰੇ ਬਿਆਨ ਨੇ ਆਮ ਆਦਮੀ ਪਾਰਟੀ ਲਈ ਨਵੀਂ ਚਿੰਤਾ ਪੈਦਾ ਕਰ ਦਿੱਤੀ ਸੀ ਜਿਸ ਕਾਰਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਹ ਬਿਆਨ ਦੇਣਾ ਪਿਆ।
ਇਸ ਤੋਂ ਮੁਲਾਕਾਤ ਬਾਰੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਨੇ ਇਹ ਕਹਿ ਕੇ ਗੱਲ ਟਾਲ ਦਿੱਤੀ ਸੀ ਕਿ ਗੁਰਿੰਦਰ ਸਿੰਘ ਢਿੱਲੋਂ ਤਾਂ ਬਿਕਰਮ ਸਿੰਘ ਮਜੀਠੀਆ ਦੇ ਰਿਸ਼ਤੇਦਾਰ ਹਨ ਜਿਸ ਕਾਰਨ ਉਹਨਾਂ ਨੇ ਮਜੀਠੀਆ ਨਾਲ ਮੁਲਾਕਾਤ ਕੀਤੀ ਹੈ।
ਗੁਰਿੰਦਰ ਸਿੰਘ ਢਿੱਲੋਂ ਪਹਿਲਾਂ ਵੀ ਮਜੀਠੀਆ ਨਾਲ ਕਈ ਵਾਰ ਮੁਲਾਕਾਤ ਕਰ ਚੁੱਕੇ ਹਨ ਅਤੇ ਮਜੀਠੀਆ ਨੂੰ ਢਿੱਲੋਂ ਦੋਸਤ ਮੰਨਦੇ ਹਨ ਅਤੇ ਇਹ ਵੀ ਸਭ ਨੂੰ ਪਤਾ ਹੈ ਕਿ ਮਜੀਠੀਆ ਅਤੇ ਢਿੱਲੋਂ ਦੀ ਆਪਸ ਵਿੱਚ ਰਿਸ਼ਤੇਦਾਰੀ ਹੈ। ਪਰ ਇਹ ਸਬੱਬ ਹੀ ਸੀ ਕਿ ਮਜੀਠੀਆ ਦੀ ਜ਼ਮਾਨਤ ਮਿਲਣ ਤੋਂ ਕੁਝ ਮਿੰਟ ਪਹਿਲਾਂ ਹੀ ਢਿੱਲੋਂ ਨੇ ਇਹ ਬਿਆਨ ਦਿੱਤਾ ਸੀ।

ਡੇਰਾ ਬਿਆਸ ਪਿਛਲੇ ਸਮੇਂ ਦੌਰਾਨ ਭਾਵੇਂ ਸਿੱਧੇ ਤੌਰ 'ਤੇ ਕਿਸੇ ਇੱਕ ਸਿਆਸੀ ਪਾਰਟੀ ਨਾਲ ਨਹੀਂ ਚੱਲਦਾ ਪਰ ਹੁਣ ਜਿਸ ਹਿਸਾਬ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਖ਼ਤ ਟਿੱਪਣੀ ਕੀਤੀ ਹੈ ਉਸ ਤੋਂ ਲੱਗਦਾ ਹੈ ਕਿ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੂੰ ਵੀ ਕੋਈ ਪੈਂਤੜਾ ਲੈਣਾ ਹੀ ਪਵੇਗਾ। ਹੁਣ ਵੇਖਣਾ ਇਹ ਹੋਵੇਗਾ ਕਿ ਗੁਰਿੰਦਰ ਸਿੰਘ ਢਿੱਲੋਂ ਦਾ ਇਸ ਟਿੱਪਣੀ ਬਾਰੇ ਕਿਸ ਤਰ੍ਹਾਂ ਦਾ ਬਿਆਨ ਆਵੇਗਾ। ਜਾਂ ਫਿਰ ਉਹ ਚੁੱਪੀ ਸਾਧ ਲੈਣਗੇ।

