Spread Love Serve Humanity…


ਹੱਸਦਾ ਵੱਸਦਾ ਰਹੇ ਮੇਰਾ ਪੰਜਾਬ…

ਨਿਰਪੱਖ ਰਹੋ
ਨਿਰਵੈਰ ਰਹੋ
ਗੁਰੂ ਸਾਹਿਬ ਨਾਲ ਜੁੜੇ ਰਹੋ


ਮੈਂ ਮਾਨ ਦੇ ਪੱਖ ਚ ਨਹੀਂ, ਮੈਂ ਬਾਦਲ ਪਰਿਵਾਰ ਦੇ ਪੱਖ ਚ ਨਹੀਂ
ਮੈਂ ਕੈਪਟਨ ਚੰਨੀ ਬਾਜਵਾ ਦੇ ਪੱਖ ਚ ਨਹੀਂ
ਮੈਂ ਪੰਜਾਬ ਦੀ ਗੱਲ ਕਰਦਾ ਹਾਂ ਤੇ ਪੰਜਾਬ ਦੀ ਗੱਲ ਕਰਦਾ ਰਹਾਂਗਾ


ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ!



SarbatDaBhala

ਕੀ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਦਾ ਆਮ ਆਦਮੀ ਪਾਰਟੀ ਨੇ ਕਰਵਾ ਰੱਖਿਆ Copyright? ਮੁੱਖ ਮੰਤਰੀ ਦੀ ਫੋਟੋ ਪਾਉਣ ਤੇ AAP ਪਾਰਟੀ ਤੁਹਾਨੂੰ ਭੇਜ ਸਕਦੀ ਹੈ Copyright ? ਸਾਡੇ ਨਾਲ ਅਜਿਹਾ ਹੀ ਹੋਇਆ, ਪਿਛਲੇ ਦਿਨੀ ਸਾਡੇ ਵੱਲੋਂ ਬਲਤੇਜ ਪੰਨੂ ਦਾ ਬਿਆਨ ਕੀ ਮੁੱਖ ਮੰਤਰੀ ਸ੍ਰੀ ਅਕਾਲ ਤਖਤ ਸਾਹਿਬ ਜਾ ਰਹੇ ਨੇ ਪਾਇਆ ਗਿਆ ਸੀ ਨਾਲ ਮੁੱਖ ਮੰਤਰੀ ਮਾਨ ਦੀ ਫੋਟੋ ਪਾਈ ਸੀ ਉਸ ਤੇ ਆਮ ਆਦਮੀ ਪਾਰਟੀ ਵੱਲੋਂ Copyright ਮਾਰ ਕੇ remove ਕਰਵਾ ਦਿੱਤਾ ਗਿਆ ਹੈ, ਤੇ ਇੱਕ ਹੋਰ ਤਸਵੀਰ ਜਿਸਦੇ ਵਿੱਚ ਪੰਜਾਬ ਸਰਕਾਰ ਦੇ ਇਸ਼ਤਿਹਾਰਾਂ ਦੀ ਫੋਟੋ ਅਸੀਂ ਪਾਈ ਸੀ ਉਹ ਵੀ remove ਕਰ ਦਿੱਤੀ ਗਈ ਹੈ।

2 hours ago | [YT] | 4

SarbatDaBhala

ਕੱਟੜ ਇਮਾਨਦਾਰ ਸਰਕਾਰ ਬਣਾ ਰਹੀ ਹੈ ਇਕ ਸ਼ੀਸ਼ਮਹਿਲ ਦਿੱਲੀ ਦੇ ਤਿਹਾੜ ਵਾਲੇ ਲਾਲੇ ਲਈ… ਹੈਲੀਕਾਪਟਰ ਲਈ ਪੈਡ ਬਣਾਇਆ ਜਾ ਰਿਹਾ ਹੈ ੧੩ ਜਨਵਰੀ ਤੱਕ ਕਹਿੰਦੇ ਤਿਆਰ ਹੋ ਜਾਵੇਗਾ…

17 hours ago | [YT] | 5

SarbatDaBhala

RTI ਐਕਟੀਵਿਸਟ ਪਰਵਿੰਦਰ ਸਿੰਘ ਕਿੱਤਣਾ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇੱਕ ਹੋਰ ਲਾਈਵ ਪ੍ਰਸਾਰਨ ਕਰਨ ਦੀ ਬੇਨਤੀ…
ਪੰਜਾਬੀਓ ਤੁਹਾਡਾ ਕੀ ਕਹਿਣਾ ਹੈ?

