ਮੁਹੱਬਤ ਰਾਹਾਂ ਨਾਲ ਹੈ, ਮੰਜ਼ਿਲ ਦੀ ਪਰਵਾਹ ਨਹੀਂ…
SANDEEP SINGH Musafir
ਕੁਦਰਤ ਵੀ ਕਿਆ ਅਜਬ ਰੰਗ ਦਿਖਾਉਂਦੀ ਹੈ ਕਦੇ ਕਦੇ, ਜੂਨ ਦਾ ਪਹਿਲਾ ਹਫ਼ਤਾ ਹੈ, ਲਗਭਗ 18 ਹਜ਼ਾਰ ਫੁੱਟ ਉੱਚੇ ਕਾਕਸਾਂਗ ਪਾਸ ਤੋਂ ਹੇਠਾਂ ਸਿੰਧ ਦਰਿਆ ਵਾਲੇ ਪਾਸੇ ਉੱਤਰ ਰਹੇ ਹਾਂ, ਪਿਛਲੇ ਪੰਜਾਹ ਕਿਲੋਮੀਟਰ ਦੇ ਸਫ਼ਰ ਨੇ ਦੋ-ਤਿੰਨ ਘੰਟੇ ਸਰੀਰ ਨੂੰ ਤੋੜਿਆ ਵੀ ਖੂਬ ਹੈ ਅਤੇ ਠਾਰਿਆ ਵੀ, ਚੜ੍ਹਾਈ ਵੀ ਵਰ੍ਹਦੀ ਬਰਫ਼ ‘ਚ ਕੀਤੀ ਅਤੇ ਉਤਰਾਈ ਵੀ। ਇਹ ਉਹੀ ਪਹਾੜ ਹਨ ਜਿਹੜੇ ਪੈਂਗੌਂਗ ਝੀਲ ਤੋਂ ਚੁਸ਼ੁਲ ਵੱਲ ਜਾਂਦਿਆਂ ਸੱਜੇ ਹੱਥ ਦਿਸਦੇ ਨੇ ਅਤੇ ਇਹਨਾਂ ਦੇ ਉੱਪਰਲੇ ਸਿਰੇ ਅਕਸਰ ਬੱਦਲਾਂ ‘ਚ ਖੁਭੇ ਹੋਏ ਨਜ਼ਰ ਆਉਂਦੇ ਹਨ। ਆਹ ਸਾਹਮਣੇ ਰਾਜਸਥਾਨ ਵਰਗੇ ਰੰਗਾਂ ਵਾਲੀ ਇੱਕ ਘਾਟੀ ਆਈ ਹੈ, ਧੁੱਪ ਨੇ ਸਰੀਰ ਨੂੰ ਨਿੱਘ ਦਿੱਤਾ ਹੈ ਅਤੇ ਨਜ਼ਾਰੇ ਨੇ ਨਜ਼ਰ ਨੂੰ ਠਹਿਰਾਓ। ਇਹਨਾਂ ਸੁਨਹਿਰੀ ਪਹਾੜਾਂ ਤੋਂ ਪਿੱਛੇ ਖੜ੍ਹਾ ਬਰਫ਼ ਲੱਦਿਆ ਤਿਕੋਣਾ ਜਿਹਾ ਪਹਾੜ ਨਜ਼ਰ ਦੀ ਨਿਰੰਤਰਤਾ ਨੂੰ ਦੁਮੇਲ ਤੱਕ ਜਾਣ ਤੋਂ ਰੋਕਦਾ ਹੈ। ਆਕਰਸ਼ਣ ਇੰਨਾ ਹੈ ਇਸ ‘ਚ ਕਿ ਤੁਸੀਂ ਜਿੰਨਾ ਚਿਰ ਇੱਥੇ ਰੁਕਦੇ ਹੋ ਬਸ ਇਸੇ ਨੂੰ ਦੇਖੋਗੇ। ਅੱਜ ਇੱਕ ਨਵੀਂ ਗੱਲ ਪਤਾ ਲੱਗੀ ਕਿ ਕੁਦਰਤ ਵੀ ਗਹਿਣਿਆਂ ਦੀ ਸ਼ੌਕੀਨ ਹੈ।✍️ ਸੰਦੀਪ ਸਿੰਘ ਝੰਡੇਰ #punjbai #punjabilyrics #ladakh #mountains #TravelDiaries
1 month ago |[YT] | 7
View 0 replies
ਸੋਸ਼ਲ ਮੀਡੀਆ ਬੰਦ ਕੀਤਾ ਹੈ ਕੁਝ ਦਿਨਾਂ ਲਈ, ਸਕਰੀਨ ਟਾਈਮ ਜਰੂਰ ਘੱਟ ਹੋ ਗਿਆ ਹੈ ਪਰ ਖਿਆਲਾਂ ਦੀ ਉਧੇੜ-ਬੁਣ ਹਾਲੇ ਵੀ ਕਿੰਨਾ ਹੀ ਕੁਝ ਕਿਆਸ ਰਹੀ ਹੈ। ਇਹਨਾਂ ਦੋ ਹਫ਼ਤਿਆਂ ‘ਚ ਪਾਤਰ ਸਾਹਿਬ ਦੀਆਂ ਦਰਜਨ ਭਰ ਪੁਸਤਕਾਂ ਨੂੰ ਦੋਹਰ ਪਾਈ, ਇੱਕ ਪੂਰਾ ਨਾਵਲ ਪੜ੍ਹਿਆ ਅਤੇ ਹਰਜਿੰਦਰ ਬਾਈ ਨਾਲ ਦੋ ਮੁਲਾਕਾਤਾਂ ‘ਚ ਘੁਮੱਕੜੀ ਦੀਆਂ ਲੰਮੀਆਂ ਕਹਾਣੀਆਂ ਸੁਣੀਆਂ-ਸੁਣਾਈਆਂ, ਹੋਰ ਵੀ ਕਈ ਸਾਥੀਆਂ ਨਾਲ ਮੇਲੇ ਹੋਏ ਅਤੇ ਫੋਨ ਤੇ ਲੰਮੀਆਂ ਗੱਲਾਂ ਵੀ। ਸੋਚਿਆ ਤਾਂ ਸੀ ਕਿ ਕੁਝ ਕੰਮ ਤੇ ਵੀ ਧਿਆਨ ਦੇ ਹੋ ਜਾਊ ਪਰ ਉਹ ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ। ਲੱਦਾਖ਼ ਦਾ ਇਹ ਸਫ਼ਰ ਪਹਿਲੇ ਸਾਰੇ ਸਫ਼ਰਾਂ ਨਾਲੋਂ ਸ਼ਾਨਦਾਰ ਸੀ, ਪੈਂਗੌਂਗ ਝੀਲ ਤੋਂ ਹਾਨਲੇ ਤੱਕ ਦੇ ਰਾਹਾਂ ਨੇ ਹਰ ਵਾਰ ਖੂਬ ਅਚਰਜ ਕੀਤਾ ਹੈ। ਸਾਗਾ ਪਾਸ ਤੋਂ ਲੋਮਾ ਪੁਲ ਤੱਕ ਦੀ ਉਹ ਕੱਚੀ ਜਿਹੀ ਪਹੀ ਭਾਵੇਂ ਹੁਣ ਪੱਕੀ ਹੋ ਗਈ ਹੈ ਪਰ ਸ਼ਾਇਦ ਅੱਜ ਵੀ ਇਹ ਚਾਂਗਥਾਂਗ ਦੀ ਸਭ ਤੋਂ ਸੋਹਣੀ ਅਤੇ ਸੁੰਨਸਾਨ ਥਾਂ ਹੈ, ਜਾਂ ਮਹਿਸੂਸ ਹੁੰਦੀ ਹੈ। ਇਸੇ ਝੀਲ ਦੇ ਕੰਢੇ ਸੱਜੇ ਹੱਥ ਪਹਾੜ ਦੀ ਢਲਾਣ ਤੇ ਅਨੇਕਾਂ ਪੱਥਰ ਪਏ ਹਨ ਜਿਨ੍ਹਾਂ ਤੇ ਕੁਦਰਤ ਨੇ ਲੱਖਾਂ ਸਾਲਾਂ ਦੀ ਮਿਹਨਤ ਨਾਲ ਬੜੀ ਸੋਹਣੀ ਕਹਾਣੀ ਲਿਖੀ ਹੈ। ਭੁਰਭੁਰੇ ਪੱਥਰਾਂ ਤੇ ਅਜੀਬ ਆਕ੍ਰਿਤੀਆਂ, ਬੜੇ ਪੁਰਾਣੇ ਭਰਮ ਟੁੱਟਦੇ, ਬੜੇ ਨਵੇਂ ਉਸਰ ਜਾਂਦੇ। ਚੁਸ਼ੁਲ ਪਿੰਡ ਤੋਂ ਇੱਕ ਸੜਕ ਸੱਜੇ ਹੱਥ ਮੁੜ ਜਾਂਦੀ ਜੋ ਲੱਦਾਖ਼ ਰੇਂਜ ਨੂੰ ਪਾਰ ਕਰਕੇ Chumathang ਘਾਟੀ ‘ਚ ਉੱਤਰਦੀ। 80 ਕਿਲੋਮੀਟਰ ਦੀ ਇਹ ਸੜਕ ਤਿੰਨ ਉੱਚੇ ਦੱਰਿਆਂ ਨੂੰ ਪਾਰ ਕਰਦੀ ਹੋਈ ਦੋ ਬੇਹੱਦ ਸੋਹਣੀਆਂ ਝੀਲਾਂ ਦੇ ਦੀਦਾਰ ਕਰਵਾਉਂਦੀ ਮਾਹੇ ਪਿੰਡ ਕੋਲ ਲੇਹ-ਨਿਓਮਾ ਸੜਕ ਤੇ ਜਾ ਚੜ੍ਹਦੀ। ਵਿਚਕਾਰਲੇ ਵੀਹ ਕਿਲੋਮੀਟਰਾਂ ‘ਚ ਮੌਸਮ ਅਕਸਰ ਖ਼ਰਾਬ ਰਹਿੰਦਾ ਅਤੇ ਚੜ੍ਹਾਈ ਬੇਹੱਦ ਸਿੱਧੀ ਹੈ, ਗਾਟਾ ਲੂਪ ਵਾਲੇ ਮੋੜਾਂ ਤੋਂ ਗਿਣਤੀ ‘ਚ ਕਿਤੇ ਜ਼ਿਆਦਾ ਮੋੜ। ਸਾਰੇ ਰਾਹ ਇੱਕ ਖਲੋਤਾ ਹੋਇਆ BRO ਦਾ ਟਰੱਕ ਮਿਲਿਆ ਅਤੇ ਇੱਕ ਸਾਹਮਣਿਓਂ ਆਉਂਦਾ ਸ਼ਿਤਿਜ਼ ਨਾਂ ਦਾ ਦੱਖਣੀ ਸੂਬੇ ਦਾ ਸਾਈਕਲ ਸਵਾਰ ਜਿਸਦੇ ਸਾਈਕਲ ਦੀ ਚੇਨ ਟੁੱਟੀ ਹੋਈ ਸੀ। ਸਲਾਹ ਦਿੱਤੀ ਕਿ ਪਿੱਛੇ ਮੁੜ ਚੱਲ, ਕਹਿੰਦਾ ਪਾਸ ਚੜ੍ਹ ਕੇ ਉੱਤਰਿਆ ਹਾਂ, ਪਿੱਛੇ ਨਹੀਂ ਮੁੜ ਸਕਦਾ। ਦੱਸਿਆ ਕਿ ਅੱਗੇ ਦੋ ਨੇ, ਉਹ ਵੀ ਬਰਫ਼ ਨਾਲ ਲੱਦੇ ਹੋਏ। ਕਹਿੰਦਾ ਚਲੋ ਉਸ ਟਰੱਕ ਤੱਕ ਜਾ ਕੇ ਦੇਖਦਾਂ ਕੀ ਮਦਦ ਮਿਲਦੀ। ਸਿਰੜੀ ਬੰਦਾ ਸੀ क्षितिज, ਜਰੂਰ ਦੂਜੇ ਪਾਰ ਉੱਤਰ ਗਿਆ ਹੋਵੇਗਾ ਉਸੇ ਦਿਨ ਜਾਂ ਅਗਲੇ ਦਿਨ। ਨਵੀਂ ਨਕੋਰ ਚਿੱਟੀ ਥਾਰ ‘ਚ ਰਹਿਣ ਦਾ ਟਿਕਾਣਾ ਲੱਭਦਾ ਸੰਗਰੂਰ ਦਾ ਪਰਿਵਾਰ ਮਿਲਿਆ, ਕਈ ਪਿੰਡ ਦੱਸੇ ਜਿੱਥੇ ਬਸੇਰਾ ਮਿਲ ਸਕਦਾ ਪਰ ਅਖੀਰ ਇਹ ਕਹਿ ਕੇ ਗੱਲ ਨਬੇੜ ਗਏ ਕਿ “ਅਸੀਂ ਤਾਂ ਊਂ ਈ ਆ ਵੜੇ ਬਾਈ ਕਿਸੇ ਦੇ ਕਹਿਣ ਤੇ,ਹੈ ਕੀ ਬਾਈ ਇੱਥੇ? ਪਹਾੜ ਹੀ ਪਹਾੜ ਤਾਂ ਨੇ, ਬਸ ਬਹੁਤ ਦੇਖ ਲਏ, ਹੁਣ ਤੁਰੇ ਤਾਂ ਕੱਲ੍ਹ ਸ਼ਾਮ ਤੱਕ ਮਨਾਲੀ ਪਹੁੰਚ ਜਾਵਾਂਗੇ” ਗੱਡੀ ‘ਚੋਂ ਲੈਮਨ ਸੋਢੇ ਦੀ ਬੋਤਲ ਮੇਰੇ ਹੱਥ ਫੜਾਉਂਦੇ ਨੌਜਵਾਨ ਨੇ “ਥੋਨੂੰ ਕੀ ਲਗਦਾ ਬਾਈ” ਕਹਿ ਸੁਆਲ ਪਾਇਆ ਜਿਸਦਾ ਜਵਾਬ ਸਾਹਮਣੇ ਘਾਟੀ ‘ਚ ਚਰਦੇ ਕਿਆਂਗਾਂ ਦੀ ਡਾਰ ਨੂੰ ਨਿਹਾਰਦਿਆਂ ਅਤੇ ਸੋਡੇ ਦਾ ਪਹਿਲਾ ਘੁੱਟ ਭਰਦਿਆਂ “ਹਾਂਜੀ ਬਿਲਕੁਲ” ਕਹਿ ਕੇ ਦਿੱਤਾ ਅਤੇ ਬੇਨਤੀ ਕੀਤੀ ਕਿ ਜਾਂਦੇ ਜਾਂਦੇ ਮੇਰੀਆਂ ਕੁਝ ਤਸਵੀਰਾਂ ਹੀ ਖਿੱਚ ਜਾਓ, ਅਤੇ ਇੰਝ ਸਫ਼ਰ ਦੀਆਂ ਤਸਵੀਰਾਂ ‘ਚ ਕੁਝ ਬੇਹਤਰੀਨ ਤਸਵੀਰਾਂ ਹੋਰ ਜੁੜ ਗਈਆਂ।✍️ਸੰਦੀਪ ਸਿੰਘ ਮੁਸਾਫ਼ਰ
3 months ago |[YT] | 12
View 2 replies
