♥️ਵਾਹਿਗੁਰੂ ♥️

♥️♥️ਮਾਧੋ ਹਮ ਐਸੇ ਤੂ ਐਸਾ ॥ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ॥ ਰਹਾਉ ॥♥️♥️ਗੁਰੂ ਪਿਆਰੀ ਸਾਧ ਸੰਗਤ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ🙏🏻🙏🏻



♥️ਵਾਹਿਗੁਰੂ ♥️

ਸਾਖੀ- ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮੂਲਾ ਖੱਤਰੀ
🔸ਸੱਚ ਤੇ ਝੂਠ ਦਾ ਅਨੋਖਾ ਵਪਾਰ🔸
ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੁਨੀਆ ਨੂੰ ਤਾਰਦੇ ਹੋਏ ਸਿਆਲਕੋਟ ਪਹੁੰਚੇ, ਤਾਂ ਉਨ੍ਹਾਂ ਨੇ ਭਾਈ ਮਰਦਾਨੇ ਨੂੰ ਇੱਕ ਸੋਨੇ ਦਾ ਟਕਾ ਦੇ ਕੇ ਸ਼ਹਿਰ ਭੇਜਿਆ ਅਤੇ ਕਿਹਾ ਕਿ ਇਸ ਟਕੇ ਦਾ ਸੱਚ ਤੇ ਝੂਠ ਖਰੀਦ ਕੇ ਲਿਆਓ। ਮਰਦਾਨਾ ਕਈ ਦੁਕਾਨਾਂ 'ਤੇ ਗਿਆ, ਪਰ ਦੁਕਾਨਦਾਰਾਂ ਨੇ ਇਸਨੂੰ ਮਜ਼ਾਕ ਸਮਝਿਆ ਅਤੇ ਕਿਹਾ ਕਿ ਅਜਿਹਾ ਸੌਦਾ ਕਦੇ ਸੁਣਿਆ ਨਹੀਂ। ਅਖੀਰ ਮੂਲੇ ਖੱਤਰੀ ਨੇ ਕਿਹਾ ਕਿ ਇਹ ਸੌਦਾ ਮੇਰੇ ਕੋਲ ਹੈ। ਉਸਨੇ ਸੋਨੇ ਦਾ ਟਕਾ ਰੱਖ ਕੇ ਇੱਕ ਕਾਗਜ਼ ਦੇ ਟੁਕੜੇ 'ਤੇ ਲਿਖ ਦਿੱਤਾ: "ਮਰਨਾ ਸੱਚ, ਜਿਊਣਾ ਝੂਠ"। ਜਦੋਂ ਗੁਰੂ ਜੀ ਨੇ ਇਹ ਪੜ੍ਹਿਆ ਤਾਂ ਉਨ੍ਹਾਂ ਨੇ ਮੂਲੇ ਨੂੰ ਬੁਲਾਉਣ ਲਈ ਕਿਹਾ। ਗੁਰੂ ਜੀ ਦੇ ਦਰਸ਼ਨ ਕਰਕੇ ਉਸਦਾ ਹਿਰਦਾ ਪਵਿੱਤਰ ਹੋ ਗਿਆ ਹੈ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਦਾ ਉਪਦੇਸ਼ ਸੁਣ ਕੇ ਉਹ ਸੱਚੇ ਨਾਮ ਦਾ ਵਪਾਰ ਕਰਨਾ ਚਾਹੁੰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੂਲੇ ਖੱਤਰੀ ਨੂੰ ਕਿਹਾ ਕਿ ਜੇ ਉਹ ਨਾਮ ਦਾ ਵਪਾਰ ਕਰਨਾ ਚਾਹੁੰਦਾ ਹੈ ਤਾਂ ਸਾਡੇ ਨਾਲ ਚੱਲ ਪਵੇ। ਮੂਲਾ ਗੁਰੂ ਜੀ ਦੇ ਹੁਕਮ ਅਨੁਸਾਰ ਉਹਨਾਂ ਦੇ ਨਾਲ ਚੱਲ ਪਿਆ।

ਕੁਝ ਸਮਾਂ ਗੁਰੂ ਜੀ ਨਾਲ ਰਹਿਣ ਤੋਂ ਬਾਅਦ, ਗੁਰੂ ਜੀ ਨੇ ਮੂਲੇ ਨੂੰ ਦੱਸਿਆ ਕਿ ਪਿੱਛੇ ਉਸਦੇ ਵਿਰੋਧੀ ਨੇ ਉਸਦੀ ਪਤਨੀ ਨੂੰ ਗਲਤ ਖਬਰ ਦਿੱਤੀ ਹੈ ਕਿ ਮੂਲਾ ਜੰਗਲਾਂ ਵਿੱਚ ਮਰ ਗਿਆ ਹੈ। ਇਸ ਵਿਯੋਗ ਵਿੱਚ ਉਹ ਜਿਉਂਦੀ ਚਿਖਾ 'ਤੇ ਸੜਨ (ਸਤੀ ਹੋਣ) ਲਈ ਤਿਆਰ ਹੋ ਗਈ ਸੀ। ਇਹ ਸੁਣ ਕੇ ਮੂਲਾ ਬਹੁਤ ਦੁਖੀ ਹੋਇਆ ਅਤੇ ਸਤਿਗੁਰੂ ਨੂੰ ਬੇਨਤੀ ਕਰਕੇ ਆਪਣੇ ਘਰ ਵਾਪਸ ਚਲਾ ਗਿਆ ਅਤੇ ਆਪਣੀ ਪਤਨੀ ਨੂੰ ਸੜਨ ਤੋਂ ਬਚਾ ਲਿਆ।

ਕੁਝ ਸਮੇਂ ਬਾਅਦ ਜਦੋਂ ਗੁਰੂ ਜੀ ਦੁਬਾਰਾ ਸਿਆਲਕੋਟ ਆਏ, ਤਾਂ ਉਨ੍ਹਾਂ ਨੇ ਭਾਈ ਬਾਲੇ ਨੂੰ ਕਿਹਾ ਕਿ ਇੱਥੇ ਸਾਡਾ ਇੱਕ ਸੰਸਾਰੀ ਮਿੱਤਰ ਮੂਲਾ ਰਹਿੰਦਾ ਹੈ, ਉਸਨੂੰ ਮਿਲਣਾ ਹੈ। ਜਦੋਂ ਗੁਰੂ ਜੀ ਮੂਲੇ ਦੇ ਦਰਵਾਜ਼ੇ 'ਤੇ ਗਏ, ਤਾਂ ਮੂਲੇ ਦੀ ਪਤਨੀ ਨੇ ਸੋਚਿਆ ਕਿ ਇਹ ਉਹੀ ਮਹਾਤਮਾ ਹਨ ਜੋ ਪਹਿਲਾਂ ਮੇਰੇ ਪਤੀ ਨੂੰ ਲੈ ਗਏ ਸਨ। ਡਰ ਦੇ ਮਾਰੇ ਉਸਨੇ ਮੂਲੇ ਨੂੰ ਪਾਥੀਆਂ ਦੇ ਗਹੀਰੇ ਵਿੱਚ ਲੁਕਾ ਦਿੱਤਾ। ਗੁਰੂ ਜੀ ਨੇ ਬਾਹਰੋਂ ਆਵਾਜ਼ਾਂ ਮਾਰੀਆਂ, "ਮੂਲੇ, ਮੂਲੇ!" ਪਰ ਪਤਨੀ ਨੇ ਝੂਠ ਬੋਲ ਦਿੱਤਾ ਕਿ ਉਹ ਘਰ ਨਹੀਂ ਹੈ, ਕਿਸੇ ਹੋਰ ਪਿੰਡ ਗਿਆ ਹੈ। ਗੁਰੂ ਜੀ ਜਾਣ ਗਏ ਕਿ ਮੂਲਾ ਅੰਦਰ ਲੁਕਿਆ ਹੈ ਅਤੇ ਪਤਨੀ ਝੂਠ ਬੋਲ ਰਹੀ ਹੈ, ਤਦ ਉਨ੍ਹਾਂ ਨੇ ਸਲੋਕ ਉਚਾਰਿਆ ਕਿ ਕੂੜੀ ਦੋਸਤੀ ਕਾਰਨ ਮੂਲੇ ਨੂੰ ਮੌਤ ਦਾ ਪਤਾ ਨਹੀਂ ਲੱਗ ਰਿਹਾ। ਜਿਵੇਂ ਹੀ ਗੁਰੂ ਜੀ ਅੱਗੇ ਤੁਰੇ, ਪਾਥੀਆਂ ਦੇ ਢੇਰ ਵਿੱਚ ਲੁਕੇ ਇੱਕ ਕਾਲੇ ਨਾਗ (ਸੱਪ) ਨੇ ਮੂਲੇ ਨੂੰ ਡੰਗ ਮਾਰ ਦਿੱਤਾ। ਜ਼ਹਿਰ ਚੜ੍ਹਨ 'ਤੇ ਮੂਲੇ ਨੇ ਅਫ਼ਸੋਸ ਕੀਤਾ ਕਿ ਪਤਨੀ ਨੇ ਉਸਨੂੰ ਗੁਰੂ ਤੋਂ ਬੇਮੁੱਖ ਕਰ ਦਿੱਤਾ ਹੈ, ਉਹ ਮਾਫ਼ੀ ਮੰਗਣਾ ਚਾਹੁੰਦਾ ਸੀ ਪਰ ਉਸਦੀ ਮੌਤ ਹੋ ਗਈ।

ਲੋਕ ਮੂਲੇ ਦੀ ਲਾਸ਼ ਨੂੰ ਚੁੱਕ ਕੇ ਗੁਰੂ ਜੀ ਕੋਲ ਲੈ ਗਏ ਅਤੇ ਉਸਨੂੰ ਜਿਉਂਦਾ ਕਰਨ ਦੀ ਬੇਨਤੀ ਕੀਤੀ। ਗੁਰੂ ਜੀ ਨੇ ਕਿਹਾ ਕਿ ਇਸਨੂੰ ਕਰਤਾਰ ਦੀ ਮਾਰ ਪੈ ਚੁੱਕੀ ਹੈ, ਇਸਦੇ ਸੁਆਸ ਇੰਨੇ ਹੀ ਸਨ, ਇਸ ਲਈ ਇਹ ਜਿਉਂਦਾ ਨਹੀਂ ਹੋਵੇਗਾ। ਪਰ ਕਿਉਂਕਿ ਅੰਤ ਸਮੇਂ ਇਸਨੇ ਗੁਰੂ ਨੂੰ ਯਾਦ ਕੀਤਾ ਸੀ, ਇਸਦੀ ਮੁਕਤੀ ਸਾਡੇ ਦਸਵੇਂ ਜਾਮੇ ਵਿੱਚ ਹੋਵੇਗੀ। ਗੁਰੂ ਜੀ ਦੇ ਬਚਨਾਂ ਅਨੁਸਾਰ, ਜਦੋਂ ਦਸਵੇਂ ਪਾਤਸ਼ਾਹ (ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਨਾਂਦੇੜ ਸਾਹਿਬ ਗੋਦਾਵਰੀ ਦੇ ਕਿਨਾਰੇ ਗਏ, ਤਾਂ ਉੱਥੇ ਉਨ੍ਹਾਂ ਨੇ ਇੱਕ ਸਹੇ (ਖਰਗੋਸ਼) ਦਾ ਸ਼ਿਕਾਰ ਕੀਤਾ। ਇਹ ਸਹਾ ਮੂਲੇ ਖੱਤਰੀ ਦੀ ਜੀਵ-ਆਤਮਾ ਸੀ, ਜੋ ਸਹੇ ਦੇ ਸਰੀਰ ਵਿੱਚੋਂ ਨਿਕਲ ਕੇ ਸੱਚਖੰਡ ਜਾ ਪਹੁੰਚੀ। ਇਸ ਸਾਖੀ ਦਾ ਵਰਣਨ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਮਿਲਦਾ ਹੈ।

ਸਿੱਖਿਆ
🪔 ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਮਨੁੱਖ ਨੇ ਜਿੱਥੇ ਸੰਸਾਰਕ ਕਾਰਾਂ-ਵਿਹਾਰਾਂ ਦਾ ਵਪਾਰ ਕਰਨਾ ਹੈ ਉਥੇ ਸੱਚੇ ਨਾਮ ਦਾ ਵਪਾਰ ਕਰਨਾ ਬਹੁਤ ਜਰੂਰੀ ਹੈ।
* ਸਤਿਗੁਰੂ 'ਤੇ ਭਰੋਸਾ: ਗੁਰੂ ਦੇ ਬਚਨਾਂ ਵਿੱਚ ਪੂਰਾ ਵਿਸ਼ਵਾਸ ਰੱਖਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਦੀ ਕਿਰਪਾ ਨਾਲ ਹੀ ਅਸੰਭਵ ਕੰਮ ਵੀ ਸੰਭਵ ਹੋ ਜਾਂਦੇ ਹਨ।
* ਬੇਮੁਖੀ ਦਾ ਨੁਕਸਾਨ :-ਗੁਰੂ ਦੇ ਬਚਨਾਂ ਤੋਂ ਮੂੰਹ ਮੋੜਨਾ ਜਾਂ ਝੂਠ ਬੋਲਣਾ ਮਨੁੱਖ ਨੂੰ ਵਿਨਾਸ਼ ਵੱਲ ਲੈ ਜਾਂਦਾ ਹੈ।
* ਕਰਮਾਂ ਦਾ ਫਲ: ਮਨੁੱਖ ਨੂੰ ਆਪਣੇ ਕਰਮਾਂ ਦਾ ਫਲ ਭੋਗਣਾ ਪੈਂਦਾ ਹੈ, ਪਰ ਗੁਰੂ ਦੇ ਨਾਮ ਦੀ ਸ਼ਕਤੀ ਇਸ ਜੂਨ ਦੇ ਚੱਕਰ ਨੂੰ ਤੋੜ ਸਕਦੀ ਹੈ।
ਭੁੱਲ ਚੁੱਕ ਦੀ ਖਿਮਾ ਜੀ 🙏🙏🏻

