ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ। ਜਣਨ ਵਾਲ਼ੀ, ਸਮੋਣ ਵਾਲੀ, ਪਾਲਣ ਵਾਲੀ ਮਾਂ। ਹਰੇਕ ਇਨਸਾਨ ਧਰਤੀ ਨੂੰ ਆਪਣੀ ਸੋਚ ਸਮਝ ਸੰਗ ਚਿਤਰਦਾ ਹੈ। ਸੋਚ ਦਾ ਇਹ ਦਾਇਰਾ ਇਹਦੀ ਅਨੰਤ ਵਿਸ਼ਾਲਤਾ ਤੋਂ ਲੈ ਕੇ ਦੋ ਗਜ਼ ਧਰਤੀ ਤੱਕ ਆ ਸਿਮਟਦਾ ਹੈ। ਕਿੰਨੀ ਪਵਿੱਤਰ ਹੈ ਮਿੱਟੀ ਦੀ ਛੋਹ, ਕਿੰਨੇ ਖ਼ੂਬਸੂਰਤ ਨੇ ਧਰਤ ਦੇ ਰੰਗ, ਕਿੰਨੇ ਅਲੌਕਿਕ ਨੇ ਰੁੱਖਾਂ ਦੇ ਗੀਤ, ਕਿੰਨੀ ਮਸਤ ਹੈ ਦਰਿਆਵਾਂ ਦੀ ਚਾਲ, ਕਿੰਨੇ ਸਿਰਮੌਰ ਨੇ ਸਿਰ ਚੁੱਕੀ ਖੜ੍ਹੇ ਪਰਬਤ। ਇਸ ਚੈਨਲ ਰਾਹੀਂ ਆਪਾਂ ਧਰਤ ਦੀ ਵਿਸ਼ਾਲਤਾ ਅਤੇ ਸੁਹੱਪਣ ਦੀਆਂ ਗੱਲਾਂ ਕਰਾਂਗੇ, ਨਾਲ ਨਾਲ ਧਰਤ ਮਾਤਾ ਦੀ ਕੁੱਖ ‘ਚੋਂ ਜਨਮ ਲੈਂਦੀਆਂ ਫ਼ਸਲਾਂ, ਬੂਟਿਆਂ ਦੀਆਂ ਗੱਲਾਂ ਵੀ ਕਰਾਂਗੇ।
We are a Punjabi couple who travel in North America (mainly Canada and USA) and show tourist places, nature and fairs/festivals here. Canada and USA are multicultural nations, we also try to observe different cultures in North America and show our audience cultures from different countries. We make travel vlogs in Punjabi. We show Canadian and American agricultural practices to our audience. Canadian village life and Canadian Agriculture are our focus.
#CanadianLife #Canadianagriculture #Canada


Dhart Suhaavi

🌱 ਮਿੱਟੀ ਨਾਲ ਮੋਹ
ਦੇਖੋ ਇਸ NRI ਵੀਰ ਨੇ ਆਪਣੀ ਵਿਰਾਸਤੀ ਜ਼ਮੀਨ ਵਿੱਚ ਜੰਗਲ ਕਿਉਂ ਲਵਾਇਆ। ਕੀ ਕਿਹਾ ਪਿੰਡ ਵਾਲਿਆਂ ਨੇ ਤੇ ਕੀ ਕੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ? ਇਸ ਵੀਰ ਦੇ ਕੀ ਸੁਝਾਅ ਨੇ ਦੂਜੇ NRI ਵੀਰਾਂ ਵਾਸਤੇ, ਸਭ ਕੁਝ ਦੇਖੋ ਇਸ ਵੀਡੀਓ ਵਿੱਚ ਤੇ ਅੱਗੇ ਵੀ ਸ਼ੇਅਰ ਕਰੋ ਤਾਂ ਕਿ ਹੋਰ ਲੋਕ ਵੀ ਇਹੋ ਜਿਹੇ ਕਾਰਜਾਂ ਲਈ ਉਤਸ਼ਾਹਿਤ ਹੋਣ 🙌🏻
An NRI Who Planted a Forest in Punjab!
What happens when love for your land turns into a mission to heal it?
Watch the inspiring story of a Punjabi NRI who transformed his ancestral land into a mini forest—helping the environment, birds, wildlife, and future generations. 🌳💚

Let’s celebrate people who are giving back to nature!
📺 Watch now and get inspired.