NPD Road, ਜਾਂਸਕਰ ਦੇ ਪਦਮ ਤੋਂ ਲੇਹ ਤੱਕ ਸ਼ਾਨਦਾਰ ਸਫਰ। ਪੂਰੀ ਵੀਡੀਓ ਅੱਜ ਸ਼ਾਮ ਸੱਤ ਵਜੇ…
3 months ago |[YT] | 14
ਜੁਲੇ ਜੀ- ਜੁਲੇ..ਖਾਨਾ ਖਾਏਗਾ? ਆਓ ਖਾਓ ਖਾਨਾ….ਨਹੀਂ ਬੇਬੇ, ਮਾਰੇ ਸਾਥੀ ਅੱਗੇ ਚਲੇ ਗਏ ਨੇ, ੳੇੁਡੀਕਦੇ ਹੋਣਗੇ ਕਿਤੇ ਖੜ੍ਹੇ। ਨਹੀਂ ਤੁਮ ਆਓ, ਆਜ ਬੜਾ ਦਿਨ ਹੈ, ਪੁਰਨੇ ਤੋਂ ਪਦਮ ਜਾਂਦੀ ਸੜਕ ਦੇ ਸੱਜੇ ਹੱਥ ਖਲੋਤਾ ਬਰਦਾਨ ਗੋਂਪਾ ਹਰ ਵਾਰੀ ਧਿਆਨ ਖਿੱਚਦਾ। ਇਹ ਤੀਜੀ ਵਾਰ ਹੈ ਜਦੋਂ ਇਸ ਦੇ ਕੋਲੋਂ ਗੁਜ਼ਰ ਰਿਹਾ ਪਰ ਅੰਦਰ ਇੱਕ ਵਾਰ ਵੀ ਨਹੀਂ ਜਾ ਸਕਿਆ। ਬੋਧੀਆਂ ਦਾ ਕੋਈ ਵੱਡਾ ਦਿਨ ਹੈ, ਬੱਚਿਆਂ ਤੋਂ ਬਜ਼ੁਰਗਾਂ ਤੱਕ ਸਭ ਗੂੜ੍ਹੇ ਨਾਲ ਲਿਬਾਸਾਂ ‘ਚ ਸਜੇ ਹੋਏ, ਸਭਨਾਂ ਦੇ ਮੂੰਹੋਂ ਮੰਤਰਾਂ ਦੇ ਨਿਰੰਤਰ ਉਚਾਰਣ ਦੀਆਂ ਆਵਾਜ਼ਾਂ ਚੁਗਿਰਦੇ ‘ਚ ਘੁਲ ਰਹੀਆਂ। ਪ੍ਰਾਰਥਨਾ ਚੱਕਰ ਘੁੰਮਦੇ ਅਤੇ ਹਰ ਚੱਕਰ ਪੂਰਾ ਹੋਣ ਤੇ ਆਉਂਦੀ ਟੱਲ ਦੀ ਲੰਮੀ ਆਵਾਜ਼ ਇਉਂ ਮਹਿਸੂਸ ਹੁੰਦੀ ਜਿਵੇਂ ਉਹ ਹਵਾ ‘ਚ ਤੈਰਦੇ-ਭਟਕਦੇ ਅਣਗਿਣਤ ਸ਼ਬਦਾਂ ਨੂੰ ਆਪਣੇ ਨਾਲ ਦੂਰ ਪਹਾੜਾਂ ਤੋਂ ਪਾਰ ਲਿਜਾ ਰਹੀ ਹੋਵੇ, ਕਿਤੇ ਦੂਰ ਖਲੋਤੇ ਅਖੀਰਲੇ ਪਹਾੜ ਤੋਂ ਵੀ ਪਾਰ, ਅਤੇ ਉਸਤੋਂ ਬਾਅਦ ਵਾਲੇ ਮੈਦਾਨਾਂ ਤੋਂ ਵੀ, ਅਤੇ ਫਿਰ ਉਸ ਤੋਂ ਪਾਰ ਮਹਾਸਾਗਰਾਂ ਤੱਕ। ਬੇਬੇ ਦੀਆਂ ਸਹੇਲੀਆਂ ਆ ਗਈਆਂ ਤੇ ਉਹ ਚਲੇ ਗਈ। ਹੇਠਾਂ ਢਲਾਣ ਜਿਹੀ ਤੇ ਬਣਿਆ ਲੰਗਰ ਹਾਲ ਅਤੇ ਨਾਲ ਹੀ ਬਾਹਰਵਾਰ ਬਣੀ ਨਿੱਕੀ ਜਿਹੀ ਰਸੋਈ ‘ਚੋਂ ਪਕਵਾਨਾਂ ਦੀ ਮਹਿਕ ਹਵਾ ਤੇ ਸਵਾਰ ਹੋ ਨੱਕ ਤੱਕ ਪਹੁੰਚੀ, ਵਾਸ਼ਨਾ ਨੇ ਭੁਲਾ ਦਿੱਤਾ ਹੈ ਅੱਜ ਦਾ ਟਿਕਾਣਾ ਹਾਲੇ 200 ਕਿਲੋਮੀਟਰ ਤੋ ਵੀ ਵੱਧ ਦੂਰ ਹੈ। ਸੋਚ ਰਿਹਾ ਹਾਂ ਕਿਵੇਂ ਗੁਜ਼ਰ ਗਏ ਮੇਰੇ ਸਾਥੀ ਇਸ ਸੋਹਣੀ ਥਾਂ ਦੇ ਕੋਲੋਂ। ਜੂਲੇ ਅੰਕਲ, ਘੁੰਮ ਕੇ ਵੇਖਿਆ ਤਾਂ ਇੱਕ ਨਿੱਕੇ ਜਿਹੇ ਬੱਚੇ ਨੇ ਥੋੜ੍ਹੇ ਜਿਹੇ ਫਿੱਕੇ ਚੌਲ ਅਤੇ ਚਾਰ ਕੁ ਉਬਲੇ ਹੋਏ ਛੋਲੇ ਆਪਣੇ ਹੱਥ ਤੇ ਪਾਏ ਹੋਏ, ਯੇ ਆਪਕੇ ਲਿਏ। ਸ਼ੁਕਰੀਆ ਕਹਿ ਹੱਥ ਅੱਗੇ ਕੀਤਾ ਤਾਂ ਉਹਨੇ ਉਹ ਪਰਸ਼ਾਦ ਮੇਰੇ ਹੱਥ ਤੇ ਉਲੱਦ ਦਿੱਤਾ। ਮਸਾਂ ਫੱਕਾ ਮਾਰਨ ਜੋਗੇ ਚੌਲ ਜ਼ਿਹਨ ਦਾ ਇੱਕ ਕੋਨਾ ਰਹਿੰਦੀ ਉਮਰ ਤੱਕ ਲਈ ਰਾਖਵਾਂ ਕਰ ਗਏ, ਅਤੇ ਹੁਣ ਸੋਹਣੇ ਖਿਆਲਾਂ ਨਾਲ ਨੱਕੋ ਨੱਕ ਭਰੇ ਉਸ ਖਾਨੇ ਦੀ ਖਿੜਕੀ ਖੁੱਲ੍ਹੀ ਹੈ, ਮੋਹ ਦੇ ਕੁਝ ਲਫ਼ਜ਼ ਚੋਏ ਨੇ, ਲਿਖੇ ਨੇ। ਆਪਣੇ ਹੀ ਸਵਾਲ ਦਾ ਜਵਾਬ ਵੀ ਮਿਲਿਆ ਹੈ, ਗੁਜ਼ਾਰ ਗਏ ਹੋਣਗੇ ਦਰਿਆਵਾਂ ਵਰਗੇ ਵਹਿਣਾਂ ਵਾਲੇ ਮੇਰੇ ਸਾਥੀ ਇਸ ਥਾਂ ਕੋਲੋਂ, ਜਿਵੇਂ ਸਾਰਪ ਦਰਿਆ ਲੰਘਿਆ ਜਾਂਦਾ ਇਸ ਗੋਂਪੇ ਦੇ ਕੋਲੋਂ, ਬਿਨਾ ਬੁਲਾਏ, ਬਿਨ ਅਵਾਜ਼ ਕੀਤੇ, ਅਨੰਤ ਸਫ਼ਰ ਦੇ ਕੀ ਮੁਕਾਮ ਤੇ ਕੀ ਸ਼ੁਰੂਆਤ। ਹਰ ਝਲਕ, ਹਰ ਅਹਿਸਾਸ ਸ਼ੁਰੂਆਤ ਹੈ, ਅਤੇ ਮੁਕਾਮ ਵੀ। ✍️ਸੰਦੀਪ ਸਿੰਘ ਝੰਡੇਰ#ladakh #zanskar #punjabi #punjabilyrics #sandeepsinghmusafir