1 week ago | [YT] | 130

♥️ਵਾਹਿਗੁਰੂ ♥️

🙏🏻🙏🏻

3 ਦਸੰਬਰ 1662 ਵਾਲੇ ਦਿਨ ਸੱਤਵੇਂ ਪਾਤਸ਼ਾਹ ਗੁਰੂ ਹਰਿ ਰਾਇ ਜੀ ਦੀ ਪਾਲਿਤ ਪੁੱਤਰੀ ਬੀਬੀ ਰੂਪ ਕੌਰ ਦਾ ਅਨੰਦ ਕਾਰਜ, ਪਸਰੂਰ ਜ਼ਿਲ੍ਹਾ ਸਿਆਲਕੋਟ ਦੇ ਇਕ ਖਤ੍ਰੀ ਭਾਈ ਖੇਮਕਰਨ ਦੇ ਨਾਲ ਹੋਇਆ:
ਬੀਬੀ ਰੂਪ ਕੌਰ ਸੰਬੰਧੀ ਸਿੱਖ ਇਤਿਹਾਸ ਦੀਆਂ ਪ੍ਰਚਲਤ ਪਰੰਪਰਕ ਕਥਾਵਾਂ, ਤੋਂ ਦੋ ਤੱਥ ਸਾਹਮਣੇ ਆਉਂਦੇ ਹਨ । ਪਹਿਲਾ ਤੱਥ ਇਹ ਕਿ ਇਹ ਸੱਤਵੇਂ ਪਾਤਸ਼ਾਹ ਗੁਰੂ ਹਰਿ ਰਾਇ ਸਾਹਿਬ ਜੀ ਦੀ ਪਾਲਿਤ ਪੁੱਤਰੀ ਸੀ।ਇਹ ਨਵ-ਜਨਮੀਂ, ਬੱਚੀ ਕੂੜੇ ਦੇ ਇਕ ਢੇਰ ਵਿੱਚ ਰੋਂਦੀ ਹੋਈ ਬਹੁਤ ਮਾੜੀ ਅਤੇ ਗੰਦੀ ਅਵਸਥਾ ਵਿਚ ਪਈ ਹੋਈ ਸਤਿਗੁਰੂ ਹਰਿ ਰਾਇ ਜੀ ਨੂੰ ਮਿਲੀ ਸੀ । ਗੁਰੂ ਹਰਿ ਰਾਇ ਜੀ ਨੇ ਇਸ ਨੂੰ ਆਪਣੀ ਧੀ ਬਣਾ ਕੇ ਪਾਲਿਆ ਸੀ। ਇਹ ਬੱਚੀ ਕਿਉਂਕਿ ਗੰਦ ਦੇ ਢੇਰ ਵਿਚੋਂ ਬੜੀ ਗੰਦੀ-ਮੰਦੀ ਹਾਲਤ ਵਿੱਚ ਮਿਲੀ ਸੀ ਇਸ ਕਰਕੇ ਸਤਿਗੁਰੂ ਜੀ ਨੇ ਗੰਦ ਦੇ ਪ੍ਰਤਿਰੂਪ ਇਸ ਦਾ ਨਾਂ ‘ਰੂਪ ਕੌਰ’ ਰਖ ਕੇ ਸਮਾਜ ਨੂੰ ਇੱਕ ਬਹੁਤ ਖੂਬਸੂਰਤੀ ਭਰਿਆ ਪੈਗ਼ਾਮ ਦਿੱਤਾ ਸੀ। ਗੁਰੂ ਹਰਿ ਰਾਇ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਇਸ ਬੱਚੀ ਨੂੰ ਆਪਣੀ ਸੱਕੀ ਭੈਣ ਵਾਂਗ ਸਮਝਦੇ ਅਤੇ ਪਿਆਰ ਕਰਦੇ ਸਨ ।
3 ਦਸੰਬਰ 1662 ਵਾਲੇ ਦਿਨ ਇਸ ਬੱਚੀ ਦਾ ਅਨੰਦ ਕਾਰਜ ਪਸਰੂਰ,ਜ਼ਿਲ੍ਹਾ ਸਿਆਲਕੋਟ , ਹੁਣ ਪਾਕਿਸਤਾਨ, ਦੇ ਰਹਿਣ ਵਾਲੇ ਭਾਈ ਖੇਮਕਰਨ ਦੇ ਨਾਲ ਹੋਇਆ ਸੀ । ਇਸ ਨੇ ਬਾਬਾ ਅਮਰ ਜੀ ਨਾਂ ਦੇ ਬੇਟੇ ਨੂੰ ਜਨਮ ਦਿੱਤਾ ਸੀ।
ਦੂਜਾ ਤੱਥ ਜਾਂ ਦੂਜੀ ਧਾਰਨਾ ਇਹ ਵੀ ਹੈ ਜੋ ਭੱਟ ਵਹੀ, ਤਲੌਡਾ ਮੁਤਾਬਿਕ ਹੈ।ਜਿਸ ਵਿੱਚ ਉਨ੍ਹਾਂ ਨੇ ਇਸ ਬੱਚੀ ਨੂੰ ਗੁਰੂ ਪਾਤਸ਼ਾਹ ਹਰਿ ਰਾਇ ਜੀ ਦੀ ਆਪਣੀ ਪੁੱਤਰੀ ਮੰਨਿਆ ਹੈ, ਜੋ 8 ਅਪ੍ਰੈਲ 1649 ਨੂੰ ਮਾਤਾ ਸੁਲੱਖਣੀ ਜੀ ਦੀ ਕੁੱਖੋਂ ਜਨਮੀ ਸੀ। ਇਸ ਦਾ ਅਨੰਦ ਕਾਰਜ 3 ਦਸੰਬਰ 1662 ਵਾਲੇ ਦਿਨ ਪਸਰੂਰ ਜ਼ਿਲ੍ਹਾ ਸਿਆਲਕੋਟ ਦੇ ਇਕ ਖਤ੍ਰੀ ਭਾਈ ਖੇਮਕਰਨ ਦੇ ਨਾਲ ਹੋਇਆ ਸੀ। ਪਰ ਭੱਟ ਵਹੀਆਂ ਉਪਰ ਇਤਿਹਾਸਕ ਪੱਖੋਂ ਜਿਆਦਾ ਭਰੋਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਭੱਟ ਵਹੀਆਂ ਵਿੱਚ ਬਹੁਤ ਸਾਰੀਆਂ ਮਨਘੜੰਤ, ਆਲਤੂ ਫ਼ਾਲਤੂ ਕਹਾਣੀਆਂ ਮਿਲਦੀਆਂ ਹਨ ਜਾ ਫੇਰ ਉਨ੍ਹਾਂ ਕਹਾਣੀਆਂ ਦੀ ਵੀ ਬਹੁਤਆਦ ਹੈ ਜੋ ਗੁਰਮਤਿ ਦੀ ਕਸਵੱਟੀ' ਤੇ ਖਰੀਆਂ ਨਹੀਂ ਉਤਰਦੀਆਂ। ਸੋ ਇੱਥੇ ਇਹ ਗਲ ਵੀ ਜ਼ਰੂਰ ਵਿਚਾਰ ਅਧੀਨ ਹੈ ਕੇ ਭਟਵਈਆਂ ਦੀ ਹਰ ਗਲ ਸਟੀਕ ਨਹੀਂ ਹੈ।
ਅਨੰਦ ਕਾਰਜ ਤੋਂ ਬਾਅਦ ਆਪ ਆਪਣੇ ਪੱਤੀ ਭਾਈ ਖੇਮਕਰਨ ਜੀ ਦੇ ਨਾਲ ਕੀਰਤਪੁਰ ਸਾਹਿਬ ਵਿਖੇ ਹੀ ਰਹਿਣ ਲਗ ਪਏ ਸੋ। ਬੀਬੀ ਰੂਪ ਕੌਰ ਜੀ ਦਾ ਨਿਵਾਸ ਅਸਥਾਨ ਹੁਣ ‘ ਗੁਰਦੁਆਰਾ ਮੰਜੀ ਸਾਹਿਬ’ ਵਜੋਂ ਪ੍ਰਸਿੱਧ ਹੈ।
11 ਅਗਸਤ 1664 ਵਾਲੇ ਦਿਨ ਸਾਹਿਬ ਪਾਤਸ਼ਾਹ ਨੌਵੇਂ ਸ਼ਹੀਦ ਪਾਤਸ਼ਾਹ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਮਗਰੋਂ ਜਦੋਂ ਪ੍ਰਚਾਰ ਦੌਰਿਆਂ ਦਾ ਕਰਮ ਸ਼ੁਰੂ ਕੀਤਾ, ਤਾਂ ਸ਼ਹੀਦ ਗੁਰੂ ਤੇਗ਼ ਬਹਾਦਰ ਸਾਹਿਬ ਨੇ ਪਹਿਲਾ ਦੌਰਾ ਕੀਰਤਪੁਰ ਸਾਹਿਬ ਦਾ ਹੀ ਕੀਤਾ ਸੀ।ਇਸ ਤੋਂ ਇਲਾਵਾ ਇਥੇ ਸਤਿਗੁਰੂ ਗੁਰੂ ਹਰਿ ਰਾਇ ਸਾਹਿਬ ਦੀ ਪਾਲਿਤ ਬੇਟੀ ਬੀਬੀ ਰੂਪ ਕੌਰ ਦਾ ਅਨੰਦ ਕਾਰਜ ਹੋਇਆ ਸੀ ਅਤੇ ਉਹ ਆਪਣੇ ਪਤੀ ਦੇ ਨਾਲ ਕੀਰਤਪੁਰ ਦੇ ਲਾਗਵੇਂ ਪਿੰਡ ਕਲਿਆਣਪੁਰ ਵਿੱਖੇ ਰਹਿ ਰਹੀ ਸੀ।
ਸੋ ਸਤਿਗੁਰੂ ਜੀ ਨੇ ਸ੍ਰੀ ਕੀਰਤ ਪੁਰ ਸਾਹਿਬ ਵਿਖੇ ਪੁੱਜ ਕੇ, ਸਭ ਤੋਂ ਪਹਿਲਾਂ ਬੀਬੀ ਰੂਪ ਕੌਰ ਨੂੰ ਮਿਲਣ ਦਾ ਫ਼ੈਸਲਾ ਕੀਤਾ। ਗੁਰੂ ਹਰਿ ਰਾਇ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਬਾਅਦ ਇਹ ਪਹਿਲੀ ਪਰਿਵਾਰਕ ਮੁਲਾਕਾਤ ਸੀ।
ਸੋ, 21 ਅਗਸਤ 1664 ਵਾਲੇ ਦਿਨ ਆਪ ਗੁਰੂ ਪਾਤਸ਼ਾਹ ਹਰਿ ਰਾਇ ਜੀ ਦੀ ਬੇਟੀ ਬੀਬੀ ਰੂਪ ਕੌਰ ਦੇ ਘਰ ਪੁਜੇ। ਇਸ ਮੌਕੇ ਆਪ ਜੀ ਦੇ ਨਾਲ ਦਰਬਾਰੀ ਮੁਖੀ ਸਿੱਖ ਵੀ ਮਜੂਦ ਸਨ।
🙏🏻🙏🏻

2 weeks ago | [YT] | 150

♥️ਵਾਹਿਗੁਰੂ ♥️

ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸੀਸ ਗੰਜ ਸਾਹਿਬ ਦੀ ਸੇਵਾ ਬਾਬਾ ਗੁਰਬਖਸ਼ ਸਿੰਘ ਜੀ ਨੂੰ ਖੁਦ ਦਸਵੇਂ ਪਾਤਸ਼ਾਹ ਹੱਥੋਂ ਮਿਲਣੀ ਅਤੇ ਦਰਬਾਰ ਸਾਹਿਬ ਦੀ ਬੇਅਦਬੀ ਰੋਕਣ ਲਈ ਅਤੇ ਪਵਿੱਤਰਤਾ ਦੀ ਰਾਖੀ ਲਈ ਬਾਬਾ ਦੀਪ ਸਿੰਘ ਜੀ ਤੋਂ ਬਾਅਦ ਆਪਣੇ ਤੀਹ ਸਾਥੀਆਂ ਸਮੇਤ ਸ਼ਹਾਦਤ ਪ੍ਰਾਪਤ ਕੀਤੀ।

ਜਦੋਂ ਦਸਵੇਂ ਗੁਰੂ ਸਾਹਿਬ ਜੀ ਨੇ ਮੁਗਲਾਂ ਤੇ ਪਹਾੜੀਆਂ ਦੇ ਅਨੰਦਪੁਰ ਸਾਹਿਬ ਉੱਪਰ ਹਮਲੇ ਕਾਰਨ, ਉਹਨਾਂ ਦੀਆਂ ਗਊਂ ਤੇ ਗੀਤਾ ਕੁਰਾਨ ਦੀਆਂ ਖਾਦੀਆਂ ਕਸਮਾਂ ਸੁਣਕੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤਾਂ ਇਤਿਹਾਸ ਅਨੁਸਾਰ ਬਾਬਾ ਗੁਰਬਖਸ਼ ਸਿੰਘ ਜੀ ਨੂੰ ਨੌਵੇਂ ਗੁਰੂ ਦੇ ਇਸ ਅੰਤਮ ਅਸਥਾਨ ਦੇਹੁਰੇ ਤੇ ਧੂਪ ਦੀਪ ਆਦਿ ਸੇਵਾ ਜਾਰੀ ਰੱਖਣ ਦਾ ਹੁਕਮ ਲਾਇਆ। ਜੋ ਉਹਨਾਂ ਨੇ ਤਹਿ ਦਿਲੋਂ ਇਹ ਸੇਵਾ ਜੰਗ ਤੋਂ ਬਾਅਦ ਵੀ ਕੀਤੀ ਅਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦੋਹਤੇ ਗੁਲਾਬ ਰਾਇ ਨੇ ਗੁਰੂ ਸਾਹਿਬ ਦੇ ਜਾਣ ਤੋਂ ਬਾਅਦ ਉੱਥੇ ਆਕੇ ਗੱਦੀ ਲਾਕੇ ਅਪਣੇ ਆਪਨੂੰ ਗੁਰੂ ਕਹਾਉਣਾ ਸ਼ੁਰੂ ਕਰ ਦਿੱਤਾ ਤੇ ਸੰਗਤਾਂ ਪਾਸੋਂ ਦਸਵੰਧ ਲੈਣ ਲੱਗੇ।

