ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਮੇਰੇ ਚੈਨਲ ਤੇ ਤੁਸੀਂ ਟਰੈਵਲਿੰਗ ਦੀਆਂ ਵੀਡੀਓ ਦੇਖ ਸਕਦੇ ਹੋ ਮੇਰੀਆਂ ਵੀਡੀਓ ਵਿੱਚ ਜੋ ਸੱਚ ਅਤੇ ਸਹੀ ਹੁੰਦਾ ਉਹ ਹੀ ਦਿਖਾਇਆ ਜਾਂਦਾ ਹੈ ਮੈਂ ਕੋਈ ਵੀ ਗੱਲ ਵਧਾ ਚੜਾ ਕੇ ਨਹੀਂ ਦੱਸਦਾ ,ਟਰੈਵਲਿੰਗ ਦੀਆਂ ਵੀਡੀਓ ਦੇਖਣ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕਰਾਇਬ ਕਰ ਸਕਦੇ ਹੋ ਧੰਨਵਾਦ


Gopi maan

ਕੁਦਰਤ ਨਾਲ ਸਾਡਾ ਰਿਸ਼ਤਾ 🌲🏔️
ਅਸੀਂ ਕੁਦਰਤ ਨੂੰ ਪੂਜਦੇ ਵੀ ਹਾਂ,
ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਦੋਸਤੋ ਸਾਡੇ ਦੇਸ਼ ਵਿੱਚ ਉਸੇ ਕੁਦਰਤ ਨੂੰ ਸਭ ਤੋਂ ਵੱਧ ਨੁਕਸਾਨ ਵੀ ਅਸੀਂ ਹੀ ਪਹੁੰਚਾਉਂਦੇ ਹਾਂ।
ਸਾਡੇ ਦੇਸ਼ ਵਿੱਚ ਕਈ ਨਦੀਆਂ ਨੂੰ ਪਵਿੱਤਰ ਮੰਨਿਆ ਜਾਂਦਾ ਹੈ,ਅਸੀਂ ਨਦੀਆਂ ਨੂੰ ਮਾਂ ਦਾ ਦਰਜਾ ਦਿੰਦੇ ਹਾਂ
ਪਰ ਜ਼ਰਾ ਸੋਚੋ.
ਜੇ ਕੋਈ ਆਪਣੀ ਮਾਂ ਦੇ ਸਰੀਰ ਵਿੱਚ ਕੂੜਾ ਸੁੱਟੇ,ਗੰਦਗੀ ਪਾਵੇ,ਜ਼ਹਿਰੀਲਾ ਗੰਦਾ ਪਾਣੀ ਛੱਡੇ,
ਕੀ ਅਸੀਂ ਉਸਨੂੰ ਮਾਂ ਦਾ ਸਤਿਕਾਰ ਕਹਾਂਗੇ ?
ਫਿਰ ਨਦੀ ਨੂੰ ਮਾਂ ਕਹਿ ਕੇ ਉਸੇ ਵਿੱਚ ਪਲਾਸਟਿਕ, ਕੂੜਾ, ਗੰਦਾ ਪਾਣੀ ਅਤੇ ਧਾਰਮਿਕ ਸਮੱਗਰੀ ਇਥੋ ਤੱਕ ਕੇ ਆਪਣਾ ਮੱਲ ਮੂਤਰ ਵੀ ਸੁੱਟ ਦੇਣਾ ਇਹ ਕਿਹੜੀ ਸ਼ਰਧਾ ਹੈ ?
ਸ਼ਰਧਾ ਉਹ ਨਹੀਂ ਜੋ ਸਿਰਫ਼ ਸਾਡੇ ਹੱਥ ਜੋੜਨ ਨਾਲ ਦਿਖਾਈ ਦੇਵਵੇ,
ਅਸਲੀ ਸ਼ਰਧਾ ਤਾਂ ਉਹ ਹੈ,ਜਿਸ ਨਾਲ ਸਾਡਾ ਕੀਤਾ ਹੋਇਆ ਕੰਮ ਕੁਦਰਤ ਦੀ ਰੱਖਿਆ ਕਰੇ ।
ਸਾਡੇ ਦੇਸ਼ ਵਿੱਚ ਪਿੱਤਰਾਂ ਨੂੰ ਖੁਸ਼ ਕਰਨ ਦੇ ਨਾਮ ਤੇ,ਆਪਣੇ ਕਿਸੇ ਕੰਮ ਲਈ ਟੂਣੇ ਕਰਨੇ ਜਾਂ ਹੋਰ ਅੰਧਵਿਸ਼ਵਾਸ ਦੇ ਨਾਮ ਤੇ,ਬਿਨਾ ਕਿਸੇ ਸਿਰ ਪੈਰ ਦੇ ਪਤਾ ਨਹੀਂ ਅਸੀਂ ਕੀ ਕੀ ਕੁਝ ਕਰਦੇ ਹਾ ਜੋ ਨਦੀਆਂ ਅਤੇ ਵਾਤਾਵਰਨ ਨੂੰ ਦੂਸ਼ਿਤ ਕਰਦਾ ਹੈ
ਸਾਨੂੰ ਇਹ ਸਮਝਣਾ ਪਵੇਗਾ ਕਿ ਧਰਮ ਅਤੇ ਆਸਥਾ ਸਾਨੂੰ ਕੁਦਰਤ ਨਾਲ ਪਿਆਰ ਕਰਨਾ ਸਿਖਾਉਂਦੇ ਹਨ,ਕੁਦਰਤ ਨੂੰ ਨੁਕਸਾਨ ਪਹੁੰਚਾਉਣਾ ਨਹੀਂ ।