4 months ago |[YT] | 9
ਬਸ ਇੰਨੀ ਕੁ ਤਾਂ ਹੈ ਦੁਨੀਆ, ਦੁਨੀਆ ਹੀ ਨਹੀਂ ਸਾਰਾ ਪਸਾਰਾ ਸਾਰੀ ਕਾਇਨਾਤ ਇੰਨੀ ਕੁ ਹੀ ਤਾਂ ਹੈ। ਤਮਾਮ ਉਪਨਿਸ਼ਦ, ਗ੍ਰੰਥ ਅਤੇ ਕਿਤਾਬਾਂ ‘ਚ ਭਰਿਆ ਪਿਆ ਗਿਆਨ- ਸਭ ਇੰਨਾ ਕੁ ਹੀ ਹੈ ਕਿ ਬਸ ਇਸ ਕਲਾਵੇ ‘ਚ ਆ ਜਾਵੇ। ਕਿਣਕਾ ਹੀ ਬ੍ਰਹਮ ਹੈ ਅਤੇ ਇਸ ਨੂੰ ਮਹਿਸੂਸ ਕਰਨਾ ਕੋਈ ਜੀਵਨ ਭਰ ਦਾ ਤਪ ਜਾਂ ਪਹਾੜਾਂ-ਜੰਗਲਾਂ ਦਾ ਭ੍ਰਮਣ ਨਹੀਂ ਮੰਗਦਾ। 2006 ਦੀਆਂ ਗਰਮੀਆਂ, ਬਾਪੂ ਜੀ ਨੇ ਨਵਾਂ ct100 ਮੋਟਰਸਾਈਕਲ ਲੈ ਕੇ ਦਿੱਤਾ CSD ਤੋਂ ਕਾਲੇ ਨੀਲੇ ਰੰਗ ਦਾ। 18 ਦੀ ਉਮਰ ਅਤੇ ਨਵਾਂ ਨਵਾਂ ਹੱਥ ਆਇਆ ਲਸੰਸ। ਲਾਗਲੇ ਬਜ਼ਾਰ ‘ਚ ਖੜ੍ਹੇ ਤਾਂ ਕਿਸੇ ਨੇ ਟਿੱਚਰ ਕੀਤੀ “ਰੇਸ ਲਾਉਣੀ ਭਾਊ” “ਚੱਲ ਲਾਈਏ” ਸ਼ਬਦ ਹਾਲੇ ਮੇਰੇ ਮੂੰਹ ‘ਚ ਹੀ ਸੀ ਉਹਨੇ ਮੋੜਵਾਂ ਪੁੱਛਿਆ - “ਕਿੱਥੋਂ ਕਿੱਥੇ ਤੱਕ” “ਇੱਥੋਂ ਮਨੀਕਰਨ ਤੱਕ” ਮੈਂ ਜਵਾਬ ਦਿੱਤਾ। ਕੋਲ ਖਲੋਤੇ ਮਿਸਤਰੀਆਂ ਨੇ ਗੱਲ ਭੁੰਜੇ ਨਾ ਡਿੱਗਣ ਦਿੱਤੀ, ਅਗਲੇ ਦਿਨ ਰੇਸ ਸੀ, ਖੁੱਲ੍ਹਾ ਸਮਾਂ ਰੱਖ ਲਿਆ, ਬਸ ਸ਼ਰਤ ਇਹੋ ਕਿ ਜੋ ਮਨੀਕਰਨ ਗੁਰਦੁਆਰੇ ਤੋਂ ਮਿਲਣ ਵਾਲਾ ਪੈਕਟ ਵਾਲਾ ਪ੍ਰਸ਼ਾਦ ਸਬੂਤ ਦੇ ਤੌਰ ਤੇ ਲੈ ਕੇ ਪਹਿਲਾਂ ਪਹੁੰਚ ਜਾਊ ਉਹ ਜਿੱਤਿਆ। ਉਹਦਾ ਤੇਲ ਖਰਚਾ ਦੂਜਾ ਕਰੂ। …. ਖੈਰ! ਇਹ ਕਹਾਣੀ ਲੰਮੀ ਹੈ ਫਿਰ ਕਦੇ, ਇਸ ਦਾ ਜ਼ਿਕਰ ਇੱਥੇ ਕਿਉਂ ਹੋਇਆ ਇਹ ਵੀ ਪਤਾ ਨਹੀਂ, ਕਈ ਵਾਰ ਐਵੇਂ ਹੀ ਕੁਝ ਗੱਲਾਂ ਚੇਤੇ ਆ ਜਾਂਦੀਆਂ। ਹਾਂ ਪਰ ਇੱਕ ਗੱਲ ਜ਼ਰੂਰ ਹੈ ਕਿ ਦੁਨੀਆਂ ਸਚਮੁਚ ਬਹੁਤੀ ਵੱਡੀ ਨਹੀਂ, ਇਹ ਤਾਂ ਬਸ ਖਿਆਲਾਂ ਦਾ- ਅਹਿਸਾਸਾਂ ਦਾ ਪ੍ਰਤਿਬਿੰਬ ਮਾਤਰ ਹੈ, ਜੋ ਕੁੱਜੇ ‘ਚ ਹੈ ਉਹੀ ਸਮੁੰਦਰ ‘ਚ ਹੈ, ਜੋ ਸੂਖਮ ਅਤੇ ਉਹੀ ਅਸਥੂਲ ਹੈ, ਜੋ ਜੜ੍ਹ ਹੈ ਉਹੀ ਚੇਤਨ ਹੈ, ਜੋ ਭ੍ਰਮਣ ‘ਚ ਹੈ ਉਹੀ ਸਥਿਰਤਾ ‘ਚ ਹੈ। ਕਿਣਕਾ ਹੀ ਬ੍ਰਹਮ ਹੈ। ਸਭ ਇੱਕੋ ਹੀ ਤਾਂ ਹੈ, ਅਤੇ ਹੈ ਵੀ ਬਸ ਇੰਨਾ ਕੁ ਹੀ ਕਿ ਬਸ ਇਸ ਕਲਾਵੇ ‘ਚ ਸਮਾ ਜਾਵੇ। ✍️ ਸੰਦੀਪ ਸਿੰਘ ਝੰਡੇਰ #punjab #punjabi #sandeepsinghmusafir ਤਸਵੀਰ, ਕੁਝ ਦਿਨ ਪਹਿਲਾਂ ਭਾਗੀਰਥੀ ਦੇ ਕੰਢੇ
5 months ago |[YT] | 23
View 1 reply
SANDEEP SINGH Musafir
ਕੁਦਰਤ ਵੀ ਕਿਆ ਅਜਬ ਰੰਗ ਦਿਖਾਉਂਦੀ ਹੈ ਕਦੇ ਕਦੇ,