ਇਹ ਦੇਖਕੇ ਬਾਬਾ ਗੁਰਬਖਸ਼ ਸਿੰਘ ਜੀ ਨੇ ਗੁਲਾਬ ਰਾਇ ਦਾ ਵਿਰੋਧ ਕੀਤਾ ਤੇ ਉਸਨੂੰ ਇਦਾਂ ਕਰਨ ਤੋਂ ਰੋਕਿਆ ਪਰ ਉਹ ਨਾ ਹਟਿਆ। ਅਖੀਰ ਬਾਬਾ ਗੁਰਬਖਸ਼ ਸਿੰਘ ਨੇ ਗੁਲਾਬ ਰਾਇ ਨੂੰ ਸ਼ਰਾਪ ਦੇ ਦਿੱਤਾ ਕਿ ਤੂੰ ਛੇਤੀਂ ਹੀ ਅਜਾਈਂ ਮੌਤ ਮਰੇਂਗਾ ਤੇ ਤੇਰਾ ਵੰਸ਼ ਖਤਮ ਹੋ ਜਾਏਗਾ। ਇਸੇ ਤਰਾਂ ਹੀ ਹੋਇਆ ਗੁਲਾਬ ਰਾਇ ਦਾ ਪੁੱਤਰ ਅਚਾਨਕ ਮਰ ਗਿਆ ਤੇ ਛੇਤੀ ਹੀ ਉਹ ਵੀ ਬਿਮਾਰੀ ਨਾਲ ਸਰੀਰ ਤਿਆਗ ਗਿਆ ਉਸਦੀ ਘਰਵਾਲੀ ਵੀ ਕੁਝ ਸਮੇਂ ਬਾਅਦ ਮਰ ਗਈ ਤੇ ਬਾਬਾ ਗੁਰਬਖਸ਼ ਸਿੰਘ ਦਾ ਵਾਕ ਪੂਰਾ ਹੋਇਆ। ਕਵੀ ਸੰਤੋਖ ਸਿੰਘ ਲਿਖਦੇ ਹਨ ਕਿ

"ਹੁਤੋ ਦੇਹੁਰਾ ਨਵਮ ਗੁਰੂ ਜਾਂਹਿ। ਸੇਵਾ ਹਿਤ ਗੁਰਬਖਸ਼ ਸਾਧ ਤਾਂਹਿ।

ਅਨੰਦਪੁਰ ਸਾਹਿਬ ਅੰਦਰ
ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਗੰਜ ਸਾਹਿਬ ਜਿੱਥੇ ਬਣਿਆ ਹੈ ਜਿੱਥੇ ਦਸਮ ਪਾਤਸ਼ਾਹ ਹੱਥੋਂ ਉਹਨਾਂ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਸੀ। ਉਸ ਦੇਹੁਰੇ/ਗੁਰਦੁਆਰੇ ਦੀ ਸੇਵਾ ਸੰਭਾਲ ਦਸਵੇਂ ਪਾਤਸ਼ਾਹ ਵੱਲੋਂ ਗੁਰਬਖਸ਼ ਸਿੰਘ ਨੂੰ ਦਿੱਤੀ ਗਈ ਸੀ ।

ਆਪ ਗੁਰੂ, ਥਿਰ ਕਰਿ ਤਿਹ ਗਏ। ਧੂਪ ਦੀਪ ਆਦਿਕ ਕ੍ਰਿਤ ਕਾਏ ।

ਗੁਰੂ ਗੋਬਿੰਦ ਸਿੰਘ ਜੀ ਨੇ ਆਪ ਗੁਰਬਖਸ਼ ਸਿੰਘ ਨੂੰ ਉਸ ਅਸਥਾਨ ਤੇ ਦੇਸੀ ਘਿਓ ਦਾ ਦੀਵਾ, ਧੂਪ/ਅਗਰਬੱਤੀ ਅਤੇ ਹੋਰ ਸੇਵਾ ਸੰਭਾਲ ਕਰਨ ਦੀ ਸੇਵਾ ਬਖਸ਼ੀ ਸੀ।

ਗੁਰਪ੍ਰਤਾਪ
ਸੂਰਜ ਪ੍ਰਕਾਸ਼ ਗ੍ਰੰਥ।
ਅਯਾਨ ੨, ਅਧਿਆਇ ੩੫

ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਹਿੰਦੁਸਤਾਨ ਤੇ ਹੱਲਾ ਬੋਲਿਆ ਤੇ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ‌ ਤਾਂ ਪਹਿਲਾਂ 1757 ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਪੰਜ ਸੌ ਸਿੰਘਾਂ ਦਾ ਜੱਥਾ ਲੈਕੇ ਦਰਬਾਰ ਸਾਹਿਬ ਨੂੰ ਅਬਦਾਲੀ ਤੋਂ ਅਜ਼ਾਦ ਕਰਵਾਉਣ ਤੇ ਸਰੋਵਰ ਵਿੱਚ ਇਸ਼ਨਾਨ ਕਰਨ ਦੀ ਕਸਮ ਪੂਰੀ ਕਰਨ ਲਈ ਮਹਾਨ ਸ਼ਹਾਦਤ ਦਿੱਤੀ।

ਉਸਤੋਂ ਬਾਅਦ ਜਦੋਂ ਫੇਰ ਮੁਗਲਾਂ ਪਠਾਣਾਂ ਦੁਆਰਾ ਦਰਬਾਰ ਸਾਹਿਬ ਤੇ ਕਬਜ਼ਾ ਕਰਕੇ ਉਸਦੀ ਬੇਹੁਰਮਤੀ ਦਾ ਪਤਾ ਚੱਲਿਆ ਤਾਂ ਬਾਬਾ ਗੁਰਬਖਸ਼ ਸਿੰਘ ਜੀ ਨੇ ਸਿੰਘਾਂ ਨੂੰ ਵੰਗਾਰਿਆ ਤੇ ਸ਼ਹਾਦਤਾਂ ਪਾਉਣ ਲਈ ਦਰਬਾਰ ਸਾਹਿਬ ਵੱਲ ਅਨੰਦਪੁਰ ਸਾਹਿਬ ਤੋਂ ਸ਼ਹੀਦੀ ਜੱਥਾ ਬਣਾਕੇ ਕੂਚ ਕੀਤਾ(ਜਿਸਦੀ ਜਾਣਕਾਰੀ ਬਹੁਤ ਘੱਟ ਹੀ ਹੈ ਤੇ ਪ੍ਰਚਾਰ ਵੀ ਬਹੁਤ ਘੱਟ ਹੀ ਕੀਤਾ ਜਾਂਦਾ ਹੈ)।

ਗਿਆਨੀ ਗਿਆਨ ਸਿੰਘ ਪੰਥ ਪ੍ਰਕਾਸ਼ ਅੰਦਰ ਇਸਤਰਾਂ ਇਤਿਹਾਸ ਨੂੰ ਬਿਆਨ ਕਰਦੇ ਹਨ।

ਜਬਿ ਧਸ੍ਯੋ ਆਇ ਪੰਜਾਬ ਮੈਂ,
ਲੈ ਸ਼ਾਂਤੀ ਸਹਹਿ ਬਿਆਨ।
ਤਬਿ ਸਿੰਘ ਸਭ ਡਰ ਮਾਨ ਕੈ,
ਤਜ ਕੇ ਕਿਤ ਦੇਸ।
ਬਹੁ ਸਿੰਘ ਗਿਜਯੋਂ ਨੈ ਹੈ,
ਜੋ ਚਢੇ ਤਿਨ ਕੇ ਹਾਥ।
ਯਾਹਹਿ ਵਖਤ ਆ ਕਰਿ ਗੁਜ਼ਰਯੋ,
ਫੇਰ ਸਿੰਘ ਬਾਦਲ ॥

"ਜਦੋਂ [ਅਹਿਮਦ ਸ਼ਾਹ] ਆਪਣੀ ਭਾਰੀ ਫ਼ੌਜ ਸਮੇਤ ਪੰਜਾਬ ਵਿੱਚ ਦਾਖਲ ਹੋਇਆ। ਤਦੋਂ ਸਿੰਘਾਂ ਨੇ ਬਚਾਅ ਲਈ ਆਪਣੀ-ਆਪਣੀ ਜ਼ਮੀਨ ਇਲਾਕੇ ਪਿੰਡ ਛੱਡ ਦਿੱਤੇ। ਬਹੁ ਗਿਣਤੀ ਗਿਲਜੇ ਪਠਾਣਾਂ ਨੇ ਬਹੁਤ ਸਾਰੇ ਸਿੰਘਾਂ ਨੂੰ ਫੜਕੇ ਮਾਰ ਦਿੱਤਾ ਜੋ ਵੀ ਉਨ੍ਹਾਂ ਦੇ ਹੱਥ ਆਇਆ। ਇਸ ਸਮੇਂ ਉਸਨੇ ਇੱਕ ਵਾਰ ਫੇਰ ਸਿੰਘਾਂ ਉੱਤੇ ਬਹੁਤ ਜ਼ੁਲਮਾਂ ਦੇ ਬੱਦਲ ਲਿਆਂਦੇ।

ਕੁਛ ਸਿੰਘ ਪਹੁੰਚੇ ਮਾਲਵੇ,
ਕੁਛਰਿ-ਅਨੰਦ ਮਝਾਰ।
ਉਤ ਬਹੁ ਬਿਅਦਬੀ,
ਪੂਰਨ ਲਗੇ, ਮਧ ਗੁਰੁਦ੍ਵਾਰ ॥
ਯਹਿ ਸਾਰ ਸਿੰਘ ਪਾਸ ਪੂੰਚੀ,
ਜਬੈ ਪੁਰਿ-ਆਨੰਦ।
ਸਭਿ ਨਰ ਨੀਚੇ ਕਰਿ ਬਿਰੇ
ਮਧ ਉਪ੍ਰੇ ਸੋਚੰਦ ॥

ਕੁਝ ਸਿਘ ਮਾਲਵੇ ਪਹੁੰਚੇ,
ਕੁਝ ਆਨੰਦਪੁਰ ਸ਼ਹਿਰ ਦੇ ਅੰਦਰ ਆ ਗਏ। ਇਸੇ ਦੌਰਾਨ ਤੁਰਕਾਂ ਨੇ ਹਰੀ ਮੰਦਰ ਦੇ ਅੰਦਰ ਬਹੁਤ ਵੱਡੀ ਬੇਅਦਬੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਇਹ ਖਬਰ ਸਿੰਘਾਂ ਨੂੰ ਆਨੰਦਪੁਰ ਸ਼ਹਿਰ ਵਿੱਚ ਪਹੁੰਚੀ ਤਾਂ ਉਹ ਸਾਰੇ ਸਿਰ ਝੁਕਾ ਕੇ ਬੈਠ ਗਏ ਅਤੇ ਡੂੰਘੇ ਚਿੰਤਨ ਵਿੱਚ ਚਲੇ ਗਏ।

ਨਹਿਂ ਔਰ ਕੋਊ ਉਠ੍ਯੋ ਜਬਿ,
ਤਬਿ ​​ਸਿੰਘ ਇਕ ਵਡਬੀਰ।
ਗੁਰਬਸ਼ ਸਿੰਘ ਸ਼ਬਦ ਬੋਲਿਓ,
ਹਵਲੈ ਕਰਿ ਧੀਰ।
ਵਹਿ ਹੂਤੋ ਲੀਲ ਗਰਾਮ ਕਾ,
ਢਿਗ ਖੇਮ-ਕਰਨ ਨਿਹਾਰ।
ਅਰਦੀਪ ਸਿੰਘ ਉਮੀਦਵਾਰ ਕੀ,
ਥਾਸਲ ਮੈਂ ਸਰਦਾਰ ॥

ਜਦੋਂ ਕੋਈ ਹੋਰ ਨਾ ਖੜ੍ਹਾ ਹੋਇਆ, ਤਾਂ ਇੱਕ ਸਿੰਘ, ਮਹਾਨ ਯੋਧਾ, ਗੁਰਬਖਸ਼ ਸਿੰਘ ਸ਼ਹੀਦ ਬੋਲਿਆ‌ ਅਡੋਲ ਹੋਕੇ। ਉਹ ਖੇਮ-ਕਰਨ ਦੇ 'ਲੀਲ' ਪਿੰਡ ਦਾ ਰਹਿਣ ਵਾਲਾ ਸੀ। ਉਹ ਅਸਥਾਨ ਤੇ ਮਿਸਲ ਦਾ ਆਗੂ ਸਰਦਾਰ ਸੀ।

ਪੁਨ ਛਕੋ ਅੰਮ੍ਰਿਤ ਮਨ ਸਿੰਘ ਤੈ,
ਭਯੋ ਯਾਂ ਹਵਨ।
ਤਿਨ ਹੋਇ ਦੀਵਾਨ ਮੈਂ,
ਤਬਿ ​​ਐਸ ਕੀਨ ਵਖਾਨ।
ਅਬਿਅੰਤ ਹਿਤ ਜਿਨ ਸੁਧਾਸਰ ਮੈਂ, ਜਾਇ ਦੀਨਾ ਸੀਸ।
ਵਹਿ ਸਿੰਘ ਸਿਦਕੀ ਸੰਗ ਮੇਰਾ,
ਚਲਬ ਬਿਸਵੇ ਬੀਸ ॥

ਮਨੀ ਸਿੰਘ ਤੋਂ ਅੰਮ੍ਰਿਤ ਛਕ ਕੇ,
ਉਹ ਬਹੁਤ ਹਠੀ ਤਪੀ ਜਿੱਦ ਵਾਲਾ ਯੋਧਾ ਸੀ। ਜਦੋਂ ਉਹ ਦੀਵਾਨ ਵਿੱਚ ਖੜ੍ਹਾ ਹੋਇਆ, ਉਸਨੇ ਇਹ ਕਥਨ ਦਿੱਤਾ
'ਜੋ ਕੋਈ ਅੰਮ੍ਰਿਤਸਰ ਜਾਣਾ ਚਾਹੁੰਦਾ ਹੈ, ਅਤੇ ਆਪਣਾ ਸੀਸ ਕੁਰਬਾਨ ਕਰਨਾ ਚਾਹੁੰਦਾ ਹੈ
ਉਹੀ ਸਿਦਕੀ ਸ਼ਰਧਾਲੂ ਸਿੰਘ ਮੇਰੇ ਨਾਲ ਚਾਲੇ ਪਾਉਣ।