1 day ago | [YT] | 16

SarbatDaBhala

‘ਯੁੱਧ ਪੰਜਾਬੀਆਂ ਦੇ ਕਮੈਂਟਾਂ ਵਿਰੁੱਧ’

ਮੁੱਖ ਮੰਤਰੀ ਭਗਵੰਤ ਮਾਨ ਦੇ ਲਾਈਵ ਭਾਸ਼ਣ ਦੌਰਾਨ ਫੇਸਬੁੱਕ ਪੇਜ਼ ‘ਤੇ ਆ ਰਹੀਆਂ ਆਲੋਚਨਾਤਮਕ ਟਿੱਪਣੀਆਂ ਹਟਾਉਣ ਲਈ ਇੱਕ ਵਿਸ਼ੇਸ਼ ਟੀਮ ਲਗਾਈ ਜਾਂਦੀ ਹੈ, ਤਾਂ ਜੋ ਸਰਕਾਰ ਦੀ ਨਾਕਾਮੀ ਅਤੇ ਅਸਲੀ ਕਾਰਗੁਜ਼ਾਰੀ ਲੋਕਾਂ ਤੋਂ ਲੁਕਾਈ ਜਾ ਸਕੇ…
Comment Delete ਕਰਨ ਲਈ ਟੀਮ ਬਣਾਈ ਗਈ ਹੈ ਮਾਨ ਸਾਬ ਵੱਲੋਂ

2 days ago | [YT] | 4

SarbatDaBhala

ਪੰਜਾਬੀ ਸਿੰਗਰਾਂ ਨੇ ਅ.ਫ਼ੀ.ਮ ਨੂੰ ਹੱਦੋਂ ਵੱਧ ਪ੍ਰੋਮੋਟ ਕੀਤਾ
ਕੁਲਵਿੰਦਰ ਬਿੱਲਾ ਨੇ ਕਿਹਾ ਕਿ ਸਿੰਗਰਾਂ ਨੇ ਗਾਣਿਆਂ ‘ਚ ਅ.ਫ਼ੀ.ਮ ਦਾ ਜ਼ਿਕਰ ਕਰ ਕਰ ਕੇ ਆਮ ਬੰਦਿਆਂ ਨੂੰ ਵੀ ਇਸ ਨ.ਸ਼ੇ ‘ਤੇ ਲਗਾਇਆ ।
ਪਤਾ ਓਦੋਂ ਲੱਗਣਾ ਜਦੋਂ ਖ਼ੁਦ ਦੇ ਜਵਾਕ ਵੀ ਖਾਣ ਲੱਗ ਗਏ ।

#kulwinderbilla #opium #promote #singer #punjab

2 days ago | [YT] | 28

SarbatDaBhala

ਵਰੁਣ ਧਵਨ ਦੇ ਬੋਰਡਰ -2 ਦੇ ਡਾਇਓਲਾਗ ਤੇ ਪਾਕਿਸਤਾਨੀ ਐਕਟਰ ਬਿਲਾਲ ਕੁਰੈਸ਼ੀ ਨੇ ਜਵਾਬ ਦਿੱਤਾ ਕੁਰੈਸ਼ੀ ਨੇ ਆਪਣੇ ਇੰਸਟਾਗ੍ਰਾਮ ਤੇ ਸਟੋਰੀ ਪਾ
ਕੇ ਇਹ ਲਾਈਨਾ ਲਿਖੀਆਂ
ਬੋਰਡਰ -2 ਵੱਖਰੇ ਵੱਖਰੇ ਪਾਕਿਸਤਾਨੀ ਐਕਟਰ ਆਪਣੀ ਪ੍ਰਤੀਕਿਰਿਆ ਜੀਤਾ ਰਹੇ ਹਨ
ਬੋਰਡਰ-2 ਜਨਵਰੀ 23 ਨੂੰ ਦੁਨੀਆ ਭਰ ਵਿੱਚ ਰਿਲੀਜ ਹੋਣੀ ਹੈ
#border-2
#Border2 #varundhawan
#varundhawanfans #sunnydeol