ਜੂਨ ਦਾ ਪਹਿਲਾ ਹਫ਼ਤਾ ਹੈ, ਲਗਭਗ 18 ਹਜ਼ਾਰ ਫੁੱਟ ਉੱਚੇ ਕਾਕਸਾਂਗ ਪਾਸ ਤੋਂ ਹੇਠਾਂ ਸਿੰਧ ਦਰਿਆ ਵਾਲੇ ਪਾਸੇ ਉੱਤਰ ਰਹੇ ਹਾਂ, ਪਿਛਲੇ ਪੰਜਾਹ ਕਿਲੋਮੀਟਰ ਦੇ ਸਫ਼ਰ ਨੇ ਦੋ-ਤਿੰਨ ਘੰਟੇ ਸਰੀਰ ਨੂੰ ਤੋੜਿਆ ਵੀ ਖੂਬ ਹੈ ਅਤੇ ਠਾਰਿਆ ਵੀ, ਚੜ੍ਹਾਈ ਵੀ ਵਰ੍ਹਦੀ ਬਰਫ਼ ‘ਚ ਕੀਤੀ ਅਤੇ ਉਤਰਾਈ ਵੀ। ਇਹ ਉਹੀ ਪਹਾੜ ਹਨ ਜਿਹੜੇ ਪੈਂਗੌਂਗ ਝੀਲ ਤੋਂ ਚੁਸ਼ੁਲ ਵੱਲ ਜਾਂਦਿਆਂ ਸੱਜੇ ਹੱਥ ਦਿਸਦੇ ਨੇ ਅਤੇ ਇਹਨਾਂ ਦੇ ਉੱਪਰਲੇ ਸਿਰੇ ਅਕਸਰ ਬੱਦਲਾਂ ‘ਚ ਖੁਭੇ ਹੋਏ ਨਜ਼ਰ ਆਉਂਦੇ ਹਨ।
ਆਹ ਸਾਹਮਣੇ ਰਾਜਸਥਾਨ ਵਰਗੇ ਰੰਗਾਂ ਵਾਲੀ ਇੱਕ ਘਾਟੀ ਆਈ ਹੈ, ਧੁੱਪ ਨੇ ਸਰੀਰ ਨੂੰ ਨਿੱਘ ਦਿੱਤਾ ਹੈ ਅਤੇ ਨਜ਼ਾਰੇ ਨੇ ਨਜ਼ਰ ਨੂੰ ਠਹਿਰਾਓ। ਇਹਨਾਂ ਸੁਨਹਿਰੀ ਪਹਾੜਾਂ ਤੋਂ ਪਿੱਛੇ ਖੜ੍ਹਾ ਬਰਫ਼ ਲੱਦਿਆ ਤਿਕੋਣਾ ਜਿਹਾ ਪਹਾੜ ਨਜ਼ਰ ਦੀ ਨਿਰੰਤਰਤਾ ਨੂੰ ਦੁਮੇਲ ਤੱਕ ਜਾਣ ਤੋਂ ਰੋਕਦਾ ਹੈ। ਆਕਰਸ਼ਣ ਇੰਨਾ ਹੈ ਇਸ ‘ਚ ਕਿ ਤੁਸੀਂ ਜਿੰਨਾ ਚਿਰ ਇੱਥੇ ਰੁਕਦੇ ਹੋ ਬਸ ਇਸੇ ਨੂੰ ਦੇਖੋਗੇ।
ਅੱਜ ਇੱਕ ਨਵੀਂ ਗੱਲ ਪਤਾ ਲੱਗੀ ਕਿ ਕੁਦਰਤ ਵੀ ਗਹਿਣਿਆਂ ਦੀ ਸ਼ੌਕੀਨ ਹੈ।
✍️ ਸੰਦੀਪ ਸਿੰਘ ਝੰਡੇਰ
#punjbai #punjabilyrics #ladakh #mountains #TravelDiaries
1 month ago |[YT] | 7
View 0 replies
SANDEEP SINGH Musafir
ਸੋਸ਼ਲ ਮੀਡੀਆ ਬੰਦ ਕੀਤਾ ਹੈ ਕੁਝ ਦਿਨਾਂ ਲਈ, ਸਕਰੀਨ ਟਾਈਮ ਜਰੂਰ ਘੱਟ ਹੋ ਗਿਆ ਹੈ ਪਰ ਖਿਆਲਾਂ ਦੀ ਉਧੇੜ-ਬੁਣ ਹਾਲੇ ਵੀ ਕਿੰਨਾ ਹੀ ਕੁਝ ਕਿਆਸ ਰਹੀ ਹੈ। ਇਹਨਾਂ ਦੋ ਹਫ਼ਤਿਆਂ ‘ਚ ਪਾਤਰ ਸਾਹਿਬ ਦੀਆਂ ਦਰਜਨ ਭਰ ਪੁਸਤਕਾਂ ਨੂੰ ਦੋਹਰ ਪਾਈ, ਇੱਕ ਪੂਰਾ ਨਾਵਲ ਪੜ੍ਹਿਆ ਅਤੇ ਹਰਜਿੰਦਰ ਬਾਈ ਨਾਲ ਦੋ ਮੁਲਾਕਾਤਾਂ ‘ਚ ਘੁਮੱਕੜੀ ਦੀਆਂ ਲੰਮੀਆਂ ਕਹਾਣੀਆਂ ਸੁਣੀਆਂ-ਸੁਣਾਈਆਂ, ਹੋਰ ਵੀ ਕਈ ਸਾਥੀਆਂ ਨਾਲ ਮੇਲੇ ਹੋਏ ਅਤੇ ਫੋਨ ਤੇ ਲੰਮੀਆਂ ਗੱਲਾਂ ਵੀ। ਸੋਚਿਆ ਤਾਂ ਸੀ ਕਿ ਕੁਝ ਕੰਮ ਤੇ ਵੀ ਧਿਆਨ ਦੇ ਹੋ ਜਾਊ ਪਰ ਉਹ ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ।
ਲੱਦਾਖ਼ ਦਾ ਇਹ ਸਫ਼ਰ ਪਹਿਲੇ ਸਾਰੇ ਸਫ਼ਰਾਂ ਨਾਲੋਂ ਸ਼ਾਨਦਾਰ ਸੀ, ਪੈਂਗੌਂਗ ਝੀਲ ਤੋਂ ਹਾਨਲੇ ਤੱਕ ਦੇ ਰਾਹਾਂ ਨੇ ਹਰ ਵਾਰ ਖੂਬ ਅਚਰਜ ਕੀਤਾ ਹੈ। ਸਾਗਾ ਪਾਸ ਤੋਂ ਲੋਮਾ ਪੁਲ ਤੱਕ ਦੀ ਉਹ ਕੱਚੀ ਜਿਹੀ ਪਹੀ ਭਾਵੇਂ ਹੁਣ ਪੱਕੀ ਹੋ ਗਈ ਹੈ ਪਰ ਸ਼ਾਇਦ ਅੱਜ ਵੀ ਇਹ ਚਾਂਗਥਾਂਗ ਦੀ ਸਭ ਤੋਂ ਸੋਹਣੀ ਅਤੇ ਸੁੰਨਸਾਨ ਥਾਂ ਹੈ, ਜਾਂ ਮਹਿਸੂਸ ਹੁੰਦੀ ਹੈ।
ਇਸੇ ਝੀਲ ਦੇ ਕੰਢੇ ਸੱਜੇ ਹੱਥ ਪਹਾੜ ਦੀ ਢਲਾਣ ਤੇ ਅਨੇਕਾਂ ਪੱਥਰ ਪਏ ਹਨ ਜਿਨ੍ਹਾਂ ਤੇ ਕੁਦਰਤ ਨੇ ਲੱਖਾਂ ਸਾਲਾਂ ਦੀ ਮਿਹਨਤ ਨਾਲ ਬੜੀ ਸੋਹਣੀ ਕਹਾਣੀ ਲਿਖੀ ਹੈ। ਭੁਰਭੁਰੇ ਪੱਥਰਾਂ ਤੇ ਅਜੀਬ ਆਕ੍ਰਿਤੀਆਂ, ਬੜੇ ਪੁਰਾਣੇ ਭਰਮ ਟੁੱਟਦੇ, ਬੜੇ ਨਵੇਂ ਉਸਰ ਜਾਂਦੇ।