#Punjab #MiniForest #NRI #Reforestation #Environment #GreenPunjab #Sustainability

ਪੰਜਾਬ ‘ਚ ਜ਼ਮੀਨਾਂ ਸਾਂਭਣ ਦਾ ਤਰੀਕਾ ਸਿੱਖੋ ਇਸ NRI ਭਰਾ ਤੋਂ। #punjab
https://youtu.be/g0gdBS2RBhs

6 months ago | [YT] | 15

Dhart Suhaavi

🚨 ਪੰਜਾਬ ਦੀ ਜਮੀਨ ਨੂੰ ਬਹੁਤ ਵੱਡਾ ਖਤਰਾ!
ਜਿੱਥੇ ਕਦੇ ਹਰੇ ਭਰੇ ਖੇਤ ਸੀ, ਅੱਜ ਓਥੇ ਹਾਊਸਿੰਗ ਸਕੀਮਾਂ, ਫੈਕਟਰੀਆਂ ਤੇ ਹਾਈਵੇ ਬਣ ਰਹੇ ਨੇ। ਪੰਜਾਬ ਦੀਆਂ ਜ਼ਰਖੇਜ਼ ਜ਼ਮੀਨਾਂ ਖਤਮ ਹੋ ਰਹੀਆਂ ਨੇ।

ਪਰ ਕੈਨੇਡਾ ਤੇ ਚੀਨ ਵਰਗੇ ਦੇਸ਼ ਆਪਣੇ ਖੇਤੀਬਾੜੀ ਵਾਲੀਆਂ ਜ਼ਮੀਨਾਂ ਨੂੰ ਕਾਨੂੰਨੀ ਤੌਰ ’ਤੇ ਬਚਾ ਰਹੇ ਨੇ।

👉 ਅਸੀਂ ਇਹ ਕਦੋਂ ਕਰਾਂਗੇ?
ਇਸ ਗੱਲ ਤੇ ਮੈਂ ਆਪਣੀ ਨਵੀਂ ਵੀਡੀਓ ’ਚ ਗੱਲ ਕੀਤੀ ਹੈ। ਜ਼ਰੂਰ ਵੇਖੋ ਤੇ ਆਪਣੇ ਵਿਚਾਰ ਦੱਸੋ। 🎥

ਕੀ ਪੰਜਾਬ ’ਚ ਵੀ ਵਾਹੀਯੋਗ ਜ਼ਮੀਨ ਬਚਾਉਣ ਲਈ ਕਾਨੂੰਨ ਆਉਣਾ ਚਾਹੀਦਾ ਹੈ?
Punjab’s fertile land is disappearing!
Highways, factories, and housing schemes are eating up the fields that once fed millions. While Punjab watches silently, countries like Canada and China have strict laws to protect their farmland.

👉 Why aren’t we doing the same?
I’ve shared some eye-opening facts in my latest video. Must watch! 🎥

Comment your thoughts — should Punjab introduce farmland protection laws?
🌾💔 #SavePunjabLand #PunjabAgriculture

6 months ago | [YT] | 16

Dhart Suhaavi

ਆਪਣੇ ਚੈਨਲ ‘ਧਰਤ ਸੁਹਾਵੀ’ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਏਨੇ ਥੋੜ੍ਹੇ ਸਮੇਂ ‘ਚ ਤੁਸੀਂ ਸਾਨੂੰ ਐਨਾ ਪਿਆਰ ਸਤਿਕਾਰ ਦਿੱਤਾ ਤੇ ਹਮੇਸ਼ਾ ਚੰਗਾ ਕੰਮ ਕਰਨ ਲਈ ਉਤਸ਼ਾਹਿਤ ਕੀਤਾ, ਤੁਹਾਡੇ ਸਦਾ ਰਿਣੀ ਰਹਾਂਗੇ। ਤੁਹਾਡੇ ਸਭ ਦੇ ਸਹਿਯੋਗ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ।
ਆਪਣੇ ਸੁਝਾਅ ਸਾਨੂੰ ਦਿੰਦੇ ਰਹੋ ਤਾਂ ਕਿ ਅਸੀਂ ਆਉਣ ਵਾਲੇ ਸਮੇਂ ‘ਚ ਹੋਰ ਵਧੀਆ ਵੀਡੀਓਜ਼ ਤੁਹਾਡੇ ਲਈ ਬਣਾਈਏ।
ਇੱਕ ਵਾਰੀ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ!!
ਤੁਹਾਡੇ,
ਡਾ. ਨਿਰਮਲ ਸਿੰਘ ਹਰੀ ਤੇ ਜੱਸ
bit.ly/3PwRwzy