ਹੁਣ ਗੱਲ ਕਰੀਏ ਜੰਗਲਾਂ ਦੀ,ਅਸੀਂ ਵਿਕਾਸ ਚਾਹੁੰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਸੜਕਾਂ ਬਣਨ,ਸ਼ਹਿਰ ਵਧਣ,ਫੈਕਟਰੀਆਂ ਲੱਗਣ,ਨਵੇਂ ਪ੍ਰੋਜੈਕਟ ਆਉਣ,ਵਿਕਾਸ ਜ਼ਰੂਰੀ ਹੈ। ।
ਪਰ ਸਵਾਲ ਇਹ ਹੈ,
ਕੀ ਵਿਕਾਸ ਦਾ ਮਤਲਬ ਇਹ ਹੈ ਕਿ ਅਸੀਂ ਉਹ ਦਰੱਖਤ ਹੀ ਕੱਟ ਦੇਈਏ ਜਿਨ੍ਹਾਂ ਤੋਂ ਸਾਡੀ ਅਗਲੀ ਪੀੜ੍ਹੀ ਨੇ ਸਾਹ ਲੈਣਾ ਹੈ ??
ਇੱਕ ਦਰੱਖਤ ਕੱਟਣ ਵਿੱਚ ਸ਼ਾਇਦ ਕੁਝ ਮਿੰਟ ਹੀ ਲੱਗਦੇ ਹਨ,ਪਰ ਉਸ ਦਰੱਖਤ ਨੂੰ ਵੱਡਾ ਹੋਣ ਵਿੱਚ ਕਈ ਸਾਲ ਲੱਗੇ ਹੁੰਦੇ ਹਨ,ਉਹ ਦਰੱਖਤ ਸਿਰਫ਼ ਲੱਕੜ ਦਾ ਟੁਕੜਾ ਨਹੀਂ ਹੁੰਦਾ,
ਉਹ ਕਿਸੇ ਪੰਛੀ ਦਾ ਘਰ ਹੁੰਦਾ ਹੈ,
ਕਿਸੇ ਜਾਨਵਰ ਦਾ ਆਸਰਾ ਹੁੰਦਾ ਹੈ,
ਅਤੇ ਸਾਡੇ ਲਈ ਸਾਹਾਂ ਦਾ ਇੱਕ ਖਾਮੋਸ਼ ਸਾਥੀ ਵੀ ਹੁੰਦਾ ਹੈ ।
ਅਸੀਂ ਇੱਕ ਦਰੱਖਤ ਵੱਢਦੇ ਹਾਂ,ਪਰ ਅਸਲ ਵਿੱਚ ਆਪਣੀ ਹੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਕੱਟ ਰਹੇ ਹੁੰਦੇ ਹਾਂ ।