ਚੁਸ਼ੁਲ ਪਿੰਡ ਤੋਂ ਇੱਕ ਸੜਕ ਸੱਜੇ ਹੱਥ ਮੁੜ ਜਾਂਦੀ ਜੋ ਲੱਦਾਖ਼ ਰੇਂਜ ਨੂੰ ਪਾਰ ਕਰਕੇ Chumathang ਘਾਟੀ ‘ਚ ਉੱਤਰਦੀ। 80 ਕਿਲੋਮੀਟਰ ਦੀ ਇਹ ਸੜਕ ਤਿੰਨ ਉੱਚੇ ਦੱਰਿਆਂ ਨੂੰ ਪਾਰ ਕਰਦੀ ਹੋਈ ਦੋ ਬੇਹੱਦ ਸੋਹਣੀਆਂ ਝੀਲਾਂ ਦੇ ਦੀਦਾਰ ਕਰਵਾਉਂਦੀ ਮਾਹੇ ਪਿੰਡ ਕੋਲ ਲੇਹ-ਨਿਓਮਾ ਸੜਕ ਤੇ ਜਾ ਚੜ੍ਹਦੀ। ਵਿਚਕਾਰਲੇ ਵੀਹ ਕਿਲੋਮੀਟਰਾਂ ‘ਚ ਮੌਸਮ ਅਕਸਰ ਖ਼ਰਾਬ ਰਹਿੰਦਾ ਅਤੇ ਚੜ੍ਹਾਈ ਬੇਹੱਦ ਸਿੱਧੀ ਹੈ, ਗਾਟਾ ਲੂਪ ਵਾਲੇ ਮੋੜਾਂ ਤੋਂ ਗਿਣਤੀ ‘ਚ ਕਿਤੇ ਜ਼ਿਆਦਾ ਮੋੜ। ਸਾਰੇ ਰਾਹ ਇੱਕ ਖਲੋਤਾ ਹੋਇਆ BRO ਦਾ ਟਰੱਕ ਮਿਲਿਆ ਅਤੇ ਇੱਕ ਸਾਹਮਣਿਓਂ ਆਉਂਦਾ ਸ਼ਿਤਿਜ਼ ਨਾਂ ਦਾ ਦੱਖਣੀ ਸੂਬੇ ਦਾ ਸਾਈਕਲ ਸਵਾਰ ਜਿਸਦੇ ਸਾਈਕਲ ਦੀ ਚੇਨ ਟੁੱਟੀ ਹੋਈ ਸੀ।
ਸਲਾਹ ਦਿੱਤੀ ਕਿ ਪਿੱਛੇ ਮੁੜ ਚੱਲ, ਕਹਿੰਦਾ ਪਾਸ ਚੜ੍ਹ ਕੇ ਉੱਤਰਿਆ ਹਾਂ, ਪਿੱਛੇ ਨਹੀਂ ਮੁੜ ਸਕਦਾ।
ਦੱਸਿਆ ਕਿ ਅੱਗੇ ਦੋ ਨੇ, ਉਹ ਵੀ ਬਰਫ਼ ਨਾਲ ਲੱਦੇ ਹੋਏ।
ਕਹਿੰਦਾ ਚਲੋ ਉਸ ਟਰੱਕ ਤੱਕ ਜਾ ਕੇ ਦੇਖਦਾਂ ਕੀ ਮਦਦ ਮਿਲਦੀ। ਸਿਰੜੀ ਬੰਦਾ ਸੀ क्षितिज, ਜਰੂਰ ਦੂਜੇ ਪਾਰ ਉੱਤਰ ਗਿਆ ਹੋਵੇਗਾ ਉਸੇ ਦਿਨ ਜਾਂ ਅਗਲੇ ਦਿਨ।
ਨਵੀਂ ਨਕੋਰ ਚਿੱਟੀ ਥਾਰ ‘ਚ ਰਹਿਣ ਦਾ ਟਿਕਾਣਾ ਲੱਭਦਾ ਸੰਗਰੂਰ ਦਾ ਪਰਿਵਾਰ ਮਿਲਿਆ, ਕਈ ਪਿੰਡ ਦੱਸੇ ਜਿੱਥੇ ਬਸੇਰਾ ਮਿਲ ਸਕਦਾ ਪਰ ਅਖੀਰ ਇਹ ਕਹਿ ਕੇ ਗੱਲ ਨਬੇੜ ਗਏ ਕਿ “ਅਸੀਂ ਤਾਂ ਊਂ ਈ ਆ ਵੜੇ ਬਾਈ ਕਿਸੇ ਦੇ ਕਹਿਣ ਤੇ,ਹੈ ਕੀ ਬਾਈ ਇੱਥੇ? ਪਹਾੜ ਹੀ ਪਹਾੜ ਤਾਂ ਨੇ, ਬਸ ਬਹੁਤ ਦੇਖ ਲਏ, ਹੁਣ ਤੁਰੇ ਤਾਂ ਕੱਲ੍ਹ ਸ਼ਾਮ ਤੱਕ ਮਨਾਲੀ ਪਹੁੰਚ ਜਾਵਾਂਗੇ” ਗੱਡੀ ‘ਚੋਂ ਲੈਮਨ ਸੋਢੇ ਦੀ ਬੋਤਲ ਮੇਰੇ ਹੱਥ ਫੜਾਉਂਦੇ ਨੌਜਵਾਨ ਨੇ “ਥੋਨੂੰ ਕੀ ਲਗਦਾ ਬਾਈ” ਕਹਿ ਸੁਆਲ ਪਾਇਆ ਜਿਸਦਾ ਜਵਾਬ ਸਾਹਮਣੇ ਘਾਟੀ ‘ਚ ਚਰਦੇ ਕਿਆਂਗਾਂ ਦੀ ਡਾਰ ਨੂੰ ਨਿਹਾਰਦਿਆਂ ਅਤੇ ਸੋਡੇ ਦਾ ਪਹਿਲਾ ਘੁੱਟ ਭਰਦਿਆਂ “ਹਾਂਜੀ ਬਿਲਕੁਲ” ਕਹਿ ਕੇ ਦਿੱਤਾ ਅਤੇ ਬੇਨਤੀ ਕੀਤੀ ਕਿ ਜਾਂਦੇ ਜਾਂਦੇ ਮੇਰੀਆਂ ਕੁਝ ਤਸਵੀਰਾਂ ਹੀ ਖਿੱਚ ਜਾਓ, ਅਤੇ ਇੰਝ ਸਫ਼ਰ ਦੀਆਂ ਤਸਵੀਰਾਂ ‘ਚ ਕੁਝ ਬੇਹਤਰੀਨ ਤਸਵੀਰਾਂ ਹੋਰ ਜੁੜ ਗਈਆਂ।
✍️ਸੰਦੀਪ ਸਿੰਘ ਮੁਸਾਫ਼ਰ
3 months ago |[YT] | 12
View 2 replies
SANDEEP SINGH Musafir
NPD Road, ਜਾਂਸਕਰ ਦੇ ਪਦਮ ਤੋਂ ਲੇਹ ਤੱਕ ਸ਼ਾਨਦਾਰ ਸਫਰ।
ਪੂਰੀ ਵੀਡੀਓ ਅੱਜ ਸ਼ਾਮ ਸੱਤ ਵਜੇ…
3 months ago |[YT] | 14
View 0 replies
SANDEEP SINGH Musafir
ਜੁਲੇ ਜੀ- ਜੁਲੇ..