ਜਦੋਂ ਨਿਹੰਗਾਂ ਦੇ ਆਉਣ ਦੀ ਖਬਰ ਮੁਗਲ ਪਠਾਣਾਂ ਨੂੰ ਲੱਗੀ ਤਾਂ ਉਹ ਦਰਬਾਰ ਸਾਹਿਬ ਨੂੰ ਛੱਡਕੇ ਲਾਹੌਰ ਭੱਜ ਗਏ। ਬਾਬਾ ਗੁਰਬਖਸ਼ ਸਿੰਘ ਜੀ ਨੇ ਇਸਤਰਾਂ ਮੁਗਲ ਪਠਾਣਾਂ ਤੋਂ ਦਰਬਾਰ ਸਾਹਿਬ ਨੂੰ ਖਾਲੀ ਕਰਵਾਕੇ ਅਕਾਲਤਖਤ ਸਾਹਿਬ ਕੋਲ ਅਪਣੀ ਛਾਉਣੀ ਲਾਕੇ ਦਰਬਾਰ ਸਾਹਿਬ ਦੀ ਰਾਖੀ ਕਰਨ ਲਈ ਸ਼ਹੀਦੀ ਪਹਿਰਾ ਲਾ ਦਿੱਤਾ। 1764 ਦਾ ਇਹ ਸਮਾਂ ਅਬਦਾਲੀ ਲਾਹੌਰ ਹੋਕੇ ਫੇਰ ਅੰਮ੍ਰਿਤਸਰ ਉੱਪਰ ਚੜਕੇ ਆ ਗਿਆ ਤੇ ਬਾਬਾ ਗੁਰਬਖਸ਼ ਸਿੰਘ ਜੀ ਅਪਣੇ ਤੀਹ ਸਾਥੀਆਂ ਸਮੇਤ ਅਬਦਾਲੀ ਦੀ ਤੀਹ ਹਜ਼ਾਰ ਫੌਜ ਨਾਲ ਲੜਦਿਆਂ ਸ਼ਹੀਦੀ ਪ੍ਰਾਪਤ ਕਰ ਗਏ। ਜਿਸਦਾ ਜਿਕਰ ਦਾਸ ਨੇ ਪਿਛਲੀ ਪੋਸਟ ਵਿੱਚ ਕੀਤਾ ਹੈ।

ਬਾਬਾ ਜੀ ਦੇ ਪਰਿਵਾਰ ਵੱਲੋਂ ਇਹਨਾਂ ਦਾ ਯਾਦਗਾਰੀ ਅਸਥਾਨ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਸੌਂਦ ਪਿੰਡ ਕੜਿਆਲ ਜ਼ਿਲਾ ਮੋਗਾ ਵਿਖੇ ਬਣਾਇਆ ਹੋਇਆ ਹੈ ਜਿੱਥੇ ਇਨ੍ਹਾਂ ਦੀ ਯਾਦ ਵਿੱਚ ਸਲਾਨਾ ਸਮਾਗਮ ਕਰਵਾਏ ਜਾਂਦੇ ਹਨ। ਜਿੱਥੇ ਸੌਂਦ ਗੋਤ ਦੇ ਤਰਖਾਣ ਪਰਿਵਾਰਾਂ ਵੱਲੋਂ ਖਾਸ ਤੋਰ ਤੇ ਸਾਰਾ ਪ੍ਰਬੰਧ ਤੇ ਸੇਵਾ ਕੀਤੀ ਜਾਂਦੀ ਹੈ।🙏🏻🙏🏻

2 weeks ago | [YT] | 59

♥️ਵਾਹਿਗੁਰੂ ♥️

🙏 ਸਾਖੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੇ ਭਾਈ ਸੱਧੂ ਤਰਖਾਣ ਪਿਤਾ ਤੇ ਉਹਨਾਂ ਦੇ ਸਪੁੱਤਰ ਭਾਈ ਰੂਪਚੰਦ ਜੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨਾਂ ਲਈ ਸੰਗਤਾਂ ਸਮੇਤ ਪਿੰਡ ਦੀਨੇ ਵਿਖੇ ਭਾਈ ਦੇਸੂ ਤਰਖਾਣ ਦੇ ਘਰ ਭਾਈ ਰੂਪਚੰਦ ਜੀ ਦੇ ਦੋ ਪੁੱਤ੍ਰਾਂ ਦਾ ਪਹੁੰਚਣ ਦਾ ਪ੍ਰਸੰਗ।

ਸ਼੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਅੰਦਰ ਕਵੀ ਸੰਤੋਖ ਸਿੰਘ ਜੀ ਦੁਆਰਾ ਲਿਖਿਆ ਇਤਿਹਾਸਕ ਪ੍ਰਸੰਗ ਹੇਠਾਂ ਅਰਥ ਸਮੇਤ ਪੜੋ ਜੀ।

ਰੂਪਾ ਸੁਤ ਸੱਧੂ ਪਿਤਾ ਦਵੈ ਸਿੱਖ ਤਿਖਾਨਾ।
ਜਿਨ ਖਸ਼ਟਮ ਪਤਿਸ਼ਾਹੁ ਕੋ ਰੀਝਾਵਨਿ ਠਾਨਾ।

ਕਵੀ ਜੀ ਇੱਥੇ ਸੰਖੇਪ ਰੂਪ ਵਿੱਚ ਛੇਵੇਂ ਪਾਤਸ਼ਾਹ ਵੇਲੇ ਦਾ ਇਤਿਹਾਸ ਦੱਸਣ ਲੱਗੇ ਹਨ ਕਿ ਪਿੰਡ ਦੀਨਾ ਪਹੁੰਚਣ ਵਾਲੇ ਭਾਈ ਰੂਪਚੰਦ ਜੀ ਤੇ ਉਹਨਾਂ ਦੇ ਪੁੱਤਰਾਂ ਦਾ ਗੁਰੂ ਸਾਹਿਬ ਨਾਲ ਕੀ ਸੰਬੰਧ ਸੀ।

ਅਰਥ-ਛੇਵੇਂ ਪਾਤਸ਼ਾਹ ਦੇ ਸਮੇਂ ਭਾਈ ਸੱਧੂ ਤੇ ਉਹਨਾਂ ਦੇ ਸਪੁੱਤਰ ਭਾਈ ਰੂਪਚੰਦ ਜੀ ਇਹ ਦੋ ਵੱਡੇ ਤਰਖਾਣ ਸਿੱਖ ਹੋਏ ਹਨ। ਜਿਨ੍ਹਾਂ ਨੇ ਛੇਵੇਂ ਪਾਤਸ਼ਾਹ ਨੂੰ ਪ੍ਰਸੰਨ ਕਰਨ ਦੀ ਮਨ ਵਿੱਚ ਠਾਣ ਲਈ ਸੀ।

ਜੇਠ ਦੁਪਹਿਰੇ ਤਪਤ ਅਤਿ ਜਲ ਸ਼ੀਤਲ ਜਾਨੋ।
ਤੀਸ ਕੋਸ ਤਬਿ ਗੁਰ ਹਤੇ ਆਵਾਹਨ ਠਾਨੇ ।

ਜੇਠ ਦੇ ਮਹੀਨੇ ਜਦੋਂ ਅਤਿ ਦੀ ਗਰਮੀ ਸੀ ਉਦੋਂ ਇਨ੍ਹਾਂ ਕੋਲ ਠੰਢਾ ਤੇ ਸ਼ੀਤਲ ਜਲ ਸੀ ਜੋ ਇਹਨਾਂ ਨੇ ਗੁਰੂ ਸਾਹਿਬ ਨੂੰ ਪਿਲਾਉਣ ਲਈ ਮਨ ਵਿੱਚ ਇੱਛਾ ਧਾਰੀ ਤੇ ਆਪ ਨਹੀਂ ਪੀਤਾ। ਇਸਤਰਾਂ ਪਿਆਰ ਵਿੱਚ ਭਿੱਜੇ ਮਨ ਨਾਲ ਗੁਰੂ ਸਾਹਿਬ ਨੂੰ ਯਾਦ ਕਰਦਿਆਂ ਹੋਇਆਂ ਪਿਤਾ ਤੇ ਪੁੱਤਰ ਪਿਆਸ ਕਾਰਨ ਬੇਸੁੱਧ ਹੋ ਗਏ। ਉਦੋਂ ਗੁਰੂ ਸਾਹਿਬ ਤੀਹ ਕੋਹ ਦੀ ਦੂਰੀ ਉੱਤੇ ਡਰੋਲੀ ਭਾਈ ਕੀ ਪਿੰਡ ਵਿੱਚ ਮੌਜੂਦ ਸਨ ਤੇ ਜਾਨੀਜਾਨ ਸਤਿਗੁਰੂ ਜੀ ਨੇ ਇਨ੍ਹਾਂ ਦੀ ਪ੍ਰਬਲ ਇੱਛਾ ਪੂਰੀ ਕਰਨ ਲਈ ਛੇਤੀ ਨਾਲ ਉੱਥੇ ਆਉਣ ਲਈ ਘੋੜੇ ਤੇ ਤਿਆਰੀ ਖਿੱਚੀ।

ਸੁੰਦਰ ਘਰ ਸੀਤਲ ਬਿਖੈ ਥਿਰ ਹੁਤੇ ਪ੍ਰਯੰਕਾ ।
ਅਪਨੇ ਮਹਿ ਲਖਿ ਪ੍ਰੇਮ ਕੋ ਧਾਏ ਤਜਿ ਸ਼ੰਕਾ ।

ਛੇਵੇਂ ਪਾਤਸ਼ਾਹ ਡਰੋਲੀ ਭਾਈ ਕੀ ਪਿੰਡ ਵਿੱਚ ਅਪਣੇ ਸਾਂਢੂ ਸਾਈਂ ਦਾਸ ਜੀ ਦੇ ਸੋਹਣੇ ਤੇ ਸ਼ੀਤਲ(ਠੰਡੇ) ਘਰ ਅੰਦਰ ਪਲੰਘ ਉੱਤੇ ਬਿਰਾਜਮਾਨ ਸਨ। ਉਦੋਂ ਸਤਿਗੁਰੂ ਜੀ ਨੇ ਅਪਣੇ ਹਿਰਦੇ ਅੰਦਰ ਲਗਾਤਾਰ ਪੈ ਰਹੀ ਗੁਰਸਿੱਖਾਂ ਦੇ ਪ੍ਰੇਮ ਦੀ ਖਿੱਚ ਨੂੰ ਮਹਿਸੂਸ ਕਰਕੇ ਤੁਰੰਤ ਉਹਨਾਂ ਕੋਲ ਜਾਣ ਲਈ ਸ਼ਾਰੇ ਸ਼ੰਕੇ ਤਿਆਗਕੇ ਘੋੜੇ ਤੇ ਸਵਾਰ ਹੋਕੇ ਤੁਰੰਤ ਚਾਲੇ ਮਾਰ ਦਿੱਤੇ ਹਨ।

ਤਜਿ ਸਭਿ ਸੁਖ ਇਕ ਛਿਨਕ ਮਹਿ ਪਹੁੰਚਨ ਬਨ ਮਾਂਹੀ।
ਭਏ ਤ੍ਰਿਖਾਤੂਰ ਜਾਚਤੇ ਪਾਨੀ ਕਿਸ ਪਾਹੀ॥ ੨੩ ॥

ਇੱਕ ਛਿਨ ਅੰਦਰ ਹੀ ਤਪਦੇ ਜੇਠ ਦੇ ਮਹੀਨੇ ਅੰਦਰ ਸ਼ੀਤਲ ਤੇ ਸੋਹਣੇ ਘਰ ਵਿੱਚ ਬੈਠਣ ਦੇ ਸੁੱਖ ਅਰਾਮ ਤਿਆਗਕੇ ਘੋੜੇ ਉੱਤੇ ਸਵਾਰ ਹੋ ਬਹੁਤ ਤੇਜੀ ਨਾਲ ਤੀਹ ਕੋਹ ਦਾ ਸਫ਼ਰ ਤੈਅ ਕਰਕੇ ਮਾਲਵੇ ਦੇ ਜੰਗਲਾਂ ਵਿੱਚ (ਅੱਜ ਦੇ ਪਿੰਡ ਭਾਈ ਰੂਪਾ ਦੇ ਨੇੜੇ, ਜ਼ਿਲਾ ਰਾਮਪੁਰਾ ਫੂਲ, ਬਠਿੰਡਾ) ਪਹੁੰਚ ਜਾਂਦੇ ਹਨ। ਬਹੁਤ ਤ੍ਰਿਖਾਵੰਤ ਪਿਆਸੇ ਬਣਕੇ ਪਾਣੀ ਦੀ ਮੰਗ ਕਰਦਿਆਂ ਹੋਇਆਂ ਦੋਨਾਂ ਸਿੱਖਾਂ ਦੇ ਕੋਲ ਪਹੁੰਚਕੇ ਪੁੱਛਦੇ ਹਨ ਕਿ ਕਿਸੇ ਕੋਲ ਪਾਣੀ ਹੈ?