1 year ago (edited) | [YT] | 22

Dhart Suhaavi

“ਲੱਗੀ ਨਜ਼ਰ ਪੰਜਾਬ ਨੂੰ, ਇਹਦੀ ਨਜ਼ਰ ਉਤਾਰੋ
ਲੈ ਕੇ ਮਿਰਚਾਂ ਕੌੜੀਆਂ, ਇਹਦੇ ਸਿਰ ਤੋਂ ਵਾਰੋ”
ਆਪਾਂ ਅਕਸਰ ਬੁੱਢੇ ਨਾਲ਼ੇ ਦੀ ਗੱਲ ਕਰਦੇ ਆਂ, ਪਰ ਪੰਜਾਬ ਦੇ ਪਾਕ ਪਵਿੱਤਰ ਪਾਣੀ ਅੱਜ ਗੰਧਲੇ ਹੋ ਗਏ ਨੇ, ਤੇ ਏਥੇ ਹੁਣ ਅਨੇਕਾਂ ਹੀ ਬੁੱਢੇ ਨਾਲ਼ੇ ਨੇ। ਆਓ ਦੇਖੀਏ ਕਿਉਂ ਸਾਡੇ ਪਾਣੀ ਪਲੀਤ ਹੋਏ ਤੇ ਕੀ ਇਹ ਪਲੀਤ ਹੋਏ ਪਾਣੀ ਸਾਡੇ ਆਪਣੇ ਘਰਾਂ ਤੱਕ ਤਾਂ ਨੀ ਪਹੁੰਚ ਗਏ?
Click the link below to watch video:
bit.ly/42bvwlo

1 year ago | [YT] | 15

Dhart Suhaavi

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਪਰਮਾਤਮਾ ਸਾਰਿਆਂ ‘ਤੇ ਮਿਹਰ ਭਰਿਆ ਹੱਥ ਰੱਖਣ 🙏🏼
#Happygurpurab

1 year ago | [YT] | 18

Dhart Suhaavi

ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਅਕਾਲ ਪੁਰਖ ਸਭ ਨੂੰ ਤੰਦਰੁਸਤੀ ਤੇ ਖੁਸ਼ੀਆਂ ਖੇੜੇ ਬਖ਼ਸ਼ਣ 🙏🏼🪔

1 year ago | [YT] | 18

Dhart Suhaavi

ਕੈਲੀਫੋਰਨੀਆ ਵਿੱਚ ਕਿਹੜੇ ਕਿਹੜੇ ਤਰ੍ਹਾਂ ਦੇ ਬਾਗ ਨੇ ਤੇ ਇਹਨਾਂ ਦੀ ਕੀ ਕੀਮਤ ਹੈ, ਹੇਠਾਂ ਵੀਡੀਓ ਦਾ ਲਿੰਕ ਦਿੱਤੈ, ਉਹਦੇ ‘ਤੇ ਕਲਿੱਕ ਕਰੋ। ਬਦਾਮਾਂ, ਸੰਤਰੇ, ਕਿੰਨੂਆਂ, ਜੈਤੂਨ ਤੇ ਪਿਸਤਿਆਂ ਦੇ ਬਾਗਾਂ ਬਾਰੇ ਸਾਰੀ ਜਾਣਕਾਰੀ ਇਸ ਵੀਡੀਓ ਵਿੱਚ ਹੈ। ਕਿੰਨਾ ਕਿੰਨਾ ਰੇਟ (ਭਾਅ) ਹੈ ਇਹਨਾਂ ਬਾਗਾਂ ਦਾ, ਕਿੰਨੇ ਕਿੱਲਿਆਂ ਨਾਲ ਸੋਹਣਾ ਗੁਜ਼ਾਰਾ ਹੋ ਜਾਂਦਾ ਹੈ, ਇਹ ਸਭ ਕੁਝ ਜਾਨਣ ਲਈ ਇਹ ਵੀਡੀਓ ਦੇਖੋ। ਇਹ ਵੀਡੀਓ ਆਪਣੇ ਚੈਨਲ ਧਰਤ ਸੁਹਾਵੀ ‘ਤੇ 22 ਅਪ੍ਰੈਲ, 2024 ਨੂੰ ਪਬਲਿਸ਼ ਕੀਤੀ ਗਈ ਸੀ।
👉🏼 bit.ly/4bUlnM4