2027 ਦੀਆਂ ਚੋਣਾਂ ਨੇੜੇ ਹੋਣ ਕਾਰਨ ਹਰ ਪਾਸੇ ਚਰਚਾ ਹੈ ਕਿ ਪੰਜਾਬ ਵਿੱਚ ਫੈਲੇ ਡੇਰਾਵਾਦ ਦਾ ਇੰਨਾਂ ਚੋਣਾਂ ਉੱਤੇ ਅਸਰ ਜ਼ਰੂਰ ਪਵੇਗਾ। ਇੱਕ ਪਾਸੇ ਬੀਜੇਪੀ ਡੇਰਾ ਮੁਖੀਆਂ ਨਾਲ ਵਧੇਰੇ ਸੰਪਰਕ ਬਣਾ ਰਹੀ ਹੈ ਦੂਜੇ ਪਾਸੇ ਧਾਰਮਿਕ ਏਜੰਡਿਆਂ ਲਈ ਆਮ ਆਦਮੀ ਪਾਰਟੀ ਅਤੇ ਉਹਨਾਂ ਦੀ ਸਰਕਾਰ ਵੀ ਪਿੱਛੇ ਨਹੀਂ। ਅਕਾਲੀ ਦਲ ਤਾਂ ਸ਼ੁਰੂ ਤੋਂ ਹੀ ਧਾਰਮਿਕ ਏਜੰਡੇ ਨੂੰ ਵਰਤਦਾ ਆਇਆ ਹੈ। ਕਾਂਗਰਸ ਨੇ ਵੀ ਪਹਿਲਾਂ ਡੇਰਿਆਂ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਸੀ ਪਰ ਇਸ ਵਾਰ ਕਾਂਗਰਸ ਪੰਜਾਬ ਮੁੱਦਿਆਂ ਦੀ ਰਾਜਨੀਤੀ ਵੱਲ ਵਧੇਰੇ ਧਿਆਨ ਦੇ ਰਹੀ ਹੈ।
ਮੁੱਖ ਮੰਤਰੀ ਦੀ ਅੱਜ ਵਾਲੀ ਪੋਸਟ ਨੇ ਫਿਰ ਤੋਂ ਸਿਆਸੀ ਹਲਕਿਆਂ ਵਿੱਚ ਚਰਚਾ ਛੇੜ ਦਿੱਤੀ ਹੈ ਕਿ ਧਾਰਮਿਕ ਵੋਟ ਬੈਂਕ ਕਿਸ ਪਾਸੇ ਜਾਵੇਗਾ। ਨਾਲ ਅਕਾਲੀ ਦਲ ਤੇ ਬੀਜੇਪੀ ਦੇ ਗੱਠਜੋੜ ਬਾਰੇ ਵੀ ਚਰਚਾ ਜਾਰੀ ਹੈ।
ਇੱਕ ਪਾਸੇ ਕਾਂਗਰਸ ਦੀ ਧੜੇਬੰਦੀ ਖ਼ਤਮ ਹੋਣ ਬਾਰੇ ਵੀ ਚਰਚਾ ਹੈ ਅਤੇ ਨਾਲ ਇਹ ਵੀ ਚਰਚਾ ਹੈ ਕਿ ਮੁੱਖ ਮੁਕਾਬਲਾ ਕੀ ਕਾਂਗਰਸ ਦੇ ਆਮ ਆਦਮੀ ਪਾਰਟੀ ਵਿਚਕਾਰ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵਿਚਕਾਰ ਜਾਂ ਫਿਰ ਭਾਜਪਾ ਤੇ ਆਮ ਆਦਮੀ ਪਾਰਟੀ ਵਿਚਕਾਰ ਹੋਵੇਗਾ।
ਸੋ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲ ਗਈ ਹੈ ਜਿਸ ਕਾਰਨ ਉਹਨਾਂ ਬਾਹਰ ਆਕੇ ਕਿਸ ਤਰ੍ਹਾਂ ਦਾ ਸਿਆਸੀ ਪੈਂਤਰਾ ਖੇਡਣਾ ਹੈ ਇਸ ਉੱਤੇ ਵੀ ਪੰਜਾਬ ਦੀ ਸਿਆਸਤ ਦੇ ਰੰਗ ਬਦਲਣਗੇ ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕਈ ਵਾਰ ਕਹਿ ਚੁੱਕੇ ਹਨ ਕਿ ਪੰਜਾਬ ਵਿੱਚ ਪੰਥ ਨਾਲ ਸੰਬੰਧਿਤ ਵੱਖ ਵੱਖ ਧੜੇਬੰਦੀਆਂ ਖ਼ਤਮ ਕਰਕੇ ਹੀ ਸਿੱਖ ਸਿਆਸਤ ਬਚ ਸਕਦੀ ਹੈ।
ਨਾਲ ਹੀ ਸਿਮਰਜੀਤ ਸਿੰਘ ਮਾਨ ਦੇ ਦੋਹਤੇ ਦੇ ਵਿਆਹ 'ਤੇ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ, ਪਰਿਵਾਰ ਸਮੇਤ ਗਏ ਹਨ ਅਤੇ ਸਾਰੀਆਂ ਅਕਾਲੀ ਧਿਰਾਂ ਕਹਿ ਰਹੀਆਂ ਹਨ ਕਿ ਜੇਕਰ ਸੁਖਬੀਰ ਸਿੰਘ ਬਾਦਲ ਪਿੱਛੇ ਹੋ ਜਾਣ ਤਾਂ ਪੰਥਕ ਏਕਤਾ ਹੋ ਸਕਦੀ ਹੈ। ਸੋ ਪੰਥਕ ਏਕਤਾ ਵੱਲ ਜੇਕਰ ਗੱਲ ਵਧੇਰੇ ਕੇਂਦਰਿਤ ਹੋ ਗਈ ਤਾਂ ਪੰਜਾਬ ਦੇ ਸਿਆਸੀ ਸਮੀਕਰਨ ਹੋਰ ਤਰ੍ਹਾਂ ਦੇ ਹੋ ਸਕਦੇ ਹਨ।
ਸਿਆਸਤ ਵਿੱਚ ਕੁਝ ਵੀ ਸੰਭਵ ਹੈ ਪਰ 2027 ਦੀ ਚੋਣ ਮਾਹੌਲ ਤੋਂ ਪਹਿਲਾਂ ਹੀ ਪੰਜਾਬ ਵਿੱਚ ਸਿਆਸੀ ਪਾਰਾ ਸਿਖਰਾਂ ਉੱਤੇ ਹੈ। ਸੋ ਜਿਸ ਤਰ੍ਹਾਂ ਦਾ ਮਾਹੌਲ ਹੈ ਉਸ ਤੋਂ ਲੱਗਦਾ ਹੈ ਕਿ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਲਈ ਪੰਜਾਬ ਦਾ ਚੋਣ ਅਖਾੜਾ ਬੜਾ ਮੁਸ਼ਕਲਾਂ ਭਰਿਆ ਹੋਵੇਗਾ।
-ਦਰਸ਼ਨ ਸਿੰਘ ਖੋਖਰ