2 days ago | [YT] | 2

SarbatDaBhala

ਆਹ ਹਨ ਬੀਬੇ ਸੱਜਣ ਸ. ਨਵਜੋਤ ਸਿੰਘ ਮੰਡੇਰ । ਮੈਂ ਆਮ ਆਦਮੀ ਪਾਰਟੀ ਦੇ IT ਸੈੱਲ ਵੱਲੋਂ ਚਲਾਏ ਜਾ ਰਹੇ ਬਿਰਤਾਂਤ ਉੱਤੇ ਚੁੱਪ ਹੋ ਕੇ ਆਵਦਾ ਕੰਮ ਕਰ ਰਿਹਾ ਹਾਂ। ਨਾ ਹੀ ਮੈਂ ਪਹਿਲਾਂ ਕਦੇ ਇਨ੍ਹਾਂ ਦੇ ਸਮਰਥਕਾਂ ਨੂੰ ਮੰਦਾ ਬੋਲਿਆ ਹਾਂ ਕਿਉਂਕਿ ਮੇਰੀ ਸਮਝ ਹੈ ਕਿ ਇਹ ਵੀ ਪੰਜਾਬ ਦੇ ਸਾਡੇ ਹੀ ਭੈਣ-ਭਰਾ ਸਾਡੇ ਹਨ, ਸਹਿਮਤੀ-ਅਸਹਿਮਤੀ ਚੱਲਦੀ ਰਹਿੰਦੀ ਹੈ। ਦੂਜਾ, ਅਸੀਂ ਇਹੋ ਜਿਹੇ ਟਰੋਲਿੰਗ ਦੇ ਹੱਲੇ ਅਕਾਲੀ ਸਰਕਾਰ ਵੇਲੇ ਹੀ ਝੱਲ ਕੇ ਕਰੜੇ ਹੋ ਚੁੱਕੇ ਹਾਂ, ਇਨ੍ਹਾਂ ਚੀਜ਼ਾਂ ਦਾ ਹੁਣ ਬਹੁਤਾ ਅਸਰ ਨਹੀਂ ਹੁੰਦਾ।
ਮੈਂ ਹਮੇਸ਼ਾਂ ਇਸ ਗੱਲ ਦਾ ਧਾਰਨੀ ਹਾਂ ਕਿ ਜੇਕਰ ਸਾਨੂੰ ਬੋਲਣ ਦਾ ਅਧਿਕਾਰ ਹੈ ਤਾਂ ਸਾਡੇ ਨਾਲ਼ ਅਸਹਿਮਤ ਬੰਦੇ ਨੂੰ ਸਾਡੇ ਬਰ-ਖਿਲਾਫ ਬੋਲਣ ਦਾ ਅਧਿਕਾਰ ਰੱਖਦਾ ਹੈ। ਹਾਂ ਜੇਕਰ ਕੋਈ ਬਹੁਤੀ ਨੀਵੀਂ ਭਾਸ਼ਾ ਇਸਤੇਮਾਲ ਕਰਦੈ ਤਾਂ ਤੁਹਾਡੇ ਕੋਲ ਬਲੌਕ ਦਾ ਆਪਸ਼ਨ ਹੈ। ਪਰ ਮੰਡੇਰ ਸਾਬ੍ਹ ਨਾਲ਼ ਸ਼ਿਕਵਾ ਰਹੇਗਾ ਕਿ ਇਹ ਜੈਨਕੋ (ਪੰਜਾਬ ਸਰਕਾਰ ਦੀ ਸਬਸਿਡਰੀ ਫਰਮ) ਦੇ ਚੇਅਰਮੈਨ ਹਨ। ਇਸ ਤੋਂ ਇਲਾਵਾ ਇਨ੍ਹਾਂ ਦੀ ਪ੍ਰੋਫਾਇਲ ਮੁਤਾਬਕ ਇਹ ਪਾਰਟੀ ਦੇ ਸੂਬਾ ਸਕੱਤਰ ਵੀ ਹਨ। ਹੁਣ ਇਨ੍ਹਾਂ ਦੇ ਏਨੇ ਡਿੱਗ ਜਾਣ ਨੂੰ ਅਸੀਂ ਆਪਣੀ ਪ੍ਰਾਪਤੀ ਮੰਨੀਏ ਜਾਂ ਸਿਆਸਤ ਦੇ ਇਸ ਰਸਾਤਲੀ ਨਿਘਾਰ 'ਤੇ ਅਫਸੋਸ ਪ੍ਰਗਟਾਈਏ ? ਹੁਣ ਮੇਰਾ ਸਵਾਲ ਬਲਤੇਜ ਪੰਨੂੰ ਜੀ ਨੂੰ ਵੀ ਰਹੇਗਾ ਕਿ ਤੁਸੀਂ ਅਕਸਰ ਆਵਦੀ ਟਰੋਲਿੰਗ ਉੱਤੇ ਨਾਖੁਸ਼ੀ ਜ਼ਾਹਰ ਕਰਦੇ ਸਨ, ਹੁਣ ਦੂਜੇ ਛੱਡੋ - ਕੀ ਤੁਸੀਂ ਮੰਡੇਰ ਸਾਬ੍ਹ ਦੀ ਇਹੋ ਜਿਹੀ ਸਿਆਸਤ ਨੂੰ ਪ੍ਰਵਾਨ ਕਰਦੇ ਹੋ ਜੋ ਇੱਕ ਸਰਕਾਰੀ ਫਰਮ ਦੀ ਜਿੰਮੇਵਾਰੀ ਸੰਭਾਲ ਰਹੇ ਹਨ ਤੇ ਤੁਹਾਡੇ ਸੂਬਾਈ ਪੱਧਰ ਦੇ ਹਨ ?