1 year ago (edited) | [YT] | 15

Dhart Suhaavi

ਖੌਫਜ਼ਦਾ ਹੋ ਜਾਂਦੇ ਬੰਦੇ, ਫੇਰ ਵਫਾ ਦੀਆਂ ਕਸਮਾਂ ਦਿੰਦੇ,
ਕੁਦਰਤ ਹੋਣਾ ਚਾਹੁੰਦੇ ਹੁੰਦੇ, ਡਰ ਜਾਂਦੇ ਪਰ ਹੋਵਣ ਲੱਗਿਆਂ,
ਸਾਡੇ ਰੂਪ ਦਾ ਕੀ ਹੋਵੇਗਾ, ਕੀ ਹੋਵੇਗਾ ਸਾਡੇ ਨਾਂ ਦਾ,
ਡਰ ਕੇ ਪੱਥਰ ਹੋ ਜਾਂਦੇ ਨੇ, ਬੰਦੇ ਪਾਣੀ ਹੋਵਣ ਲੱਗਿਆਂ
ਸੁਰਜੀਤ ਪਾਤਰ

ਸਭ ਚਾਹੁੰਦੇ ਨੇ ਕੁਦਰਤ ਨਾਲ ਇੱਕ ਮਿੱਕ ਹੋਣਾ, ਇਹ ਗੱਲਾਂ ਕਰਦੇ ਨੇ ਕੁਦਰਤ ਦੀਆਂ, ਪਰ ਕਿਉਂਕਿ ਕੁਦਰਤ ਦੀ ਕੋਈ ਜ਼ਾਤ ਨਹੀਂ, ਕੋਈ ਧਰਮ ਨਹੀਂ, ਕੋਈ ਨਾਂ ਵੀ ਨਹੀਂ, ਉਹ ਤਾਂ ਬਸ ਹੈ, ਇਸ ਲਈ ਲੋਕ ਡਰ ਜਾਂਦੇ ਨੇ ਕਿ ਜੇ ਉਹ ਕੁਦਰਤ ਹੋ ਗਏ ਤਾਂ ਉਹਨਾਂ ਤੋਂ ਬਾਅਦ ਉਹਨਾਂ ਦਾ ਨਾਂ ਕਿਵੇਂ ਰਹੇਗਾ ਦੁਨੀਆ ‘ਤੇ, ਪਰ ਸੱਚ ਤਾਂ ਇਹ ਹੈ ਕਿ ਰਹਿੰਦੀ ਦੁਨੀਆ ਤੱਕ ਨਾਂ ਸਿਰਫ਼ ਉਹਨਾਂ ਦਾ ਰਹਿੰਦੈ ਜੋ ਨਿੱਜਤਾ ਛੱਡ ਕੇ ਦੂਜਿਆਂ ਲਈ ਕੁਝ ਕਰ ਗੁਜ਼ਰਦੇ ਨੇ ਜਾਂ ਕਰਨ ਦੀ ਕੋਸ਼ਿਸ਼ ਕਰਦੇ ਨੇ। ਵਰਨਾ ਲੋਕਾਂ ਨੂੰ ਤੀਜੀ ਚੌਥੀ ਪੀੜੀ ਤੱਕ ਕਿਸੇ ਦਾ ਨਾਂ ਵੀ ਯਾਦ ਨਹੀਂ ਰਹਿੰਦਾ, ਉਹਨਾਂ ਨੇ ਆਪਣੇ ਲਈ ਕਿਹੜੇ ਮਹਿਲ ਖੜ੍ਹੇ ਕੀਤੇ, ਕੀ ਕੁਝ ਬਣਾਇਆ ਉਹ ਯਾਦ ਰੱਖਣਾ ਤਾਂ ਦੂਰ ਦੀ ਗੱਲ ਐ।
ਸੋ ਕੁਦਰਤ ਹੋਣ ਲਈ ਪਾਣੀ ਹੋਣਾ ਪੈਂਦਾ ਐ, ਵਹਿਣਾ ਪੈਂਦਾ ਐ ਹੁਕਮ ‘ਚ, ਜਿਵੇਂ ਪਾਣੀ ਜਿਹੜੇ ਭਾਂਡੇ ‘ਚ ਪੈਂਦਾ ਐ ਓਹੀ ਰੂਪ ਧਾਰ ਲੈਂਦਾ ਐ, ਜਿਹੜਾ ਰੰਗ ਪਾਣੀ ‘ਚ ਪਾਓ ਓਸੇ ਰੰਗ ਦਾ ਹੋ ਜਾਂਦੈ, ਓਵੇਂ ਹੀ ਪਾਣੀ ਵਾਂਗ ਹਰ ਸਥਿਤੀ ‘ਚ ਹਰ ਰੰਗ ‘ਚ ਆਪਣੇ ਆਪ ਨੂੰ ਢਾਲਣਾ ਪੈਂਦਾ ਐ। ਤੇ ਸੱਚ ਇਹ ਐ ਕਿ ਪਾਣੀ ਵਾਂਗ ਬੇਪ੍ਰਵਾਹ ਹੋਣ ‘ਚ ਅਨੰਦ ਹੀ ਅਨੰਦ ਐ - ਨਾਨਕ ਵਿਗਸੈ ਵੇਪਰਵਾਹੁ 🙏🏼