ਸੁਤ ਪਿਤ ਮੁਦਤ ਸੁਝਿਤ ਮਹਿਂ ਉਠਿ ਕਰਿ ਤਤਕਾਲਾ।
ਸ਼ੀਤਲ ਜਲ ਦੀਨੋ ਪਿਯੋ ਗੁਰ ਅਨੰਦ ਬਿਸਾਲਾਂ ।

ਲੰਮੇ ਸਮੇਂ ਤੋਂ ਮੁਰਛਿੱਤ ਬੇਹੋਸ਼ ਅਵੱਸਥਾ ਵਿੱਚ ਪਏ ਪਿਤਾ ਭਾਈ ਸੱਧੂ ਤੇ ਸਪੁੱਤਰ ਭਾਈ ਰੂਪਚੰਦ ਜੀ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੁਆਰਾ ਪੁੱਛੇ ਜਾਣ ਤੇ ਹੋਸ਼ ਵਿੱਚ ਆਉਂਦਿਆਂ ਹੀ ਤੁਰੰਤ ਅਪਣੇ ਹੱਥੀਂ ਗੁਰੂ ਸਾਹਿਬ ਨੂੰ ਦਰਖੱਤ ਉੱਤੇ ਟੰਗੀ ਉਸ ਮਸ਼ਕ ਵਿੱਚੋਂ ਦੀ ਠੰਡਾ ਮਿੱਠਾ ਜਲ ਛਕਾਇਆ ਤੇ ਗੁਰੂ ਸਾਹਿਬ ਹੱਥੋਂ ਆਪ ਵੀ ਛਕਿਆ ਤੇ ਉਹਨਾਂ ਦੇ ਮਨ ਅੰਦਰ ਦਰਸ਼ਨ ਕਰਕੇ ਬਹੁਤ ਭਾਰੀ ਅਨੰਦ ਪੈਦਾ ਹੋਇਆ ਜੋ ਬਿਆਨ ਤੋਂ ਪਰੇ ਹੈ।

ਦੇਗ ਕਰੋ ਤਜਿ ਦੇਹੁ ਕ੍ਰਿਤ ਪ੍ਰਭੁ ਬਾਕ ਬਖਾਨਾ।
ਤਬਿ ਤੇ ਸਤਿ ਸੰਗਤਿ ਅਧਿਕ ਤਿਨ ਸਿੱਖਨ ਠਾਨਾ॥ ੨੪॥

ਮੀਰੀ ਪੀਰੀ ਦੇ ਮਾਲਕ ਨੇ ਉਹਨਾਂ ਦੀ ਪ੍ਰੇਮਾ ਭਗਤੀ ਤੋਂ ਪ੍ਰਸੰਨ ਹੋਕੇ ਉਹਨਾਂ ਨੂੰ ਇਹ ਬਚਨ ਕੀਤਾ ਕਿ ਤੁਸੀਂ ਅੱਜ ਤੋਂ ਬਾਅਦ ਅਪਣੀ ਕਿਰਤ(ਤਰਖਾਣ ਤੇ ਖੇਤੀਬਾੜੀ) ਛੱਡ ਦਿਉ ਤੇ ਲੰਗਰ ਚਲਾਉਣਾ ਕਰੋ। ਉਸ ਦਿਨ ਤੋਂ ਬਾਅਦ ਦੋਨੋਂ ਸਿੱਖਾਂ ਨੇ ਬਚਨ ਮੰਨਕੇ ਲੰਗਰ ਚਲਾਇਆ ਤੇ ਬਹੁਤ ਸਤਿਸੰਗਤ(ਨਾਮ ਸਿਮਰਨ ਨਿੱਤਨੇਮ) ਕਰਨ ਦੀ ਮਨ ਵਿੱਚ ਠਾਣ ਲਈ ਹੈ।

ਤਿਨ ਕੀ ਕੁਲ ਬਰਧਕ ਹੁਤੇ ਦਵੈ ਤਬੇ ਸਪੂਤਾ । ਸੁਨਿ ਕੈ ਗੁਰ ਆਗਵਨ ਕੌ ਅਰੁ ਜੰਗ ਬਹੂਤਾ ।

ਕਵੀ ਜੀ ਨੇ ਇੱਥੇ ਸਾਰਾ ਬਿਰਤਾਂਤ ਸੰਖੇਪ ਵਿੱਚ ਦੱਸਦਿਆਂ ਹੋਇਆ ਲਿਖਿਆ ਹੈ ਕਿ ਭਾਈ ਰੂਪਚੰਦ ਜੀ ਦੀ ਕੁੱਲ ਵਿੱਚੌਂ ਦੀ ਉਹਨਾਂ ਦੇ ਦੋ ਸਪੁੱਤਰ ਭਾਈ ਪਰਮ ਸਿੰਘ ਤੇ ਭਾਈ ਧਰਮ ਸਿੰਘ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿੰਡ ਦੀਨਾ ਵਿਖੇ ਆਗਮਣ ਤੇ ਭਾਰੀ ਜੰਗ ਜੁੱਧਾਂ ਦੀ ਖ਼ਬਰ ਸੁਣਕੇ ਭਾਈ ਦੇਸੂ ਤਰਖਾਣ ਦੇ ਘਰ ਪਹੁੰਚ ਜਾਂਦੇ ਹਨ।

ਸਾਹਿਬਜ਼ਾਦੇ ਚਾਰਦੂ ਪਰਲੋਕ ਪਧਾਰੇ।
ਬਿਸਮਾਨੇ ਮਨ ਮਹਿਂ ਮਹਾਂ ਬਡ ਗ਼ਜ਼ਬ ਗੁਜ਼ਾਰੇ॥ ੨੫ ॥

ਚਾਰੋਂ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਤੇ ਸਚਖੰਡ ਗਮਨ ਦੀ ਖ਼ਬਰ ਨੂੰ ਸੁਣਕੇ ਭਾਈ ਪਰਮ ਸਿੰਘ ਤੇ ਭਾਈ ਧਰਮ ਸਿੰਘ ਅਪਣੇ ਮਨ ਵਿੱਚ ਹੌਣੀ ਵੱਲੋਂ ਵਰਤਾਏ ਏਸ ਕਹਿਰ ਭਰੇ ਸਾਕੇ ਨੂੰ ਸੁਣਕੇ ਬਹੁਤ ਅਚੰਭਿਤ ਹੁੰਦੇ ਹਨ। ਇਸ ਦੁੱਖ ਨਾਲ ਉਹਨਾਂ ਦੇ ਮਨ ਡੂੰਘੇ ਬਿਸਮਾਦ ਵਿੱਚ ਚਲੇ ਜਾਂਦੇ ਹਨ।🙏🏻🙏🏻

2 weeks ago | [YT] | 300

♥️ਵਾਹਿਗੁਰੂ ♥️

ਸਾਖੀ -ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਪੰਡਿਤ ਨਿਤਾਨੰਦ
ਇੱਕ ਵਾਰ ਦੀ ਗੱਲ ਹੈ, ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸ੍ਰੀ ਹਰਿਗੋਬਿੰਦਪੁਰ ਸਾਹਿਬ ਵਿਖੇ ਬਿਰਾਜਮਾਨ ਸਨ। ਬਟਾਲੇ ਦਾ ਰਹਿਣ ਵਾਲਾ ਇੱਕ ਵਿਦਵਾਨ ਪੰਡਿਤ ਨਿਤਾਨੰਦ ਗੁਰੂ ਜੀ ਦੀ ਹਜ਼ੂਰੀ ਵਿੱਚ 'ਗਰੁੜ ਪੁਰਾਣ' ਦੀ ਕਥਾ ਸੁਣਾ ਰਿਹਾ ਸੀ। ਕਥਾ ਕਰਦਿਆਂ ਪੰਡਿਤ ਜੀ ਨੇ ਦੱਸਿਆ ਕਿ ਜਦੋਂ ਕੋਈ ਮਨੁੱਖ ਮਰਦਾ ਹੈ, ਤਾਂ ਪੁੰਨ ਕਰਨ ਵਾਲੇ ਲੋਕ ਤਾਂ ਪਾਲਕੀਆਂ ਵਿੱਚ ਬੈਠ ਕੇ ਪ੍ਰਲੋਕ ਜਾਂਦੇ ਹਨ ਅਤੇ ਪਾਪੀ ਲੋਕ ਬਹੁਤ ਦੁੱਖ ਝੱਲਦੇ ਹੋਏ ਪੂਰੇ ਇੱਕ ਸਾਲ ਵਿੱਚ ਉੱਥੇ ਪਹੁੰਚਦੇ ਹਨ। ਉਨ੍ਹਾਂ ਮੁਤਾਬਕ ਮਾਤਲੋਕ (ਧਰਤੀ) ਤੋਂ ਪ੍ਰਲੋਕ ਦੀ ਦੂਰੀ 86,000 ਯੋਜਨ ਹੈ।
ਕਥਾ ਖਤਮ ਹੋਣ ਤੋਂ ਬਾਅਦ ਜਦੋਂ ਪੰਡਿਤ ਜੀ ਬਾਹਰ ਆਏ, ਤਾਂ ਉਨ੍ਹਾਂ ਨੇ ਚਾਰ ਸਿੱਖਾਂ ਨੂੰ ਆਪਸ ਵਿੱਚ ਗੱਲਾਂ ਕਰਦੇ ਸੁਣਿਆ:
* ਭਾਈ ਸੁੰਦਰ ਜੀ ਕਹਿ ਰਹੇ ਸਨ, "ਪੰਡਿਤ ਜੀ ਨੇ ਭਾਵੇਂ ਪ੍ਰਲੋਕ ਦਾ ਰਸਤਾ ਇੱਕ ਸਾਲ ਦਾ ਦੱਸਿਆ ਹੈ, ਪਰ ਗੁਰੂ ਜੀ ਦੀ ਕਿਰਪਾ ਨਾਲ ਮੈਂ ਚਾਰ ਪਹਿਰਾਂ (ਲਗਭਗ 12 ਘੰਟੇ) ਵਿੱਚ ਪਹੁੰਚ ਸਕਦਾ ਹਾਂ।"
* ਭਾਈ ਲਾਲਾ ਜੀ ਨੇ ਕਿਹਾ, "ਚਾਰ ਪਹਿਰ ਵੀ ਜ਼ਿਆਦਾ ਹਨ, ਮੈਂ ਤਾਂ ਦੋ ਪਹਿਰਾਂ ਵਿੱਚ ਪਹੁੰਚ ਜਾਵਾਂਗਾ।"
* ਭਾਈ ਮਈਆ ਜੀ ਨੇ ਕਿਹਾ, "ਮੈਂ ਤਾਂ ਸਿਰਫ਼ ਇੱਕ ਪਹਿਰ ਵਿੱਚ ਹੀ ਪਹੁੰਚ ਸਕਦਾ ਹਾਂ।"
* ਅਖੀਰ, ਭਾਈ ਨਿਹਾਲਾ ਜੀ ਬੋਲੇ, "ਹੇ ਗੁਰਸਿੱਖੋ! ਸਤਿਗੁਰੂ ਜੀ ਦੀ ਬਖਸ਼ਿਸ਼ ਸਦਕਾ, ਮੈਂ ਤਾਂ ਇੱਕ ਪਲ ਵਿੱਚ ਹੀ ਪ੍ਰਲੋਕ ਪਹੁੰਚ ਸਕਦਾ ਹਾਂ।"
ਸਿੱਖਾਂ ਦੀਆਂ ਇਹ ਗੱਲਾਂ ਸੁਣ ਕੇ ਪੰਡਿਤ ਨਿਤਾਨੰਦ ਬਹੁਤ ਹੈਰਾਨ ਹੋਏ ਅਤੇ ਗੁੱਸੇ ਵਿੱਚ ਆ ਗਏ।
ਉਹ ਤੁਰੰਤ ਗੁਰੂ ਜੀ ਕੋਲ ਗਏ ਅਤੇ ਬੇਨਤੀ ਕੀਤੀ, "ਹੇ ਸਤਿਗੁਰੂ ਜੀ! ਕਿਰਪਾ ਕਰਕੇ ਦੱਸੋ, ਧਰਮ ਸ਼ਾਸਤਰ ਝੂਠੇ ਹਨ ਜਾਂ ਆਪ ਜੀ ਦੇ ਸਿੱਖ ਝੂਠ ਬੋਲ ਰਹੇ ਹਨ? ਸ਼ਾਸਤਰਾਂ ਵਿੱਚ ਤਾਂ ਪ੍ਰਲੋਕ ਦਾ ਰਸਤਾ ਇੱਕ ਸਾਲ ਦਾ ਲਿਖਿਆ ਹੈ, ਪਰ ਤੁਹਾਡੇ ਸਿੱਖ ਕਹਿੰਦੇ ਹਨ ਕਿ ਉਹ ਪਹਿਰਾਂ ਜਾਂ ਪਲਾਂ ਵਿੱਚ ਹੀ ਪਹੁੰਚ ਸਕਦੇ ਹਨ।"
ਸਤਿਗੁਰੂ ਜੀ ਨੇ ਮੁਸਕਰਾ ਕੇ ਜਵਾਬ ਦਿੱਤਾ, "ਪੰਡਿਤ ਜੀ, ਨਾ ਤਾਂ ਤੁਹਾਡੇ ਸ਼ਾਸਤਰਾਂ ਵਿੱਚ ਕੋਈ ਝੂਠ ਲਿਖਿਆ ਹੈ ਅਤੇ ਨਾ ਹੀ ਮੇਰੇ ਸਿੱਖ ਝੂਠ ਬੋਲਦੇ ਹਨ।"
ਗੁਰੂ ਜੀ ਨੇ ਪੰਡਿਤ ਜੀ ਤੋਂ ਪੁੱਛਿਆ, "ਤੁਹਾਡੇ ਸ਼ਾਸਤਰਾਂ ਮੁਤਾਬਕ ਇੱਕ ਸਾਲ ਦਾ ਰਸਤਾ ਕਿਸ ਲਈ ਲਿਖਿਆ ਹੈ?"
ਪੰਡਿਤ ਨੇ ਦੱਸਿਆ, "ਇਹ ਜੀਵਾਂ ਦੇ ਪੁੰਨ ਅਤੇ ਪਾਪ ਦਾ ਹਿਸਾਬ-ਕਿਤਾਬ ਕਰਨ ਲਈ ਲਿਖਿਆ ਹੈ। ਪੁੰਨੀ ਅਤੇ ਪਾਪੀ, ਦੋਵਾਂ ਲਈ ਇੱਕ ਸਾਲ ਦਾ ਸਮਾਂ ਲੱਗਦਾ ਹੈ।"
ਤਦ ਸਤਿਗੁਰੂ ਜੀ ਨੇ ਸਮਝਾਇਆ, "ਮੇਰੇ ਸਿੱਖ ਪਾਪ ਅਤੇ ਪੁੰਨ, ਦੋਹਾਂ ਤੋਂ ਉੱਪਰ ਹਨ। ਉਹ ਸੂਝਵਾਨ ਹੋਣ ਕਰਕੇ ਭੁੱਲ ਕੇ ਵੀ ਕਦੇ ਪਾਪ ਕਰਮ ਨਹੀਂ ਕਰਦੇ ਅਤੇ ਪੁੰਨ ਕਰਮ ਕਰਕੇ ਵੀ ਉਸਦੇ ਫਲ ਦੀ ਇੱਛਾ ਨਹੀਂ ਕਰਦੇ। ਉਹ ਸੁਰਤ (ਚੇਤਨਾ) ਨੂੰ ਸ਼ਬਦ (ਨਾਮ) ਨਾਲ ਜੋੜ ਕੇ ਪ੍ਰਮਾਤਮਾ ਨਾਲ ਇੱਕਮਿਕ ਹੋ ਜਾਂਦੇ ਹਨ। ਇਹ ਸ਼ਬਦ ਸੁਰਤ ਦੀ ਸ਼ਕਤੀ ਹੈ।"
ਗੁਰੂ ਜੀ ਨੇ ਅੱਗੇ ਕਿਹਾ, "ਜੇ ਤੂੰ ਹੋਰ ਪੱਕਾ ਵਿਸ਼ਵਾਸ ਕਰਨਾ ਚਾਹੁੰਦਾ ਹੈਂ, ਤਾਂ ਛੇ ਮਹੀਨੇ ਸਾਡੇ ਸਿੱਖਾਂ ਦੀ ਤਰ੍ਹਾਂ 'ਸ਼ਬਦ-ਸੁਰਤ' ਦਾ ਅਭਿਆਸ ਕਰ। ਸਾਲਾਂ ਦਾ ਕੰਮ ਤੈਨੂੰ ਅਸੀਂ ਛੇ ਮਹੀਨੇ ਵਿੱਚ ਹੀ ਕਰਵਾ ਦੇਵਾਂਗੇ।"
ਪੰਡਿਤ ਨਿਤਾਨੰਦ ਨੇ ਗੁਰੂ ਜੀ ਦਾ ਕਹਿਣਾ ਮੰਨਿਆ। ਛੇ ਮਹੀਨੇ ਸ਼ਬਦ-ਸੁਰਤ ਦਾ ਅਭਿਆਸ ਕਰਨ ਤੋਂ ਬਾਅਦ, ਗੁਰੂ ਜੀ ਦੀ ਕਿਰਪਾ ਨਾਲ ਉਨ੍ਹਾਂ ਦੀ ਸੁਰਤ (ਚੇਤਨਾ) ਵਿੱਚ ਵੀ ਪ੍ਰਲੋਕ ਆਉਣ-ਜਾਣ ਦੀ ਸ਼ਕਤੀ ਪੈਦਾ ਹੋ ਗਈ।
ਉਹ ਭੱਜ ਕੇ ਸਤਿਗੁਰੂ ਜੀ ਦੇ ਚਰਨੀਂ ਪੈ ਗਿਆ ਅਤੇ ਬੋਲਿਆ, "ਮੇਰੀ ਭੁੱਲ ਸੀ, ਜੋ ਮੈਂ ਸ਼ੰਕਾ ਕੀਤੀ। ਮੇਰੀ ਸੁਰਤੀ ਵਿੱਚ ਵੀ ਰੂਹਾਨੀਅਤ ਦੀ ਉਹ ਸ਼ਕਤੀ ਅਤੇ ਇੱਜ਼ਤ ਬਖਸ਼ ਦਿਉ, ਜੋ ਤੁਹਾਡੇ ਸਿੱਖਾਂ ਕੋਲ ਹੈ।"
ਇਸ ਤਰ੍ਹਾਂ, ਸਤਿਗੁਰੂ ਜੀ ਨੇ ਸਮਝਾਇਆ ਕਿ ਗੁਰੂ ਦੇ ਨਾਮ ਅਤੇ ਸ਼ਬਦ ਨਾਲ ਜੁੜੀ ਹੋਈ ਸੁਰਤ ਵਿੱਚ ਇੰਨੀ ਸ਼ਕਤੀ ਆ ਜਾਂਦੀ ਹੈ ਕਿ ਉਹ ਪਲਾਂ ਵਿੱਚ ਹੀ ਪ੍ਰਮਾਤਮਾ ਦੇ ਨਜ਼ਦੀਕ ਪਹੁੰਚ ਸਕਦੀ ਹੈ, ਜਦੋਂ ਕਿ ਕਰਮਾਂ ਦੇ ਹਿਸਾਬ-ਕਿਤਾਬ ਵਾਲੇ ਰਾਹ 'ਤੇ ਸਮਾਂ ਲੱਗਦਾ ਹੈ।
ਉਪਰੋਕਤ ਸਾਖੀ ਦਾ ਵਰਣਨ ਸ੍ਰੀ ਗੁਰਪ੍ਰਤਾਪ ਸੂਰਜ ਵਿੱਚ ਕੀਤਾ ਗਿਆ ਹੈ🙏🏻🙏🏻