2 days ago | [YT] | 13

SarbatDaBhala

ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲਬ ਕਰਨ ਤੇ ਪਹਿਲਾਂ ਅਧਿਕਾਰਤ ਬਿਆਨ ਮਾਮਲਾ ਗੁਰੂ ਦੀ ਗੋਲਕ ਤੇ ਵਾਰ ਵਾਰ ਟਿੱਪਣੀ ਕਰਨਾ ਤੇ ਕੋਈ ਇਤਰਾਜਯੋਗ ਵੀਡੀਓ ਦਾ ਮਾਮਲਾ…

4 days ago (edited) | [YT] | 27

SarbatDaBhala

ਵੱਡੀ ਖਬਰ : ਸੀਐਮ ਨੂੰ ਜਥੇਦਾਰ ਨੇ ਸ੍ਰੀ ਆਕਾਲ ਤਖ਼ਤ ਸਾਹਿਬ 'ਤੇ ਕੀਤਾ ਤਲਬ । ਮਿਲ ਰਹੀ ਜਾਣਕਾਰੀ ਅਨੁਸਾਰ ਦੋ ਮਾਮਲਿਆਂ ਨੂੰ ਲੈ ਕੇ ਕੀਤਾ ਜਾ ਰਿਹਾ ਹੈ CM ਨੂੰ ਤਲਬ, ਪੰਜਾਬ ਦੇ ਵਿੱਚ ਛਿੜਨ ਵਾਲੀ ਹੈ ਨਵੀਂ ਚਰਚਾ…