Please SUBSCRIBE here: bit.ly/45jqSBt

1 year ago (edited) | [YT] | 9

Dhart Suhaavi

ਓ ਸਾਦਗੀ ਦੇ ਜੀਵਨ ! ਆਰਾਮ ਦੇ ਜ਼ਮਾਨੇ !ਮਾਸੂਮੀਆਂ ਦੇ ਚਸ਼ਮੇ ! ਆਨੰਦ ਦੇ ਖ਼ਜ਼ਾਨੇ !ਓ ਪ੍ਰੀਤ ਦੇ ਫੁਹਾਰੇ ! ਸਚਿਆਈਆਂ ਦੇ ਸੋਮੇ !ਕਿਸ ਰੋੜ੍ਹ ਵਿਚ ਵਹਾਏ ਤੂੰ ਆਪਣੇ ਫ਼ਸਾਨੇ ?ਕਿਸ ਭੀੜ ਵਿਚ ਗੁਆਚਾ, ਉਹ ਸਾਦਗੀ ਦਾ ਗਹਿਣਾ ?ਕਿਸ ਸ਼ਹਿਰ ਵਿਚ ਉਜਾੜੇ, ਓਹ ਵੱਸਦੇ ਵਿਰਾਨੇ ?ਕਿਸ ਪਤ-ਝੜੀ ਨੇ ਝਾੜੀ, ਬਰਕਤ ਤੇਰੇ ਚਮਨ ਦੀ ?ਓਹ ਕੁਦਰਤੀ ਬਹਾਰਾਂ, ਓਹ ਪਰੇਮ ਦੇ ਤਰਾਨੇ ?ਕਯਾ ਮੌਜ ਸੀ ਜਦੋਂ ਤੂੰ ਮੈਨੂੰ ਖਿਡਾ ਰਿਹਾ ਸੀ,ਇਕ ਰੌਲਿਆਂ ਨਿਆਰੀ, ਦੁਨੀਆਂ ਵਸਾ ਰਿਹਾ ਸੀ ।
~ ਧਨੀ ਰਾਮ ਚਾਤ੍ਰਿਕ
Please SUBSCRIBE here: bit.ly/45jqSBt

1 year ago | [YT] | 15

Dhart Suhaavi

ਮੱਕੀ ਸੂਤਰ ਕੱਤਦੀ
ਪਾਏ ਸੁਨਹਿਰੀ ਤੰਦ
ਪੱਤਰ ਚੜ੍ਹੀਆਂ ਲਾਲੀਆਂ
ਪੌਣਾਂ ਵਿਚ ਸੁਗੰਧ

ਨਵੀਂ ਫ਼ਸਲ ਦੀ ਬਾਲੜੀ
ਅੱਜ ਹੋਈ ਮੁਟਿਆਰ
ਛੱਲੀਆਂ ਸੂਤ ਕੱਤਦੀਆਂ ਪਈਆਂ
ਪੈਂਦਾ ਪਿਆ ਖਿਲਾਰ
Please SUBSCRIBE to our channel Dhart Suhaavi here: bit.ly/45jqSBt

1 year ago | [YT] | 15