2 weeks ago | [YT] | 4

♥️ਵਾਹਿਗੁਰੂ ♥️

ਅੱਜ ਆਪਾਂ (ਸਫਰ_ਏ_ਸ਼ਹਾਦਤ) ਦਾ ਭਾਗ ਪੰਜਵਾਂ ਪੜਾਂਗੇ
ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਗ੍ਰਿਫਤਾਰੀ,
ਭਾਗ ਪੰਜਵਾਂ 8ਪੋਹ ਦੀ ਰਾਤ
ਜਦੋਂ ਗੰਗੂ ਸਾਹਿਬਜ਼ਾਦਿਆਂ ਨੂੰ ਲੈ ਕੇ ਆਪਣੇ ਪਿੰਡ ਸਹੇੜੀ ਵਿਖੇ ਆਇਆ ਤਾਂ ਉਸ ਨੇ ਸਾਹਿਬਜ਼ਾਦਿਆਂ ਦੀ ਅਤੇ ਮਾਤਾ ਗੁਜਰੀ ਜੀ ਚੰਗੀ ਤਰ੍ਹਾਂ ਸਾਂਭ ਸੰਭਾਲ ਕੀਤੀ ।
ਰਾਤ ਵੇਲੇ ਜਦੋਂ ਮਾਤਾ ਗੁਜਰੀ ਦੇ ਕੋਲ ਉਸ ਨੇ ਗਹਿਣਿਆਂ ਵਾਲੀ ਪੋਲਟੀ ਵੇਖੀ ਤਾਂ ਉਸ ਦਾ ਮਨ ਬੇਈਮਾਨ ਹੋ ਗਿਆ ।
ਮਾਤਾ ਗੁਜਰੀ ਜੀ ਦੇ ਕੋਲ ਸੋਨੇ ਦੀਆਂ ਮੋਹਰਾਂ ਤੇ ਅਸ਼ਰਫੀਆਂ ਵਾਲੀ ਇਕ ਖੁਜਰੀ ਸੀ, ਜਿਸ ਨੂੰ ਉਨ੍ਹਾਂ ਨੇ ਪਲੰਘ ਦੇ ਹੇਠ ਰੱਖ ਲਿਆ । ਇਨ੍ਹਾਂ ਸੋਨੇ ਦੀਆਂ ਮੋਹਰਾਂ ਨੂੰ ਵੇਖ ਕੇ ਗੰਗੂ ਦੇ ਮਨ ਵਿੱਚ ਬੇਈਮਾਨੀ ਆ ਗਈ ਤੇ ਉਹ ਮੌਕਾ ਤਾੜਨ ਲੱਗ ਪਿਆ ਕਿ ਕਦੋਂ ਮਾਤਾ ਜੀ ਸੌਣ ਤੇ ਕਦੋਂ ਉਹ ਇਸ ਧਨ ਨੂੰ ਚੁਰਾ ਸਕੇ ।
ਗੰਗੂ ਨੂੰ ਨੀਂਦ ਨਹੀਂ ਸੀ ਆ ਰਹੀ ਤੇ ਉਹ ਸਾਰੀ ਰਾਤ ਬਿੜਕਾ ਭੰਨਦਾ ਰਿਹਾ ।
ਅੱਧੀ ਰਾਤ ਦੇ ਕਰੀਬ ਜਦੋਂ ਸਾਰੇ ਸੌ ਗਏ ਤਾਂ ਗੰਗੂ ਨੇ ਮਾਤਾ ਗੁਜਰੀ ਦੇ ਕਮਰੇ ਵਿੱਚੋਂ ਚੋਰੀ ਚੋਰੀ ਜਾ ਕੇ ਸੋਨੇ ਦੀਆਂ ਮੋਹਰਾਂ ਵਾਲੀ ਥੈਲੀ ਖਿਸਕਾ ਲਈ ।
ਜਦੋਂ ਮਾਤਾ ਜੀ ਨੇ ਗੰਗੂ ਨੂੰ ਇਨ੍ਹਾਂ ਗਹਿਣਿਆਂ ਬਾਰੇ ਪੁੱਛਿਆ ਤਾਂ ਉਹ ਉਲਟਾ ਮਾਤਾ ਜੀ ਨੂੰ ਹੀ ਦੋਸ਼ ਦੇਣ ਲੱਗਾ ।
ਗੰਗੂ ਗੁੱਸੇ ਹੋ ਗਿਆ ਉੱਚੀ ਉੱਚੀ ਰੌਲਾ ਪਾਉਣ ਲੱਗ ਗਿਆ ਕਿ ਇਕ ਤਾਂ ਮੈਂ ਸਰਕਾਰ ਦੇ ਬਾਗੀਆਂ ਨੂੰ ਆਪਣੇ ਘਰ ਪਨਾਹ ਦਿੱਤੀ ਹੈ ਤੇ ਬਾਦਸ਼ਾਹ ਨਾਲ ਗੱਦਾਰੀ ਕੀਤੀ ਹੈ ਪਰ ਦੂਜੇ ਪਾਸੇ ਤੁਸੀਂ ਮੇਰੇ ਤੇ ਦੋਸ਼ ਲਾ ਰਹੇ ਹੋ ।
ਗੰਗੂ ਦੀ ਮਾਤਾ ਸੋਭੀ ਨੇ ਗੰਗੂ ਨੂੰ ਬਹੁਤ ਵਾਸਤੇ ਪਾਏ ਅਤੇ ਕਿਹਾ ਕਿ ਉਹ ਇਸ ਤਰ੍ਹਾਂ ਨਾ ਕਰੇ । ਇਸ ਤਰ੍ਹਾਂ ਸਾਡੀ ਸਦਾ ਲਈ ਬਦਨਾਮੀ ਹੋਵੇਗੀ ।
ਪਰ ਉਹ ਆਪਣੀ ਮਾਂ ਦੇ ਹਟਾਇਆ ਵੀ ਨਹੀਂ ਸੀ ਹਟ ਰਿਹਾ ।
ਉਸ ਨੇ ਕਿਹਾ ਕਿ ਉਹ ਸਾਹਿਬਜ਼ਾਦਿਆਂ ਬਾਰੇ ਸੂਬਾ ਸਰਹੰਦ ਨੂੰ ਜਾ ਕੇ ਸੂਹ ਦੇ ਦੇਵੇਗਾ ।
ਉਸ ਨੇ ਪਿੰਡ ਦੇ ਚੌਧਰੀ ਨਾਲ ਸਲਾਹ ਕੀਤੀ ਤੇ ਫਿਰ ਉਹ ਮੋਰਿੰਡਾ ਜਾਣ ਲਈ ਤਿਆਰ ਹੋ ਗਏ ।
ਫਿਰ ਮੋਰਿੰਡਾ ਵਿਖੇ ਕੋਤਵਾਲਾਂ ਜਾਨੀ ਖਾਂ ਤੇ ਮਾਨੀ ਖਾਂ ਕੋਲ ਆ ਕੇ ਸਾਹਿਬਜ਼ਾਦਿਆਂ ਬਾਰੇ ਸੂਚਨਾ ਦੇ ਦਿੱਤੀ ਅਤੇ ਆਪਣਾ ਇਨਾਮ ਮੰਗ ਲਿਆ ।ਇਹ ਸੁਣਦਿਆਂ ਹੀ ਜਾਨੀ ਖਾਂ ਤੇ ਮਾਨੀ ਖਾਂ ਤੁਰੰਤ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਨ ਲਈ ਸਹੇੜੀ ਵਿੱਚ ਆ ਗਏ ।