5 days ago | [YT] | 4

SarbatDaBhala

ਫਾਂਸੀ ਦੀ ਰੱਸੀ ਤੋਂ ਉੱਚੀ ਸ਼ਹਾਦਤ

ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਮੁਸਤਫਾਬਾਦ

ਸੰਸਾਰ ਦੀ ਇਤਿਹਾਸਕ ਧਰਤੀ ਉੱਤੇ ਕੁਝ ਮੌਤਾਂ ਐਸੀਆਂ ਹੁੰਦੀਆਂ ਨੇ,
ਜੋ ਮਰਨ ਵਾਲਿਆਂ ਨੂੰ ਮਿਟਾਉਂਦੀਆਂ ਨਹੀਂ—
ਸਗੋਂ ਕੌਮਾਂ ਨੂੰ ਜਗਾਉਂਦੀਆਂ ਨੇ।
ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਮੁਸਤਫਾਬਾਦ
ਉਹ ਨਾਂ ਹਨ ਜਿਨ੍ਹਾਂ ਦੀ ਫਾਂਸੀ ਸਿਰਫ਼ ਇਕ ਸਜ਼ਾ ਨਹੀਂ ਸੀ,
ਇਹ ਇੱਕ ਰਾਜ ਦੀ ਡਰਪੋਕੀ
ਅਤੇ ਇੱਕ ਕੌਮ ਦੀ ਅਡੋਲਤਾ ਦਾ ਇਤਿਹਾਸ ਸੀ।
ਜ਼ਖ਼ਮੀ ਪੰਥ ਦੀ ਅਵਾਜ਼
1984 ਤੋਂ ਬਾਅਦ
ਜਦੋਂ ਸ੍ਰੀ ਹਰਿਮੰਦਰ ਸਾਹਿਬ ਦੀ ਪਾਵਨ ਪਰਿਕਰਮਾ
ਲੋਹੇ, ਅੱਗ ਅਤੇ ਗੋਲੀਆਂ ਨਾਲ ਲਥਪਥ ਹੋ ਗਈ,
ਜਦੋਂ ਮਾਵਾਂ ਦੀਆਂ ਗੋਦਾਂ ਉਜੜੀਆਂ,
ਜਦੋਂ ਸਿੱਖ ਦੀ ਪੱਗ ਨੂੰ ਅਪਰਾਧ ਬਣਾਇਆ ਗਿਆ,
ਉਦੋਂ ਕੌਮ ਦੇ ਸੀਨੇ ਵਿਚੋਂ
ਕੁਝ ਜਿਗਰੇਬਾਜ਼ ਪੁੱਤਰ ਉੱਠ ਖੜੇ ਹੋਏ।
ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਭਾਈ ਬੇਅੰਤ ਸਿੰਘ
ਕਿਸੇ ਨਿੱਜੀ ਲਾਲਚ ਲਈ ਨਹੀਂ,
ਕਿਸੇ ਸਿਆਸੀ ਕੁਰਸੀ ਲਈ ਨਹੀਂ,
ਸਗੋਂ
ਜ਼ਖ਼ਮੀ ਗੁਰੂਘਰ, ਰੁਲਦੀ ਕੌਮ
ਅਤੇ ਕੁਚਲੀ ਇਜ਼ਜ਼ਤ ਦਾ ਇਨਸਾਫ਼ ਮੰਗਣ ਲਈ
ਅੱਗੇ ਆਏ।
ਉਹ ਜਾਣਦੇ ਸਨ—
ਇਸ ਰਸਤੇ ਦਾ ਅੰਤ ਜੇਲ੍ਹ ਦੀ ਕੋਠੜੀ