ਖਾਨਾ ਖਾਏਗਾ? ਆਓ ਖਾਓ ਖਾਨਾ….
ਨਹੀਂ ਬੇਬੇ, ਮਾਰੇ ਸਾਥੀ ਅੱਗੇ ਚਲੇ ਗਏ ਨੇ, ੳੇੁਡੀਕਦੇ ਹੋਣਗੇ ਕਿਤੇ ਖੜ੍ਹੇ।
ਨਹੀਂ ਤੁਮ ਆਓ, ਆਜ ਬੜਾ ਦਿਨ ਹੈ,
ਪੁਰਨੇ ਤੋਂ ਪਦਮ ਜਾਂਦੀ ਸੜਕ ਦੇ ਸੱਜੇ ਹੱਥ ਖਲੋਤਾ ਬਰਦਾਨ ਗੋਂਪਾ ਹਰ ਵਾਰੀ ਧਿਆਨ ਖਿੱਚਦਾ। ਇਹ ਤੀਜੀ ਵਾਰ ਹੈ ਜਦੋਂ ਇਸ ਦੇ ਕੋਲੋਂ ਗੁਜ਼ਰ ਰਿਹਾ ਪਰ ਅੰਦਰ ਇੱਕ ਵਾਰ ਵੀ ਨਹੀਂ ਜਾ ਸਕਿਆ।
ਬੋਧੀਆਂ ਦਾ ਕੋਈ ਵੱਡਾ ਦਿਨ ਹੈ, ਬੱਚਿਆਂ ਤੋਂ ਬਜ਼ੁਰਗਾਂ ਤੱਕ ਸਭ ਗੂੜ੍ਹੇ ਨਾਲ ਲਿਬਾਸਾਂ ‘ਚ ਸਜੇ ਹੋਏ, ਸਭਨਾਂ ਦੇ ਮੂੰਹੋਂ ਮੰਤਰਾਂ ਦੇ ਨਿਰੰਤਰ ਉਚਾਰਣ ਦੀਆਂ ਆਵਾਜ਼ਾਂ ਚੁਗਿਰਦੇ ‘ਚ ਘੁਲ ਰਹੀਆਂ। ਪ੍ਰਾਰਥਨਾ ਚੱਕਰ ਘੁੰਮਦੇ ਅਤੇ ਹਰ ਚੱਕਰ ਪੂਰਾ ਹੋਣ ਤੇ ਆਉਂਦੀ ਟੱਲ ਦੀ ਲੰਮੀ ਆਵਾਜ਼ ਇਉਂ ਮਹਿਸੂਸ ਹੁੰਦੀ ਜਿਵੇਂ ਉਹ ਹਵਾ ‘ਚ ਤੈਰਦੇ-ਭਟਕਦੇ ਅਣਗਿਣਤ ਸ਼ਬਦਾਂ ਨੂੰ ਆਪਣੇ ਨਾਲ ਦੂਰ ਪਹਾੜਾਂ ਤੋਂ ਪਾਰ ਲਿਜਾ ਰਹੀ ਹੋਵੇ, ਕਿਤੇ ਦੂਰ ਖਲੋਤੇ ਅਖੀਰਲੇ ਪਹਾੜ ਤੋਂ ਵੀ ਪਾਰ, ਅਤੇ ਉਸਤੋਂ ਬਾਅਦ ਵਾਲੇ ਮੈਦਾਨਾਂ ਤੋਂ ਵੀ, ਅਤੇ ਫਿਰ ਉਸ ਤੋਂ ਪਾਰ ਮਹਾਸਾਗਰਾਂ ਤੱਕ।
ਬੇਬੇ ਦੀਆਂ ਸਹੇਲੀਆਂ ਆ ਗਈਆਂ ਤੇ ਉਹ ਚਲੇ ਗਈ। ਹੇਠਾਂ ਢਲਾਣ ਜਿਹੀ ਤੇ ਬਣਿਆ ਲੰਗਰ ਹਾਲ ਅਤੇ ਨਾਲ ਹੀ ਬਾਹਰਵਾਰ ਬਣੀ ਨਿੱਕੀ ਜਿਹੀ ਰਸੋਈ ‘ਚੋਂ ਪਕਵਾਨਾਂ ਦੀ ਮਹਿਕ ਹਵਾ ਤੇ ਸਵਾਰ ਹੋ ਨੱਕ ਤੱਕ ਪਹੁੰਚੀ, ਵਾਸ਼ਨਾ ਨੇ ਭੁਲਾ ਦਿੱਤਾ ਹੈ ਅੱਜ ਦਾ ਟਿਕਾਣਾ ਹਾਲੇ 200 ਕਿਲੋਮੀਟਰ ਤੋ ਵੀ ਵੱਧ ਦੂਰ ਹੈ। ਸੋਚ ਰਿਹਾ ਹਾਂ ਕਿਵੇਂ ਗੁਜ਼ਰ ਗਏ ਮੇਰੇ ਸਾਥੀ ਇਸ ਸੋਹਣੀ ਥਾਂ ਦੇ ਕੋਲੋਂ।
ਜੂਲੇ ਅੰਕਲ, ਘੁੰਮ ਕੇ ਵੇਖਿਆ ਤਾਂ ਇੱਕ ਨਿੱਕੇ ਜਿਹੇ ਬੱਚੇ ਨੇ ਥੋੜ੍ਹੇ ਜਿਹੇ ਫਿੱਕੇ ਚੌਲ ਅਤੇ ਚਾਰ ਕੁ ਉਬਲੇ ਹੋਏ ਛੋਲੇ ਆਪਣੇ ਹੱਥ ਤੇ ਪਾਏ ਹੋਏ, ਯੇ ਆਪਕੇ ਲਿਏ।
ਸ਼ੁਕਰੀਆ ਕਹਿ ਹੱਥ ਅੱਗੇ ਕੀਤਾ ਤਾਂ ਉਹਨੇ ਉਹ ਪਰਸ਼ਾਦ ਮੇਰੇ ਹੱਥ ਤੇ ਉਲੱਦ ਦਿੱਤਾ। ਮਸਾਂ ਫੱਕਾ ਮਾਰਨ ਜੋਗੇ ਚੌਲ ਜ਼ਿਹਨ ਦਾ ਇੱਕ ਕੋਨਾ ਰਹਿੰਦੀ ਉਮਰ ਤੱਕ ਲਈ ਰਾਖਵਾਂ ਕਰ ਗਏ, ਅਤੇ ਹੁਣ ਸੋਹਣੇ ਖਿਆਲਾਂ ਨਾਲ ਨੱਕੋ ਨੱਕ ਭਰੇ ਉਸ ਖਾਨੇ ਦੀ ਖਿੜਕੀ ਖੁੱਲ੍ਹੀ ਹੈ, ਮੋਹ ਦੇ ਕੁਝ ਲਫ਼ਜ਼ ਚੋਏ ਨੇ, ਲਿਖੇ ਨੇ।
ਆਪਣੇ ਹੀ ਸਵਾਲ ਦਾ ਜਵਾਬ ਵੀ ਮਿਲਿਆ ਹੈ, ਗੁਜ਼ਾਰ ਗਏ ਹੋਣਗੇ ਦਰਿਆਵਾਂ ਵਰਗੇ ਵਹਿਣਾਂ ਵਾਲੇ ਮੇਰੇ ਸਾਥੀ ਇਸ ਥਾਂ ਕੋਲੋਂ, ਜਿਵੇਂ ਸਾਰਪ ਦਰਿਆ ਲੰਘਿਆ ਜਾਂਦਾ ਇਸ ਗੋਂਪੇ ਦੇ ਕੋਲੋਂ, ਬਿਨਾ ਬੁਲਾਏ, ਬਿਨ ਅਵਾਜ਼ ਕੀਤੇ, ਅਨੰਤ ਸਫ਼ਰ ਦੇ ਕੀ ਮੁਕਾਮ ਤੇ ਕੀ ਸ਼ੁਰੂਆਤ। ਹਰ ਝਲਕ, ਹਰ ਅਹਿਸਾਸ ਸ਼ੁਰੂਆਤ ਹੈ, ਅਤੇ ਮੁਕਾਮ ਵੀ।