ਦੁੱਲਾ ਸਿੰਘ ਹੰਡੂਰੀਆ, ਜੋ ਉਸ ਵੇਲੇ ਸਾਹਿਬਜ਼ਾਦਿਆਂ ਦਾ ਹਾਲ ਜਾਣਨ ਲਈ ਭੇਸ ਬਦਲ ਕੇ ਕੁਝ ਕੁ ਦਿਨ ਮਗਰੋਂ ਹੀ ਮੋਰਿੰਡੇ ਆ ਗਿਆ ਸੀ, ਉਹ ਆਪਣੀ ਪੁਸਤਕ ਵਿੱਚ ਲਿਖਦੇ ਹਨ ਕਿ ਸਾਹਿਬਜ਼ਾਦਿਆਂ ਨੂੰ ਸਮਾਨ ਦੀ ਤਰ੍ਹਾਂ ਖੁਜਰੀਆ ਵਿੱਚ ਪਾ ਕੇ ਬੰਨ੍ਹ ਕੇ ਬਿਠਾਇਆ ਹੋਇਆ ਸੀ ਤੇ ਇਸ ਤਰ੍ਹਾਂ ਉਨ੍ਹਾਂ ਨੂੰ ਮੋਰਿੰਡੇ ਲਿਆਂਦਾ ਗਿਆ ।
ਮੋਰਿੰਡਾ ਕਾਫੀ ਪੁਰਾਣਾ ਕਸਬਾ ਹੈ ।
ਇਹ ਪੁਰਾਣੇ ਸਮੇਂ ਵਿੱਚ ਮੁਗਲਾਂ ਦਾ ਗੜ੍ਹ ਰਿਹਾ ਹੈ ।
ਪਹਿਲਾਂ ਇਹ ਅੰਬਾਲਾ ਜ਼ਿਲੇ ਵਿੱਚ ਹੁੰਦਾ ਸੀ, ਪਰ ਮਗਰੋਂ ਰੂਪਨਗਰ ਜ਼ਿਲੇ ਵਿੱਚ ਆ ਗਿਆ ।
ਇਥੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਯਾਦ ਵਿੱਚ ਦੋ ਗੁਰਦੁਆਰੇ ਬਣੇ ਹੋਏ ਹਨ ।
ਪਹਿਲਾਂ ਗੁਰਦੁਆਰਾ ਸ਼ਹੀਦ ਗੰਜ ਹੈ ਤੇ ਦੂਜਾ ਕੋਤਵਾਲੀ ਸਾਹਿਬ ਹੈ ਜਦੋਂ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰ ਕੇ ਮੋਰਿੰਡਾ ਵਿਖੇ ਲਿਆਂਦਾ ਗਿਆ ਤਾਂ ਉਸ ਥਾਂ ਤੇ ਪਹੁੰਚਾਇਆ ਗਿਆ ਜਿੱਥੇ ਹੁਣ ਗੁਰਦੁਆਰਾ ਸ਼ਹੀਦ ਗੰਜ ਸਥਿਤ ਹੈ ।
ਇਥੇ ਥਾਣੇਦਾਰਾਂ ਜਾਨੀ ਖਾਂ ਤੇ ਮਾਨੀ ਖਾਂ ਅੱਗੇ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਗਿਆ । ਜਦੋਂ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਇਸ ਥਾਂ ਤੇ ਲਿਆਂਦਾ ਗਿਆ ਤਾਂ ਉਸ ਵੇਲੇ ਕਾਫੀ ਗਿਣਤੀ ਵਿਚ ਤਮਾਸ਼ਬੀਨ ਉੱਥੇ ਇੱਕਠੇ ਹੋ ਗਏ ਸਨ ।
ਉਨ੍ਹਾਂ ਵੇਲਿਆਂ ਵਿਚ ਥਾਣੇਦਾਰ ਕੋਲ ਮੈਜਿਸਟ੍ਰੇਟ ਦੀ ਪਾਵਰ ਹੁੰਦੀ ਸੀ ਇਸ ਲਈ ਉਸ ਨੇ ਹੁਕਮ ਸੁਣਾਉਂਦਿਆਂ ਸਾਹਿਬਜ਼ਾਦਿਆਂ ਨੂੰ ਇਕ ਦਿਨ ਲਈ ਜੁਡੀਸ਼ੀਅਲ ਰਿਮਾਂਡ ਵਿੱਚ ਕੋਤਵਾਲੀ ਵਿੱਚ ਰੱਖਣ ਦਾ ਹੁਕਮ ਦਿੱਤਾ ਤਾਂ ਜੋ ਅਗਲੇ ਦਿਨ ਸਾਹਿਬਜ਼ਾਦਿਆਂ ਨੂੰ ਵਜੀਦ ਖਾਂ ਸੂਬਾ ਸਰਹਿੰਦ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾ ਸਕੇ ।
ਇਹ ਕੋਤਵਾਲੀ, ਜਿਸ ਥਾਂ ਤੇ ਸਾਹਿਬਜ਼ਾਦਿਆਂ ਨੂੰ ਅਦਾਲਤੀ ਹਿਰਾਸਤ ਵਿੱਚ ਰੱਖਿਆ ਗਿਆ, ਇਸ ਵੇਲੇ ਸ਼ਹਿਰ ਦੇ ਵਿਚਕਾਰ ਆ ਗਈ ਹੈ ਤੇ ਇਥੇ ਹੁਣ ਤੱਕ ਕਚਹਿਰੀਆਂ ਦਾ ਹੀ ਕੰਮ ਹੁੰਦਾ ਰਿਹਾ ਹੈ । ਇਸ ਵੇਲੇ ਇਥੇ ਗੁਰਦੁਆਰਾ ਸਾਹਿਬ ਬਣਿਆ ਹੈ।
ਇਸ ਨਿੱਕੀ ਜਿਹੀ ਕੋਠੜੀਨੁਮਾ ਕੋਤਵਾਲੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਹੈ ।

2 weeks ago | [YT] | 50

♥️ਵਾਹਿਗੁਰੂ ♥️

🙏 ਗੁਰੂ ਰਾਮਦਾਸ ਜੀ ਅਤੇ ਬਾਬਾ ਸ੍ਰੀ ਚੰਦ ਜੀ ਦੀ ਸਾਖੀ (ਨਿਮਰਤਾ ਦੀ ਮਿਸਾਲ)
ਇਹ ਘਟਨਾ ਤੀਜੇ ਗੁਰੂ, ਸ੍ਰੀ ਗੁਰੂ ਅਮਰਦਾਸ ਜੀ, ਦੇ ਜੋਤੀ-ਜੋਤ ਸਮਾਉਣ ਤੋਂ ਬਾਅਦ ਵਾਪਰੀ, ਜਦੋਂ ਭਾਈ ਜੇਠਾ ਜੀ (ਜੋ ਬਾਅਦ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਬਣੇ) ਚੌਥੇ ਗੁਰੂ ਬਣੇ।
1. ਬਾਬਾ ਸ੍ਰੀ ਚੰਦ ਜੀ ਦਾ ਆਗਮਨ
ਬਾਬਾ ਸ੍ਰੀ ਚੰਦ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਸਨ ਅਤੇ ਉਦਾਸੀ ਸੰਪਰਦਾਇ ਦੇ ਸੰਸਥਾਪਕ ਸਨ। ਉਹ ਇੱਕ ਮਹਾਨ ਤਪੱਸਵੀ ਅਤੇ ਤਿਆਗੀ ਸਨ। ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ, ਉਹ ਇੱਕ ਵਾਰ ਗੁਰੂ ਰਾਮਦਾਸ ਜੀ ਨੂੰ ਮਿਲਣ ਲਈ ਆਏ।
2. ਬਾਬਾ ਜੀ ਦਾ ਪ੍ਰਸ਼ਨ
ਜਦੋਂ ਬਾਬਾ ਸ੍ਰੀ ਚੰਦ ਜੀ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਆਏ, ਤਾਂ ਉਨ੍ਹਾਂ ਨੇ ਗੁਰੂ ਸਾਹਿਬ ਦੇ ਲੰਬੇ ਸਫੈਦ ਦਾੜ੍ਹੇ ਨੂੰ ਵੇਖਿਆ ਅਤੇ ਮਜ਼ਾਕ ਦੇ ਅੰਦਾਜ਼ ਵਿੱਚ ਪੁੱਛਿਆ:
> "ਗੁਰੂ ਰਾਮਦਾਸ ਜੀ! ਇਹ ਇੰਨਾ ਲੰਮਾ ਦਾੜ੍ਹਾ ਤੁਸੀਂ ਕਿਉਂ ਵਧਾਇਆ ਹੋਇਆ ਹੈ? ਕੀ ਇਹ ਸਿਰਫ਼ ਸੋਭਾ ਵਧਾਉਣ ਲਈ ਹੈ, ਜਾਂ ਇਸ ਦਾ ਕੋਈ ਹੋਰ ਕੰਮ ਵੀ ਹੈ?"
>
ਇਹ ਪ੍ਰਸ਼ਨ ਅਸਲ ਵਿੱਚ ਗੁਰੂ ਸਾਹਿਬ ਦੀ ਪ੍ਰੀਖਿਆ ਲੈਣ ਜਾਂ ਉਨ੍ਹਾਂ ਦੀ ਨਿਮਰਤਾ ਨੂੰ ਪਰਖਣ ਲਈ ਪੁੱਛਿਆ ਗਿਆ ਸੀ।
3. ਗੁਰੂ ਜੀ ਦਾ ਅਦਭੁਤ ਜਵਾਬ ਅਤੇ ਕਾਰਜ
ਗੁਰੂ ਰਾਮਦਾਸ ਜੀ ਉਸ ਸਮੇਂ ਚੌਥੇ ਪਾਤਸ਼ਾਹ ਸਨ, ਫਿਰ ਵੀ ਉਨ੍ਹਾਂ ਨੇ ਇੱਕ ਪਲ ਲਈ ਵੀ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਹੋਣ ਦੇ ਨਾਤੇ ਬਾਬਾ ਸ੍ਰੀ ਚੰਦ ਜੀ ਦਾ ਅਪਮਾਨ ਮਹਿਸੂਸ ਨਹੀਂ ਕੀਤਾ। ਉਨ੍ਹਾਂ ਨੇ ਤੁਰੰਤ ਉੱਠ ਕੇ, ਬਾਬਾ ਸ੍ਰੀ ਚੰਦ ਜੀ ਦੇ ਚਰਨਾਂ ਵਿੱਚ ਆਪਣਾ ਸਿਰ ਨਿਵਾਇਆ, ਅਤੇ ਆਪਣੇ ਲੰਬੇ ਦਾੜ੍ਹੇ ਨੂੰ ਜ਼ਮੀਨ 'ਤੇ ਝੁਕਾ ਲਿਆ।
ਉਨ੍ਹਾਂ ਨੇ ਬਹੁਤ ਹੀ ਅਦਬ ਅਤੇ ਨਿਮਰਤਾ ਨਾਲ ਕਿਹਾ:
> "ਦਾਤਾ! ਮੇਰਾ ਇਹ ਲੰਮਾ ਦਾੜ੍ਹਾ ਇਸ ਲਈ ਹੈ, ਤਾਂ ਕਿ ਮੈਂ ਇਸ ਨਾਲ ਆਪ ਜੀ ਵਰਗੇ ਮਹਾਂਪੁਰਸ਼ਾਂ ਦੇ ਚਰਨਾਂ ਦੀ ਧੂੜ ਝਾੜ ਸਕਾਂ ਅਤੇ ਸੇਵਾ ਕਰ ਸਕਾਂ!"
>
ਇਹ ਕਹਿੰਦੇ ਹੋਏ, ਗੁਰੂ ਸਾਹਿਬ ਨੇ ਆਪਣੇ ਲੰਬੇ ਦਾੜ੍ਹੇ ਨਾਲ ਬਾਬਾ ਸ੍ਰੀ ਚੰਦ ਜੀ ਦੇ ਪੈਰਾਂ ਨੂੰ ਸਾਫ਼ ਕਰਨਾ ਸ਼ੁਰੂ ਕਰ ਦਿੱਤਾ।
4. ਬਾਬਾ ਸ੍ਰੀ ਚੰਦ ਜੀ ਦੀ ਪ੍ਰਤੀਕਿਰਿਆ
ਗੁਰੂ ਰਾਮਦਾਸ ਜੀ ਦੀ ਇਹ ਅਤਿਅੰਤ ਨਿਮਰਤਾ, ਅਦਬ ਅਤੇ ਸੇਵਾ ਭਾਵਨਾ ਵੇਖ ਕੇ ਬਾਬਾ ਸ੍ਰੀ ਚੰਦ ਜੀ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਦੀਆਂ ਅੱਖਾਂ ਵਿੱਚੋਂ ਜਲ ਵਗ ਤੁਰਿਆ।
ਉਹ ਤੁਰੰਤ ਉੱਠੇ ਅਤੇ ਗੁਰੂ ਰਾਮਦਾਸ ਜੀ ਨੂੰ ਗਲ ਨਾਲ ਲਾ ਕੇ ਕਿਹਾ:
> "ਆਪ ਦੀ ਮਹਾਨ ਨਿਮਰਤਾ ਵੇਖ ਕੇ ਮੈਨੂੰ ਗੁਰੂ ਨਾਨਕ ਦੇਵ ਜੀ ਦੇ ਅਸਲ ਸਿਧਾਂਤਾਂ ਦਾ ਅਹਿਸਾਸ ਹੋਇਆ ਹੈ। ਆਪ ਦੀ ਗੁਰਗੱਦੀ ਧੰਨ ਹੈ! ਮੈਂ ਤਾਂ ਸਿਰਫ਼ ਪ੍ਰੀਖਿਆ ਲੈਣ ਆਇਆ ਸੀ, ਪਰ ਆਪ ਨੇ ਮੈਨੂੰ ਹਰਾ ਦਿੱਤਾ ਹੈ।"
>
ਘਟਨਾ ਦਾ ਸੰਦੇਸ਼
ਇਹ ਸਾਖੀ ਸਿੱਖੀ ਵਿੱਚ ਸੇਵਾ, ਨਿਮਰਤਾ (Humility) ਅਤੇ ਅਦਬ (Respect) ਦੇ ਮਹੱਤਵ ਨੂੰ ਦਰਸਾਉਂਦੀ ਹੈ। ਇੱਕ ਪਾਤਸ਼ਾਹ ਹੋਣ ਦੇ ਬਾਵਜੂਦ ਵੀ ਗੁਰੂ ਰਾਮਦਾਸ ਜੀ ਨੇ ਦੱਸਿਆ ਕਿ ਸੱਚੀ ਮਹਾਨਤਾ ਸ਼ਕਤੀ ਵਿੱਚ ਨਹੀਂ, ਬਲਕਿ ਨਿਮਰ ਸੇਵਾ ਵਿੱਚ ਹੈ।
ਕੀ ਤੁਸੀਂ ਗੁਰੂ ਰਾਮਦਾਸ ਜੀ ਦੇ ਜੀਵਨ ਨਾਲ ਸੰਬੰਧਿਤ ਕਿਸੇ ਹੋਰ ਘਟਨਾ ਜਾਂ ਉਨ੍ਹਾਂ ਦੁਆਰਾ ਸਥਾਪਿਤ ਕੀਤੇ ਗਏ 'ਅੰਮ੍ਰਿਤਸਰ' ਬਾਰੇ ਜਾਣਨਾ ਚਾਹੋਗੇ?🙏🏻🙏🏻