ਅਤੇ ਹੁਣ ਗੱਲ ਉਸ ਹਵਾ ਦੀ,
ਜਿਸਨੂੰ ਅਸੀਂ ਹਰ ਪਲ ਆਪਣੇ ਅੰਦਰ ਲੈ ਰਹੇ ਹਾਂ,ਜਿਸ ਬਿਨਾਂ ਅਸੀਂ ਇੱਕ ਪਲ ਜਿਉਦੇ ਨਹੀਂ ਰਹਿ ਸਕਦੇ ।
ਅਸੀਂ ਵਧੀਆ ਤੋਂ ਵਧੀਆ ਖਾਣਾ ਪੈਸੇ ਨਾਲ ਖਰੀਦ ਸਕਦੇ ਹਾਂ,
ਪਰ ਸਾਫ਼ ਹਵਾ ਉਹ ਕਿੱਥੋਂ ਖਰੀਦਾਂਗੇ?
ਅੱਜ ਸਾਡੀ ਹਵਾ ਵਿੱਚ ਧੂੰਆਂ ਹੈ,ਜ਼ਹਿਰੀਲੀਆਂ ਗੈਸਾਂ ਹਨ,ਪ੍ਰਦੂਸ਼ਣ ਹੈ
ਅਸੀਂ ਆਪਣੀ ਸਹੂਲਤ ਲਈ ਕੁਦਰਤ ਨੂੰ ਬਦਲਦੇ ਗਏ ਅਤੇ ਹੁਣ ਕੁਦਰਤ ਦੇ ਬਦਲੇ ਹੋਏ ਰੂਪ ਦਾ ਅਸਰ ਸਾਡੀ ਆਪਣੀ ਜ਼ਿੰਦਗੀ ਤੇ ਪੈ ਰਿਹਾ ਹੈ।
ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਹੈ ਕਿ ਜਿਸ ਹਵਾ ਨੂੰ ਅਸੀਂ ਪੈਦਾ ਨਹੀਂ ਕੀਤਾ,ਉਸਨੂੰ ਗੰਦਾ ਕਰਨ ਵਿੱਚ ਅਸੀਂ ਕੋਈ ਕਸਰ ਨਹੀਂ ਛੱਡਦੇ,
ਜਿਸ ਪਾਣੀ ਨੂੰ ਅਸੀਂ ਬਣਾਇਆ ਨਹੀਂ,ਉਸਨੂੰ ਦੂਸ਼ਿਤ ਕਰਨ ਵਿੱਚ ਅਸੀਂ ਕੋਈ ਕਸਰ ਬਾਕੀ ਨਹੀਂ ਛੱਡੀ,ਜਿਨ੍ਹਾਂ ਜੰਗਲਾਂ ਨੂੰ ਅਸੀਂ ਉਗਾਇਆ ਨਹੀਂ,ਉਹਨਾਂ ਨੂੰ ਅਸੀਂ ਵਿਕਾਸ ਦੇ ਨਾ ਦੇ ਵੱਢਣ ਲੱਗੇ ਹੋਏ ਹਾਂ ਅਤੇ ਫਿਰ ਜਦੋਂ ਕੁਦਰਤ ਸਾਡੇ ਕੀਤੇ ਹੋਏ ਘਾਣ ਦਾ ਸੰਕੇਤ ਸਾਨੂੰ ਦਿੰਦੀ ਹੈ,
ਅਸੀਂ ਪੁੱਛਦੇ ਹਾਂ ਇਹ ਸਭ ਹੋ ਕੀ ਰਿਹਾ ਹੈ ?