ਅਤੇ ਫਾਂਸੀ ਦੀ ਰੱਸੀ ਹੈ,
ਪਰ ਫਿਰ ਵੀ
ਉਹ ਪਿੱਛੇ ਨਹੀਂ ਮੁੜੇ।
ਅਦਾਲਤ ਨਹੀਂ, ਇਨਸਾਫ਼ ਦਾ ਕਟਘਰਾ
ਅਦਾਲਤਾਂ ਲੱਗੀਆਂ,
ਕਾਨੂੰਨ ਦੀਆਂ ਮੋਟੀਆਂ ਕਿਤਾਬਾਂ ਖੁਲ੍ਹੀਆਂ,
ਪਰ ਉੱਥੇ ਇਨਸਾਫ਼ ਨਹੀਂ ਸੀ—
ਉੱਥੇ ਸਿਰਫ਼ ਰਾਜ ਦੀ ਬਦਲੇ ਦੀ ਭੁੱਖ ਸੀ।
ਭਾਈ ਕੇਹਰ ਸਿੰਘ ਮੁਸਤਫਾਬਾਦ
ਜਿਸ ਦਾ ਨਾਮ ਹੀ ਸਾਦਗੀ ਅਤੇ ਸੱਚ ਦਾ ਪ੍ਰਤੀਕ ਸੀ,
ਉਸਨੂੰ ਵੀ
ਉਸੇ ਕਟਘਰੇ ਵਿੱਚ ਖੜਾ ਕਰ ਦਿੱਤਾ ਗਿਆ
ਜਿੱਥੇ ਫੈਸਲੇ ਪਹਿਲਾਂ ਹੀ ਲਿਖੇ ਜਾ ਚੁੱਕੇ ਸਨ।
ਨਾ ਕੋਈ ਰਹਿਮ,
ਨਾ ਕੋਈ ਮਨੁੱਖੀ ਅਹਿਸਾਸ,
ਨਾ ਇਹ ਸੋਚ ਕਿ
ਇਹ ਨੌਜਵਾਨ ਕਿਸ ਦਰਦ ਵਿਚੋਂ ਲੰਘ ਕੇ
ਇਸ ਰਸਤੇ ਤੱਕ ਆਏ ਹਨ।
ਫਾਂਸੀ—ਪਰ ਡਰ ਨਹੀਂ
6 ਜਨਵਰੀ 1989
ਭਾਰਤੀ ਰਾਜ ਲਈ
ਇੱਕ “ਫੈਸਲਾ” ਸੀ,
ਪਰ ਸਿੱਖ ਇਤਿਹਾਸ ਲਈ
ਇੱਕ ਨਵਾਂ ਸ਼ਹੀਦੀ ਅਧਿਆਇ।
ਜਦੋਂ ਫਾਂਸੀ ਦਾ ਸਮਾਂ ਨੇੜੇ ਆਇਆ,
ਉਦੋਂ ਜੇਲ੍ਹ ਦੀਆਂ ਕੰਧਾਂ ਨੇ ਵੀ ਸੁਣਿਆ—
“ਜੋ ਬੋਲੇ ਸੋ ਨਿਹਾਲ… ਸਤਿ ਸ੍ਰੀ ਅਕਾਲ!”
ਕੋਈ ਰੋਣਾ ਨਹੀਂ,
ਕੋਈ ਮਾਫ਼ੀ ਦੀ ਅਰਜ਼ੀ ਨਹੀਂ,
ਕੋਈ ਜੀਊਣ ਦੀ ਭਿੱਖ ਨਹੀਂ।
ਫਾਂਸੀ ਦੀ ਰੱਸੀ
ਉਹਨਾਂ ਦੇ ਗਲੇ ‘ਚ ਪਈ,
ਪਰ ਡਰ
ਰਾਜ ਦੇ ਗਲੇ ‘ਚ ਪਿਆ ਹੋਇਆ ਸੀ।
ਮਾਵਾਂ ਦਾ ਅਨੰਤ ਦਰਦ
ਇਸ ਸ਼ਹਾਦਤ ਦਾ ਸਭ ਤੋਂ ਭਾਰੀ ਪੱਖ
ਉਹ ਮਾਵਾਂ ਨੇ ਝੱਲਿਆ,
ਜਿਨ੍ਹਾਂ ਨੇ ਪੁੱਤਰ ਜੰਮੇ ਸੀ
ਕਾਤਲ ਨਹੀਂ,
ਇਨਸਾਫ਼ ਦੇ ਸਿਪਾਹੀ।