6 months ago | [YT] | 20

Rabta Punjab ਰਾਬਤਾ ਪੰਜਾਬ

ਪੰਜਾਬ ਦੇ ਸਾਰੇ ਪ੍ਰਾਈਵੇਟ, ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਵਧੇਰੇ ਠੰਡ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸੱਤ ਜਨਵਰੀ ਤੱਕ ਛੁੱਟੀਆਂ ਵਧਾਉਣ ਦਾ ਐਲਾਨ ਕੀਤਾ ਹੈ । ਇਸ ਬਾਰੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ 'ਤੇ ਐਕਸ ਉੱਤੇ ਇਹ ਦਿੱਤੀ ਜਾਣਕਾਰੀ।

7 months ago (edited) | [YT] | 1

Rabta Punjab ਰਾਬਤਾ ਪੰਜਾਬ

ਸੀਬੀਆਈ ਨੇ ਚੁੱਕ ਲਿਆ DIG

ਚੰਡੀਗੜ੍ਹ: ਸੀਬੀਆਈ ਨੇ ਰੋਪੜ ਰੇਂਜ ਦੇ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਨੂੰ ਟਰੈਪ ਲਗਾਕੇ ਹਰਿਆਣਾ ਤੋਂ ਰਿਸ਼ਵਤ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ।
ਗ੍ਰਿਫਤਾਰੀ ਤੋਂ ਬਾਅਦ ਹਰਚਰਨ ਸਿੰਘ ਭੁੱਲਰ ਦੇ ਦਫ਼ਤਰ ਅਤੇ ਘਰ ਵਿੱਚ ਵੀ ਛਾਪੇਮਾਰੀ ਹੋਣ ਦੀ ਖ਼ਬਰ ਹੈ।

9 months ago | [YT] | 1

Rabta Punjab ਰਾਬਤਾ ਪੰਜਾਬ

ਹੜਾਂ ਦੀ ਕਰੋਪੀ ਬਾਰੇ ਪੰਜਾਬ ਵਿਧਾਨ ਸਭਾਵਾਂ ਦਾ ਇਜਲਾਸ 26 ਸਤੰਬਰ ਤੋਂ

10 months ago | [YT] | 1

Rabta Punjab ਰਾਬਤਾ ਪੰਜਾਬ

ਪੰਜਾਬ ਵਿਧਾਨ ਸਭਾ ਦਾ ਇਜਲਾਸ ਹੋਵੇਗਾ 26 ਸਤੰਬਰ ਨੂੰ , ਹੜਾ ਨਾਲ ਹੋਈ ਪੰਜਾਬ ਦੀ ਬਰਬਾਦੀ ਬਾਰੇ ਹੋ ਸਕਦੀ ਹੈ ਚਰਚਾ

10 months ago | [YT] | 0

Rabta Punjab ਰਾਬਤਾ ਪੰਜਾਬ

ਸਕੂਲ, ਕਾਲਜ ਅਤੇ ਸਾਰੇ ਵਿਦਿਅਕ ਅਦਾਰੇ 7 ਸਤੰਬਰ ਤੱਕ ਰਹਿਣਗੇ ਬੰਦ

ਚੰਡੀਗੜ੍ਹ: ਹੜਾਂ ਦੇ ਮੱਦੇ ਨਜ਼ਰ ਪੰਜਾਬ ਦੇ ਸਾਰੇ ਵਿਦਿਅਕ ਅਦਾਰੇ ਸੱਤ ਸਤੰਬਰ ਤੱਕ ਬੰਦ ਕਰਨ ਦਾ ਪੰਜਾਬ ਸਰਕਾਰ ਨੇ ਲਿਆ ਫੈਸਲਾ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਕਸ ਹੈਂਡਲ 'ਤੇ ਦਿੱਤੀ ਜਾਣਕਾਰੀ

11 months ago | [YT] | 1

Rabta Punjab ਰਾਬਤਾ ਪੰਜਾਬ

ਨਹੀਂ ਹੋ ਸਕਿਆ ਮਜੀਠੀਆ ਦੀ ਜਮਾਨਤ ਦਾ ਫੈਸਲਾ!

1 year ago | [YT] | 5