ਕੁਦਰਤ ਸਾਨੂੰ ਸਜ਼ਾ ਨਹੀਂ ਦੇ ਰਹੀ ਸ਼ਾਇਦ ਉਹ ਸਾਨੂੰ ਸਿਰਫ਼ ਸਾਡੇ ਕੀਤੇ ਕੰਮਾਂ ਦਾ ਨਤੀਜਾ ਦਿਖਾ ਰਹੀ ਹੈ। ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਕੁਦਰਤ ਨੂੰ ਸਿਰਫ਼ ਪੂਜੀਏ ਨਾ,ਉਸਦੀ ਰੱਖਿਆ ਵੀ ਕਰੀਏ।
ਨਦੀ ਨੂੰ ਮਾਂ ਕਹਿੰਦੇ ਹੋ ਤਾਂ ਉਸਨੂੰ ਸਾਫ਼ ਵੀ ਰੱਖੋ।
ਦਰੱਖਤ ਨੂੰ ਜੀਵਨ ਕਹਿੰਦੇ ਹੋ ਤਾਂ ਉਸਨੂੰ ਬਚਾਓ ਵੀ।
ਹਵਾ ਨੂੰ ਸਾਹ ਕਹਿੰਦੇ ਹੋ ਤਾਂ ਉਸਨੂੰ ਜ਼ਹਿਰੀਲਾ ਨਾ ਬਣਾਓ।
ਕਿਉਂਕਿ ਆਉਣ ਵਾਲੀ ਪੀੜ੍ਹੀ ਸਾਡੇ ਕੋਲੋਂ ਇਹ ਨਹੀਂ ਪੁੱਛੇਗੀ ਕਿ ਤੁਸੀਂ ਸਾਡੇ ਲਈ ਕਿੰਨੀ ਜਾਇਦਾਦ ਛੱਡੀ ਹੈ ?
ਸ਼ਾਇਦ ਉਹ ਸਿਰਫ਼ ਇਹ ਪੁੱਛੇਗੀ,
ਕਿ ਤੁਸੀਂ ਸਾਡੇ ਲਈ ਸਾਹ ਲੈਣ ਨੂੰ ਸਾਫ਼ ਹਵਾ,ਪੀਣ ਲਈ ਸਾਫ਼ ਪਾਣੀ
ਅਤੇ ਰਹਿਣ ਲਈ ਸਾਫ਼ ਧਰਤੀ ਕਿਉਂ ਨਹੀਂ ਛੱਡੀ ?
ਅੱਜ ਅਸੀਂ ਕੁਦਰਤ ਨੂੰ ਬਚਾਵਾਂਗੇ ਤਾਂ ਕੱਲ੍ਹ ਕੁਦਰਤ ਸਾਨੂੰ ਬਚਾਏਗੀ।
ਕਿਉਂਕਿ ਕੁਦਰਤ ਤੋਂ ਬਾਹਰ ਸਾਡੀ ਕੋਈ ਜ਼ਿੰਦਗੀ ਨਹੀਂ।
ਸੋਚੋ.
ਕੋਰੋਨਾ ਦੇ ਸਮੇਂ ਜਦੋਂ ਲੋਕਾਂ ਨੂੰ ਆਕਸੀਜਨ ਨਹੀਂ ਮਿਲ ਰਹੀ ਸੀ ਤਾਂ ਲੋਕ ਆਕਸੀਜਨ ਲਈ ਇੱਕ-ਇੱਕ ਸਾਹ ਲਈ ਤੜਫ ਰਹੇ ਸਨ।
ਪਰ ਕੀ ਅਸੀਂ ਕਦੇ ਸੋਚਿਆ ਕਿ ਸਾਡੇ ਆਲੇ-ਦੁਆਲੇ ਖੜ੍ਹੇ ਇਹ ਅਨੇਕਾਂ ਦਰੱਖਤ ਜੋ ਸਾਡੇ ਤੋਂ ਬਿਨਾਂ ਕੁਝ ਲਏ ਸਾਨੂੰ ਜ਼ਿੰਦਗੀ ਜਿਊਣ ਲਈ ਆਕਸੀਜਨ ਦੇ ਰਹੇ ਹਨ।