ਫਾਂਸੀ ਤੋਂ ਬਾਅਦ
ਨਾ ਸਿਰਫ਼ ਪੁੱਤਰ ਛਿਨਿਆ ਗਿਆ,
ਸਗੋਂ
ਪਰਿਵਾਰਾਂ ਨੂੰ ਤਾਨੇ, ਨਿਗਰਾਨੀ,
ਅਤੇ ਸਮਾਜਕ ਤਨਹਾਈ ਵੀ ਮਿਲੀ।
ਪਰ ਉਹ ਮਾਵਾਂ
ਮਾਤਾ ਗੁਜਰੀ ਜੀ ਦੀ ਵਾਰਸ ਸਨ—
ਚੁੱਪ ਚਾਪ, ਅਡੋਲ,
ਅੱਖਾਂ ‘ਚ ਹੰਝੂ
ਪਰ ਮੱਥੇ ‘ਤੇ ਗੁਰੂ ਦਾ ਭਰੋਸਾ।
ਸ਼ਹੀਦ ਮਰਦੇ ਨਹੀਂ
ਭਾਈ ਸਤਵੰਤ ਸਿੰਘ
ਭਾਈ ਕੇਹਰ ਸਿੰਘ ਮੁਸਤਫਾਬਾਦ
ਮਰ ਕੇ ਵੀ
ਸਾਡੇ ਸਵਾਲ ਬਣ ਗਏ—
ਕੀ ਇਨਸਾਫ਼ ਅਜੇ ਆਇਆ?
ਕੀ ਜ਼ੁਲਮ ਰੁਕਿਆ?
ਕੀ ਅਸੀਂ ਸ਼ਹੀਦਾਂ ਦੀ ਕੁਰਬਾਨੀ ਦੇ ਕਾਬਲ ਬਣੇ?
ਉਹਨਾਂ ਦੀ ਫਾਂਸੀ
ਉਹਨਾਂ ਦਾ ਅੰਤ ਨਹੀਂ ਸੀ,
ਉਹ ਤਾਂ
ਕੌਮੀ ਜ਼ਮੀਰ ਨੂੰ ਦਿੱਤੀ ਗਈ
ਇੱਕ ਲਗਾਤਾਰ ਸਦਾਂ ਸੀ।
ਅੱਜ ਵੀ ਫ਼ਰਜ਼ ਬਾਕੀ ਹੈ
ਅੱਜ ਜਦੋਂ ਅਸੀਂ
ਸਹੂਲਤਾਂ, ਡਰ, ਜਾਂ ਭੁੱਲ ਵਿਚ
ਉਹਨਾਂ ਨੂੰ ਸਿਰਫ਼ ਤਸਵੀਰਾਂ ਤੱਕ ਸੀਮਿਤ ਕਰ ਰਹੇ ਹਾਂ,
ਉਦੋਂ ਉਹ ਸ਼ਹੀਦ
ਸਾਡੇ ਅੰਦਰੋਂ ਪੁੱਛ ਰਹੇ ਨੇ—
“ਕੀ ਸਾਡੀ ਸ਼ਹਾਦਤ
ਸਿਰਫ਼ ਨਾਅਰੇ ਸੀ?”
ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ
ਮਾਲਾ ਜਾਂ ਪੋਸਟਰ ਨਹੀਂ,
ਸਗੋਂ
ਸੱਚ, ਇਨਸਾਫ਼ ਅਤੇ ਅਡਿੱਗਤਾ ਵਾਲੀ ਜ਼ਿੰਦਗੀ ਹੈ।

ਸ਼ਹੀਦ ਭਾਈ ਬੇਅੰਤ ਸਿੰਘ ਜੀ ਤਾਂ 31 ਅਕਤੂਬਰ 1984 ਨੂੰ
ਇੰਦਰਾ ਗਾਂਧੀ ਨੂੰ ਸੋਧਣ ਤੋਂ ਬਾਅਦ ਉੱਥੇ ਹੀ ਸ਼ਹੀਦੀ ਪਾ ਗਏ ਸਨ ।
ਪਰਮਜੀਤ ਸਿੰਘ ਰਾਣਵਾ 98152 25979

5 days ago | [YT] | 38