3 weeks ago | [YT] | 298

♥️ਵਾਹਿਗੁਰੂ ♥️

🙏 ਹੰਡਿਆਏ ਨਗਰ ਵਿੱਚ ਤਾਪ ਦੇ ਰੋਗੀ ਅਰੋਗ ਕੀਤੇ ਜਾਣ ਦੀ ਸਾਖੀ।

ਸੰਸਾਰ ਦਾ ਉਧਾਰ ਕਰਦੇ ਹੋਏ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਹੰਡਿਆਏ ਨਗਰ ਵਿੱਚ ਪਹੁੰਚ ਗਏ। ਉੱਥੇ ਉਤਾਰਾ ਕਰਕੇ ਡੇਰਾ ਲਾ ਲਿਆ, ਜਿੱਥੇ ਕੁਝ ਪਿੰਡਾਂ ਦੇ ਲੋਕ ਮਿਲਣ ਆਏ। ਗੁਰੂ ਜੀ ਨੇ ਪਿੰਡ ਦੇ ਬਾਹਰ ਇੱਕ ਸ਼ੁਭ ਥਾਂ ਵੇਖ ਕੇ ਉਤਾਰਾ ਕੀਤਾ ਅਤੇ ਬੋਹੜ ਦੇ ਬ੍ਰਿਛ ਦੀ ਛਾਂ ਹੇਠ ਬਿਰਾਜ ਗਏ।
ਜਿਸ ਥਾਂ ਗੁਰੂ ਜੀ ਬਿਰਾਜੇ ਸਨ, ਉੱਥੇ ਉਸ ਨਗਰ ਦਾ ਇੱਕ ਮਨੁੱਖ ਲੰਮਾ ਪਿਆ ਸੀ, ਜਿਸ ਨੂੰ ਬਹੁਤ ਜ਼ੋਰ ਦਾ ਬੁਖਾਰ (ਤਾਪ) ਚੜ੍ਹਿਆ ਹੋਇਆ ਸੀ। ਉਹ ਇੰਨਾ ਪੀੜਤ ਸੀ ਕਿ ਬੋਲਿਆ ਨਹੀਂ ਸੀ ਜਾਂਦਾ। ਉਸ ਦਾ ਮੂੰਹ ਸੁਕਦਾ ਸੀ, ਜ਼ੋਰ-ਜ਼ੋਰ ਦੀ ਸਾਹ ਲੈ ਰਿਹਾ ਸੀ, ਅਤੇ ਸਰੀਰ ਕੰਬਦਾ ਸੀ। ਉਹ ਕਦੀ ਬੈਠ ਜਾਂਦਾ ਸੀ ਤੇ ਕਦੀ ਧਰਤੀ 'ਤੇ ਲੇਟ ਜਾਂਦਾ ਸੀ। ਉਸ ਨੂੰ ਵਿਆਕੁਲ ਵੇਖ ਕੇ ਗੁਰੂ ਜੀ ਨੇ ਪੁੱਛਿਆ ਕਿ ਇਹ ਕੌਣ ਹੈ ਜੋ ਏਨਾ ਦੁੱਖ ਪਾ ਰਿਹਾ ਹੈ ਅਤੇ ਘਰ ਜਾ ਕੇ ਕਿਉਂ ਨਹੀਂ ਲੇਟਦਾ ਹੈ। ਨਗਰ ਦੇ ਆਦਮੀਆਂ ਨੇ ਦੱਸਿਆ ਕਿ ਇਹ ਬੜੇ ਜ਼ੋਰ ਦੇ ਬੁਖਾਰ ਨਾਲ ਹਿਰਦੇ ਵਿੱਚ ਵੱਡਾ ਸੰਕਟ ਪਾ ਰਿਹਾ ਹੈ। ਉਹ ਲਿਸਾ ਹੋ ਗਿਆ ਸੀ, ਰੰਗ ਪੀਲਾ ਹੋ ਗਿਆ ਸੀ, ਅਤੇ ਸਾਰੇ ਅੰਗ ਨਿਰਬਲ ਹੋ ਗਏ ਸਨ। ਉਨ੍ਹਾਂ ਨੇ ਦੱਸਿਆ ਕਿ ਇਸ ਨਗਰ ਵਿੱਚ ਬੁਖਾਰ ਦਾ ਬਹੁਤ ਜ਼ੋਰ ਹੈ ਅਤੇ ਸੈਂਕੜੇ ਲੋਕ ਇਸ ਬੁਖਾਰ ਕਾਰਨ ਜਾਨ ਗਵਾ ਚੁੱਕੇ ਹਨ। ਉਨ੍ਹਾਂ ਨੇ ਬਹੁਤ ਇਲਾਜ ਕਰਕੇ ਹਾਰ ਮੰਨ ਲਈ ਸੀ, ਅਤੇ ਬੇਨਤੀ ਕੀਤੀ ਕਿ ਜੇ ਗੁਰੂ ਜੀ ਦੇ ਵੱਸ ਵਿੱਚ ਇਲਾਜ ਹੈ ਤਾਂ ਕਿਰਪਾ ਕਰਕੇ ਜੀਵਨ ਦਾਨ ਬਖਸ਼ੋ।

ਸਤਿਗੁਰੂ ਜੀ ਜਿੱਥੇ ਬੈਠੇ ਸਨ, ਉਸਦੇ ਲਾਗੇ ਇੱਕ ਛੋਟੀ ਛੱਪੜੀ ਸੀ ਜੋ ਜਲ ਨਾਲ ਭਰੀ ਸੀ। ਗੁਰੂ ਜੀ ਨੇ ਉਸ ਵੱਲ ਆਪਣੀ ਰੂਹਾਨੀ ਦ੍ਰਿਸ਼ਟੀ ਨਾਲ ਵੇਖਿਆ ਅਤੇ ਕਿਹਾ ਕਿ ਇਸ ਵਿਅਕਤੀ ਨੂੰ ਉਠਾਵੋ ਤੇ ਇਸ ਛੱਪੜ ਵਿੱਚ ਇਸ਼ਨਾਨ ਕਰਾਵੋ। ਉਨ੍ਹਾਂ ਫੁਰਮਾਇਆ ਕਿ ਇਸ ਨਾਲ ਬੁਖਾਰ ਉਤਰ ਜਾਵੇਗਾ ਅਤੇ ਇਹ ਚੰਗਾ ਹੋ ਜਾਵੇਗਾ। ਪ੍ਰੇਮ ਧਾਰ ਕੇ ਉਨ੍ਹਾਂ ਨੇ ਗੁਰੂ ਜੀ ਦਾ ਬਚਨ ਮੰਨ ਲਿਆ।ਉਸਦਾ ਸਾਰਾ ਬੁਖਾਰ ਇੱਕ ਛਿਨ ਵਿੱਚ ਉਤਰ ਗਿਆ। ਅਰੋਗ ਹੋਏ ਮਨੁੱਖ ਨੂੰ ਵੇਖ ਕੇ ਲੋਕ ਬਹੁਤ ਹੈਰਾਨ ਹੋਏ ਅਤੇ ਸਤਿਗੁਰੂ ਜੀ ਦੇ ਚਰਨਾਂ ਤੇ ਨਤਮਸਤਕ ਹੋਏ।

ਨਗਰ ਵਿਚ ਇਸ ਬਾਰੇ ਗੱਲਬਾਤ ਹੋਈ, ਜਿਸ ਨੂੰ ਸੁਣ ਕੇ ਹੋਰ ਬੁਖਾਰ ਚੜ੍ਹੇ ਲੋਕ ਵੀ ਦੌੜਦੇ ਆਏ। ਉਨ੍ਹਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਅਸੀਂ ਤੁਹਾਡੇ ਦਾਸ ਹਾਂ, ਨਗਰ ਦੇ ਭਾਗ ਜਾਗ ਪਏ ਹਨ, ਅਤੇ ਸਾਨੂੰ ਬਚਾਓ ਨਹੀਂ ਤਾਂ ਅਸੀਂ ਮਰ ਜਾਵਾਂਗੇ। ਉਨ੍ਹਾਂ ਨੇ ਦੱਸਿਆ ਕਿ ਜਿਸ ਦਾ ਆਪ ਨੇ ਤਾਪ ਦੂਰ ਕੀਤਾ ਹੈ, ਉਹ ਨਵਾਂ ਨਰੋਆ ਹੋ ਗਿਆ ਹੈ। ਇਹ ਸੁਣ ਕੇ ਗੁਰੂ ਜੀ ਨੇ ਕਿਰਪਾ ਕੀਤੀ, ਮੁਸਕਰਾਏ ਅਤੇ ਕਿਹਾ ਕਿ "ਤੁਸੀਂ ਵੀ ਇਸ਼ਨਾਨ ਕਰੋ, ਤੁਹਾਡਾ ਬੁਖਾਰ ਉਤਰ ਜਾਵੇਗਾ ਤੇ ਸੰਕਟ ਦੂਰ ਹੋ ਜਾਵੇਗਾ"। ਇਹ ਸੁਣ ਕੇ ਉਹ ਛੋਟੀ ਛਪੜੀ ਵਿੱਚ ਵੜ ਗਏ, ਅਤੇ ਇਸ਼ਨਾਨ ਕਰਨ ਨਾਲ ਤਾਪ ਉਤਰ ਗਿਆ। ਇਸ ਤਰ੍ਹਾਂ ਸੁਣ-ਸੁਣ ਕੇ ਹੋਰ ਲੋਕ ਵੀ ਆਉਣ ਲੱਗੇ, ਅਤੇ ਜਿਨ੍ਹਾਂ ਜਿਨ੍ਹਾਂ ਨੂੰ ਬੁਖਾਰ ਚੜ੍ਹਿਆ ਸੀ, ਸਭ ਨੇ ਆ ਕੇ ਇਸ਼ਨਾਨ ਕੀਤਾ।
ਸਾਰਿਆਂ ਨੂੰ ਗੁਰੂ ਜੀ ਨੇ ਫੁਰਮਾਇਆ ਕਿ ਜਿਸ ਦੇ ਸਰੀਰ ਨੂੰ ਤਾਪ ਨੇ ਤਪਾਇਆ ਹੈ, ਉਹ ਸਾਰੇ ਇਸ਼ਨਾਨ ਕਰਦੇ ਜਾਵੋ ਅਤੇ ਸੁਖ ਦਾਤੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰੋ। ਉਨ੍ਹਾਂ ਨੇ ਉਪਦੇਸ਼ ਦਿੱਤਾ ਕਿ ਜਿਵੇਂ ਦੁੱਖ ਤੋਂ ਏਥੇ ਛੁਡਵਾਏ ਹਨ, ਉਸੇ ਤਰ੍ਹਾਂ ਉਹ ਜਮ ਤੋਂ ਵੀ ਹੱਥ ਦੇ ਕੇ ਬਚਾ ਲੈਣਗੇ। ਇਸ ਕਰਕੇ ਸਤਿਨਾਮ ਦਾ ਸਿਮਰਨ ਕਰੋ, ਤਾਂ ਜੋ ਲੋਕ ਪਰਲੋਕ ਸੁਖਦਾਇਕ ਅਤੇ ਸੁੰਦਰ ਹੋ ਜਾਣ। ਹੋਰ ਸੈਂਕੜੇ ਅਮੀਰ ਅਤੇ ਗ਼ਰੀਬ ਲੋਕਾਂ ਨੇ ਗੁਰੂ ਜੀ ਦੀ ਬਹੁਤ ਵੱਡੀ ਕੀਰਤੀ ਸੁਣੀ ਅਤੇ ਅਨੇਕ ਪ੍ਰਕਾਰ ਦੇ ਉਪਹਾਰ, ਭੋਜਨ, ਕੱਪੜੇ ਅਤੇ ਧਨ ਚੜ੍ਹਾਏ। ਅਨੇਕਾਂ ਲੋਕ ਧੀਰਜ ਧਾਰ ਕੇ ਸਿੱਖ ਬਣੇ ਅਤੇ ਸੱਚੇ ਨਾਮ ਦਾ ਜਾਪ ਕੀਤਾ। ਗੁਰੂ ਜੀ ਜਿੰਨੇ ਦਿਨ ਉਸ ਸਥਾਨ 'ਤੇ ਰਹੇ, ਪਿੰਡ ਦੇ ਲੋਕ ਬਹੁਤ ਸੇਵਾ ਕਰਦੇ ਰਹੇ।
ਭੁੱਲ ਚੁੱਕ ਦੀ ਖਿਮਾ ਜੀ🙏🏻🙏🏻

1 month ago | [YT] | 181

♥️ਵਾਹਿਗੁਰੂ ♥️

ਭਾਈ ਜੈਤਾ ਜੀ ਸਿਪਾਹੀਆਂ ਦੀ ਨਿਗਾਹ ਤੋਂ ਬਚਦੇ ਹੋਏ, ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ ਪਵਿੱਤਰ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚ ਗਏ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਤਿਅੰਤ ਸਤਿਕਾਰ ਨਾਲ ਸੀਸ ਦੀ ਪ੍ਰਾਪਤੀ ਕੀਤੀ ਅਤੇ ਭਾਈ ਜੈਤਾ ਜੀ ਦੀ ਸੇਵਾ ਦੇ ਸਨਮਾਨ ਵਿੱਚ ਉਹਨਾਂ ਨੂੰ ਵਰਦਾਨ ਦਿੱਤਾ—
“ਰੰਘਰੇਟਾ ਗੁਰੂ ਕਾ ਬੇਟਾ।”

ਦੂਜੇ ਪਾਸੇ, ਗੁਰੂ ਜੀ ਦੇ ਧੜ ਨੂੰ ਭਾਈ ਲੱਖੀ ਸ਼ਾਹ ਵੰਜਾਰੇ ਜੀ ਆਪਣੇ ਘਰ ਲੈ ਗਏ।

ਮੁਗ਼ਲਾਂ ਦੀ ਨਿਗਾਹ ਤੋਂ ਬਚਾਉਣ ਲਈ ਉਨ੍ਹਾਂ ਨੇ ਆਪਣਾ ਘਰ ਅਗਨੀ-ਭੇਂਟ ਕਰ ਕੇ ਗੁਰੂ ਸਾਹਿਬ ਜੀ ਦੇ ਧੜ ਦਾ
ਦਾਹ-ਸੰਸਕਾਰ ਕੀਤਾ।
ਧੰਨ ਭਾਈ ਲੱਖੀ ਸ਼ਾਹ ਵਣਜਾਰਾ, ਪਤਨੀ ਬੀਬੀ ਕੰਤੋ, ਧੀ ਬੀਬੀ ਸੀਤੋ ,ਸਪੁੱਤਰ ਭਾਈ ਨਗਾਹੀਆ ਭਾਈ ਹੇਮਾ ,ਭਾਈ ਹਾੜੀ ਆਪਣੇ ਬੰਗਲੇ ਨੂੰ ਅੱਗ ਲਾ ਇਨ੍ਹਾਂ ਨੇ ਧੰਨ ਗੁਰੂ ਤੇਗ ਬਹਾਦੁਰ ਜੀ ਦੇ ਧੜ ਦਾ ਸਸਕਾਰ ਕੀਤਾ 🙏ਧੰਨ ਸਿੱਖੀ 🙏

1 month ago | [YT] | 206