ਕੀ ਅਸੀਂ ਕਦੇ ਉਹਨਾਂ ਦਾ ਧੰਨਵਾਦ ਕੀਤਾ ?
ਉਲਟਾ ਅਸੀਂ ਤਾਂ ਉਹਨਾਂ ਨੂੰ ਵੱਢਣ ਲਈ ਹਮੇਸ਼ਾ ਤਿਆਰ ਰਹਿੰਦੇ ਹਾਂ।
ਜ਼ਰਾ ਗਰਮੀ ਵਿੱਚ ਕੰਮ ਕਰਕੇ ਦੇਖੋ,
ਪੰਜ ਮਿੰਟਾਂ ਬਾਅਦ ਹੀ ਮੂੰਹ ਸੁੱਕਣ ਲੱਗ ਜਾਂਦਾ ਹੈ, ਪਾਣੀ ਦੀ ਲੋੜ ਮਹਿਸੂਸ ਹੋਣ ਲੱਗਦੀ ਹੈ।
ਹੁਣ ਸੋਚੋ,
ਜੇ ਇਹ ਪਾਣੀ ਕਿਸੇ ਇਨਸਾਨ ਨੇ ਬਣਾਇਆ ਹੁੰਦਾ ਤਾਂ ਇਸਦੀ ਕੀਮਤ ਕਿੰਨੀ ਹੁੰਦੀ ?
ਸ਼ਾਇਦ ਫਿਰ ਸਾਨੂੰ ਇਸਦੀ ਅਸਲ ਕੀਮਤ ਦਾ ਪਤਾ ਲੱਗਦਾ ।
ਅਸੀਂ ਕਦੇ ਪੈਟਰੋਲ ਦੀ ਇੱਕ ਬੂੰਦ ਵੀ ਪਾਣੀ ਵਾਂਗ ਬਰਬਾਦ ਕਰਨ ਬਾਰੇ ਸੋਚਦੇ ਹਾਂ ?
ਸਾਇਦ ਨਹੀਂ,
ਕਿਉਂਕਿ ਸਾਨੂੰ ਪਤਾ ਹੈ ਕਿ ਪੈਟਰੋਲ ਪੈਸੇ ਨਾਲ ਖਰੀਦਣਾ ਪੈਂਦਾ ਹੈ ।
ਪਰ ਪਾਣੀ ??
ਜੋ ਕੁਦਰਤ ਸਾਨੂੰ ਮੁਫ਼ਤ ਵਿੱਚ ਦਿੰਦੀ ਹੈ,ਕੀ ਅਸੀਂ ਕਦੇ ਉਸ ਪਾਣੀ ਲਈ ਕੁਦਰਤ ਦਾ ਸ਼ੁਕਰਾਨਾ ਕੀਤਾ ਹੈ
ਹੁਣ ਇੱਕ ਹੋਰ ਗੱਲ ਸੋਚੋ.
ਜੇ ਸੂਰਜ ਹੀ ਨਾ ਹੋਵੇ ਤਾਂ ਕੀ ਅਸੀਂ ਰੌਸ਼ਨੀ ਤੋਂ ਬਿਨਾਂ ਜੀ ਸਕਦੇ ਹਾਂ ?
ਕੀ ਅਸੀਂ ਧਰਤੀ ਤੇ ਸੂਰਜ ਦੀ ਰੌਸ਼ਨੀ ਤੋਂ ਬਿਨਾਂ ਖਾਣ ਲਈ ਕੁਝ ਉਗਾ ਸਕਦੇ ਹਾਂ?
ਫਿਰ ਵੀ ਕੀ ਕਦੇ ਅਸੀਂ ਠੰਢ ਦੇ ਦਿਨਾਂ ਵਿੱਚ ਉਸ ਨਿੱਘੇ ਸੂਰਜ ਦਾ ਸ਼ੁਕਰਾਨਾ ਕੀਤਾ ਹੈ ?
ਇਹ ਚੱਲਦੀ ਹਵਾ,