✍️ਸੰਦੀਪ ਸਿੰਘ ਝੰਡੇਰ
#ladakh #zanskar #punjabi #punjabilyrics #sandeepsinghmusafir
4 months ago |[YT] | 9
View 0 replies
SANDEEP SINGH Musafir
ਬਸ ਇੰਨੀ ਕੁ ਤਾਂ ਹੈ ਦੁਨੀਆ, ਦੁਨੀਆ ਹੀ ਨਹੀਂ ਸਾਰਾ ਪਸਾਰਾ ਸਾਰੀ ਕਾਇਨਾਤ ਇੰਨੀ ਕੁ ਹੀ ਤਾਂ ਹੈ। ਤਮਾਮ ਉਪਨਿਸ਼ਦ, ਗ੍ਰੰਥ ਅਤੇ ਕਿਤਾਬਾਂ ‘ਚ ਭਰਿਆ ਪਿਆ ਗਿਆਨ- ਸਭ ਇੰਨਾ ਕੁ ਹੀ ਹੈ ਕਿ ਬਸ ਇਸ ਕਲਾਵੇ ‘ਚ ਆ ਜਾਵੇ। ਕਿਣਕਾ ਹੀ ਬ੍ਰਹਮ ਹੈ ਅਤੇ ਇਸ ਨੂੰ ਮਹਿਸੂਸ ਕਰਨਾ ਕੋਈ ਜੀਵਨ ਭਰ ਦਾ ਤਪ ਜਾਂ ਪਹਾੜਾਂ-ਜੰਗਲਾਂ ਦਾ ਭ੍ਰਮਣ ਨਹੀਂ ਮੰਗਦਾ।
2006 ਦੀਆਂ ਗਰਮੀਆਂ, ਬਾਪੂ ਜੀ ਨੇ ਨਵਾਂ ct100 ਮੋਟਰਸਾਈਕਲ ਲੈ ਕੇ ਦਿੱਤਾ CSD ਤੋਂ ਕਾਲੇ ਨੀਲੇ ਰੰਗ ਦਾ। 18 ਦੀ ਉਮਰ ਅਤੇ ਨਵਾਂ ਨਵਾਂ ਹੱਥ ਆਇਆ ਲਸੰਸ।
ਲਾਗਲੇ ਬਜ਼ਾਰ ‘ਚ ਖੜ੍ਹੇ ਤਾਂ ਕਿਸੇ ਨੇ ਟਿੱਚਰ ਕੀਤੀ “ਰੇਸ ਲਾਉਣੀ ਭਾਊ”
“ਚੱਲ ਲਾਈਏ” ਸ਼ਬਦ ਹਾਲੇ ਮੇਰੇ ਮੂੰਹ ‘ਚ ਹੀ ਸੀ ਉਹਨੇ ਮੋੜਵਾਂ ਪੁੱਛਿਆ - “ਕਿੱਥੋਂ ਕਿੱਥੇ ਤੱਕ”
“ਇੱਥੋਂ ਮਨੀਕਰਨ ਤੱਕ” ਮੈਂ ਜਵਾਬ ਦਿੱਤਾ।
ਕੋਲ ਖਲੋਤੇ ਮਿਸਤਰੀਆਂ ਨੇ ਗੱਲ ਭੁੰਜੇ ਨਾ ਡਿੱਗਣ ਦਿੱਤੀ, ਅਗਲੇ ਦਿਨ ਰੇਸ ਸੀ, ਖੁੱਲ੍ਹਾ ਸਮਾਂ ਰੱਖ ਲਿਆ, ਬਸ ਸ਼ਰਤ ਇਹੋ ਕਿ ਜੋ ਮਨੀਕਰਨ ਗੁਰਦੁਆਰੇ ਤੋਂ ਮਿਲਣ ਵਾਲਾ ਪੈਕਟ ਵਾਲਾ ਪ੍ਰਸ਼ਾਦ ਸਬੂਤ ਦੇ ਤੌਰ ਤੇ ਲੈ ਕੇ ਪਹਿਲਾਂ ਪਹੁੰਚ ਜਾਊ ਉਹ ਜਿੱਤਿਆ। ਉਹਦਾ ਤੇਲ ਖਰਚਾ ਦੂਜਾ ਕਰੂ।
…. ਖੈਰ! ਇਹ ਕਹਾਣੀ ਲੰਮੀ ਹੈ ਫਿਰ ਕਦੇ, ਇਸ ਦਾ ਜ਼ਿਕਰ ਇੱਥੇ ਕਿਉਂ ਹੋਇਆ ਇਹ ਵੀ ਪਤਾ ਨਹੀਂ, ਕਈ ਵਾਰ ਐਵੇਂ ਹੀ ਕੁਝ ਗੱਲਾਂ ਚੇਤੇ ਆ ਜਾਂਦੀਆਂ। ਹਾਂ ਪਰ ਇੱਕ ਗੱਲ ਜ਼ਰੂਰ ਹੈ ਕਿ ਦੁਨੀਆਂ ਸਚਮੁਚ ਬਹੁਤੀ ਵੱਡੀ ਨਹੀਂ, ਇਹ ਤਾਂ ਬਸ ਖਿਆਲਾਂ ਦਾ- ਅਹਿਸਾਸਾਂ ਦਾ ਪ੍ਰਤਿਬਿੰਬ ਮਾਤਰ ਹੈ, ਜੋ ਕੁੱਜੇ ‘ਚ ਹੈ ਉਹੀ ਸਮੁੰਦਰ ‘ਚ ਹੈ, ਜੋ ਸੂਖਮ ਅਤੇ ਉਹੀ ਅਸਥੂਲ ਹੈ, ਜੋ ਜੜ੍ਹ ਹੈ ਉਹੀ ਚੇਤਨ ਹੈ, ਜੋ ਭ੍ਰਮਣ ‘ਚ ਹੈ ਉਹੀ ਸਥਿਰਤਾ ‘ਚ ਹੈ। ਕਿਣਕਾ ਹੀ ਬ੍ਰਹਮ ਹੈ।
ਸਭ ਇੱਕੋ ਹੀ ਤਾਂ ਹੈ, ਅਤੇ ਹੈ ਵੀ ਬਸ ਇੰਨਾ ਕੁ ਹੀ ਕਿ ਬਸ ਇਸ ਕਲਾਵੇ ‘ਚ ਸਮਾ ਜਾਵੇ।
✍️ ਸੰਦੀਪ ਸਿੰਘ ਝੰਡੇਰ
#punjab #punjabi #sandeepsinghmusafir
ਤਸਵੀਰ, ਕੁਝ ਦਿਨ ਪਹਿਲਾਂ ਭਾਗੀਰਥੀ ਦੇ ਕੰਢੇ
5 months ago |[YT] | 23
View 1 reply