ਜੋ ਸਾਡੇ ਚਿਹਰੇ ਨੂੰ ਛੂਹ ਕੇ ਲੰਘ ਜਾਂਦੀ ਹੈ ਅਤੇ ਸਾਨੂੰ ਗਰਮੀ ਤੋਂ ਰਾਹਤ ਦਿਵਾਉਂਦੀ ਹੈ ।
ਕੀ ਕਦੇ ਅਸੀਂ ਇਸ ਹਵਾ ਦਾ ਵੀ ਧੰਨਵਾਦ ਕੀਤਾ ਹੈ ?
ਅਸੀਂ ਕੁਦਰਤ ਦੀਆਂ ਉਹਨਾਂ ਅਨਮੋਲ ਦਾਤਾਂ ਦੀ ਬਿਲਕੁਲ ਕਦਰ ਨਹੀਂ ਕਰਦੇ ਜਿਨ੍ਹਾਂ ਨੂੰ ਖਰੀਦਣਾ ਸਾਡੀ ਔਕਾਤ ਤੋਂ ਵੀ ਬਾਹਰ ਹੈ ।
ਉਲਟਾ ਅਸੀਂ ਉਸੇ ਕੁਦਰਤ ਨੂੰ ਉਜਾੜਨ ਵਿੱਚ ਕੋਈ ਕਸਰ ਨਹੀਂ ਛੱਡਦੇ ।
ਇਸ ਲਈ ਦੋਸਤੋ ਸਾਨੂੰ ਕੁਦਰਤ ਦੀ ਹਰ ਇੱਕ ਅਨਮੋਲ ਦਾਤ ਦੀ ਕਦਰ ਕਰਨੀ ਚਾਹੀਦੀ ਹੈ,ਜੋ ਕੁਦਰਤ ਸਾਨੂੰ ਬਿਨਾਂ ਕਿਸੇ ਵਿਤਕਰੇ,ਬਿਨਾਂ ਵੱਡੇ ਛੋਟੇ,ਬਿਨਾ ਜਾਤ ਪਾਤ,ਨਾ ਕਿਸੇ ਨੂੰ ਘੱਟ ਨਾ ਕਿਸੇ ਨੂੰ ਵੱਧ ਸਭ ਨੂੰ ਬਰਾਬਰ ਆਪਣੇ ਬੱਚਿਆਂ ਵਾਂਗ ਪਾਲ ਰਹੀ ਹੈ ।
ਦਰੱਖਤਾਂ ਨੂੰ ਪਿਆਰ ਕਰੋ ਇਹਨਾ ਦੀ ਸੰਭਾਲ ਕਰੋ ।
ਪਾਣੀ ਦੀ ਸੰਭਾਲ ਕਰੀਏ,ਹਵਾ ਨੂੰ ਸਾਫ਼ ਰੱਖੀਏ ਅਤੇ ਕੁਦਰਤ ਦੀਆਂ ਉਹਨਾਂ ਸਾਰੀਆਂ ਦਾਤਾਂ ਦਾ ਸ਼ੁਕਰਾਨਾ ਕਰੀਏ ਜੋ ਮਾਲਕ ਨੇ, ਕੁਦਰਤ ਨੇ, ਸਾਨੂੰ ਬਿਨਾਂ ਕਿਸੇ ਕੀਮਤ ਦੇ ਦਿੱਤੀਆਂ ਹਨ।
ਜਿਸ ਦਿਨ ਅਸੀਂ ਇਹਨਾਂ ਅਨਮੋਲ ਦਾਤਾਂ ਦੀ ਅਸਲ ਕੀਮਤ ਸਮਝ ਗਏ,ਸ਼ਾਇਦ ਉਸ ਦਿਨ ਸਾਡਾ ਜੀਵਨ ਸਵਰਗ ਬਣ ਜਾਵੇਗਾ ।
ਜੇ ਕੁਝ ਗਲਤ ਲਿਖਿਆ ਗਿਆ ਤਾਂ ਮਾਫੀ,ਪਰ ਆਪਣੇ ਵਿਚਾਰ ਜਰੂਰ ਸਾਂਝੇ ਕਰਨੇ ਧੰਨਵਾਦ ।🙏
ਗੁਰਪ੍ਰੀਤ ਸਿੰਘ ਮਾਨ

2 days ago | [YT] | 5

Gopi maan

ਭਾਰਤ ਦੇ ਸਿਰ ਦਾ ਤਾਜ ਕਸ਼ਮੀਰ,ਦੀ ਪਾਕਿਸਤਾਨ ਸਰਹੱਦ ਨਾਲ ਲੱਗਦੀ ਸਭ ਤੋਂ ਸੋਹਣੀ ਘਾਟੀ 🏔️🌲ਤੁਲੈਲ ਵੈਲੀ,ਨੂੰ ਦੇਖਣ ਦਾ ਪਰਿਵਾਰ ਸਮੇਤ ਮੌਕਾ ਮਿਲਿਆ। ਜਿੱਥੇ ਇਹ ਵੈਲੀ ਬੇਹੱਦ ਖੂਬਸੂਰਤ ਤੇ ਕੁਦਰਤੀ ਨਜ਼ਾਰੇਆਂ ਨਾਲ ਭਰੀ ਹੋਈ ਹੈ ਓਥੇ ਹੀ ਇਸ ਇਸ ਇਲਾਕੇ ਦੇ ਲੋਕ ਅਜੇ ਵੀ ਘਰਾਂ ਵਿੱਚ ਬਿਜਲੀ ਵਰਗੀਆਂ ਮੁਢਲੀਆਂ ਸਹੂਲਤਾਂ ਤੋਂ ਵਾਂਝੇ ਹਨ ।ਲੱਕੜ ਦੇ ਬਣੇ ਘਰ,ਤੇ ਬਹੁਤ ਹੀ ਸਧਾਰਨ ਤਰੀਕੇ ਨਾਲ ਆਪਣਾ ਜੀਵਨ ਬਤੀਤ ਕਰਦੇ ਏਥੋ ਦੇ ਲੋਕ, ਅੱਜ ਕੱਲ੍ਹ ਦੀ ਭੱਜ ਦੌੜ ਭਰੀ ਜ਼ਿੰਦਗੀ ਤੇ ਵਾਧੂ ਦੀਆਂ ਟੈਨਸ਼ਨਾਂ ਤੋਂ ਕੋਹਾਂ ਦੂਰ ਹਨ।
ਪੂਰੇਂ ਵਲੌਗ ਚੈਨਲ ਤੇ ਦੇਖ ਸਕਦੇ ਹੋ ❤️

1 month ago | [YT] | 30

Gopi maan

Himachal hidden place 🏔️🌳🌴
Upcoming video May 2026

3 months ago | [YT] | 20

Gopi maan

Follow my channel 👇👇
https://youtu.be/IwGFh_Kwh4M?si=dGTBm...

5 months ago | [YT] | 11

Gopi maan

Moga city full video 👇👇

https://youtu.be/IwGFh_Kwh4M?si=dGTBm...

5 months ago | [YT] | 17

Gopi maan

New Ride 🙏

6 months ago | [YT] | 18

Gopi maan

Happy lohri

7 months ago | [YT] | 18

Gopi maan

ਨਵੇਂ ਸਾਲ ਦੀਆਂ ਸਾਰੇਆਂ ਨੂੰ ਬਹੁਤ ਬਹੁਤ ਮੁਬਾਰਕਾਂ 🙏

7 months ago | [YT] | 25

Gopi maan

ਸ੍ਰੀ ਹਰਿਮੰਦਰ ਸਾਹਿਬ ਸਰੋਵਰ ਵਿਚਲੇ ਪੁਲ ਦੀ ਲੰਬਾਈ ਕਿੰਨੀ ਹੈ ?

7 months ago | [YT] | 5

Gopi maan

Leh zanskar bike trip 2025
#leh #ladahk #zanskarvalley #classic350 #rider

11 months ago (edited) | [YT] | 10